ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

23

ਗੁਜ਼ਾਰਨੀ, ਮੇਰੀ ਗੱਲ ਮੰਨ ਮੂਰਖ ਨਾ ਬਨ, ਇਹ ਸਮਯ ਫੇਰ ਤੈਨੂੰ ਲੱਭਨਾ ਨਹੀਂ। ਰਿੱਛ ਨੇ ਉੱਤਰ ਦਿੱਤਾ, ਸੁਨ ਝੱਲੇ ਬਾਘ, ਰਾਜੇ ਦਾ ਮਾਰਨਾ, ਬੂਟੇ ਦਾ ਪੁੱਟਨਾ, ਬਨਫੂਕ-ਨਾ, ਗੁਰੂ ਕੋਲ ਝੂਠ ਬੋਲਨਾ, ਅਤੇ ਬਿਸ੍ਵਾਸਘਾਤ ਕਰਨਾ ਮਹਾ ਪਾਪ ਹਨ। ਸ਼ੇਰ ਵੱਡੇ ਕ੍ਰੋਧ ਨਾਲ ਬੋਲਿਆ ਭਲਾ ਸੁਖ, ਤੈਂ ਤਾਂ ਮੇਰਾ ਕਿਹਾ ਨਹੀਂ ਮੰਨਿਆਂ ਮੈਂ ਬੀ ਤੈਨੂੰ ਜੀਉਂਦਾ ਜਾਨ ਨਹੀਂ ਦੇਨਾ। ਐਨੇ ਵਿੱਚ ਰਿੱਛ ਦਾ ਪਹਿਰਾ ਹੋ ਚੁਕਿਆ, ਇਹ ਕਰਕੇ ਉਸਨੇ ਕੌਰ ਨੂੰ ਜਗਾਇਆ।

ਦੋਹਰਾ॥ ਅਪਨੇ ਪਹਿਰੇ ਜਾਗੀਏ ਪਰਕੇ ਰਹੀਏ ਸੋਇ।
ਕੀ ਜਾਨੇ ਇਕ ਘੜੀ ਵਿੱਚ ਕਿਸਦਾ ਪਹਿਰਾ ਹੋਇ॥

ਕੌਰ ਜਾਗਿਆ ਤੇ ਰਿੱਛ ਸੁੱਤਾ, ਸ਼ੇਰ ਨੇ ਰਾਜਪੁੱਤ੍ਰ ਨੂੰ ਕਿਹਾ, ਭਰਾਵਾ ਤੂੰ ਜਾਨ ਬੁਝਕੇ ਬਲਾ ਵਿੱਚ ਕਿਉਂ ਫਸਦਾ ਹੈਂ? ਇਹ ਰਿੱਛ ਸੌਂ ਕੇ ਉਠੇਗਾ ਤੇ ਭੁੱਖਾ ਹੋਕੇ ਤੈਨੂੰ ਭੱਖ ਜਾਏਗਾ, ਇਹ ਗੱਲ ਤਾਂ ਉਹਬੀ ਮੈਨੂੰ ਕਹ ਚੁੱਕਿਆ ਹੈਂ, ਸੋ ਉਸਦੇ ਜਾਗਨ ਤੇ ਪਹਿਲਾਂ ਹੀ ਤੂੰ ਇਸਨੂੰ ਸਿੱਟ, ਗਲੋ ਬਲਾ ਲਾਹ। ਸ਼ੇਰ ਦੀਆਂ ਗੱਲਾਂ ਸੁਨਕੇ ਕੌਰ ਰੇਉੜੀ ਦੇ ਫੇਰ ਵਿੱਚ ਆ ਗਿਆ, ਇਕ ਟਹਿਣੀ ਨੂੰ ਪਕੜ ਅਜਿਹਾ ਹਲੂਣਾ ਦਿੱਤਾ ਕਿ ਜਿਸ ਤੇ ਰਿੱਛ ਡਿੱਗ ਪਏ, ਇਸ ਵਿੱਚ ਰਿੱਛ ਦੀ ਅੱਖ ਖੁੱਲ੍ਹ