ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/284

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

274

ਥਲਾਂ ਦੇ ਵਿੱਚੋਂ ਦੀ

ਮਿਸਰ ਤੇ ਸ਼ਾਮ ਦੀ ਸਾਂਡਨੀ ਦਾ ਊਠ ਨਾਲ ਓਹ ਸਰਬੰਧ ਹੈ ਜੋ ਘੌੜ ਦੌੜ ਦੇ ਘੋੜੇ ਦਾ ਆਮ ਗੱਡੀ ਦੇ ਘੋੜੇ ਨਾਲ ਹੁੰਦਾ ਹੈ। ਉਹਦੀ ਚਾਲ ਅਤੇ ਸੈਹਨੀ ਅਚਰਜ ਦੀ ਹੁੰਦੀ ਹੈ। ਇਸ ਪਸ਼ੂ ਦਾ ਡੀਲ ਏਡਾ ਹੁੰਦਾ ਹੈ ਜੋ ਉਹਦੀ ਦੁਲਕੀ ਚਾਲ ਨਾਲ ੨੦ ਮੀਲ ਘੰਟੇ ਧਰਤੀ ਪੈਂਡਾ ਮੁਕ ਜਾਂਦਾ ਹੈ, ਤੇ ਇੱਸੇ ਕਦਮ ਪੁਰ ਓਹ ਬਰਾਬਰ ਬਿਨਾ ਘਾ ਪੱਠੇ ਦੇ ਤਿੰਨ ਦਿਨ ਤੇ ਤਿੰਨ ਰਾਤਾਂ ਤੀਕ ਨਿਰਬਾਹ ਦੇਂਦਾ ਹੈ। ਮੇਰੀ ਚਾਹ ਸੀ ਜੋ ਮੈਂ ਦੌੜਕੇ ਲਾਭ ਸਾਗਰ ਤੇ ਮੇਰੇ ਵਿੱਚ ਜੋ ਪੰਧ ਹੈ ਉਸਨੂੰ ਝੱਟਪੱਟ ਮੁਕਾ ਲੁੱਟਾਂ। ਮੈਂ ਸਮਝਨਾ ਜੋ ਕੋਈ ਦੋ ਘੰਟਿਆਂ ਤਕ ਤਾਂ ਮੈਂ ਸਿਰ ਤੋੜ ਦੌੜਿਆ ਗਿਆ ਅਤੇ ਪਿੱਛੇ ਮੁੜਕੇ ਨਾ ਵੇਖਿਆ। ਮੈਂ ਫੇਰ ਠਹਿਰ ਗਿਆ ਤੇ ਮੁੜ ਕੇ ਪੱਛਮ ਵਲ ਨਜਰ ਕੀਤੀ ਤਾਂ ਕੋਈ ਮਨੀ ਨਾ ਮਨੁੱਖ ਨਜਰੀ ਪਿਆ। ਆਪਨੇ ਸਾਰੇ ਸਾਥੀਆਂ ਤੋਂ ਅੱਗੇ ਲੰਘ ਆਇਆ। ਮੈਨੂੰ ਇਸ ਗੱਲ ਦਾ ਫਿਕਰ ਨਾ ਸਾਂ ਜੇ ਮੈਂ ਰਾਹੋਂ ਪੱਛੜ ਗਿਆ ਹੋਵਾਂਗਾ। ਪਰ ਮੈਨੂੰ ਏਹ ਪਰਤੀਤ ਨਾ ਸੀ ਜੋ ਮੇਰੇ ਸਾਥੀ ਮੇਰੇ ਪਿੱਛੋਂ ਇਜੇਹੇ ਰਾਹੋਂ ਆਵਨਗੇ ਜੇਹੜਾ