25
( ੨੫ )
ਰਾਜੇ ਆਗਿਆ ਦਿੱਤੀ ਕਿ ਝੱਬਦੇ ਲੈ ਆ। ਮੰਤ੍ਰੀ ਨੇ ਸਾਰਦ ਪੁੱਤ੍ਰ ਦਾ ਜਨਾਨਾ ਭੇਸ ਕਰ ਰਾਜੇ ਦੇ ਮਹੱਲ ਵਿੱਚ ਵਾੜਿਆ,ਕਨਾਤ ਦੇ ਅੰਦਰ ਮੰਤ੍ਰੀ ਦੀ ਨੂਹ'ਨੂੰ ਅਤੇ ਬਾਹਰ ਰਾਜੇ ਅਤੇ ਕੌਰ ਨੂੰ ਬਹਾਲਿਆ। ਕਨਾਤ ਦੇ ਅੰਦਰੋਂ ਮੰਤ੍ਰੀ ਦੀ ਬਹੂ ਬੋਲੀ ਕੌਰ ਸੁਚੇਤ ਹੋਕੇ ਬੈਠ, ਇਸ ਮੰਤ੍ਰ ਨੂੰ ਕੰਨ ਲਾਕੇ ਸੁਣ-ਵਿਭੀਖਨ ਵਡਾ ਸੂਰ ਬੀਰ ਸਾ ਛਲ ਕਰਕੇ ਸ੍ਰੀ ਰਾਮਚੰਦ੍ਰਜੀ ਨਾਲ ਜਾ ਰਲਿਆ ਤੇ ਰਾਵਨ ਦਾ ਸਾਰਾ ਰਾਜ ਨਸ਼ਟ ਕੀਤਾ, ਅਪਣੀ ਕੁਲ ਦਾ ਨਾਉ ਗਵਾਇਆ ਉਸ ਲਾਜ ਦੇ ਮਾਰੇ ਆਪਣਾ ਸਿਰ ਨਾ ਉਠਾਇਆ, ਆਪਣੇ ਕੀਤੇ ਦਾ ਫਲ ਪਾਇਆ ਭਸਮਾਸਰ ਨੇ ਮਹਾਂ ਦੇਵ ਦੀ ਤਪੱਸਯਾ ਕਰਕੇ ਵਰ ਪਾਇਆ ਵਿਸ੍ਵਾਘਾਤ ਕੀਤਾ, ਪਾਰਬਤੀ ਦੇ ਲੈਣ ਦੀ ਇੱਛਿਆ ਕਰਕੇ ਮਹਾਂ ਪਾਪ ਲੀਤਾ, ਉਸਦਾ ਫਲ ਝੱਬਦੇ ਹੀ ਪਾਇਆ, ਕਿ ਜਲ ਕੇ ਦੇਹ ਨੂੰ ਸੁਆਹ ਨਾਲ ਰਲਾਇਆ। ਹੇ ਕੌਰ! ਤੂੰ ਮਿੱਤ੍ਰ ਦ੍ਰੋਹੀ ਤੇ ਵਿਸ੍ਵਾਸ ਘਾਤੀ ਕਿਉਂ ਹੋਇਆ ਕਿ ਸੁੱਤੇ ਪਏ ਰਿੱਛ ਨੂੰ ਚਿਤਾ ਦੇ ਮੂੰਹ ਢੋਇਆ? ਤੇਰੇ ਨਾਲ ਤਾਂ ਉਸਨੇ ਕੀਤਾ ਸਾ ਉਪਕਾਰ। ਉਸਨਾਲ ਦ੍ਰੋਹ ਕਰਕੇ ਤੂੰ ਕਿਉਂ ਹੋਇਆ ਖੁਆਰ ਪਰ ਇਸ ਵਿੱਚ ਨਹੀਂ ਹੈ ਤੇਰਾ ਦੋਸ, ਹੇ ਕੌਰ ਬੇਹੋਸ਼! ਇਸ