ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/304

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯੪)

ਕਰਦੇ ਹਨ ਫੇਰ ਨਹੀਂ ਕਰਣਗੇ? ਕੀ ਕੋਈ ਹਬਸ਼ੀ ਦਰੋਗੇ ਥੋਂ ਡਰਦਾ ਮਾਰਿਆ ਵਿਲਾਯਤ ਦੇ ਮੁਨੀਮ ਯਾ ਕੋਲੇ ਦੀ ਖਾਨ ਵਿੱਚ ਕੰਮ ਕਰਣ ਵਾਲੇ ਥੋਂ ਵੱਧ ਕੰਮ ਕਰਦਾ ਹੈ, ਜੋ ਆਪਣੀ ਕਮਾਈ ਨਾਲ ਆਪਣੀ ਅਤੇ ਆਪਣੇ ਟੱਬਰ ਦੀ ਪਾਲਨਾ ਕਰਦੇ ਹਨ?

ਜ਼ੈਫ਼ਰੀਜ਼–ਇਸ ਗੱਲ ਦਾ ਨਿਰਨਯ ਮੈਂ ਕੀ ਕਰ ਸੱਕਦਾ ਹਾਂ? ਹਾਂ ਇੰਨੀ ਮੈਨੂੰ ਖਬਰ ਹੈ ਕਿ ਵੈਸਟ ਇੰਡੀਆ ਟਾਪੂਆਂ ਦੇ ਸ਼ਾਹੂਕਾਰ ਉੱਜੜ ਜਾਣ ਜੋ ਉਨਾਂ ਕੋਲ ਹਬਸ਼ੀ ਗੁਲਾਮ ਨ ਹੋਣ ਅਤੇ ਮੈਂ ਭੀ ਇਕ ਵੈਸਟ ਇੰਡੀਆ ਦਾ ਸ਼ਾਹੂਕਾਰ ਹਾਂ॥

ਅਡਵਰਡਜ਼–ਓਹੋ ਜੇਹਾ ਹੀ ਮੈਂ ਹਾਂ। ਫੇਰ ਬੀ ਮੇਰਾ ਇਹ ਖਿਆਲ ਹੈ, ਕਿ ਇਸ ਬ੍ਯੋਹਾਰ ਵਿੱਚ ਸਾਨੂੰ ਨਿਰਾ ਸ਼ਾਹੂਕਾਰਾਂ ਦਾ ਹੀ ਲਾਹਾਂ ਨਹੀਂ ਭਾਲਣਾ ਚਾਹੀਦਾ।

ਜੈਫ਼ਰੀਜ਼–ਸਾਡੇ ਭਾਗ ਚੰਗੇ ਹਨ ਕਿ ਇਸ ਮੁਲਖ ਦਾ ਕਾਨੂੰਨ ਸ਼ਾਹੂਕਾਰਾਂ ਦੇ ਲਾਹੇ ਵਿੱਚ ਹੈ ਅਤੇ ਭਾਵੇਂ ਓਹ ਧਨੀ ਹਨ, ਗੋਰੇ ਹਨ, ਅਤੇ ਸ੍ਵਤੰਤ੍ਰ ਹਨ, ਉਨਾਂ ਨੂੰ ਆਪਣੇ ਹੱਕ ਉੱਤੇ ਉੱਨਾ ਹੀ ਦਾਵਾ ਹੈ ਜਿੰਨਾਂ ਸਾਡਿਆਂ ਚੱਕਾਂ ਵਿੱਚ ਦੇ ਕਿਸੇ ਕਾਲੇ ਥੋਂ ਕਾਲੇ ਹਬਸ਼ੀ ਨੂੰ ਹੈ॥