ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/307

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

297

ਜੈਫ਼ਰੀਜ਼—ਇਹ ਤਾਂ ਤੁਹਾਡੀ ਬੜੀ ਦਯਾ ਹੈ, ਮੈਨੂੰ ਆਪ ਖੁੱਲ੍ਹੀਆਂ ਗੱਲਾਂ ਭਾਉਂਦੀਆਂ ਹਨ। ਸੱਚ ਪੁੱਛੋ ਤਾਂ ਡ੍ਯੂਰਾਂਟ ਦੀ ਕਠੋਰਤਾਈ ਦੀਆਂ ਫਰਿਆਦਾਂ ਮੇਰੇ ਕੋਲ ਪੁੱਜੀਆਂ ਹਨ, ਪਰ ਮੇਰਾ ਇਹ ਦਸਤੂਰ ਹੈ ਜੋ ਸੁਣਕੇ ਮਚਲਾ ਹੋ ਰਹਿੰਦਾਂ ਹਾਂ। ਕਿਉਂ ਜੋ ਮੈਂ ਜਾਣਦਾ ਹਾਂ ਕਿ ਇਨ੍ਹਾਂ ਲੋਕਾਂ ਕੋਲੋਂ ਐਵੇਂ ਕੰਮ ਨਹੀਂ ਨਿਕਲਦਾ, ਤੁਸੀਂ ਹਬਸ਼ੀਆਂ ਦਾ ਪੱਖ ਪੂਰਦੇ ਹੋ ਪਰ ਐਨਾਂ ਤਾਂ ਤੁਸੀ ਬੀ ਮੰਨੋਗੇ ਕਿ ਇਨ੍ਹਾਂ ਦੀ ਕੌਮ ਸਾਡੇ ਕੋਲੋਂ ਜਮਾਂਦਰੂ ਹੀ ਹੀਣੀ ਹੈ। ਕਾਲੇ ਗੋਰੇ ਨੂੰ ਇੱਕੋ ਰੱਸੇ ਬੰਨ੍ਹਣ ਦਾ ਵਿਚਾਰ ਕਰਣਾ ਨਿਸਫਲ ਹੈ, ਹਬਸ਼ੀ ਨਾਲ ਕਿਸੇ ਤਰ੍ਹਾਂ ਪਏ ਵਰਤੋ ਜਦ ਉਹਨੂੰ ਮੌਕਾ ਮਿਲੇਗਾ ਧੋਖਾ ਹੀ ਦੇਵੇਗਾ, ਸੱਪਾਂ ਦੇ ਬੱਚੇ ਕਦੇ ਮਿੱਤ੍ਰ ਨਹੀਂ ਹੁੰਦੇ ਭਾਵੇ ਹੱਥੀਂ ਦੁੱਧ ਪਿਆਈਏ। ਤੁਸੀ ਜਾਣਦੇ ਹੋ ਕਿ ਉਹ ਕੀ ਅਖਾਣ ਪਾਉਂਦੇ ਹਨ—ਗੋਰਿਆਂ ਦਾ ਭੁੱਲਾ ਚੁੱਕਾ ਰੱਬ ਕਾਲਿਆਂ ਨੂੰ ਦੇਂਦਾ ਹੈ।

ਇਨ੍ਹਾਂ ਸਾਧਾਰਣ ਇੱਧਰ ਉਧਰ ਦੀਆਂ ਗੱਲਾਂ ਦਾ ਐਡਵਰਡਜ਼ ਸਾਹਿਬ ਨੇ ਕੁਝ ਉੱਤਰ ਨ ਦਿੱਤਾ। ਪਰ ਮੁੜ ਵਿਚਾਰੇ ਕੇਸਰ ਕੋਲ ਗਿਆ ਅਤੇ ਉਸਦਾ ਅਤੇ ਕਲੈਰਾ ਦੋਹਾਂ ਦਾ ਗਾਹਕ ਬਨਿਆ ਅਤੇ ਮੰਡੀ ਵਿੱਚ