ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
306
ਹੈਕਟਰ—ਹਾਂ, ਜੇਹੜਾ ਹੁਣ ਤੇਰਾ ਮਾਲਕ ਹੈ।
ਕੇਸਰ-ਆਹੋ! ਜੇਹੜਾ ਹੁਣ ਮੇਰਾ ਸੱਜਨ ਹੈ, ਹਿਤਕਾਰੀ ਹੈ॥
ਹੈਕਟਰ ਹੱਕਾ ਬੱਕਾ ਅਤੇ ਅੱਗਭਬੂਕਾ ਹੋਕੇ ਉੱਠ ਬੈਠਾ ਅਤੇ ਕੜਕ ਕੇ ਬੋਲਿਆ, ਸੱਜਨਾ! ਤੂੰ ਕਿਸੇ ਗੋਰੇ ਨੂੰ ਬੀ ਸੱਜਨ ਕੈਹ ਸਕਦਾ ਹੈਂ?
ਕੇਸਰ ਨੇ ਦ੍ਰਿੜ੍ਹ ਹੋ ਕੇ ਕਿਹਾ, ਹਾਂ! ਹੈਕਟਰ ਜੇ ਤੂੰ ਇਸ ਗੋਰੇ ਦਾ ਵਾਕਫ਼ ਹੋਵੇਂ ਤਾਂ ਤੂੰ ਬੀ ਇਵੇਂ ਹੀ ਕਹੇਂ ਅਤੇ ਤੇਰੇ ਮਨ ਵਿੱਚ ਬੀ ਇਹੀਓਂ ਵਿਚਾਰ ਆਵੇ। ਵਾਹ ਵਾਹ! ਜਿੱਨੇ ਅਸਾਂ ਉਹਦੀ ਕੌਮ ਦੇ ਲੋਕ ਦੇਖੇ ਹਨ ਉਹ ਕਿੰਨਾਂ ਉਨ੍ਹਾਂ ਥੋਂ ਨ੍ਯਾਰਾ ਹੈ। ਮੈਨੂੰ ਨਕਾਰਾ ਸਮਝ ਕੇ ਐਉਂ ਮੈਥੋਂ ਮੂੰਹ ਨ ਮੋੜ, ਮਿੱਤ੍ਰਾ ਧ੍ਯਾਨ ਨਾਲ ਮੇਰੀ ਗੱਲ ਤਾਂ ਸੁਣ ਲੈ॥
ਹੈਕਟਰ ਬੋਲਿਆ-ਮੈਂ ਕੰਨ ਦੇਕੇ ਅਜੇਹੇ ਮਨੁੱਖ ਦੀ ਗੱਲ ਨਹੀਂ ਸੁਣ ਸੱਕਦਾ ਜੇਹੜਾ ਸਵੇਰੇ ਹੋਰ ਅਤੇ ਸੰਧ੍ਯਾ ਵੇਲੇ ਹੋਰ। ਜੇਹੜਾ ਇੱਕੋ ਦਿਨ ਵਿੱਚ ਆਪਣੇ ਸਾਰੇ ਇਕਰਾਰ ਅਤੇ ਸਾਰੀਆਂ ਸਲਾਹਾਂ ਵਸਾਰ ਦੇਵੇ ਅਤੇ ਥੋੜ੍ਹੀਆਂ ਜੇਹੀਆਂ ਮਿੱਠੀਆਂ ਮਿੱਠੀਆਂ ਗੱਲਾਂ ਨਾਲ ਅਜੇਹਾ ਪਤੀਜ ਜਾਵੇ ਕਿ ਇਸ ਨੀਚ