ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
28
( ੨੮ ) ਆਇਆ? ਇਸਦਾ ਸਾਰਾ ਬ੍ਰਿਤਾਂਤ ਖੋਲ੍ਹ ਕੇ ਕਹੁ॥ ਮਾਮੂੰ ਬੋਲਿਆ ਮਹਾਰਾਜ! ਮਰਣ ਤੇ ਤਾਂ ਮੈਨੂੰ ਕਾਈ ਵਯ ਨਹੀਂ ਮੈਂ ਅਜੇਹਾ ਦੁਖੀ ਹੋਇਆ ਹਾਂ ਕਿ ਮੈਨੂੰ ਜੀਉਣਾ ਬੀ ਭਾਰਾ ਹੋ ਰਿਹਾ ਹੈ,ਅਤੇ ਆਪਣਾ ਹਾਲ ਦੱਸਨ ਤੇ ਪਰ੍ਹੇ ਹੋਰ ਕੋਈ ਭਾਰਾ ਡੰਨ ਨਹੀਂ ਸਮਝਦਾਂ ਪਰ ਹੁਣ ਜੋ ਆਪਦੀ ਆਯਾ ਹੋਈ ਹੈ ਮੈਂ ਕਹਿੰਦਾ ਹਾਂ:-
ਰੂਮ ਵਿਖੇ ਮੇਰਾ ਜਨਮ ਹੋਇਆ, ਮਾਪਿਆਂ ਨੇ ਮੈਨੂੰ ਪਾਲ ਪੋਸ ਬਪਾਰ ਵਿੱਚ ਲਾਇਆ, ਕੁਝ ਸ ਪਾਕੇ ਮੈਂ ਵਿਵਾਹ ਕੀਤਾ ਅਤੇ ਰਾਜੀ ਚੌਂਕੀ ਘਰ ਵੱਸਣ ਵੱਸਣ ਲੱਗਾ। ਇੱਕ ਵਾਰ ਕੁਝ ਮਾਲ ਲੱਦਕੇ ਮੈਂ ਜੋ ਵਾਰਨੇ ਨੂੰ ਗਇਆ, ਕੰਮ ਕਾਜ ਦੇ ਸਬੱਬ ਮੈਨੂੰ ਉੱਥੇ ੬ ਮਹੀਨੇ ਲੱਗ ਗਏ। ਮੈਂ ਦੇਖਿਆ ਕਿ ਇੱਥੋਂ ਜਾਣ ਦਾ ਅਜੇ ਕੋਈ ਪਤਾ ਨਹੀਂ ਕਦ ਤੁਰਨਾਂ ਹੋਏ ਅਤੇ ਕਦ ਨਾ ਹੋਏ। ਮੈਂ ਆਪਣੀ ਵਹੁਟੀ ਨੂੰ ਵਾਰਨੇ ਵਿਖੇ ਹੀ ਸਦਾ ਲਿਆ ਨੌਆਂ ਮਹੀਨਿਆਂ ਮਗਰੋਂ ਉੱਥੇ ਉਹ ਨੂੰ ਜੌੜੇ ਜੰਮੇ ਕਿ ਜਿਨ੍ਹਾਂ ਦੀ ਨੁਹਾਰ ਇੱਕੋ ਜਿਹੀ ਸੀ ॥ [[ਸ਼੍ਰੇਣੀ:]]ਦੋਹਰਾ॥ ਇਕ ਮੰਡਲ ਦੇ ੰਮੋਂ ਇਕ ਦਿਨ ਦਿਨਕਰ ਜੋਰ ਵੇਦ ਨ ਹੋਇ ਤਨਕ ਭਰ ਸੁੰਦਰ ਜੁਗਲ ਕਿਸ਼ੋਰ ॥