ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
52
( 42 ) ਦੌੜ ਗਏ ਅਤੇ ਮਹੰਤਣੀ ਦੇ ਪੈਰੀਂ ਜਾ ਪਏ ਕਿ ਸਾਨੂੰ ਆਈ ਤੋਂ ਬਚਾ॥ ਪਰਿਹਾ ਹੈ। ਹੇ ਮਾਤਾ ਇਹ ਵੇਖ, ਕਾਲ ਦਾ ਰੂਪ ਹੈ । ਆਈਣਪਸਾਰ,ਮੁਖ ਜਿਉਂ ਕੂਪ ਕਾਲ ਡਰਾਏ ਦੌੜ, ਸ਼ਰਣ ਤੈਂ ਆਂਵਦੇ । ਆਇ ਛੁੜਾਵੇ ਨਹੀਂ,ਤੇ ਮਾਰੇ ਜਾਂਵਦੇ ॥ ਇਹ ਸੁਣ ਓਹ ਮਹੰਤਣੀ ਬਾਹਰ ਨਿਕਲ ਆਈ ਅਤੇ ਪੁੱਛਿਆ, ਕਿ ਇੱਥੇ ਕੀ ਰੌਲਾ ਪਾਇਆ ਹੈ ? ਉਹ ਵੱਡੀ ਬੁਧਿਮਾਨ ਅਤੇ ਮੰਨੀ ਭੰਨੀ ਇਸਤ੍ਰੀ ਸੀ, ਅਤੇ ਨ੍ਯਾਇ ਚੁਕਾਉਣ ਵਿਖੇ ਬੀ ਅਤਿ ਸੁਘੜ ਸੀ, ਆਜ਼ਿਮ ਨੂੰ ਬਾਹਰ ਨਹੀਂ ਕੱਢਿਆ, ਨੂਰਭਰੀ ਕੋਲੋਂ ਸਾਰਾ ਚਾਲ ਪੁੱਛਿਆ ਕਿ ਤੇਰੇ ਸਾਂਈ ਦੇ ਇੱਕੋ ਵਾਰ ਝੱਲੇ ਹੋਣ ਦਾ ਕਾਰਣ ਕੀ ਹੈ? ਕੀ ਸਮੁੰਦਰ ਵਿਖੇ ਉਸਦਾ ਕਾਈ ਜਾਨ ਹੋ ਗਇਆ ਹੈ? ਕੀ ਕੋਈ ਪਿਆਰਾ ਤਿਸਦਾ ਅੰਗ ਸਾਕ ਮਰ ਗਿਆ ਹੈ? ਨੂਰਭਰੀ ਬੋਲੀ ਅਜੇਹੀ ਤਾਂ ਕੋਈ ਹੋਨੀ ਨਹੀਂ ਵਰਤੀ, ਮੁੜ ਮਹੰਤਣੀ ਨੇ ਪੁੱਛਿਆ ਕੀ ਤੇਰੇ ਹੁੰਦੇ ਇਸਨੇ ਕਿਸੇ ਹੋਰਸ ਤੀਮੀ ਨਾਲ ਨੇਹੁੰ ਲਾ ਲੀਤਾ ਤੇ ਉਸ ਨਾਲ ਇਹਦੀ ਇਹ ਸੂਰਤ ਹੋ ਗਈ ਹੈ ?