ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩)

ਜਾਪਦਾ, ਪਰ ਮਲੂਮ ਕਰਨ ਥੀਂ ਨਾ ਉੱਕਿਆ। ਮੈਕਸਵਲ ਆਪਨੇ ਟਿਕਾਨੇ ਜਹਾਜ਼ ਦੇ ਸਿਰੇ ਉੱਤੇ ਖੜੋਤਾ ਰਿਹਾ, ਵਾ ਵਿੱਚ ਸਗੋਂ ਲੱਕੜ ਕਾਠ ਬਲਨ ਦੀ ਮੁਸ਼ਕ ਵਧੀਕ ਆਉਨ ਲੱਗ ਪਈ, ਗੱਲ ਕੀ ਕਪਤਾਨ ਨੇ ਮਗਰੋਂ ਜਹਾਜ਼ ਦੀ ਛੱਤ ਉੱਤੇ ਛਾਲ ਮਾਰ ਦਿੱਤੀ ਤੇ ਬੋਲਿਆ, ਮੈਕਸਵਲ! ਇਹ ਲੈ ਚਖਿਆਂ ਦੇ ਹੇਠੋਂ ਦੀ ਅੱਗ ਭੜਕ ਉੱਠੀ ਆ ਹੁਣ ਕੀ ਕਰੀਏ? ਪਰ ਕਪਤਾਨ ਨੇ ਸੋਚਿਆ ਜੋ ਅੱਗੇ ਚਲਨਾ ਹੀ ਭਲਾ ਹੈ। ਮੈਕਸਵਲ ਪਤਵਾਰ ਦੇ ਪੱਈਏ ਕੋਲ ਠੋੈਹਰਿਆ ਰਿਹਾ ਪਰ ਉੱਪਰ ਨੂੰ ਮੂੰਹ ਉਠਾ ਕੇ ਵਡੀ ਭਾਵਨਾ ਤੇ ਸਰਧਾ ਨਾਲ ਮਨ ਵਿੱਚ ਪ੍ਰਾਰਥਨਾ ਕਰਦਾ ਸਾ ਜੋ ਹੇ ਭਗਵਾਨ! ਧਰਮ ਪਾਲਨ ਵਿੱਚ ਮੇਰੀ ਸਹਾਇਤਾ ਕਰੋ, ਰੇ ਵੈਕੁੰਠ ਨਿਵਾਸੀ ਪਿਤਾ! ਮੇਰੇ ਮਾਤਾ ਪਿਤਾ ਅਤੇ ਇਸਤ੍ਰੀ ਬੱਚੇ ਦੀ ਸਾਰ ਰੱਖੀਂ॥

ਉਨ੍ਹਾਂ ਦੇ ਪਿੱਛੇ ਗੈਲਵੇ ਦਾ ਕਿਨਾਰਾ ਸਿੱਧੇ ਪਹਾੜਾਂ ਵਾਲਾ ਸਾ, ਤੇ ਕਪਤਾਨ ਦਾ ਹੌਸਲਾ ਨ ਪਿਆ ਜੋ ਓਧਰ ਨੂੰ ਜਾਵੇ। ਪਰ ਅਗਵਾਨੀ ਨੇ ਦੇਖਿਆ ਜੋ ਖੁੱਲੇ ਸਮੁੰਦਰ ਵਿੱਚ ਕੋਈ ਆਸ ਨਹੀਂ, ਅਤੇ ਕਿਨਾਰਾ ਭਾਵੇਂ ਲੋਹੇ ਵਰਗਾ ਕਰੜਾ ਤੇ ਪਥਰੇਲਾ ਵੀ ਸਾ ਪਰ