ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
64
ਬਚੀਆਂ ਅਤੇ ਮੈਂ ਤੁਹਾਨੂੰ ਉਸ ਮੁੰਡੇ ਦਾ ਅਤੇ ਜੋ ਉਸਨੇ
ਕਰ ਦਿਖਾਲਿਆ ਤਿਸ ਦਾ ਹਾਲ ਸੁਨਾਉਣੀ
ਚਾਹੁੰਦਾ ਹਾਂ ।।
ਸਰਕਾਰੀ ਅੱਗ • ਬੁਝਾਉਣ ਵਾਲੇ ਆਪਣੇ ਵਾਹ ਲਾ ਚੁੱਕੇ ਅਤੇ ਫੇਰ ਬੀ ਹਵੇਲੀ ਦੇ ਚੁਫੇ ਲਾ ਅਤੇ ਧੂੰਏਂ ਨੇ ਘੇਰਾ ਪਾ ਲਿਆ, ਐਥੋਂ ਤਕ ਕਿ ਕੋਈ ਮਨੁੱਖ ਉਸਦੇ ਅੰਦਰ ਜੀਉਂਦਾ ਜਾਗਦਾ ਮਲੂਮ ਨ ਹੁੰਦਾ ਸਾ। ਤਦੋਂ ਬਹੁਤ ਉੱਚੇ ਉੱਪਰਲੀ ਛੱਤੇ ਨੁੱਕਰ ਵੱਲ ਦੀ ਇੱਕ ਬਾਰੀ ਵਿੱਚ ਤਿੰਨ ਮੰਦਭਾਗੀ ਆਦਮੀ ਆਪਣੇ ਹੱਥ ਪਸਾਰਦੇ ਦਿੱਸੇ ॥
ਹੁਣ ਜੇ ਓਹ ਬਹੁਤ ਥੱਲੇ ਪੱਕੇ ਫ਼ਰਸ਼ ਉੱਪਰ ਕੁੱਦ ਪੈਂਦੇ ਤਾਂ ਓਸੇ ਵੇਲੇ ਚਿੱਤ ਹੋ ਜਾਂਦੇ, ਮੁੜਕੇ ਓਹ ਜਾ ਨਹੀਂ ਸੱਕਦੇ ਸਨ। ਅੱਗੇ ਹੀ ਧੂੰਆਂ ਅਤੇ ਤਾਓ ਅਤੇ ਅੱਗ ਉਨ੍ਹਾਂ ਦੇ ਨੇੜੇ ਢੁਕਦੀ ਜਾਂਦੀ ਸੀ, ਉਨ੍ਹਾਂ ਦੇ ਮੁਖ ਥੋਂ ਪ੍ਰਤੀਤ ਹੁੰਦਾ ਸਾ ਕਿ ਆਸ ਟੁੱਟ ਗਈ ਹੈ ਹੁਣ ਕਰਣ ਤਾਂ ਕੀ ਕਰਣ ?
{gap}}ਅੱਗ ਬੁਝਾਉਣ ਵਾਲੇ ਛੇਤੀ ਛੇਤੀ ਪੌੜਸਾਂਗ ਲੈ ਆਏ ਪਰ ਇਹ ਬਹੁਤ ਛੋਟੇ ਸਨ। ਉਨ੍ਹਾਂ ਵਿੱਚੋਂ ਸਭ ਥੋਂ ਲੰਮਾਂ ਪੌੜਸਾਂਗ ਬੀ ਅੱਧਵਾਟੇ ਹੀ ਰਹਿ ਗਿਆ।