ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

72

( 23 ) ਖੋਟ ਤਾਂ ਅੱਗੇ ਹੀ ਪਿਆ ਦਿਸਦਾ ਹੈ, ਸ਼ਾਹੀ ਵਿੱਚੋਂ ਤਪ ਤੇਜ ਤਾਂ ਨੱਠ ਗਿਆ ਸਾ॥ ਪਾਤਸ਼ਾਹ ਦੇ ਹੁਕਮ ਨਾਲ ਸੋਨੇ ਦੇ ਥਾਲ ਵਿੱਚ ਇਕ ਬੀੜਾ ਧਰਕੇ ਮੀਰਵੋਜ਼ਕ ਨੇ ਆਪ ਹੱਥਾਂ ਉੱਤੇ ਚੁੱਕਕੇ ਸਾਰਿਆਂ ਅਮੀਰਾਂ ਦੇ ਅੱਗੇ ਕਰਦਾ ਹੋਇਆ, ਹੌਲੀ ਹੌਲੀ ਸੂਰਬੀਰਾਂ ਦੀ ਕਤਾਰ ਵਿੱਚੋਂ ਦੀ ਤੁਰਿਆ, ਜੇਹੜੀ ਸਿੰਘਾਸਨ ਦੇ ਦੋਹੀਂ ਪਾਸੀਂ ਲਗੀ ਹੋਈ ਸੀ, ਤੇ ਜਿਨ੍ਹਾਂ ਵੱਲ ਕੋਈ ਮਨੁੱਖ ਉੱਚੀ ਅੱਖ ਕਰਕੇ ਨਹੀਂ ਦੇਖ ਸਕਦਾ ਸੀ। ਪਰ ਵਿਚਾਰਾ ਐਵੇਂ ਹੀ ਤੁਰਦਾ ਗਿਆ ਕਿਸੇ ਬੀ ਸੂਰਮੇ ਨੇ ਹੱਥ ਅੱਗੇ ਨਾ ਕੱਢਿਆ, ਕਈ ਤਾਂ ਮੂੰਹ ਬਨਾਉਂਦੇ ਤੇ ਕਈ ਕੰਬ ਉਠਦੇ ਸਨ, ਪਰ ਬੀੜੇ ਵੱਲ ਕੋਈ ਮਾਈ ਦਾ ਲਾਲੁ ਨ ਤੱਕਿਆ ॥ ਉਹ ਸਾਰੀਆਂ ਸਮਰੱਥਾਂ ਵਾਲਾ ਪਾਤਸ਼ਾਹ ਜੋ ਬਾਰਾਂ ਹਜਾਰੀ ਅਮੀਰ ਨੂੰ ਚਾਹੇ ਕੰਗਾਲ ਕਰ ਦੇਵੇ,ਭਾਵੇਂ ਕਿਸੇ ਕੰਗਾਲ ਨੂੰ ਬਾਰਾਂ ਹਜ਼ਾਰੀ ਬਨਾ ਦੇਵੇ, ਨਿਖਾਪਰਾ ਹੋ ਬੈਠਾ । ਇਕ ਬੋਲਿਆ ਭਈ ਸਰ ਬੁਲੰਦ ਨਾਲ ਤਾਂ ਓਹ ਮੁੱਠ ਭੇੜ ਕਰੇ ਜੇਹੜਾ ਬਿਜਲੀ ਨੂੰ ਮੁੱਠ ਵਿੱਚ ਫੜ ਸਕਦਾ ਹੋਵੇ । ਦੂਜਾ ਆਖਨ ਲੱਗਾ ਜੇਹੜਾ ਘੁੰਮਨ ਘੇਰ ਵਿੱਚ ਆਪਨੀ ਬੇੜੀ ਡੋਬਨਾਂ