ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/123

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

( ੧੨੦ )

ਉੱਤੇ ਅਨੰਦ ਨਾਲ ਬਿਤੀਤ ਹੋਇਆ ਜੋ ਇੱਥੇ ਯੂਰਪ ਤੇ ਗਰਮ ਦੇਸ਼ਾਂ ਦੇ ਬ੍ਰਿਛ ਬੂਟੇ ਹੁੰਦੇ ਹੈਨ,ਇੱਥੋਂ ਦਾ ਪੌਣ ਪਾਣੀ ਸਾਰੀ ਪ੍ਰਿਥਵੀ ਵਿੱਚ ਅਤਿ ਗੁਣਦਾਇਕ ਸਮਝਿਆ ਜਾਂਦਾ ਹੈ ਅਤੇ ਮਾਂਦੇ ਪੁਰਖ ਤਕੜੇ ਹੋਨ ਲਈ ਇੱਥੇ ਆਉਂਦੇ ਹਨ॥

ਮਡੇਰਾ ਦੇ ਫੰਚਲ ਨਗਰ ਵਿੱਚ ਅਸੀਂ ਕੋਈ ਸੱਤ ਦਿਹਾੜੇ ਠਹਿਰੇ ਹੋਵਾਂਗੇ ਜੋ ਸ਼ਕਰ ਖੋਰਾ ਆ ਮਿਲਿਆ ਤੇ ਅਸੀਂ ਬੜੇ ਪਰਸੰਨ ਹੋਏ! ਇਹ ਪਤਾ ਲੱਗਾ ਜੋ ਜਿਹਾ ਕੁ ਅਸੀਂ ਰਾਹੋ ਬਿਰਾਹ ਹੋ ਗਏ ਸਾਂ ਇਸ ਤਰਹਾਂ ਓਹ ਬੀ ਤੁਫ਼ਾਨ ਦਾ ਮਾਰਿਆ ਰਸਤਿਓਂ ਖੁੰਝ ਗਿਆ ਪਰ ਸਾਡੇ ਜਹਾਜ ਵਰਗਾ ਤੇਜ ਨਾ ਹੋਨ ਕਰਕੇ ਉਹ ਟੋਟਾ ਪੂਰਾ ਨਾ ਕਰ ਸੱਕਿਆ। ਹੁਣ ਅਸੀਂ ਝਬਦੇ ਹੀ ਘਰ ਵੱਲ ਪਏ ਤੇ ਝੱਟ ਨਾਲ ਬਾਲ ਸਾਗਰ ਵਿੱਚ ਆ ਪਹੁੰਚੇ॥

ਸਾਡੀ ਜਾਤ੍ਰਾ ਦੇ ਅੰਤ ਦੇ ਦਿਨਾਂ ਵਿੱਚ ਸਾਡੇ ਅਨੰਦ ਵਿੱਚ ਕੋਈ ਵਿਘਨ ਨਾ ਪਇਆ ਤੇ ਅਸੀ ਸੁਖ ਸਾਂਦ ਨਾਲ ਮਾਰਸੇਲਜ਼ ਵਿੱਚ, ਜਿੱਥੇ ਅਸਾਂ ਉਤਰਨਾਂ ਸੀ ਆ ਲੱਥੇ ਤੇ ਅਸਾਂ ਪਰਮੇਸ਼੍ਵਰ ਦਾ ਧੰਨਵਾਦ ਕੀਤਾ ਜਿਸਦੀ ਕਿਰਪਾ ਕਰਕੇ ਅਸੀਂ ਦੋ ਵਰ੍ਹਿਆਂ ਪਿੱਛੋਂ ਅਨੇਕ ਪ੍ਰਕਾਰ ਦੀ ਭਉਜਲਾਂ ਥੀਂ ਬਚਕੇ ਨਿਰਵਿਘਨ ਘਰਾਂ ਨੂੰ ਆ ਪਹੁੰਚੇ॥