ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੨੦੮)
ਬਾਤ ਨੂੰ ਸੁਨਕੇ ਬ੍ਰਿਹਤ ਇਸਫਚ ਬੋਲਿਆ,ਇਸਦੀ ਖੁੱਡ ਕਿੱਥੇ ਹੈ,ਓਹ ਬੋਲਿਆ ਮੈਂ ਤਾਂ ਨਹੀਂ ਜਾਨਦਾ ਜੋ ਇਸ ਦਾ ਮਕਾਨ ਕਿੱਥੇ ਹੈ। ਅਭ੍ਯਾਗਤ ਬੋਲਿਆ ਇਸਦੀ ਬਿੱਲ ਬਿਖੇ ਧਨ ਹੈ, ਧਨ ਦੀ ਗਰਮਾਈ ਕਰਕੇ ਇਹ ਕੁੱਦਦਾ ਹੈ। ਕਿਹਾ ਹੈ:-
॥ਦੋਹਰਾ॥
ਧਨ ਕੇ ਆਸ੍ਰੇ ਮਨੁਜ ਕਾ ਤੇਜ ਬ੍ਰਿਧ ਹੋ ਜਾਤ।
ਭੋਗ ਦਾਨ ਕਰ ਸਰਿਤ ਜੋ ਤਾਂ ਕੀ ਕਿਆਹੀ ਬਾਤ॥
ਤਥਾ ਹੈ ਮਾਤਾ ਯਹਿ ਬ੍ਰਾਹਮਨੀ ਅਕਸ ਮਾਤ ਨਹਿਦੇਤ।
ਸੇਤ ਤਿਲਨ ਸੇ ਮਲਿਨ ਤਿਲ ਯਾਮੇ ਹੈ ਕੁਛੁ ਹੇਤ॥
ਤਾਮ੍ਰਚੂੜ ਬੋਲਿਆ ਏਹ ਬਾਤ ਕਿਸ ਪ੍ਰਕਾਰ ਹੈ? ਓਹ ਬੋਲਿਆ ਸੁਨੋ:-
॥ਕਥਾ॥
ਅਭ੍ਯਾਗਤ ਬੋਲਿਆ ਹੇ ਤਾਮ੍ਰਚੂੜ!ਕਿਸੇ ਅਸਥਾਨ ਬਿਖੇ ਮੈਂ ਇਕ ਪ੍ਰਯੋਗ ਕਰਨ ਲਈ ਇਕ ਬ੍ਰਹਮਨ ਤੋਂ ਜਗ੍ਹਾਂ ਮੰਗੀ, ਉਸ ਬ੍ਰਹਮਨ ਨੇ ਬੀ ਮੇਰੇ ਬਚਨ ਨੂੰ ਮੰਨ ਲਿਆ ਅਰ ਮੈਂ ਆਪਨੇ ਇਸ ਮਕਾਨ ਤੇ ਅਪਨਾ ਪ੍ਰਯੋਗ