ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/240

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪੧)

ਚੀਜਾਂ ਬਣਾਉਂਦਾ ਹੋਇਗਾ, ਕੋਈ ਅਜੇਹਾ ਕਾਰਣ ਨਹੀਂ ਦਿਸਦਾ ਕਿ ਜਿਸ ਕਰਕੇ ਆਪਣੇ ਨੌਕਰਾਂ ਨੂੰ ਵਿਦਿਆ ਕਰਨ ਦਾ ਅਫਸੋਸ ਕਰਨਾ ਪਏ॥

ਇਹ ਤਾਂ ਇਸ ਪ੍ਰਕਾਰ ਮਨੋਰਾਜ (ਖਿਆਲੀ ਪੁਲਾਂ) ਕਰਕੇ ਖਾਣ ਦੀਆਂ ਘੜੀਆਂ ਗਿਨ ਰਿਹਾ ਸਾ ਕਿ ਭੁਖ ਲੱਗਨੀ ਅਰੰਭ ਹੋ ਪਈ ਅਤੇ ਥੋੜੇ ਚਿਰ ਤੀਕੂੰ ਆਂਦਰਾਂ ਕੁਰਲਾਉਣ ਲਗ ਪਈਆਂ। ਜਦਸਾਂਤਿ ਨ ਕਰ ਸੱਕਿਆ ਤਦ ਡਾਕਟਰ ਦੇ ਨੌਕਰਾਂ ਵਿੱਚੋਂ ਇਕ ਨੂੰ ਬੁਲਾਕੇ ਆਖਿਆ ਕਿ ਭਰਾਵਾ ਜਦ ਤੋੜੀ ਰੋਟੀ ਤਿਆਰ ਨਹੀਂ ਹੁੰਦੀ ਕੋਈ ਸ੍ਵਾਦਲੀ ਚੀਜ਼ ਮੈਨੂੰ ਲਿਆ ਦੇਓ ਜਿਸਦੇ ਨਾਲ ਕੁਝ ਚਿਰ ਤੀਕੂੰ ਠਹਿਰ ਸੱਕਾਂ, ਕਿਉਂਕਿ ਅਜੇ ਅੱਠ ਚਿਰਾਕੇ ਵੱਜਨਗੇ। ਨੌਕਰ ਨੇ ਹੱਥ ਜੋੜਕੇ ਕਿਹਾ ਕਿ ਮਹਾਰਾਜ ਆਪਦੀ ਆਗ੍ਯਾ ਨੂੰ ਤਾਂ ਅਸੀ ਸਿਰ ਤੇ ਰੱਖਦੇ ਹਾਂ, ਪਰ ਕੀ ਕਰੀਏ ਜੋ ਅਪਨੇ ਸ੍ਵਾਮੀ ਦੀ ਆਗ੍ਯਾ ਤੋਂ ਲਾਚਾਰ ਹਾਂ, ਉਨ੍ਹਾਂ ਨੇ ਤਗੀਦ ਕਰ ਛੱਡੀ ਹੈ, ਜੇਕਰ ਕੋਈ ਨੌਕਰ ਮੇਰੇ ਹੁਕਮ ਤੋਂ ਬਿਨਾਂ ਕਿਸੇ ਮਰੀਜ਼ ਨੂੰ ਇੱਕ ਦਾਨਾ ਖਸਖਾਸ ਦਾ ਬੀ ਦੇਵੇਗਾ ਤਾਂ ਉਸੇ ਵੇਲੇ ਉਸਨੂੰ ਕੱਢ ਦਿਆਂਗਾ, ਅਤੇ ਇਹ ਆਗ੍ਯਾ ਉਨ੍ਹਾਂ 'ਦੀ ਮਰੀਜ਼ ਦੇ ਲਈ ਸੁਖਦਾਇਕ ਹੈ। ਜੋ ਕੁਝ ਖਾਣਾਂ