ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/254

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੫)

ਦਿੱਤਾ ਹੈ, ਨਾ ਕੋਈ ਉਸਨੇ ਆਪਦੇ ਬਿਛਾਉਨੇ ਵਿੱਚ ਦਵਾਈ ਪਾਈ ਸੀ ਅਤੇ ਨ ਕੋਈ ਆਪਦੇ ਖਾਣੇ ਪੀਣੇ ਵਿੱਚ ਕੁਝ ਪਾਇਆ ਸਾ, ਕੇਵਲ ਉਸ ਨੂੰ ਆਪ ਦੀਆਂ ਵਾਦੀਆਂ ਹਟਾਨੀਆਂ ਸਨ, ਸੱਚ ਪੁੱਛੋ ਤਾਂ ਰਮੂਜੀਨੀ ਨੇ ਆਪਦਾ ਇਲਾਜ ਇਸ ਢੰਗ ਤੇ ਕੀਤਾ। ਜੇਕਰ ਤੁਸੀ ਇਸਨੂੰ ਅੱਧੀ ਦੌਲਤ ਬੀ ਦੇ ਦੇਓ ਤਾਂ ਬੀ ਇਸਦੇ ਹਿਸਾਨ ਦਾ ਬਦਲਾ ਆਪ ਕੋਲੋਂ ਨਹੀਂ ਉਤਰਦਾ, ਜਰਾ ਸੀਸਾ ਲੈਕੇ ਮੂੰਹ ਤਾਂ ਦੇਖੋ ਕਿ ਤੁਸੀਂ ਕੀ ਦੇ ਕੀ ਬਨ ਗਏ ਹੋ॥

ਜਦ ਡਾਕਟਰ ਨੇ ਇਸ ਪ੍ਰਕਾਰ ਸਮਝਾਯਾ ਤਾਂ ਧਨੀ ਪੁਰਖ ਨਿਰੁੱਤਰ ਹੋ ਗਿਆ ਅਤੇ ਆਪਣੀਆਂ ਬਦ ਜੁਬਾਨਾਂ ਤੋਂ ਬਚਨ ਲਈ ਉਸਦੀ ਮਿੱਨਤ ਕਰਨ ਲੱਗਾ। ਫੇਰ ਆਪਨੇ ਮਕਾਨ ਤੇ ਆਉਂਦੀ ਸਾਰ ਹੀ ਇਕ ਚਿੱਠੀ ਧੰਨਵਾਦ ਦੀ ਲਿਖ ਕੇ ਅਤੇ ਬਹੁਤ ਸਾਰਾ ਧਨ ਦੇ ਭੇਜਿਆ ਤੇ ਜਿਤਨਾ ਚਿਰ ਜੀਉਂਦਾ ਰਿਹਾ, ਫਿਰ ਉਨ੍ਹਾਂ ਪੁਰਾਣੀਆਂ ਵਾਦੀਆਂ ਦੇ ਕੋਲ ਨਾ ਆਯਾ, ਚਾਲ ਚਲਨ ਨੂੰ ਠੀਕ ੨ ਕਰਕੇ ਖਾਨ ਪੀਨ ਦੀ ਸਮਤਾ ਰੱਖਣ ਲੱਗਾ। ਭੁੱਖ ਜਿੰਨਾ ਖਾਨਾ ਤੇ ਸਮਯ ਤੇ ਟੁਰਨਾਂ ਫਿਰਨਾ ਕਰਦਾ ਰਿਹਾ ਇਸ ਪ੍ਰਕਾਰ ਕਰਨ ਕਰਕੇ ਉਹ ਬੁਢਾਪੇ ਵਿੱਚ ਬੀ ਤਕੜਾ ਰਿਹਾ ਤੇ ਕਿਸੇਤਰਾਂ ਦੀ ਬੀਮਾਰੀ ਉਸਨੂੰ ਨ ਆਈ॥