ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/272

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੭੩ )

ਬਿਆਨ ਲੈਣ ਲੱਗੇ ਹੀ ਸਨ। ਬੈਲਰੀਓ ਦੀ ਉੱਤਮ ਸਿੱਖਿਆ ਪਾਕੇ ਪੋਰਸ਼ੀਆ ਕਚੈਹਰੀ ਵਿੱਚ ਝਗੜਣ ਲਈ ਡਾਢੀ ਤਿਆਰ ਹੋਕੇ ਆਈ ਸੀ ਅਤੇ ਇਸ ਗੱਲ ਪੁਰ ਅੜੀ ਹੋਈ ਸੀ ਕਿ ਜਿੱਕੁਰ ਬਣੇਗਾ ਮੈਂ ਆਪਣੇ ਪ੍ਯਾਰੇ ਖੌਂਦ ਦੇ ਯਾਰ ਦੀ ਜਿੰਦ ਬਚਾਵਾਂਗੀ। ਅਜੇਹਾ ਵੇਸ ਵਟਾਇਆ ਕਿ ਸੱਚ ਮੁੱਚ ਹੀ ਵਕੀਲ ਜਾਪਦੀ ਸੀ ਅਤੇ ਉਹਦਾ ਅਪਣਾ ਖੌਂਦ ਬੀ ਉਹ ਨੂੰ ਨਾਂ ਸਿਆਨ ਸੱਕਿਆ। ਇਸੇ ਤਰ੍ਹਾਂ ਉਸਦੀ ਗੋੱਲੀ ਨੈਰਿਸਾ ਬੀ ਨਿਰੀ ਮੁਨਸ਼ੀ ਹੀ ਲਗਦੀ ਸੀ॥

॥ਹੁਣ ਕਚੈਹਰੀ ਦਾ ਵਰਨਣ ਕਰਦੇਹਾਂ॥

ਵੈਨਿਸ ਦਾ ਡਿਊਕ ਅਰਥਾਤ ਹਾਕਮ ਨਿਆਉਂ ਕਰਣ ਨੂੰ ਵਿਚਕਾਰ ਬੈਠਾ ਹੈ। ਜਿਸਦੇ ਦੋਹੀਂ ਪਾਸੀਂ ਉਸਦੇ ਮੁਨਸ਼ੀ ਮੁਸੱਦੀ ਕੁਰਸੀਆਂ ਪੂਰ ਬੈਠੇ ਦਿਸਦੇ ਸਨ। ਹੋਰ ਨੌਕਰ ਚਾਕਰ ਹੁਕਮ ਦੇ ਬੱਧੇ ਖੜੇ ਹਨ॥

ਐਂਟੋਨੀਓਬੀ ਹਾਜ਼ਰਹੈ ਅਤੇ ਪਿਆ ਉਡੀਕਦਾ ਹੈ ਕਿ ਯਹੂਦੀ ਦੇ ਜੋਰ ਪਾਉਣ ਤੇ ਹੁਣੇ ਅਦਾਲਤ ਕੋਈ ਖੋਟਾ ਹੁਕਮ ਮੇਰੇ ਲਈ ਸੁਨਾਉਂਦੀ ਹੈ, ਉਸਦਾ ਮਿੱਤ੍ਰ ਬੈਸੈਨੀਓ ਨਿੰਮੋਝੂਣਾਂ ਹੋਕੇ ਉਹਦੇ ਕੋਲ ਖੜਾ ਹੈ। ਬੈਸੈਨੀਓ ਦਾ ਚਾਕਰ ਗੈ੍ਸਯੈਨੋ ਭੀ ਇਸ ਅਵੱਲੇ ਮੁਕੱਦਮੇ ਕਰਕੇ