ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/274

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੩)

ਬਿਆਨ ਲੈਣ ਲੱਗੇ ਹੀ ਸਨ।ਬੈਲਰੀਓ ਦੀ ਉੱਤਮ ਸਿੱਖਿਆ ਪਾਕੇ ਪੋਰਸ਼ੀਆ ਕਚੈਹਰੀ ਵਿੱਚ ਝਗੜਣ ਲਈ ਡਾਢੀ ਤਿਆਰ ਹੋਕੇ ਆਈ ਸੀ ਅਤੇ ਇਸ ਗੱਲ ਪੁਰ ਅੜੀ ਹੋਈ ਸੀ ਕਿ ਜਿੱਕਰ ਬਣੇਗਾ ਮੈਂ ਆਪਣੇ ਪ੍ਯਾਰੇ ਖੌਂਦ ਦੇ ਯਾਰ ਦੀ ਜਿੰਦ ਬਚਾਵਾਂਗੀ। ਅਜੇਹਾ ਵੇਸ ਵਟਾਇਆ ਕਿ ਸੱਚ ਮੁੱਚ ਹੀ ਵਕੀਲ ਜਾਪਦੀ ਸੀ ਅਤੇ ਉਹਦਾ ਅਪਣਾ ਰੌਂਦ ਬੀ ਉਹ ਨੂੰ ਨਾਂ ਸਿਆਨ ਸੱਕਿਆ। ਇਸੇ ਤਰ੍ਹਾਂ ਉਸਦੀ ਗੋਲੀ ਨੈਰਿਸਾ ਬੀ ਨਿਰੀ ਮੁਨਸ਼ੀ ਹੀ ਲਗਦੀ ਸੀ।

॥ ਹੁਣ ਕਚੈਹਰੀ ਦਾ ਵਰਨਣ ਕਰਦੇ ਹਾਂ॥

ਵੈਨਿਸ ਦਾ ਡਿਊਕ ਅਰਥਾਤ ਹਾਕਮ ਨਿਆਉਂ ਕਰਣ ਨੂੰ ਵਿਚਕਾਰ ਬੈਠਾ ਹੈ।ਜਿਸਦੇ ਦੋਹੀਂ ਪਾਸੀਂ ਉਸਦੇ ਮੁਨਸ਼ੀ ਮੁਸੱਦੀ ਕੁਰਸੀਆਂ ਪੁਰ ਬੈਠੇਦਿਸਦੇ ਸਨ। ਹੋਰ ਨੌਕਰ ਚਾਕਰ ਹੁਕਮ ਦੇ ਬੱਧੇ ਖੜੇ ਹਨ।

ਐਂਟੋਨੀਓ ਬੀ ਹਾਜ਼ਰ ਹੈ ਅਤੇ ਪਿਆ ਉਡੀਕਦਾ ਹੈ ਕਿ ਯਹੂਦੀ ਦੇ ਜੋਰ ਪਾਉਣ ਤੇ ਹੁਣੇ ਅਦਾਲਤ ਕੋਈ ਖੋਟਾ ਹੁਕਮ ਮੇਰੇ ਲਈ ਸੁਨਾਉਂਦੀ ਹੈ, ਉਸਦਾ ਮਿੱਤ੍ਰ ਬੈਸੈਨੀਓ ਨਿੰਮੋਝੂਣਾਂ ਹੋਕੇ ਉਹਦੇ ਕੋਲ ਖੜਾ ਹੈ। ਬੈਸੈਨੀਓ ਦਾ ਚਾਕਰ ਯੈਨੋ ਭੀ ਇਸ ਅਵੱਲੇ ਮੁਕੱਦਮੇ ਕਰਕੇ