ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੦)

ਕਰਕੇ ਓਹ ਡਰਿਆ ਜੋ ਇਹ ਮੇਰਾ ਪਿੱਛਾ ਕਰਨਗੇ ਤਾਂ ਕੀ ਬਨੇਗਾ? ਇਸ ਕਾਰਣ ਵਾਹੋ ਦਾਹੀ ਦੂਰ ਸਾਰੀ ਭਜਦਾ ਗਿਆ ਓੜਕ ਨੂੰ ਇਕ ਰਸਤੇ ਜਾਂ ਪਿਆ ਜੇਹੜਾ ਕਿਸੇ ਇਕ ਬਗੀਚੀ ਨੂੰ ਜਾਂਦਾ ਸੀ ਤੇ ਜਦ ਓਹ ਵਾੜ ਟੱਪਨ ਲਗਾ ਤਾਂ ਇਕ ਵਡੇ ਸਾਰੇ ਕੁੱਤੇ ਨੇ ਉਸਦੀ ਮਗਰੋਂ ਲੱਤ ਫੜ ਲਈ ਤੇ ਨਾ ਛੱਡੀ। ਮਾਰੇ ਡਰ ਦੇ ਮੁੰਡਾ ਕੁਰਲਾਇਆ ਤੇ ਮਾਲੀ ਨੇ ਆਕੇ ਕੁੱਤੇ ਨੂੰ ਤਾਂ ਹਟਾਇਆ ਪਰ ਮੁੰਡੇ ਨੂੰ ਘੁਟਕੇ ਫੜ ਲਿਆ, ਬੱਚਾ ਹੁਣ ਓੜਕ ਨੂੰ ਤੂੰ ਕਾਬੂ ਆ ਹੀ ਗਿਓਂ ਨਾਂ, ਤੂੰ ਸਮਝਿਆ ਸਾ ਜੋ ਰੋਜ ਮੈਂ ਬਿਨਾਂ ਫੜੇ ਜਾਨ ਦੇ ਸੇਓ ਚੁਰਾ ਲਿਜਾਇਆ ਕਰਾਂਗਾ ਪਰ ਤੂੰ ਭੁਲਿਆ ਰਿਹਾ ਹੈਂ ਅਜ ਸਾਰੀ ਕਸਰ ਕੱਢ ਲਾਂਗਾ। ਮਾਲੀ ਨੇ ਕੋਟਲਾ ਫੜਕੇ ਉਸਦੀ ਡਾਢੀ ਖਬਰ ਲਈ ਤੇ ਮੁੰਡਾ ਹਾਲ ਪਾਹਰਿਆ ਪੌਦਾ ਰਿਹਾ ਜੋ ਮਾਂ ਬੇਦੋਸਾਂ ਹਾਂ ਮੇਰੇ ਤੇ ਦਯਾ ਕਰੋ। ਗੱਲ ਕੀ ਮਾਲੀ ਨੇ ਓਸਦਾ ਨਾਓਂ ਤੇ ਥੌਹ ਟਿਕਾਨਾਂ ਪੁੱਛਿਆ ਪਰ ਜਾਂ ਉਸਨੇ ਆਪਨਾ ਨਾਓਂ ਦੱਸਿਆ ਤਾਂ ਮਾਲੀ ਨੇ ਨਵੇਂ ਸਿਰਿਓਂ ਉਸਨੂੰ ਛਮਕਾਂ ਦੀ ਮਾਰ ਕੀਤਾ ਤੇ ਆਖਿਆ ਤੂੰ ਅੱਜ ਸਵੇਰੇ ਮੇਰੀਆਂ ਭੇਡਾਂ ਨੂੰ ਡਰਾਇਆ ਤੇ ਨਠਾਇਆ ਸਾ ਜਿਸ ਕਰਕੇ ਅਜੇ ਤੀਕ