ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/52

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

( ੪੯ )

ਵਣਜਾਰੇ ਨੇ ਉੱਤਰ ਦਿੱਤਾ,ਬੱਚਾ ਰਤੀ ਕੁ ਸਹਾਰਾ ਕਰ, ਵੇਲੇ ਸਿਰ ਸਭ ਕੁਝ ਆ ਜਾਊ, ਅਸੀ ਬੁੱਢੇ ਹੋਏ, ਤੁਹਾਡੇ ਜਿਹੇ ਗਭਰੂਆਂ ਨਾਲ ਸਾਡਾ ਬਰ ਨਹੀਂ ਮਿਚਨਾ ਪਰ ਹੁਨੇ ਲਓ॥

੨ "ਵਹਿੰਦਾ ਪਾਣੀ" ਦੈਂਤ

ਇਕ ਦਿਨ ਜਾਂ ਹਾਕੂ ਫਿਰਨ ਟੁਰਨ ਗਿਆ ਹੋਯਾ ਵਿਚਾਰ ਕਰਦਾ ਜਾਂਦਾ ਸਾ ਜੋ ਕਿਵੇਂ ਮੇਰੇ ਮੁੰਡੇ ਗਭਰੂ ਹੋ ਜਾਨ ਤਾਂ ਕੰਮ ਧੰਧੇ ਵਿੱਚ ਮੇਰੀ ਸਹਾਇਤਾ ਕਰਨ, ਤਾਂ ਓਹ ਇਕ ਦਰੇ ਮੁੰਢ ਜਾ ਨਿਕਲਿਆ ਜਿੱਥੇ ਓਹ ਕਦੀ ਨ ਗਯਾ ਸੀ। ਉਸਦੇ ਵਿੱਚੋਂ ਇਕ ਦਰਯਾ ਵਗਦਾ ਸਾ ਜੇਹੜਾ ਬਿਰਛਾਂ ਨਾਲ ਛਾਇਆ ਹੋਇਆ ਸਾ, ਅਤੇ ਉਹ ਅਜਿਹਾ ਸੁਹਾਵਣਾ ਸਾ ਜੋ ਹਾਕੂ ਦਾ ਪਿਛਾਂ ਮੁੜ ਜਾਨ ਨੂੰ ਜੀ ਨਾ ਕਰਦਾ ਸਾ, ਤੇ ਇਸ ਕਾਰਣ ਉਹ ਅਗੇਰੇ ਨੂੰ ਤੁਰਦਾ ਗ੍ਯਾ ਜਾਂ ਓੜਕ ਨੂੰ ਇਕ ਅਜਿਹੀ ਸ਼ੈ ਉਸਦੀ ਨਜ਼ਰੀ ਪਈ ਜੋ ਓਹ ਹੱਕਾ ਬੱਕਾ ਹੋਕੇ ਠਠੰਬਰ ਗਿਆ। ਓਹ ਇਕ ਭਾਰੀ ਦੈਂਤ ਨੌ ਨਿੱਸਲ ਜਿਮੀ ਪੁਰ ਲੇਟਿਆ ਹੋਇਆ ਸਾ। ਚਾਕੂ ਤਾਂ ਨੱਠ ਜਾਂਦਾ