ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/54

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

( ੫੧ )

ਹੁੰਦੇ ਹਨ, ਭਾਵੇਂ ਮੈਂ ਕਦੀ ਦੈਂਤ ਨਹੀਂ ਦੇਖਿਆ। ਮੈਂ ਇਹ ਸਮਝਿਆ ਹੋਇਆ ਸਾਂ ਜੋ ਇਹ ਝੂਠੀਆਂ ਕਹਾਨੀਆਂ ਬਾਲਾਂ ਦੇ ਮਨ ਪਰਚਾਉਨ ਲਈ ਹੁੰਦੀਆਂ ਹਨ। ਦੈਂਤ ਨੇ ਮੁੜ ਆਖਿਆ ਜਿਨ੍ਹਾਂ ਦੈਤਾਂ ਦੀਆਂ ਤੂੰ ਗੱਲਾਂ ਪੜ੍ਹੀਆਂ ਹਨ ਉਹ ਠੀਕ ਭੈੜੇ ਹਨ। ਪਰ ਕਰਤਾਰ ਦੀ ਸ਼੍ਰਿਸ਼ਟ ਵਿੱਚ ਅਜਿਹੇ ਵੀ ਹਨ ਜੋ ਬੁਰਾ ਕਰਨਾ ਤਾਂ ਇਕ ਪਾਸੇ ਰਿਹਾ ਉਹ ਤਾਂ ਆਪਨੇ ਵਸ ਚਲਦਿਆਂ ਮਨੁੱਖਾਂ ਦਾ ਭਲਾ ਕਰਦੇ ਹਨ, ਤੇ ਮੈਂ ਭੀ ਉਨ੍ਹਾਂ ਵਿੱਚੋਂ ਹਾਂ। ਜੇ ਕਦੀ ਤੂੰ ਮੈਨੂੰ ਅਪਨੇ ਘਰ ਲੈ ਚੱਲੇਂ ਤਾਂ ਤੈਨੂੰ ਪੈਰੀਂ ਤੁਰਨ ਦੀ ਖੇਚਲ ਨਾ ਹੋਵੇਗੀ ਤੇ ਤੂੰ ਉੱਥੇ ਝਬਦੇ ਜਾ ਅੱਪੜੇਂਗਾ॥

{{gap}ਹਾਕੂ ਜਰਾ ਹਟਿਆ ਰਿਹਾ ਪਰ ਤਾਂ ਵੀ ਇਜੇਹੇ ਪੁਰਖ ਦੀ ਬੇ ਪਰਤੀਤੀ ਕਰਨੀ,ਜਿਹੜਾ ਕਿ ਇੰਨੀ ਨੇਕੀ ਕਰਨੀ ਲੋੜਦਾ ਹੋਵੇ,ਚੰਗੀ ਨ ਸਮਝਕੇ ਉਸ ਗੱਲ ਨੂੰ ਮੰਨ ਗਿਆ। ਦੈਂਤ ਨੇ ਆਖਿਆ ਹੈ ਤਾਂ ਇਹ ਅਚੰਭਾ, ਮੰਨੇਗਾ ਪਰ ਮੈਂ ਪਹਿਲੇ ਕਿਸੇ ਨੂੰ ਨਹੀਂ ਲੈ ਗਿਆ, ਸੋ ਹੁਨ ਤੂੰ ਦੱਸ ਜੋ ਤੈਨੂੰ ਕੀਕੁਰ ਲੈ ਜਾਵਾਂ। ਹਾਕੂ ਨੇ ਜੀ ਵਿੱਚ ਸਮਝਿਆ ਜੋ ਇਹ ਕੋਈ ਮੂੜ੍ਹ ਜਿਹਾ ਹੈ ਪਰ ਆਪਨੇ ਜਿੰਮੇਂ ਕੁਝ ਨਹੀਂ ਲੈਂਦਾ ਤੇ ਸਿਖ ਮਤ ਲੈਨ