ਕੁਰਸੀ ਉੱਤੇ ਕਿਤਾਬ
ਕੋਈ ਮੇਮ ਕੋਈ ਸਾਹਿਬ
ਸਾਹਿਬ ਨੇ ਮਾਰਿਆ ਤੀਰ
ਕੋਈ ਰਾਂਝਾ ਕੋਈ ਹੀਰ
ਹੀਰ ਗਈ ਪਰਦੇਸ
ਕੋਈ ਲੂੰਗੀ ਕੋਈ ਖੇਸ
ਖੇਸ ਨੂੰ ਲੱਗਾ ਕੀੜਾ
ਕੋਈ ਕਾਣਾ ਕੋਈ ਟੀਰਾ
ਕਈ ਖੇਡਾਂ ਜਿਵੇਂ ਕਬੱਡੀ, ਰੱਸਾਕਸ਼ੀ, ਸ਼ਕਰ ਭਿੱਜੀ, ਲੂਣ ਮਿਆਣੀ, ਕੂਕਾਂ ਕਾਂਗੜੇ ਤੇ ਟਿਬਲਾ ਟਿਬਲੀ ਆਦਿ ਟੋਲੀਆਂ ਬਣਾ ਕੇ ਖੇਡੀਆਂ ਜਾਂਦੀਆਂ ਹਨ। ਪਰ ਕਈ ਵਾਰ ਇਹ ਟੋਲੀਆਂ ਸਹੀ ਢੰਗ ਨਾਲ ਨਹੀਂ ਬਣਦੀਆਂ। ਚੋਣ ਸਮੇਂ ਝਗੜਾ ਹੋ ਜਾਣ ਦਾ ਡਰ ਰਹਿੰਦਾ ਹੈ। ਟੋਲੀਆਂ ਦੀ ਚੋਣ ਲਈ ਵੀ ਉਹਨਾਂ ਨਿਯਮ ਬਣਾਇਆ ਹੋਇਆ ਹੈ। ਇਹ ਨਿਯਮ ਬੱਚੇ ਤੇ ਗੱਭਰੂ ਬੜੀ ਈਮਾਨਦਾਰੀ ਨਾਲ ਨਿਭਾਉਂਦੇ ਹਨ।
ਜਿੰਨੇ ਬੱਚੇ ਅਥਵਾ ਗੱਭਰੂ ਖੇਡਣਾ ਚਾਹੁਣ ਉਹ ਇੱਕ ਥਾਂ ਇਕੱਠੇ ਹੋ ਕੇ ਬੈਠ ਜਾਂਦੇ ਹਨ ਉਹਨਾਂ ਵਿੱਚੋਂ ਦੋ ਜਣੇ ਇਕ-ਇਕ ਟੋਲੀ ਦਾ ਮੁਖੀ ਬਣ ਜਾਂਦੇ ਹਨ ਤੇ ਇਕ ਪਾਸੇ ਹੋ ਕੇ ਬੈਠ ਜਾਂਦੇ ਹਨ। ਬਾਕੀ ਬੱਚਿਆਂ ਵਿੱਚੋਂ ਦੋ ਬੱਚੇ ਉਠਕੇ ਥੋੜੀ ਦੂਰ ਜਾਂਦੇ ਹਨ ਤੇ ਆਪਣੇ ਆਪਣੇ ਫ਼ਰਜ਼ੀ ਨਾਂ ਰੱਖਦੇ ਹਨ। ਇਹਨਾਂ ਫ਼ਰਜ਼ੀ ਨਾਂਵਾਂ ਦਾ ਕੇਵਲ ਇਹਨਾਂ ਦੋਹਾਂ ਨੂੰ ਹੀ ਪਤਾ ਹੁੰਦਾ ਹੈ। ਫ਼ਰਜ਼ੀ ਨਾਂ ਵਾਲੇ ਬੱਚੇ ਗਲਵੱਕੜੀ ਪਾਈ ਆਉਂਦੇ ਹਨ ਤੇ ਟੋਲੀਆਂ ਦੇ ਮੁਖੀਆਂ ਨੂੰ ਬੋਲ ਕੇ ਪੁੱਛਦੇ ਹਨ। ਫ਼ਰਜ਼ ਕਰੋ ਇਕ ਦਾ ਨਾਂ ਚਾਂਦੀ ਹੈ ਤੇ ਦੂਜੇ ਦਾ ਨਾਂ ਸੋਨਾ ਉਹ ਦੋਨੋਂ ਪੁੱਛਣਗੇ:
“ਕੋਈ ਲੈ ਲਓ ਚਾਂਦੀ ਕੋਈ ਲੈ ਲਓ ਸੋਨਾ"
ਇਕ ਟੋਲੀ ਦਾ ਮੁਖੀ ਚਾਂਦੀ ਮੰਗ ਲੈਂਦਾ ਹੈ ਤਾਂ ਚਾਂਦੀ ਬਣਿਆ ਬੱਚਾ ਅਥਵਾ ਗੱਭਰੂ ਉਸ ਦੀ ਟੋਲੀ ਵਿੱਚ ਜਾ ਬੈਠਦਾ ਹੈ ਤੇ ਦੂਜਾ ਦਜੀ ਟੋਲੀ ਦੇ ਮੁਖੀ ਕੋਲ ਚਲਿਆ ਜਾਂਦਾ ਹੈ। ਇਸ ਤਰ੍ਹਾਂ ਵਾਰੋ-ਵਾਰੀ ਚੋਣ ਕਰਾਂਉਂਦੇ ਹਨ। ਚੋਣ ਕਰਨ ਦੀ ਰੀਤੀ ਬੜੀ ਦਿਲਚਸਪ ਹੁੰਦੀ ਹੈ।
ਆੜੀ ਮੜੱਕਣ ਭਾਵ ਆੜੀ ਚੁਨਣ ਸਮੇਂ ਦੇ ਗੀਤ ਵੀ ਪ੍ਰਚੱਲਤ ਹਨ ਜਿਨ੍ਹਾਂ ਨੂੰ ਬੱਚੇ ਬੜੇ ਰਹਾ ਨਾਲ਼ ਗਾਉਂਦੇ ਹਨ:
ਖੂਹ ਵਿੱਚ ਪਪੀਤਾ
ਕੋਈ ਮੰਗੇ ਰਾਮ
ਡਿਕਮ ਡਿਕਮ ਛਈਆ ਡੋ
ਜੀਵੇ ਥੋਡਾ ਮਾਂ ਪਿਓ
ਖੂਹ ਵਿੱਚ ਮਾਰੀ ਥਾਪੀ
86/ਪੰਜਾਬੀ ਸਭਿਆਚਾਰ ਦੀ ਆਰਸੀ