ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੧੯)

ਅਜੁਧੋਨ' ਉਤੇ ਕਬਜ਼ਾ ੧੦੭੬ ਈ.

ਸੰਨ ੧੦੭੯ ਈਸਵੀ ਵਿਚ ਉਸ ਨੇ ਅਯੋਨ ਉਤੇ ਕਬਜ਼ਾ ਕਰ ਲਿਆ ਜਿਸ ਨੂੰ ਅਜ ਕਲ ਪਾਕਪਟਨ ਕਿਹਾ ਜਾਂਦਾ ਹੈ । ਤੇ ਜੋ ਮਿੰਟਗੁਮਰੀ ਜ਼ਿਲੇ ਵਿਚ ਹੈ ।

ਕੁਦਪਾਲ ਦੀ ਫਤਹ

ਇਸ ਦੇ ਮਗਰੋਂ ਉਸ ਨੇ ਰੂਦਪਾ[1] ਉਤੇ ਜਾ ਕਬਜ਼ਾ ਕੀਤਾ ਜੋ ਇਕ ਤਿਰਛੀ ਪਹਾੜੀ ਦੇ ਸਿਖੜ ਉਤੇ ਸੀ। ਆਸ ਪਾਸ ਦੇ ਜੰਗਲ ਸਾਫ ਕਰਨਾ ਬੜਾ ਕਠਨ ਕੰਮ ਸੀ। ਇਸ ਕੰਮ ਲਈ ਹਜ਼ਾਰਾਂ ਆਦਮੀ ਲਾਏ ਗਏ । ਜਦ ਜੰਗਲ ਸਾਫ ਹੋ ਗਿਆ ਤਦ ਖੌੜਨ ਵਾਲਿਆਂ ਨੇ ਇਸ ਦੀਆ ਕੰਧਾਂ ਤੱਕ ਸੁਰੰਗਾਂ ਖੋਦੀਆਂ । ਇਸ ਤਰ੍ਹਾਂ ਜਦ ਕਿਲ੍ਹੇ ਦੀਆਂ ਕੰਧਾਂ ਡਿਗ ਪਈਆਂ ਤਦ ਅੰਦਰਲੀ ਫੌਜ ਲਈ ਹਾਰ ਮੰਨਣ ਤੋਂ ਛੁਟ ਹੋਰ ਕੋਈ ਚਾਰਾ ਨਾ ਰਹਿ ਗਿਆ ।

ਡੇਰੇ ਵਲ ਕੂਚ

ਇਸ ਕਿਲੇ ਨੂੰ ਫਤਹ ਕਰਨ ਮਗਰੋਂ ਸੁਲਤਾਨ ਨੇ ਡੇਰੇ ਵਲ ਕੂਚ ਬੋਲਿਆ। ਇਥੇ ਐਸ ਲੋਕ ਆਬਾਦ ਸਨ ਜੋ ਅਸਲ ਵਿਚੋਂ ਖੁਰਾਸਾਨ ਤੋਂ ਆਏ ਸਨ, ਿਥੋਂ ਕਿ ਉਹਨਾਂ ਨੂੰ ਬਾਦਸ਼ਾਹ ਅਫਲਾ ਸਿਆਬ ਨੇ ਗ਼ ਵਤ ਦੇ ਦੋਸ਼ ਵਿਚ ਜਲਾਵਤਨ ਕਰ ਦਿਤਾ ਸੀ । ਡਰਾ ਬੜਾ ਕਿਲਾ ਬੰਦ ਸਹਰ ਅਤੇ ਇਸ ਦਾ ਘੇਰਾ ਘਤਨ ਲਈ ਸੁਲਤਾਨ ਨੂੰ ਸਖਤ ਮਿਹਨਤ ਨਾਲ ਸੜਕ ਸਾਫ ਕਰਨੀ ਪਈ । ਬਰਸਤ ਦਾ ਮੌਸਮ ਸ਼ੁਰੂ ਹੋ ਜਾਣ ਕਰ ਕ ਉਹ ਆਪਣੀਆਂ ਜੰਗੀ ਤਦਬੀਰਾਂ ਨੂੰ ਵੀ ਸਿਰੇ ਨਾ ਚਾੜ੍ਹ ਸਕਿਆ ਅਤੇ ਉਸ ਨੂੰ ਤਿੰਨ ਮਹੀਨੇ ਤੀਕ ਬੇ-ਜ਼ਾਰ ਰਹਿਣਾ ਪੈ ਗਿਆ ਜਦ ਬਰਸਾਤ ਘਟ ਹੋਈ ਤ ਉਸ ਨੇ ਉਥੋਂ ਦੇ ਵਸਨੀਕਾਂ ਨੂੰ ਈਨ ਮੰਨ ਲੈਣ ਲਈ ਆਖਿਆ ਤੇ ਉਹਨਾਂ ਨੂੰ ਮੁਸਲਮਾਨ ਬਣ ਜਾਣ ਲਈ ਜ਼ੋਰ ਦਿਤਾ ਪਰ ਉਸ ਦੀ ਪੇਸ਼ ਕੁਸ਼ ਨਾ ਮਨੀ, ਇਸ ਤੇ ਉਸ ਸ਼ਹਿਰ ਦਾ ਘੇਰਾ ਘ ਲਿਆ ਗਿਆ, ਜੋ ਕਈ ਸਾਹ ਤੀਕ ਜਾ ਰਿਹਾ । ਇਸ ਲੜਾਈ ਵਿਚ ਦੋਵਾਂ ਧਿਰਾਂ ਦਾ ਬੜਾ ਨੁਕਸਾਨ ਹੋਇਆ

ਸ਼ਹਿਰ ਦੀ ਫਤਹ

ਅੰਤ ਨੂੰ ਸ਼ਹਿਰ ਉਤੇ ਵਡਾ ਹਮਲਾ ਸ਼ੁਰੂ ਹੋਇਆ ਜਿਸ ਦੇ ਫਲ ਰੂਪ ਸ਼ਹਿਰ ਫਤਹ ਹੋ ਗਿਆ । ਇਥੋਂ ਬਹੁਤ ਸਾਰਾ ਲੁੱਟ ਦਾ ਮਾਲ ਵਿਜਈ ਦੇ ਹਥ ਲਗਾ । ਵਿਜਈ ਇਕ ਲੱਖ ਆਦਮੀਆਂ ਨੂੰ ਗੁਲਾਮ ਬਣਾ ਕੇ ਗਜ਼ਨੀ ਲੈ ਗਿਆ

ਸੁਲਤਾਨ ਇਬਰਾਹੀਮ ਦੀ ਮੌਤ ੧੦੯੮ ਈ.

ਸੁਲਤਾਨ ਇਬਰਾਹੀਮ ੪੨ ਸਾਲ ਤੱਕ ਰਾਜ ਕਰਨ ਮਗਰੋਂ ਸਨ ੧੦੯੮ ਈਸਵੀ ਵਿਚ ਮਰ ਗਿਆ। ਉਸ ਦੀਆਂ ਵਖ ਵਖ ਬੇਗਮਾਂ

ਵਿਚੋਂ ਉਹਦੇ ਘਰ ੩੬ ਬੇਟੇ ਅਤੇ ੪੦ ਬੇਟੀਆਂ ਪੈਦਾ ਹੋਈਆਂ।

ਲੜਕੀਆਂ ਦੀਆਂ ਸ਼ਾਦੀਆਂ ਉਸ ਨੇ ਮੌਲਵੀਆਂ ਤੇ ਆਲਮਾਂ ਨਾਲ ਕਰ ਦਿਤੀਆਂ । ਉਹ ਮਜ਼ਬ ਦਾ ਬੜਾ ਪਕਾ ਸੀ । ਫੇਰ ਵੀ ਉਹ ਰਾਜ ਕਾਜ ਦੇ ਮਾਮਲਿਆਂ ਵਲ ਪੂਰਾ ਪੂਰਾ ਧਿਆਨ ਦੇਂਦਾ ਸੀ ।

ਉਸ ਦਾ ਚਲਣ

ਓਹ ਰਜਬ ਤੇ ਸ਼ਬਾਨ ਦੇ ਮਹੀਨਿਆਂ ਵਿਚ ਰਮਜ਼ਾਨ ਦੇ ਰੋਜ਼ੇ ਰਖਦਾ ਸੀ ਅਤੇ ਪੂਰੇ ਤਿੰਨ ਮਹੀਨੇ ਤੀਕ ਮਜ਼੍ਹਬੀ ਫਰੀਜ਼ੇ ਪੂਰੀ ਸਖਤੀ ਨਾਲ ਸਿਰੇ ਚਾੜਦਾ ਸੀ । ਉਸ ਦੇ ਹਥ ਦੀ ਲਿਖਾਈ ਬੜੀ ਸੁਹਣੀ ਤੇ ਮੋਤੀਆਂ ਵਰਗੀ ਸੀ । ਉਸ ਨੇ ਦਸਤੀ ਲਿਖੇ ਹੋਏ ਕੁਰਾਨ ਦੀਆਂ ਦੋ ਜਿਲਦਾਂ ਖਲੀਫਾ ਬਫਦ ਦ ਨੂੰ ਭੇਟਾ ਕੀਤੀਆਂ ਜੋ ਕੀਮਤੀ ਜਾਣ ਕੇ ਖਲੀਫੇ ਨੇ ਮੌਕੇ ਤੇ ਮਦੀਨੇ ਦੀਆਂ ਲਾਏਬਰੇਰੀਆਂ ਨੂੰ ਭੇਜ ਦਿਆਂ ਇਮਾਮ ਯੂਥਫ ਉਹ ਮੰਡੀ ਦੇ ਮੁਤਬਿਆਂ ਨੂੰ ਉਹ ਬਾਕਾਇਦਾ ਸੁਣਦਾ ਸੀ । ਉਹ ਧਰਮ ਦੇ ਮਾਮਲੇ ਵਿਚ ਐਨਾ ਗਰੀਬੜਾ ਸੀ ਕਿ ਇਮਾਮ ਦੀ ਉਸ ਨੂੰ ਤਾੜਨਾ ਕਰ ਲੈਂਦਾ ਸੀ। ਉਸ ਦੇ ਮਗਰੋਂ ਉਹਦਾ ਪੁਤਰ ਮਾਸ਼ੂਦ ਤੀਜਾ[2] ਗਦੀ ਨਸ਼ੀਨ ਹੋਇਆ।

ਸੁਲਤਾਨ ਮਸੂਦ ਤੀਜਾ

ਮੁਲਤਾਨ ਇਬਰਾਹਮ ਦੇ ਮਗਰੋਂ ਗਜ਼ਨੀ ਦੇ ਤਖਤ ਉਤੇ ਉਸ ਬੜਾ ਜੰਗਜੂ ਨਾਲੋਂ ਚੰਗੇਰੇ ਦਾ ਬੇਟਾ ਮਾਸੂਦ ਤੀਜਾ ਗੱਦੀ-ਨਸ਼ੀਨ ਹੋਇਆ । ਸੁਭਾ ਦਾ ਸੀ ਅਤੇ ਨਿਆਂ ਤੇ ਦਾਨ ਲਈ ਪ੍ਰਸਿਧ ਸੀ । ਉਸ ਨੇ ਰਾਜ ਦੇ ਸਾਰੇ ਵਿਧਾਨਾਂ ਨੂੰ ਨਵੇਂ ਸਿਰੇ ਸੇਧਿਆ ਅਤੇ ਪਹਿਲੇ ਅਸੂਲਾਂ ਉਤੇ ਨਵੇਂ ਕਾਨੂੰਨ ਬਣਾਏ।

ਹਾਜੀਬ ਤੁਰੰਤਗੀਨ ਲਾਹੌਰ ਦਾ ਵਾਇਸਰਾਏ

ਉਸ ਨੇ ਹਾਜੀਬ ਤੁਰੰਤਗੀਨ ਨੂੰ ਆਪਣੀ ਫੌਜ ਦਾ ਜਰਨੈਲ ਤੇ ਲਾਹੌਰ ਦਾ ਵਾਇਸਰਾਏ ਥਾਪਿਆ ਅਤੇ ਉਸ ਨੂੰ ਬੜੀ ਵੱਡੀ ਫੌਜ ਦੇ ਕੇ ਲਾਹੌਰ ਵਲ ਤੋੜਿਆ ! ਜਰਨੈਲ ਨੇ ਦਰਿਆ ਗੰਧਾ ਪਾਰ ਕੀਤ ਅਤੇ ਮੁਸਲਮਾਨੀ ਫੌਜਾਂ ਨੂੰ ਦੇਸ਼ ਦੇ ਅੰਦਰ ਉਥੋਂ ਤੀਕ ਲੈ ਗਿਆ ਜਿਥੇ ਸਵਾਏ ਮਹਿਮੂਦ ਦ ਹੋਰ ਕੋਈ ਨਹੀਂ ਸੀ ਪੂਜਾ । ਉਸ ਨੇ ਅਨੇਕਾਂ ਮਾਲਦਾਰ ਸ਼ਹਿਰਾਂ ਤੇ ਮੰਦਰਾਂ ਨੂੰ ਲੁਟਿਆ ਅਤੇ ਬੇਹਿਸਾਬ ਲੁੱਟ ਦਾ ਮਾਲ ਲੈ ਕੇ ਲਾਹੌਰ ਨੂੰ ਵਾਪਸ ਮੁੜ ਆਇਆ।

ਲਾਹੌਰ ਗਜ਼ਨਵੀ ਖਾਨਦਾਨ ਦੀ ਅਸਲ ਰਾਜਧਾਨੀ

ਇਸ ਸ਼ਹਿਨਸ਼ਾਹ ਦੇ ਰਾਜ ਸਮੇਂ ਲਾਹੌਰ ਵੀ ਗਜ਼ਨਵੀ ਖਾਨਦਾਨ ਦੀ ਅਸਲ ਰਾਜਧਾਨੀ ਬਣ ਗਿਆ ਕਿਉਂਕਿ ਈਰਾਨ ਤੇ ਤੇ ਕੁਰਾਨ ਦਾ ਬਹੁਤ ਸਾਰਾ ਇਲਾਕਾ ਉਸ ਖਾਨਦਾਨ ਦੇ ਹਥੋਂ ਨਿਕਲ ਗਿਆ। ਸੀ ਤੇ ਉਹਨੂੰ ਮਜਬੂਰ ਹੋ ਕੇ ਹਿੰਦੁਖਤਾਨ ਵਿਚ ਰਿਹਾਇਸ਼ ਧਾਰਨ ਕਰਨੀ ਪਈ ਸੀ, ਕਿਉਂਕਿ ਏਥੋਂ ਉਹਨਾਂ ਦਾ ਕਬਜਾ ਪੱਕੀ ਤਰ੍ਹਾਂ ਹੈ ਦੁਕਾ ਸੀ

ਮਾਸੂਦ ਤੀਜੇ ਦੀ ਮੌਤ ੧੧੧੮ ਈ:

੧੬ ਸਾਲ ਤੱਕ ਰਾਜ਼ ਕਰਨ ਮਗਰੋਂ ਮਾਸੂਦ ੧੧੧੮ ਈਸ਼ਵੀ
  1. ਫਰਿਸ਼ਤਾ ਲਿਖਦਾ ਹੈ ਇਹ ਕਿਲ੍ਹਾ ਤਿੰਨਾਂ ਪਾਸਿਆਂ ਤੋਂ ਦਰਿਆ ਨਾਲ ਘਿਰਿਆ ਹੋਇਆ ਸੀ । ਤੇ ਚੌਥੇ ਪਾਸਿਉਂ ਪਹਾੜਾਂ ਨਾਲ ਸੰਬੰਧਤ ਸੀ । ਇਸ ਦੇ ਇਰਦ ਗਿਰਦ ਅਲੰਘ ਜੰਗਲ ਸੀ ਜਿਸ ਵਿਚ ਵਿਸ਼ੈਲੇ ਸਪ ਰਹਿੰਦੇ ਸਨ । ਇਸ ਥਾਂ ਦੀ ਅਜੇ ਤਕ ਸ਼ਨਾਖਤ ਨਹੀਂ ਹੋ ਸਕੀ।
  2. ਸੁਲਤਾਨ ਇਬਰਾਈਮ ਨੇ ਪੰਜਾਬ ਵਿਚ ਜਿਹੜਾ ਸਿਵਾ ਤੋਰਿਆ ਉਸ ਉਤੇ ਇਹ ਹਰਫ ਉਕਰੇ ਹੋਏ ਸਨ: - ਅਦਲ ਤੇ ਲ ਸੁਲਤਾਨ ਅਲਅਜ਼ਮ ਅਬੁਲ ਮੁਜ਼ਫਰ ਇਬਰਾਈਮ ਲਾਹੋਰ ਜਨਰਲ ਆਫ਼ ਬੰਗਾਲ ਏਸ਼ੀਆਇਕ ਸੁਸਇਟੀ