ਪਰਕਰਨ ੪
ਤਾਤਰੀ ਯਾ ਗੁਲਾਮ ਖਾਨਦਾਨ
ਕੁਤਬ ਉਦੀਨ ਐਬਕ ਮੁਹੰਮਦ ਗੌਰੀ ਦੀ ਮੌਤ ਉੱਪਰ ਉਸ ਦਾ ਭਤੀਜਾ ਮਹਿਮੂਦ ਗੌਰ ਦਾ ਬਾਦਸ਼ਾਹ ਬਣਿਆ । ਉਸ ਨੇ ਆਪਣੇ ਚਾਚੇ ਕੁਤਬ ਉਦੀਨ ਐਬਕ ਨਾਲ, ਜੋ ਉਸ ਸਮੇਂ ਉਤਰੀ ਹਿੰਦ ਦਾ ਵਾਇਸਰਾਏ ਸੀ, ਮਿਤਰਤਾ ਕਾਇਮ ਰਖਣ ਲਈ, ਰਾਜ ਤਿਲਕ ਦੇ ਤੁਰਤ ਮਗਰੋਂ ਬਾਦਸ਼ਾਹ ਹੋਣ ਹੋਣ ਦੀਆਂ ਸਭ ਲੁਟੀਆਂ ਵਸਤਾਂ ਤੇ ਨਿਸ਼ਾਨ ਜਿਹਾ ਕਿ ਛਤਰ ਝੰਡਾ ਨਕਾਰਾ ਸ਼ਾਹੀ ਸਿੰਘਾਸਨ ਤੇ ਬਾਦਸ਼ਾਹਤ ਦੀ ਸਨਦ ਆਦਿ ਉਸ ਨੂੰ ਭੇਜੋ। ਕਿਉਂਕਿ ਉਹ ਐਸੀ ਪੁਜ਼ੀਸ਼ਨ ਵਿੱਚ ਸੀ ਕਿ ਜੋ ਚਾਹੇ ਤਦ ਉਹਦੀ ਬਾਦਸ਼ਾਹਤ ਨੂੰ ਮੰਨਣੋਂ ਇਨਕਾਰ ਕਰ ਸਕਦਾ ਸੀ ਤੇ ਨਵਾਂ ਬਾਦਸ਼ਾਹ ਉਸ ਦਾ ਕੁਛ ਵੀ ਨਹੀਂ ਸੀ ਵਿਗਾੜ ਸਕਦਾ । ਕੁਤਬ ਉਦੀਨ ਐਬਕ ਨੇ ਇਹ ਸਭ ਸ਼ਾਹੀ ਚਿਨ੍ਹ ਬੜੇ ਆਦਰ ਤੇ ਇਜ਼ਤ ਨਾਲ ਪ੍ਰਾਪਤ ਕੀਤੇ । ਕੁਤਬ ਉਦੀਨ ਐਬਕ ਲਾਹੌਰ ਦਾ ਪਹਿਲਾ ਮੁਸਲਮਾਨ ਬਾਦਸ਼ਾਹ ਬਣਿਆ ੧੨੦੫ ਈਸਵੀ ੨੪ ਜੁਲਾਈ ੧੨੦੫ ਈਸਵੀ ਵਾਲੇ ਦਿਨ, ਲਾਹੌਰ ਦੇ ਪਹਿਲ ਮੁਸਲਮਾਨ ਬਾਦਸ਼ਾਹ, ਕੁਤਬਉਦੀਨ ਐਬਕ ਦੀ ਗੱਦੀ ਨਸ਼ੀਨੀ ਦੀ ਰਸਮ ਬੜੀ ਧੂਮ ਧਾਮ ਨਾਲ ਮਨਾਈ ਗਈ। ਕੁਤਬਉਦੀਨ ਦਾ ਖਣਵਾਦਾ ਕੁਤਬਉਦੀਨ ਅਜ ਬੱਚਾ ਹੀ ਸੀ ਕਿ ਇਕ ਸੌਦਾਗਰ ਉਸ ਨੂੰ ਤੁਰਕਿਸਤਾਨ ਤੋਂ ਨੇਸ਼ਾ ਪੁਰ ਲਿਆਇਆ । ਸੌਦਾਗਰ ਨੇ ਇਸ ਬਾਲਕ ਨੂੰ ਅਬਦੁਲ ਅਜ਼ ਜ਼ਕੂਫੀ ਦੇ ਬੇਟੇ ਕਾਜ਼ੀ ਫਖਰਉਦੀਨ ਪਾਸ ਵੇਚ ਦਿਤਾ। ਇਹ ਵੇਖ ਕੇ ਕਿ ਲੜਕਾ ਬੜਾ ਅਕਲਮੰਦ ਸਿਆਣਾ ਸੂਝਵਾਨ ਹੈ, ਕਾਜ਼ੀ ਨੇ ਉਸ ਨੂੰ ਸਕੂਲ ਦਾਖਲ ਕਰਾ ਦਿਤਾ । ਸਕੂਲ ਵਿਚ ਉਸ ਨੇ ਇਲਮ ਤੇ ਵਿਗਿਆਨਕ ਵਿਚ ਚੰਗੀ ਉਨਤੀ ਕਰ ਕੇ ਦਿਖਾਈ । ਉਸ ਦੇ ਸੁਰਪਰਬਤ ਦੀ ਮੌਤ ਮਗਰੋਂ ਸੁਵਰਗੀ ਦੀ ਜਾਇਦਾਦ ੇ ਜਾਗੀਰ ਦੇ ਨਾਲ ਹੀ ਇਸ ਨੂੰ ਫੇਰ ਇਕ ਸੌਦਾਗਰ ਦੇ ਹਬ ਵਿਕਣਾ ਪਿਆ । ਉਸ ਨਵੇਂ ਸੌਦਾਗਰ ਨੇ ਇਸ ਨੂੰ ਵਿਕਰੀ ਦੇ ਮੰਤਵ ਨਾਲ ਮੁਹੰਮਦ ਗੌਰੀ ਦੇ ਪੇਸ਼ ਕੀਤਾ । ਮੁਹੰਮਦ ਗੌਰੀ ਨੇ ਇਸ ਗੁਲਾਮ ਲੜਕੇ ਨੂੰ ਮੁਲ ਖਰੀਦ ਲਿਆ ਤੇ ਇਸ ਦਾ ਨਾਮ, ਇਸ ਦੀ ਛੋਟੀ ਗਲੀ ਟੁਟੀ ਹੋਈ ਹੋਣ ਐਬਕ ਰਖਿਆ । ਐਬਕ ਨੇ ਕਰ ਕੇ ਆਪਣੇ ਆਪ ਨੂੰ ਐਨਾ ਚੰਗਾ ਸਾਬਤ ਕੀਤਾ ਕਿ ਉਸ ਨੂੰ ਘੁੜ ਸਵਾਰਾਂ ਦਾ ਮਾਸਟਰ ਥਾਪਿਆ ਗਿਆ । ਕੁਝ ਸਮਾਂ ਮਗਰੋਂ ਉਸ ਨੂੰ ਇਕ ਫੌਜ ਦੇ ਕਮਾਨ ਸਪੂਰਦ ਕੀਤੀ ਗਈ । ਉਸ ਦੀ ਸੁਭਾਵਨ ਯੋਗਤਾ ਨੂੰ ਉਨਤੀ ਦਾ ਅਵਸਰ ਮਿਲੀਆਂ ਅਤੇ ਉਸ ਨੇ ਸੂਰਬੀਰ ਸਿਪਾਹੀ ਸਿਆਣਾ ਜਰਨੈਲ |
ਤੇ ਦੂਰ ਦਰਸੀ ਪ੍ਰਬੰਧਕ ਹੋਣ ਦੀ ਨੇਕ ਨਾਮੀ ਖਟੀ । ਗਵਰਨਰ ਕਿਰਮਾਨ ਯਲਦੂਜ਼ ਦਾ ਲਾਹੌਰ ਉਤੇ ਹਮਲਾ ਤਾਜ ਉਦੀਨ ਯਦੂਜ਼ ਗਵਰਨਰ ਕਿਰਮਾਨ ਨੇ, ਜਿਸਦੀ ਬੇਟੀ ਕੁਤਬ ਦੀਨ ਨੂੰ ਵਿਆਹੀ ਹੋਈ ਸੀ ਇਕ ਵਡ ਫ਼ੌਜ ਲੈ ਕੇ ਲਾਹੌਰ ਵਿਚ `ਚ ਬੋਲਿਆ ਲਾਹੌਰ ਦ ਗਵਰਨਰ ਦੀ ਗਦਾਰੀ ਦਾ ਸਦਕਾ ਜਿਸ ਨੂੰ ਉਸਨੇ ਪਿਛੋਂ ਬਾਹਰ ਕਢ ਦਿਤਾ, ਸ਼ਹਿਰ ਦਾ ਕਬਜ਼ਾ ਉਸ ਨੂੰ ਪ੍ਰਾਪਤ ਹੋ ਗਿਆ। ਕੁਤਬ ਉਦੀਨ ਨੇ ਇਸ ਘਟਣਾ ਨੂੰ ਸੁਣ ਕੇ ਦਿਲੀ ਤੌਂ ਲਾਹੌਰ ਵਲ ਕੂਚ ਬੋਲਿਆ ਤਾਂ ਜੋ ਲਾਹੌਰ ਨੂੰ ਉਸ ਤੋਂ ਵਾਪਸ ਲਿਆ ਜਾਏ । ਦੋਵੇਂ ਧਿਰਾਂ ਵਿਚਾਲੇ ਸੰਨ ੧੨੦੫ ਈਸਵੀ ਦੋ ਅੰਤ ਵਿਚ ਜੰਗ ਲੜੀ ਗਈ ਜਿਸ ਵਿਚ ਤਾਜ ਉਦ ਨ ਯਲਜ਼ ਨੂੰ ਹਾਰ ਹੋਈ । ਉਹ ਨੂੰ ਲਾਹੌਰ ਵਿਚੋਂ ਬਾਹਰ ਕਢ ਦਿਤਾ ਗਿਆ ਜਿਸ ਤੋਂ ਉਸ ਨੂੰ ਮਜਬੂਰਨ ਕਿਰਮਾਨ ਵਲ ਵਾਪਸ ਮੁੜਨਾ ਪਿਆ।
ਕੁਤਬ ਉਦੀਨ ਦਾ ਉਸ ਨੂੰ ਲੜਾਈ ਮਗਰੋਂ ਕੈਦ ਕਰਨਾ ਕੁਤਬ ਉਦੀਨ ਨੇ ਉਸ ਦਾ ਗਜ਼ਨੀ ਤੀਕ ਪਿਛਾ ਕੀਤਾ । ਗਜ਼ਨੀ ਪੁਜ ਕੇ ਉਹਨੇ ਆਪਣੀ ਗਦੀ ਨਸ਼ੀਨੀ ਦੀ ਰਸਮ ਪੂਰੀ ਕੀਤੀ ਪਰ ਇਹ ਵੇਖ ਕੇ ਕਿ ਉਹ ਸ਼ਹਿਰ ਨੂੰ ਕਾਬੂ ਨਹੀਂ ਰਖ ਸਕਦਾ ਉਹ ਫੋਰਨ ਹਿੰਦੁਸਤਾਂਨ ਵਲ ਮੁੜ ਆਇਆ । ਏਥੇ ਅਪੜ ਕੇ ਿਸ ਨੇ ਆਪਣਾ ਬਾਕੀ ਜੀਵਨ ਆਪਣੇ ਰਾਜ ਦੀ ਪਕਿਆਈ ਤੇ ਰਾਜ ਦੀ ਆਰਥਕ ਹਾਲਤ ਨੂੰ ਸੁਧਾਰਨ ਵਿਚ ਖਰਚ ਕੀਤਾ ।
ਕੁਤਬ ਉਦੀਨ ਦੀ ਮੌਤ ਚੌਗਾਨ ਦੇ ਮੌਕੇ ਉਤੇ ਘੋੜ ਦੌੜ ਵਿਚ ਭਾਗ ਲੈਂਦਾ ਹੋਇਆ ਉਹ ਸੰਨ ੧੨੧੦ ਈਸਵੀ ਵਿਚ ਘੋੜੇ ਤੋਂ ਡਿਗਾ ਕਿ ਮਰ ਗਿਆ । ਉਸ ਨੇ ਕੁਲ ਪੰਜ ਸਾਲ ਰਾਜ ਕੀਤਾ ! ਬਤੌਰ ਕਮਾਂਡਰ-ਇਨਚੀਫ 'ਤੇ ਮਹਿਮੂਦ ਗੌਰੀ ਦੇ ਵਾਇਸਰਾਏ ਦੇ ਉਸ ਨੇ ੨੦ ਸਾਲ ਤੀਕ ਸ਼ਾਹੀ ਅਧਿਕਾਰਾਂ ਦੀ ਵਰਤੋਂ ਕੀਤੀ ।ਉਹ ਬੜੀ ਯੋਗਤਾ ਤੇ ਸੂਰਬੀਰਤਾ ਦਾ ਮਾਲਕ ਸੀ । ਉਹ ਇਕ ਗੁਲਾਮ ਦੀ ਹੈਸੀਅਤ ਤੋਂ ਉਨੱਤੀ ਕਰਕੇ ਂ ਉਹ ਇਕ ਜ਼ਬਰਦਸਤ ਬਾਦਸ਼ਾਹ ਦੀ ਪਦਵੀ ਉਤੇ ਅਪੜਿਆ ਤੇ ਇਕ ਵਿਸ਼ਾਲ ਰਾਜ ਉਤੇ ਰਾਜ ਕਰਦਾ ਰਿਹਾ ।
ਉਸ ਦਾ ਚਾਲ ਚਲਣ ਉਸ ਵਿਚ ਕਈ ਭਾਈਚਾਰਕ ਗੁਣ ਸਨ ਜਿਨ੍ਹਾਂ ਕਰਕੇ ਲੋਕ ਉਸ ਨੂੰ ਪਿਆਰਦੇ ਸਨ, ਉਸ ਦੀ ਸਖ਼ਾਵਤ ਦੀ ਧਾਕ ਪਈ ਹੋਈ ਸੀ।
|
(੧੨੪)