ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪)

ਹੀ ਇਸ ਪੰਜਾਬੀ ਨੂੰ ਵੀ ਤਰਕੀ ਕਰਨ ਤੇ ਖੁਸ਼ਹਾਲ ਰਹਿਣ ਦੇ ਪੂਰੇ ਪੂਰੇ ਹਕ ਹਨ। ਇਕ ਯੋਗ ਤੇ ਸਭਯ ਸਰਕਾਰ ਦੇ ਥਲੇ।

ਸਾਰੀ ਸਕੀਮ ਦਾ ਸਾਰੰਸ਼ ਇਹ ਹੈ ਕਿ ਮੇਰੀ ਵਿਚਾਰ ਅਨੁਸਾਰ ਇਸ ਨੂੰ ਸਾਰੇ ਹੀ ਪਾਸਿਆਂ ਤੋਂ ਸੰਖੇਪ ਕੀਤਾ ਜਾਏ, ਕਿਉਂਕਿ, ਜੇ ਕਰ ਮੈਂ ਆਮ ਗਲਾਂ ਨੂੰ ਵੀ ਇਸ ਵਿਚ ਪੇਸ਼ ਕਰਾਂ ਤਾਂ ਇਹ ਇਕ ਬਹੁਤ ਹੀ ਵਡਾ ਤੇ ਭਾਰੀ ਪੋਥਾ ਬਣ ਜਾਏ ਤੇ ਮੇਰੀ ਮਨਸ਼ਾ ਇਸ ਨੂੰ ਏਡਾ ਵਡਾ ਬਣਾਉਣ ਦੀ ਨਹੀਂ ਸੀ। ਸੰਖੇਪ ਵਿਚ, ਮੈਂ ਇਸ ਕੰਮ ਨੂੰ ਇਸ ਢੰਗ ਨਾਲ ਸਿਰੇ ਚਾੜ੍ਹਿਆ ਹੈ ਕਿ ਇਹ ਸਿਰਫ ਇਕ ਪਰਾਂਤਕ ਇਤਿਹਾਸ ਨਾਲ ਸੰਬੰਧਤ ਹੀ ਲੋੜੀਂਦੀਆਂ ਘਟਨਾਵਾਂ ਹੀ ਆ ਸਕਣ, ਹੋਰ ਵੀ ਵਾਧੂ ਘਾਟ ਮਸਾਲਾ ਇਸ ਵਿਚ ਨਹੀਂ ਸੀ ਲੋੜੀਂਦਾ।

ਮੈਂ ਇਸ ਚੀਜ਼ ਨੂੰ ਖੁਲ੍ਹੇ ਤੌਰ 'ਤੇ ਸਵੀਕਾਰ ਕਰਦਾ ਹਾਂ ਕਿ ਇਕ ਅੰਗਰੇਜ਼ ਸਿਆਣਾ ਪੰਜਾਬ ਦੇ ਇਸ ਇਤਿਹਾਸ ਨੂੰ ਸੋਹਣੀ ਤਰ੍ਹਾਂ ਉਲੀਕ ਸਕਦਾ ਸੀ। ਨਾ ਹੀ ਮੈਂ ਆਪਣੀਆਂ ਤਰੁਟੀਆਂ ਤੋਂ ਸਗੋਂ ਚੰਗੀ ਤਰ੍ਹਾਂ ਜਾਣੂ ਹਾਂ, ਸਗੋਂ ਮੈਨੂੰ ਇਹ ਵੀ ਪਤਾ ਹੈ ਕਿ ਮੈਂ ਜੋ ਇਹ ਰਚਨਾ ਕੀਤੀ ਹੈ, ਇਸ ਵਿਚ ਵੀ ਬਹੁਤ ਸਾਰੇ ਘਾਟੇ ਹਨ। ਭਾਵੇਂ ਮੈਂ ਆਪਣੇ ਵਲੋਂ ਪੂਰੀ ਕੋਸ਼ਸ਼ ਕੀਤੀ ਹੈ ਕਿ ਲੋਕਾਂ ਲਈ ਲਿਖੇ ਜਾ ਰਹੇ ਇਸ ਇਤਿਹਾਸ ਨੂੰ ਲਿਖਣ ਲਗਿਆਂ ਮੈਂ ਖਾਸ ਗਹੁ ਰਖਾਂ, ਪਰ ਫਿਰ ਵੀ ਮੈਂ ਇਸ ਯੋਗ ਨਹੀਂ ਕਿ ਮੈਂ ਇਹ ਪੰਜਾਬ ਦਾ ਇਤਿਹਾਸ ਪੂਰਾ ਹੋਣ ਦਾ ਮਾਨ ਲੈ ਸਕਾਂ। ਇਹ ਮੁਮਕਿਨ ਹੈ ਕਿ ਇਸ ਵਿਚੋਂ ਕਈ ਗਲਤੀਆਂ ਲੱਭਣ ਤੇ ਮੈਂ ਆਪਣੇ ਪਾਠਕਾਂ ਪਾਸ ਬੇਨਤੀ ਕਰਦਾ ਹਾਂ, ਕਿ ਉਹ ਮੇਰੀਆਂ ਗਲਤੀਆਂ ਤੋਂ ਮੈਨੂੰ ਜਾਣੂ ਕਰਾਉਣ। ਇਹ ਵੀ ਮੁਮਕਿਨ ਹੈ ਕਿ ਬਹੁਤ ਸਿਆਣੀਆਂ ਅਖਾਂ ਮੇਰੀਆਂ ਉਹ ਗਲਤੀਆਂ ਫੜ ਲੈਣ, ਜਿਹੜੀਆਂ ਕਿ ਸ਼ਾਇਦ ਮੈਨੂੰ ਨਜ਼ਰ ਨਹੀਂ ਆਈਆਂ, ਪਰ ਫਿਰ ਵੀ ਮਿਲ ਦੇ ਕਹਿਣ ਅਨੁਸਾਰ, "ਮੈਂ ਉਸ ਪਾਸ ਫਿਰ ਅਪੀਲ ਕਰਨਾ ਚਾਹਾਂਗਾ, ਜਿਸ ਨੇ ਮੇਰੇ ਬਾਰੇ ਇਹ ਫੈਸਲਾ ਦਿਤਾ ਹੈ ਕਿ ਸਿਰਫ ਮੈਂ ਕੀ ਨਹੀਂ ਕੀਤਾ। ਇਕ ਅਜਿਹਾ ਤੇ ਸੱਚਾ ਸਬੂਤ ਤੇ ਫੈਸਲਾ ਦੇਣਾ ਹੋਵੇਗਾ ਇਸ ਅੰਦਾਜ਼ੇ ਤੇ ਕਿ ਮੈਂ ਕੀ ਕੀਤਾ ਹੈ ਤੇ ਮੈਂ ਕੀ ਨਹੀਂ ਕੀਤਾ—ਇਨ੍ਹਾਂ ਦੋਹਾਂ ਨੂੰ ਇਕਠਿਆਂ ਲੈ ਕੇ।" ਜੇ ਕਰ ਭਾਰਤ ਦਾ ਇਹ ਮਸ਼ਹੂਰ ਇਤਿਹਾਸਕਾਰ ਆਪਣੇ ਅੰਦਰ ਪੂਰੀ ਪੂਰੀ ਸਿਆਣਪ ਰਖਦਾ ਹੋਇਆ, ਉਪਰਲੇ ਅਖਰ ਕਹਿ ਸਕਦਾ ਹੈ ਤਾਂ ਮੈਂ ਤਾਂ ਉਸ ਦੇ ਪਾਸਕੂ ਵੀ ਨਹੀਂ, ਮੇਰੀਆਂ ਤਾਂ ਤਰੁਟੀਆਂ ਬਹੁਤ ਹੀ ਹਨ। ਤੇ ਜੇਕਰ ਮੈਂ ਇਕ ਸਿਆਣੇ ਪਾਠਕ ਨੂੰ ਇਹ ਆਖ ਰਿਹਾ ਹਾਂ ਕਿ ਉਹ ਮੇਰੀ ਮਿਹਨਤ ਦੀ ਸਫਲਤਾ ਮੇਰੀਆਂ ਔਕੜਾਂ ਨੂੰ ਮੁਖ ਰਖਕੇ ਦੇਣ, ਮੈਂ ਕਹਿ ਸਕਦਾ ਹਾਂ, ਇਸ ਲਈ ਨਹੀਂ ਕਿ ਮੈਂ ਉਹਨਾਂ ਜਿਹੀ ਯੋਗਤਾ ਰਖਦਾ ਹਾਂ ਸਿਰਫ ਇਸ ਲਈ ਕਿ ਮੈਨੂੰ ਉਸ ਦੀ ਸਲਾਹ ਤੇ ਵਧੇਰੇ ਮਾਨ ਹੈ। ਮੇਰੇ ਇਹ ਕੰਮ ਕਰਨ ਦਾ ਸਿਰਫ ਇਹੀ ਕਾਰਨ ਹੈ। ਅਜ ਤਕ ਵੀ ਕਿਸੇ ਸਿਆਣੇ ਨੇ ਇਸ ਪਾਸੇ ਵਲ ਪੈ ਕੇ ਇਹ ਕੰਮ ਸਿਰੇ ਚਾੜ੍ਹਨ ਦੀ ਕੋਸ਼ਿਸ਼ ਨਹੀਂ ਕੀਤੀ, ਸੋ ਮੈਂ ਸੋਚਿਆ ਕਿ ਕਿਉਂ ਨਾ ਮੈਂ ਹੀ ਕੋਸ਼ਸ਼ ਕਰ ਵੇਖਾਂ,