ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੩੪)

ਕਰ ਕੋ ਜੀ ਲੁਟ ਮਾਲੁ ਨਾਲ ਰਜ ਜਾਣ ਕਰ ਕੇ ਵਾਪਸ ਮੁੜ ਗਈ

ਮੁਗਲਾਂ ਦਾ ਹਮਲਾ ੧੩੦੪ ਈ.

ਅਗਲੇ ਸਾਲ ਸੰਨ ੧੩੦੪ ਈਸਵੀ ਵਿਚ ਉਹਨਾਂ ਨੇ ਮੁੜ ਅਲੀ ਬੇਗ ਦੀ ਸਰਦਾਰੀ ਹੇਠ ਹਿੰਦੂ ਉੱਤੇ ਹਲਾ ਬੋਲਿਆ। ਅਲੀ ਬਗ ਚੰਗੇਜ਼ ਖਾਂ ਤੇ ਖਵਾਜਾ ਤਾਸ਼ ਦਾ ਅਧਿਕਾਰੀ ਸੀ। ੪੦ ਹਜ਼ਾਰ ਘੋੜ ਸਵਾਰ ਮੁਗਲ ਲਾਹੌਰ ਦੇ ਉਤਰ ਵਲੋਂ ਲੰਘ ਕੇ ਰਾਜਸਬਾਨ ਵਿਚਲੇ ਸ਼ਹਿਰ ਅਮਰੋਹਾ ਤੀਕ ਜਾ ਪੁਜੇ।

ਪੰਜਾਬ ਗਵਰਨਰ ਦੀ ਜਿਤ

ਪੰਜਾਬ ਦੇ ਗਵਰਨਰ ਮੁਗ਼ਲਕ ਾਂ ਨੂੰ ਬਹੁਤ ਸਾਰੀ ਫੌਜ ਦੇ ਕੇ ਮੁਗਲਾਂ ਦੇ ਟਾਕਰੇ ਲਈ ਭੇਜਿਆ ਗਿਆ ਉਸ ਨੇ ਬੜਵੀਂ ਲੜਾਈ ਵਿਚ ਮੁਗਲਾਂ ਨੂੰ ਭਾਂਜ ਦਿਤੀ। ਵੈਰੀ ਦੇ ੭ ਹਜ਼ਾਰ ਜਵਾਨ ਇਸ ਜੰਗ ਵਿਚ ਫਟੜ ਹੋਏ ਤੇ ਮਾਰੇ ਗਏ। ੯ ਹਜ਼ਾਰ ਮੁਗਲ ਕੈਦੀ ਬਣਾ ਲਏ ਗਏ, ਜਿਨ੍ਹਾਂ ਨੂੰ ਝਬਕੜੀਆਂ ਤੇ ਬੇੜੀਆਂ ਲਾ ਕੇ ਦਿਲੀ ਭੇਜ ਇਤਾ, ਜਿਥੇ ਫਰਿਸ਼ਤੇ ਦੇ ਕਥਨ ਅਨੁਸਾਰ ਉਹਨਾਂ ਸਭਨਾਂ ਨੂੰ ਕਤਲ ਕਰ ਦਿਤਾ ਗਿਆ। ਅਲੀ ਬੇ ਅਤੇ ਖਵਾਜਾ ਤਾਬ ਨੂੰ ਹਾਥੀਆਂ ਦੇ ਪੈਰਾਂ ਹੇਠ ਲਿਤਾੜਿਆ ਗਿਆ।

ਮੁਗਲਾਂ ਦੀ ਹੋਰ ਹਾਰ ੧੩੦੫ ਈ:

ਸੰਨ ੧੩੦੫ ਈਸਵੀ ਵਿਚ ਮੁਗਲਾਂ ਨੇ ਅਮੀਰ ਦਾਉਦ ਖਾਂ ਦੇ ਜਰਨੈਲ ਅਲੈਕ ਖਾਂ ਦੀ ਸਰਦਾਰੀ ਹੇਠ ਫੇਰ ਪੰਜਾਬ ਉਤੇ ਹੱਲਾ ਬੋਲਿਆ ਤਾਂ ਜੁ ਅਲੀ ਬੇਗ ਅਤੇ ਖਵਾਜਾ ਤਾਸ਼ ਦੀ ਮੌਤ ਦਾ ਬਦਲਾ ਲਿਆ ਜਾਏ। ਮੁਗਲ ਫੌਜਾਂ ਨੇ ਮੁਲਤਾਨ ਨੂੰ ਲੁਟਕੇ ਤਬਾਹ ਕੀਤਾ। ਇਹ ਦੇਖ ਕ ਗੁਜ਼ੀ ਬੇਗ ਤੁਗਲਕ ਨੇ ਸਿੰਧ ਦੇ ਕਿਨਾਰਿਆਂ ਉਪਰ ਆਪਣੀਆਂ ਫੌਜਾਂ ਛੁਪਾ ਦਿਤੀਆਂ। ਜਦ ਮੁਗਲ ਲੁਟ ਮਾਰ ਦਾ ਬਹੁਤ ਸਾਰਾ ਧਨ ਲੈ ਕੇ ਵਾਪਸ ਆਪਣੇ ਵਤਨ ਨੂੰ ਜਾ ਰਹੇ ਸਨ ਤਦ ਉਹ ਅਤਾਨਕ ਉਹਨਾਂ ਉਪਰ ਟੁਟ ਕੇ ਪੈ ਗਿਆ ਅਤੇ ਮੁਗਲਾਂ ਦੀ ਕਤਲਿਆਮ ਕਰ ਕੇ ਉਹਨਾਂ ਨੂੰ ਬੁਰੀ ਤਰ੍ਹਾਂ ਹਾਰ ਦਿਤੀ। ਜਿਹੜੇ ਬਾਕੀ ਬਚ ਰਹੇ ਉਹ ਧੁੱਪ ਤੋਂ ਗਰਮੀ ਨਾਲ ਮਧ ਏਸ਼ੀਆ ਮਾਰੂ ਥਲ ਵਿਚ ਮਾਰੇ ਗਏ। ਅਲੈਕ ਖਾਂ ਤੇ ਤਿੰਨ ਹਜ਼ਾਰ ਮੁਗਲ ਕੈਦੀ ਦਿਲੀ ਪੁਜੇ, ਜਿਥੇ ਬਾਦਸ਼ਾਹ ਦੇ ਹੁਕਮ ਨਾਲ ਉਹ ਸਾਰੇ ਤਲਵਾਰ ਦੇ ਘਟ ਉਤਾਰੇ ਗਏ ਅਤੇ ਉਹਨਾਂ ਦੀਆਂ ਖੱਪੜੀਆਂ ਦਾ ਇਕ ਮੁਨਾਰਾ ਖੜਾ ਕੀਤਾ ਗਿਆ। ਜਿਹੜੀਆਂ ਮੁਗਲ ਤੀਵੀਆਂ ਤੇ ਬਚੇ ਜੰਗ ਵਿਚ ਫੜੇ ਗਏ, ਉਹਨਾਂ ਨੂੰ ਹਿੰਦ ਦੇ ਵਖ ਵਖ ਇਲਾਕਿਆਂ ਵਿਚ ਭੇਜ ਦਿਤਾ ਗਿਆ, ਜਿਥੇ ਉਹ ਗੁਲਾਮ ਬਣਾ ਕੇ ਵਿਚ ਗਏ। ਇਹੋ ਜਿਹੀਆਂ ਲਗਾਤਾਰ ਹਾਰਾਂ ਤੇ ਤਬਾਧੀਆਂ ਨਾਲ ਵੀ ਮੁਗਲ ਬੇਦਿਲ ਨਾ ਹੋਏ ਕਿਉਂਕਿ ਉਹਨਾਂ ਨੇ ਉਸੇ ਹੀ ਸਾਲ ਨਾਮੀਂ ਸਰਦਾਰ ਯਾਖਲ ਮੰਦ ਵੀ ਸਰਦਾਰੀ ਹੇਠ ਮੁੜ ਪੰਜਾਬ ਉਤੇ ਹੱਲਾ ਬੋਲਿਆ।

ਮੁਗਲਾਂ ਦਾ ਕਾਬਲ ਤੇ ਗਜ਼ਨੀ ਤੀਕ ਪਿਛਾ ੧੬੦੫ ਈ:

ਇਸ ਵਾਰ ਵੀ ਭੁਗਲਕ ਨੇ ਉਹਨਾਂ ਨੂੰ ਜੰਗ ਵਿਚ ਹਾਰ ਦਿਤੀ। ਕਈ ਹਜ਼ਾਰ ਮੁਗਲ ਕੈਦੀ ਬਣਾ ਕੇ ਦਿਲੀ ਭੇਜੇ ਗਏ, ਜਿਥੇ ਉਸ ਸਮੇਂ ਦੇ ਰਿਵਾਜ ਅਨੁਸਾਰ ਉਹ ਸਭ ਕਤਲ ਕੀਤੇ ਗਏ। ਇਸ ਮੌਕੇ ਉਪਰ ਭੁਗਲਕ ਨੇ ਉਹਨਾਂ ਦਾ ਕਾਬਲ ਗਜ਼ਨੀ ਤੇ ਕੰਧਾਰ

ਤੀਕ ਪਿਛਾ ਨਾ ਛੱਡਿਆ ਤੇ ਉਥੋਂ ਦੇ ਲੋਕਾਂ ਪਾਸੋਂ ਭਾਰੀ ਹਰਜਾਨਾਂ ਵਸੂਲ ਕਰ ਕੇ ਹੀ ਦਮ ਲਿਆ। ਇਸ ਤੋਂ ਮਗਰੋਂ ਤੁਗਲਕ ਨੇ ਹਰ ਸਾਲ ਉਹਨਾਂ ਉਤੇ ਹਮਲੇ ਕਰਨੇ ਸ਼ੁਰੂ ਕਰ ਦਿਤੇ ਤੇ ਮੁਗਲਾਂ ਨੂੰ ਹਮਲੇ ਕਰਨ ਦੀ ਬਜਾਏ ਆਪਣੀ ਰੱਖਿਆ ਦਾ ਫਿਕਰ ਪਾਈ ਰਖਿਆ। ਅਗਲੇ ਕਈ ਸਾਲ ਤੱਕ ਮੁੜ ਮੁਗਲਾਂ ਨੂੰ ਹਿੰਚ ਉਤੇ ਹਮਲੇ ਦਾ ਹੌਸਲਾ ਵੀ ਨਾ ਪਿਆ।

ਅ ਲਾਉਦੀਨ ਦਾ ਰਾਜ ਪਰਬੰਧ

ਇਸ ਬਹਿਨਸ਼ਾਹ ਦਾ ਰਾਜ ਕਈ ਉਹਨਾਂ ਸੁਧਾਰਾਂ ਲਈ ਪ੍ਰਸਿਧ ਹੈ ਜੋ ਉਸ ਨੇ ਦੇਸ ਦੇ ਰਾਜ ਪ੍ਰਬੰਧ ਵਿਚ ਕੀਤੇ। ਉਸ ਨੇ ਜ਼ਮੀਨ ਦਾ ਮਾਲੀਆ ਵਧਾ ਕੇ ਅਧੀ ਪੈਦਾਵਾਰ ਨਿਯਤ ਕਰ ਦਿਤਾ, ਅਨਾਜ, ਕਪੜੇ, ਘੋੜਿਆਂ; ਮਵੈਸ਼ੀਆਂ ਤੇ ਮੁਨਿਆਰੀ ਦੇ ਭਾਅ ਨਿਯਤ ਕਰ ਇਤੇ। ਉਸ ਨੇ ਸਰਕਾਰੀ ਖਜ਼ਾਨੇ ਵਿਚੋਂ ਕਰਜ਼ੇ ਦੇਣੇ ਸ਼ੁਰੂ ਕੀਤੇ ਜਿਸ ਕਰ ਕੇ ਦੇਸ ਦੇ ਸੌਦਾਗਰ ਆਸ ਪਾਸ ਦੇ ਦੇਸਾਂ ਵਿਚ ਕਪੜਾ ਬਰਾਮਦ ਕਰਨ ਦੇ ਯੋਗ ਬਣ ਗਏ। ਪਰ ਉਸ ਨੇ ਨਫੀਸ ਕਿਸਮ ਦੀਆਂ ਵਸਤਾਂ ਦੀ ਬਰਾਮਦ ਉਤੇ ਪਾਬੰਦੀ ਲਾ ਦਿਤੀ ਅਤੇ ਕੋਈ ਵੀ ਮਨੁੱਖ ਬਾਦਸ਼ਾਹ ਦੀ ਵਿਸ਼ੇਸ਼ ਆਗਿਆ ਪ੍ਰਾਪਤ ਕੀਤੇ ਬਗੈਰ ਵਧੀਆ ਤੇ ਨਫੀਸ ਕਪੜੇ ਨਹੀਂ ਸੀ ਪਹਿਣ ਸਕਦਾ! ਬਾਦਸ਼ਾਹ ਇਹੋ ਜਿਹੀ ਆਗਿਆ ਕੇਵਲ ਆਪਣੇ ਅਫ਼ਸਰਾਂ ਨੂੰ ਹੀ ਦੇਂਦਾ ਸੀ। ਉਸ ਨੇ ਸ਼ਰਾਬ ਦੀ ਤਿਆਰੀ ਤੇ ਵਰਤੋਂ ਦੀ ਸਖਤ ਮਨਾਹੀ ਕਰ ਰਖੀ ਸੀ ਤੇ ਸ਼ਤਾਬ ਕਢਣ ਤੇ ਵਰਤਨ ਵਾਲੇ ਨੂੰ ਸਭ ਤੋਂ ਵਧੀਕ ਕਰੜੀ ਸਜ਼ਾ ਦਿਤੀ ਜਾਂਦੀ ਸੀ। ਫੌਜ ਲਈ ਵੀ ਨਿਯਮ ਘੜੇ ਗਏ ਤੇ ਸਾਰੇ ਫੌਜੀਆਂ ਤੇ ਫੌਜ ਅਫਸਰਾਂ ਦੀ ਤਨਖਾਹ ਨਿਯਤ ਕੀਤੀ ਗਈ। ਦੇਸ ਦਾ ਵਡੇ ਤੋਂ ਵੱਡਾ ਆਦਮੀ ਵੀ ਉਸ ਦੇ ਬਣਾਏ ਕਾਨੂੰਨਾਂ ਦੀ ਉਲੰਘਣਾ ਕਰਨ ਦਾ ਹੌਸਲਾ ਨਹੀਂ ਸੀ ਰਖਦਾ। ਉਸ ਬਾਦਸ਼ਾਹ ਦਾ ਹੁਕਮ ਹੀ ਸਭ ਲੋਕਾਂ ਲਈ ਕਾਨੂੰਨ ਹੁੰਦਾ ਸੀ।

੧੫ ਹਜ਼ਾਰ ਮੁਗਲ ਸਰਕਾਰੀ ਨੌਕਰਾਂ ਦਾ ਕਤਲ

ਜਿਹੜੇ ਮੁਗਲ ਮੁਸਲਮਾਨੀ ਧਰਮ ਧਾਰਨ ਕਰਨ ਮਗਰੋਂ ਸ਼ਾਹੀ ਮੁਲਾਜ਼ਮਤ ਵਿਚ ਲਏ ਗਏ ਸਨ ਉਹਨਾਂ ਬਾਰੇ ਬਝ ਪੈਦਾ ਹੋ ਜਾਣ ਕਰ ਕੇ ਉਸ ਨੇ ਸਭ ਮੁਗਲ ਨੌਕਰੀ ਤੋਂ ਬਰਖ ਸਤ ਕਰ ਦਿਤੇ। ਕੇਵਲ ਇਸ ਤੇ ਹੀ ਬਸ ਨਾ ਕੀਤੀ ਸਗੋਂ ਕਿਸੇ ਕਾਰਨ ਵਸ ਜਿਸ ਦਾ ਪਤਾ ਨਹੀਂ ਚਲਦਾ,ਉਸ ਨੇ ੧੫ ਹਜ਼ਾਰ ਮੁਗਲਾਂ ਨੂੰ ਇਕੋ ਦਿਨ ਵਿਚ ਦਿਲੀ ਦੀਆਂ ਗਲੀਆਂ ਵਿਚ ਜ਼ਿਲ੍ਹਾ ਕਰਵਾ ਦਿਤਾ ਅਤੇ ਉਹਨਾਂ ਦੀਆਂ ਤੀਵੀਆਂ ਤੇ ਬਚਿਆਂ ਨੂੰ ਗੁਲਾਮ ਬਣਾ ਲਿਆ। ਇਸ ਨਿਰਦਇਤਾ ਤੋਂ ਬਾਦਸ਼ਾਹ ਨੂੰ ਰੋਕਣ ਦੀ ਕਿਸੇ ਵਿਚ ਹਿੰਮਤ ਨਾ ਹੋਈ। ਇਹ ਬਾਦਸ਼ਾਹ ਭਾਵੇਂ ਪਹਿਲੇ ਪਹਿਲ ਉਹ ਅਣਪੜ੍ਹ ਹੀ ਸੀ ਪਰ ਪਿਛੋਂ ਉਸ ਨੇ ਵਿਦਿਆ ਹਾਸਲ ਕਰ ਲਈ ਅਤੇ ਉਹ ਲਿਖਣ ਪੜ੍ਹਨ ਪੁਸਤਕਾਂ ਨੂੰ ਸਮਝਣ ਦੇ ਯੋਗ ਹੋ ਗਿਆ। ਉਸ ਨੇ ਕਈ ਸ਼ਾਨਦਾਰ ਮਹਲ, ਮਸੀਤਾਂ, ਰੋਜ਼ੇ ਅਤੇ ਕਾਲਜ ਉਸਾਰੇ ਅਤੇ ਆਤਮਾਂ ਫਾਜ਼ਲਾਂ ਦੀ ਸਰਪਰਸਤੀ ਕੀਤੀ

ਉਸ ਦੇ ਸਮੇਂ ਦੇ ਆਲਮ ਫਾਜ਼ਲ

ਉਸ ਦੇ ਰਾਜ ਸਮੇਂ ਦੇ ਔਲਿਆਵਾਂ ਵਿਚੋਂ ਨਿਜ਼ਾਮ ੳਈਲ ਔਲੀਆ ਦਿਲੀ, ਸ਼ੇਖ ਅਲਾਉਣ, ਪ੍ਰਸਿਧ ਸ਼ੇਖ ਫਰੀਦ ਉਨ ਸ਼ਕਰਗੰਜ ਦੇ ਪੋਤੇ ਬੈਖ ਰੁਕਨ ਉਮੀਨ ਸਪੁੱਤਰ ਸੰਦਰੋਂ ਉਦੀਨ ਆਰਿਫ ਅਤੇ ਪੇਡਾ ਪਰਸਿਧ ਬਹਾਉਦੀਨ ਜ਼ਕਰੀਆ ਮੁਲਤਾਨੀ ਵੀ ਸਨ।