ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੫੭)

ਤੇ ਸਾਰਾ ਰਾਜ ਪ੍ਰਬੰਧ ਸ਼ੇਰ ' ਖਾਂ ਨੇ ਸੰਭਾਲ ਲਿਆ । ਪਿਛੋਂ ਉਸ ਨੇ

ਚਨਾਰ ਦੇ ਸੂਰਬੀਰ ਗਵਰਨਰ ਤਾਜ ਖਾਂ ਦੀ ਬੇਢਾ ਲਾਡੋ ਮਲਕਾ ਨਾਲ ਸ਼ ਦੀ ਕਰ ਲਈ ਜਿਸ ਤੇ ਉਹ ਉਸ ਅਜਿਤ ਕਿਲੇ ਤੇ ਉਸਦੇ ਮਾਤਹਿਤ ਇਲਾਕੇ ਦਾ ਮਾਲਕ ਬਣ ਗਿਆ । ਹਮਾਯੂੰ ਗੁਜਰਾਤ ਦੇ ਜੰਗ ਵਿਚ ਰੁਝਾ ਹੋਇਆ ਸੀ । ਇਸ ਮੌਕੇ ਤੋਂ ਲਾਭ ਉਠਾਕੇ ਸ਼ੇਰ ਖਾਂਨ ਸਾਰੇ ਬਿਹਾਰ ਅਤੇ ਬੰਗਾਲ ਨੂੰ ਆਪਣੇ ਅਧੀਨ ਕਰ ਲਿਆ ਅਤੇ ਬੰਗਾਲ ਵਿਚ ਗੌਰ ਦੇ ਅਸਥਾਨ ਉੱਤੇ ਮੁਢਲਾਂ ਨੂੰ ਹਾਰ ਦੇਣ ਮ ਬਾਦਸ਼ਾਹ ਬਣ ਬੈਠਾ । ੧੫੩੯ ਸੰਨ ਵਿਚ ਸ਼ੇਰ ਸ਼ਾਹ ਦੇ ਨਾਮ ਹੇਠ ਬੰਗਾਲ ਦਾ ਬਾਦਸ਼ਾਹ ਘੋਸ਼ਤ ਹੋ ਗਿਆ

ਆਗਰੇ ਦੀ ਜੰਗ ੧੫੪੦ਈ,

ਗੱਦੀ ਨਸ਼ੀਨੀ ਦੇ ਅਗਲੇ ਸਾਲ ਉਸ ਨੇ ਸ਼ਹਿਨਸ਼ਾਹ ਹਮਾਯੂੰ ਵਿਰੁਧ ਚੜ੍ਹਾਈ ਕਰ ਦਿਤੀ, ਜੋ ੧ ਲਖ ਫ਼ੌਜ ਲੈ ਕੇ ਆਗਰੇ ਵਲ ਵਧ ਰਿਹ ਸੀ । ਆਗਰੇ ਦੇ ਪਾਸ ਜਿਹੜੀ ਲੜਾਈ ਛਿੜੀ ਉਸ ਵਿਚ ਹਮਾਯੂੰ ਨੂੰ ਹਾਰ ਹੌਈ । ਏਸ ਜੰਗ ਨੇ ਹਿੰਦੂਸਤਾਨ ਦੀ ਸਲਤਨਤ ਦੀ ਕਿਸਮਤ ਦਾ ਫੈਸਲਾ ਕਰ ਦਿਤਾ । ਸ਼ੇਰ ਸ਼ਾਹ ਨ ਆਪ ਹਮਾਯੂੰ ਦਾ ਪੰਜਾਬ ਤੀਕ ਪਿੱਛਾ ਕੀਤਾ ।

ਖਵਾਸ ਖਾਂ ਪੰਜਾਬ ਦਾ ਸਰਦਾਰ ਬਣਿਆ

ਹਮਾਯੂੰ ਦੀ ਸਿੰਧ ਨੂੰ ਫਤਾਰੀ ਅਤੇ ਉਸ ਦੀ ਬਿਪਤਾ ਦੀ ਵਾਰਤਾ ਪਿਛਲੇ ਪਰਕਰਣ ਵਿਚ ਦਰਜ ਹੋ ਚੁਕੀ ਹੈ । ਸ਼ੇਰ ਸ਼ਾਹ ਨੇ ਆਪਣ ਲਾਇਕ ਤੇ ਭਰੋਸੇ-ਯੋੜ ਜਰਨੈਲ ਖਵਾਸ ਖਾਂ ਨੂੰ ਪੰਜਾਬ ਦਾ ਗਵਰਨਰ ਨੀਯਤ ਕੀਤਾ ਤੇ ਆਪ ਵਾਪਸ ਆਗਰੇ ਨੂੰ ਮੁੜ ਗਿਆ ।

ਨਵੇਂ ਸ਼ਹਿਨਸ਼ਾਹ ਨੇ ਮਧ ਭਾਰਤ ਦੀਆਂ ਹਿੰਦੂ ਰਿਆਸਤਾਂ ਦੀ ਬਗ਼ਾਵਤ ਨੂੰ ਕਰੜੇ ਹਥਾਂ ਨਾਲ ਦਬਾ ਕੇ ਮਾਰਵਾੜ ਤੇ ਹਮਲਾ ਕੀਤਾ ਤੇ ਚਿਤੌੜ ਵੀ ਫਤਿਹ ਕਰ ਲਿਆ। ਇਸ ਦੇ ਥੋੜਾ ਚਿਰ ਮਗਰੋਂ ਉਸ ਨੇ ਫ਼ੌਜਾਂ ਸਮੇਤ ਕਾਲੰਜਰ ਵਲ ਧਾਵਾ ਬੋਲਿਆ, ਪਰ ਕਾਲੰਜਰ ਰਾਜੇ ਨੇ ਆਪਣਾ ਕਿਲਾ ਹਵਾਲੇ ਕਰਨ ਤੋਂ ਇਨਕਾਰ ਕਰ ਦਿਤਾ ! ਇਹ ਕਿਲਾ ਹਿੰਦੁਸਤਾਨ ਭਰ ਵਿਚ ਸਭ ਤੋਂ ਵਧ ਮਜ਼ਬੂਤ ਤੇ ਅਜਿਤ ਸਮਝਿਆ ਜਾਂਦਾ ਸੀ । ਸ਼ੇਰ ਸ਼ਾਹ ਨੇ ਇਹ ਹਾਲਤ ਵੇਖ ਕੇ ਕਿਲੇ ਦਾ ਘੇਰਾ ਘਤ ਲਿਆ ਜਿਸ ਪਹਾੜੀ ਉਤੇ ਕਿਲ੍ਹਾ ਬਣਿਆ ਸੀ ਉਸ ਹੇਠ ਬਾਰੂਦੀ ਸੁਰੰਗਾਂ ਖੋਦੀਆਂ ਗਈਆਂ ਅਤੇ ਕਿਲੇ ਦੀਆਂ ਕੰਧਾਂ ਨੂੰ ਬਾਰੂਦ ਨਾਲ ਉਡਾ ਦੇਣ ਦਾ ਬੰਬਸਤ ਕੀਤਾ । ਸ਼ਹਿਨਸ਼ਾਹ ਨੇ ਇਹ ਵੇਖ ਕੇ ਕਿ ਘੇਰੇ ਵਿਚ ਬਹੁਤ ਸਾਰੀ ਤਕੀ ਹੋ ਚੁਕੀ ਹੈ, ਵਡੇ ਹਮਲੇ ਦਾ ਹੁਕਮ ਜਾਰੀ ਕਰ ਦਿਤਾ । ਜਿਥੇ ਉਹ ਖੜਾ ਸੀ ਉਥੇ ਦੀ ਬਾਤਰੀ ਦਾ ਇਕ ਗੋਲਾ ਫਟ ਗਿਆ ਜਿਸ ਨਾਲ ਮੌਜ਼ੀਨ (ਬਾਰੂਦ) ਨੂੰ ਅੱਗ ਲਗ ਗਈ। ਕਈ ਤੋਪਚੀ, ਬਾਦਸ਼ ਹ ਆਪ ਤੇ ਉਸ ਦੇ ਕਈ ਸਰਦਾਰ ਬਰੂਦ ਨਾਲ ਉਡ ਗਏ । ਬਾਦਸ਼ਾਹ ਐਂਨਾ ਝੁਲਸਿਆ ਗਿਆ ਕਿ ਲੋਕਾ ਨੇ ਉਸ ਨੂੰ ਮੁਰਦਾ ਸਮਝ ਕੇ ਤੰਬੂ ਵਿਚ ਪੁਚਾ ਦਿਤਾ ਪਰ ਉਹ ਜੀਉਂਦਾ ਬਚ ਨਿਕਲਿਆ । ਭਾਵੇਂ ਊਸ ਨੂੰ ਸਾਹ ਬੜੀ ਮੁਸ਼ਕਲ ਨਾਲ ਆਉਂਦਾ ਸੀ ਤੇ ਫਰ ਵੀ ਉਸ ਨੇ ਆਪਣੇ ਆਦਮੀਆਂ ਨੂੰ ਹਲਾ ਸ਼ੇਰੀ ਦੇਣੀ ਜਾਰੀ ਰਖੀ ਤ ਹਮਲਾ ਪੂਰੇ ਜ਼ੋਰ ਸ਼ੋਰ ਨਾਲ ਜਾਰੀ ਰਿਹਾ । ਉਹ ਮੌਤ ਬਿਸਤਰ ਉੱਤੇ ਪਿਆ ਸੀ ਕਿ ਕਿਲ੍ਹੇ ਦੇ ਫਤਹ ਹੋਣ ਦੀ ਖਬਰ ਉਸ ਨੂੰ ਪੁਚਾ ਗਈ ।

ਸ਼ੇਰਸ਼ਾਹ ਦੀ ਕਾਲੰਜਰ ਵਿਚ ਮੌਤ ੧੫੪੫ ਈ.

ਖਬਰ ਸੁਣ ਕੇ ਉਸ ਦਾ ਚਿਹਰਾ ਖਿੜ ਗਿਆ ਤੇ ਉਸ ਨੇ ਆਖਿਆ “ਖੁਦਾ ਦਾ ਸ਼ੁਕਰ ਹੈ | ਇਹ ਕਹਿ ਕੇ ਉਹਨੋ ਪੁਰਾਣ ਤਿਆਗ ਦਿਤੇ

ਇਹ ਘਟਣਾ ੨੨ ਮਈ ੧੫੪੫ ਈਸਵੀ ਦੀ ਹੈ । ਸ਼ੇਰਸ਼ਾਹ ਨੇ ਬਤੌਰ ਸ਼ਹਿਨਸ਼ਾਹ ਹਿੰਦੁਸਤਾਨ ਵਿਚ ਪੰਜ ਸਾਲ ਤੀਕ ਰਾਜ ਕੀਤਾ ।

ਉਸ ਦਾ ਚਲਨ

ਸ਼ੇਰਸ਼ਾਹ ਬੜੀ ਫੌਜੀ ਯੋਗਤਾ ਦਾ ਮਾਲਕ ਸੀ । ਜੇ, ਮੁਗਲਾਂ ਹਥੋਂ ਹਿੰਦੁਸਤਾਨ ਦਾ ਰਾਜਗਿਆ ਤਦ ਹ ਏਸੇ ਪਠਾਨ ਬਾਦਸ਼ਾਹ ਦਾ ਸਦਕਾ ਗਿਆ ਸੀ। ਆਪਣੀ ਸ਼ਕਤੀ ਅਤੇ ਦੜੜ੍ਹਾ ਨਾਲ ਉਹ ਇਕ ਸਾਧ ਵਲ ਸਿਪਾਹੀ ਦੇ ਦਰਜੇ ਤੋਂ ਉਠ ਕੇ ਇਕ ਵਡੀ ਸਨਰ ਦਾ ਬਾਦਸ਼ ਹ ਬਣ ਗਿਆ । ਉਸ ਨੇ ਹਰ ਪ ਸਂ ਆਪਣੇ ਰਾਜ ਦੀਆਂ ਹਦਾਂ ਦੌੜੀਆਂ ਕੱਤੀਆਂ ਅਤੇ ਦੇਸ਼ ਦੇ ਰਾਜ ਪਰਬੰਧ ਵਿਚ ਵੀ ਬੜਾ ਸੁਧਾਰ ਕੀਤਾ ।

ਉਸ ਵਲੋਂ ਦੇਸ ਅੰਦਰ ਸੁਧਾਰ

ਗੰਗਾ ਤੋਂ ਲੈ ਕੇ ਦਰਿਆ ਸਿੰਧ ਤੀਕ ਉਸ ਨ ੨੦੦੦ ਮੀਲ ਲੰਮੀ ਇਕ ਜਰਨੈਲੀ ਸੜਕ ਤਿਆਰ ਕੀਤੀ ਜਿਸ ਦੇ ਦੋਹਾਂ ਪਾਲੀ ਫਲਦਾਰ ਦਰਖਤ ਲਾਏ ਗਏ ਜਿਨ੍ਹਾਂ ਦੀ ਛਾਵੇਂ ਥਕ ਹੋਏ ਮੁਸਾਫਰ ਆਰਾਮ ਕਰਦੇ । ਇਸ ਸੜਕ ਉਤੇ ਹਰ ਦੋ ਮੀਲ ਦੇ ਫਾਸਲੇ ਉਤ ਖੂਹ ਲਵਾਇਆ ਅਤੇ ਹਰ ਮੰਜਲ ਉਤੇ ਇਕ ਸਰਾਂ (ਮੁਬਾਫਰ ਖਾਨਾ) ਮੁਸਾਫਰਾਂ ਦੀ ਰਿਹਾਇਸ਼ ਲਈ ਬਣਵਾਇਆ। ਇਹ ਸਾਰਾ ਕਮ ਸਰਕਾਰੀ ਖਰਚ ਨਾਲ ਹੋਇਆ । ਿਸ ਸੜਕ ਉਪਰ ਸ਼ਾਨਦਾਰ ਮਸੀਤਾਂ ਬਣਵਾਈਆ ਜਿਸ ਵਿਚ ਕੁਰਾਨ ਖਵਾ ਲਈ ਮੁੱਲਾਂ ਨਿਯਤ ਕੀਤੇ ਗਏ। ਯੋਗ ਫਾਸਲੇ ਉਤ ਘੜ ਵਰਾਂ ਦੀਆਂ ਚੌਕੀਆਂ ਵੀ ਕਾਇਮ ਕੀਤੀਆਂ ਤਾਂ ਜੋ ਸਰਕਾਰੀ ਡਾਕ ਦੀ ਆਵਾਜਾਈ ਵਿਚ ਸਹੂਲਤ ਹੋ ਜਾਏ ਅਤੇ ਨਾਲ ਹੀ ਸੌਦਾਗਰਾਂ ਤੇ ਜਨਤਾ ਨੂੰ ਵੀ ਰੱਖਿਆ ਦਾ ਵੀ ਲਾਭ ਪੁੱਜੇ । ਆਗਰਾ ਅਤੇ ਮਾਂ ਡੂ ਦਾਲ ਵੀ ਜੋ ਕਿ ੪੫੦ ਮੀਲ ਦਾ ਫਾਸਲਾ ਹੈ ਇਹੋ ਜਿਹੀ ਸੜਕ ਬਣਵਾਈ। ਸਾਰੇ ਦੇਸ਼ ਵਿਚ ਅਮਨ ਚੈਨ ਸੀ ਅਤੇ ਇਹ ਗਲ ਐਨ ਸੰਭਵ ਹੈ ਕਿ ਜੇ ਇਸ ਫੌਜੀ ਸੂਮੇ ਦੀ ਜ਼ਿੰਦਗੀ ਹੋਰ ਲੰਮੇਰੀ ਹੁੰਦੀ ਤਦ

ਿਸ ਦੇ ਰਾਜ ਵਿਚ ਹਿੰਦੁਸਤਾਨ ਵਿਚ ਅਮਨ ਤੇ ਖੁਸ਼ਹਾਲੀ ਦਾ ਦੌਰ

ਚਾਲੂ ਰਹਿੰਦਾ।

ਕਥਾਵਾਂ

ਫਰਿਸ਼ਤਾ ਲਿਖਦਾ ਹੈ ਇਕ ਦਿਨ ਸ਼ੇਰ ਸ਼ਾਹ ਨੂੰ ਕਿਸੇ ਨੇ ਆਖਿਆ ਉਸ ਦੀ ਦਾੜ੍ਹੀ ਚਿੱਟੀ ਹੋ ਰਹੀ ਹੈ । ਉਸ ਨੇ ਉਤਰ ਦਿਤਾ ‘‘ਇਹ ਠੀਕ ਹੈ ਕਿ ਮੈਂ ਜ਼ਿੰਦਗੀ ਦੀਆਂ ਸ਼ਾਮਾਂ ਵੇਲੇ ਤਖਤ ਨਸ਼ੀਨ ਹੋਇਆ ਤੇ ਇਸ ਗਲ ਦਾ ਮੈਨੂੰ ਸਦਾ ਹੀ ਅਫਸੋਸ ਰਿਹਾ ਕਿ ਮੈਨੂੰ ਦੇਸ਼ ਵਾਸੀਆਂ ਦੀ ਸੇਵਾ ਲਈ ਕਾਫੀ ਸਮਾਂ ਨਹੀਂ ਮਿਲ ਸਕਿਆ।"

ਸ਼ੇਰ ਸ਼ਾਹ ਦਾ ਮਕਬਰਾ

ਸ਼ਹਿਨਸ਼ਾਹ ਦੀ ਲਾਸ਼ ਸ਼ਾਜਰਾਮ ਵਿਚ ਪੁਚਾਈ ਗਈ ਜਿਥੇ ਕਿ ਉਸਦੀ ਖਾਨਦਾਨੀ ਜਾਗੀਰ ਸੀ । ਉਸ ਦੀ ਯਾਦ ਵਿਚ ਇਕ ਬੜਾ ਸ਼ਾਨਦਾਰ ਮਕਬਰਾ ਤਿਆਰ ਕੀਤਾ ਗਿਆ, ਜੋ ਅੱਜ ਦਿਨ ਤੀਕ ਉਸੇ ਦਸ਼ਾ ਵਿਚ ਮੌਜੂਦ ਹੈ । ਇਸ ਮਕਬਰੇ ਦੇ ਇਰਦ ਗਿਰਦ ਇਕ ਤਲਾ ਹੈ । ਪਠਾਨ ਬਾਦਸ਼ਾਹ ਦਾ ਇਹ ਮਕਬਰਾ ਅਦੁਤੀ ਇਮਾਰਤ ਮੰਨਿਆ ਜਾਂਦਾ ਹੈ।

ਸਲੀਮ ਸ਼ਾਹ ਸੂਰ

ਸਲੀਮ ਸ਼ਾਹ ਨੇ ਵਡੇ ਭਾਈ ਦਾ ਤਖਤ ਸਾਂਭਿਆ

ਸ਼ੇਰ ਸ਼ਾਹ ਦੀ ਮੌਤ ਉਪਰ ਫੌਜ ਦੇ ਵਡੇ ਵਡੇ ਅਫਸ ਨੇ ਉਸਦੇ