(੧੪੯)
ਹੈਮੂੰ ਯੋਗ ਸਾਬਤ ਹੋਇਆ ਹੈਮੂੰ ਨੇ ਆਪਣੀ ਦਲੇਰੀ ਤੇ ਦਰਿੜਤਾ ਦਾ ਸਬੂਤ ਦਿਤਾ। ਮੁਹੰਮਦ ਸ਼ਾਹ ਆਦਲੀ ਉਸ ਦਾ ਕਠ ਪੁਤਲੀ ਬਣ ਗਿਆ। ਲੜਾਕੇ ਪਠਾਨਾਂ ਵਿਚਕਾਰ ਰੋਜ਼ਾਨਾ ਗਾਲੀ ਗਲੌਚ ਹੁੰਦਾ . ਝਗੜੇ ਲੜਾਈਆਂ ਹੁੰਦੀਆਂ। ਬਾਦਸ਼ ਹ ਇਹਨਾਂ ਝਗੜਿਆਂ ਨੂੰ ਰੋਕਣ ਤੋਂ ਅਸਮਰਥ ਸੀ। ਆਪਣੇ ਭਣ ਵਈਏ ਇਬਰਾਹੀਮ ਖਾਂ ਸੂਰ ਦੇ ਦਿਨੋਂ ਦਿਨ ਵਧ ਰਹੇ ਅਸਰਰਸੂਖ ਲੋਕਾਂ ਅੰਦਰ ਹਰ ਮਨ ਪਿਆਰਾ ਹੋਣ ਤੋਂ ਖੁਣਸ, ਖਾ ਕੇ ਉਸ ਨੇ ਉਹਦੀ ਗਿਰਫਤਾਰੀ ਲਈ ਖੁਫੀਆ ਹੁਕਮ ਦੇ ਦਿਤਾ। ਪਰ ਇਬਰਾਹੀਮ ਦੀ ਪਨੀ ਨੇ ਜੋ ਬਾਦਸ਼ਾਹ ਦੀ ਭੈਣ ਸੀ, ਇਸ ਸਾਜ਼ਸ਼ ਦਾ ਪਤਾ ਆਪਣੇ ਪਤੀ ਨੂੰ ਵਲੋਂ ਸਿਤ ਦੇ ਦਿਤਾ। ਬਾਦਸ਼ਾਹ ਦੀ ਨਿਯਤ ਤਾੜ ਕੇ ਉਹ ਚੁਨਾਰ ਵਲ ਨਸ਼ ਗਿਆ। ਬਾਦਸ਼ਾਹ ਨੇ ਉਸ ਦੇ ਮਗਰ ਈਸਾ ਖਾਂ ਨਿਆਜ਼ੀ ਨੂੰ ਫੌਜ ਦੇ ਕੇ ਭੇਜਿਆ। ਦੋਵਾਂ ਧਿਰਾਂ ਵਿਚ ਲੜਾਈ ਹੋਈ ਜਿਸ ਵਿਚ ਈਸਾ ਖਾਂ ਨੂੰ ' ਹਾਰ ਵੇਖਣੀ ਪਈ ਤੇ ਉਹ ਮੰਦ ਨ ਛਡ ਕੇ ਨਸ ਗਿਆ। ਇਸ ਸਫਲਤਾ ਤੋਂ ਹੌਂਸਲਾ ਪਾ ਕੇ ਇਬਰਾਹੀਮ ਖਾਂ ਨੇ ਇਕ ਬਹੁਤ ਵਡੀ ਫੌਜ ਤਿਆਰ ਕੀਤੀ। ਇਬਰਾਹੀਮ ਖਾਂ ਬਾਦਸ਼ਾਹ ਬਣ ਬੈਠਾ ਪਿਸ ਸਮੇਂ ਬਾਦਸ਼ਾਹ / ਚੁਨਾਰ ਗਿਆ ਹੋਇਆ ਸੀ ਉਸ ਨੇ ਮੌਕਾ ਤਾੜ ਕ ਲੀ ਦੇ ਤਖਤ ਉਤੇ ਕਬਜ਼ਾ ਕਰ ਲਿਆ ਤੇ ਆਪ ਬਾਦਸ਼ਾਹ ਬਣ ਬੰਨਾ। ਮੁਹੰਮਦ ਸ਼ਾਹ ਨੇ ਇਸ ਬਗਾਵਤ ਨੂੰ ਦਬੌਣ ਲਈ ਹਲਕਾ ਜਿਹਾ ਜਤਨ ਕੀਤਾ ਪਰ ਵੈਰੀ ਬਹੁਤ ਸ਼ਕਤੀ ਸ਼ਾਲੀ ਹੋ ਚੁਕਾ ਸੀ ਇਸ ਲਈ ਉਸ ਨੂੰ ਵੰਡ ਪਰਵਾਨ ਕਰਨੀ ਪਈ। ਨਵੇਂ ਪਰਬੰਧ ਅਨੁਸਾਰ ਮੁਹੰਮਦ ਸ਼ਾਹ ਨੂੰ ਪੂਰਬੀ ਸੂਬਿਆਂ ਦੀ ਹਕੂਮਤ ਮਿਲ ਗਈ ਤੇ ਇਬਰਾਹੀਮ ਦੇ ਕਬਜ਼ੇ ਵਿਚ ਪੱਛਮੀ ਸੂਬੇ ਰਹੇ। ਇਸ ਪਰਕਾਰ ਹਿੰਦੁਸਤਾਨ ਦਾ ਰਾਜ ਦੋ ਵਿਰੋਧੀ ਦਾਅਵੇ ਦਾਰਾਂ ਵਿਚਾਲੇ ਵੰਡਿਆ ਗਿਆ। ਸਿਕੰਦਰ ਸ਼ਾਹ ਸੂਰੀ ਇਬਰਾਹੀਮ ਖਾਂ ਸੂਰ ਅਜ ਸ਼ਾਹੀ ਤਖਤ ਉਤੇ ਬੈਠਾ ਹੀ ਸੀ ਕਿ ਇਕ ਹੋਰ ਤਖਤ ਦਾ ਦਾਅਵੇਦਾਰ ਪੈਦਾ ਹੋ ਗਿਆ। ਇਹ ਨਵਾਂ ਦਾਅਵੇਦਾਰ ਅਹਿਮਦ ਖਾਂ ਸੂਰ ਨਾਮੀ ਸ਼ੇਰ ਸ਼ਾਹ ਦਾ ਭਣੇਵਾਂ ਸੀ ਜਿਸ ਦੀ ਭੈਣ ਮੁਹੰਮਦ ਸ਼ਾਹ ਆਦਲੀ ਨਾਲ ਵਿਆਹੀ ਹੋਈ ਸੀ। ਪਛਮੀ ਜ਼ਿਲਿਆਂ ਦੇ ਕੁਛ ਸਿਰਕਢ ਸਰਦਾਰਾਂ ਨੂੰ ਆਪਣੇ ਨਾਲ ਮਿਲਾਕ ਉਸ ਨੇ ਪੰਜਾਬ ਵਿਚ ਸਿਕੰਦਰ ਸ਼ਾਹ ਸੁਰਾ ਦੇ ਨਾਮ ਨਾਲ ਆਪਣੀ ਹੀ ਬਾਦਸ਼ਾਹੀ ਕਾਇਮ ਕਰ ਲਈ। ਜਿਨ੍ਹਾਂ ਸਰਦਾਰਾਂ ਨੂੰ ਉਸ ਨੇ ਆਪਣੇ ਨਾਲ ਮਿਲਾਇਆ ਉਹਨਾਂ ਵਿਚ ਸਲੀਮ ਸ਼ਾਹ ਦੇ ਦਰਬਾਰ ਦਾ ਅਤਿਅੰਤ ਸ਼ਕਤੀ ਸ਼ਾਲੀ ਸਰਦਾਰ ਹੈਬਤ ਖਾਂ ਵੀ ਸੀ। ਸਿਕੰਦਰ ਸ਼ਾਹ ਸੂਰ ਦੀ ਲੀਡਰੀ ਹੇਠ ਪੰਜਾਬ ਦੀ ਬਗ਼ਾਵਤ ਉਸ ਨੇ ੧੨ ਹਜ਼ਾਰ ਰਸਾਲਾ ਫ਼ੌਜ ਲੈ ਕੇ ਆਗਰੇ ਵਲ ਕੂਚ |
ਬੋਲਿਆ। ਇਸ ਕੂਚ ਦਾ ਮੰਤਵ ਇਹ ਸੀ ਕਿ ਇਬਰਾਹੀਮ ਖਾਂ ਨੂੰ ਉਸਦੀ ਪਛਮੀ ਸਲਤਨਤ ਵਿਚੋਂ ਕਢ ਦਿਤਾ ਜਾਏ। ਉਸ ਦੀ ਫ਼ੌਜ ਕੂਚ ਕਰਦੀ ਹੋਈ ਕੇਰਾਲਾ ਪਹੁੰਚ ਗਈ। ਇਹ ਸ਼ਹਿਰ ਆਗਰੇ ਤੋਂ ੨੦ ਮੀਲ ਦੂਰ ਹੈ। ਏਥੇ ਹੀ ਸਿਕੰਦਰ ਸ਼ਾਹ ਦੀ ਫੌਜ ਨੇ ਡੇਰੇ ਲਾ ਦਿਤੈ। ਇਸ ਦਾ ਟਾਕਰਾ ਕਰਨ ਲਈ ਇਹੀਮ ਖਾਂ ੭੦ ਹਜ਼ਾਰ ਘੁੜ ਸਵਾਰ ਫ਼ੌਜ ਲੈ ਕੇ ਬਾਹਰ ਨਿਕਲਿਆ। ਸ਼ਾਹੀ ਸਵਾਰੀ ਦੀ ਸ਼ਾਨ ਸ਼ੌਕਤ ਸ਼ਾਹੀ ਸ਼ਾਨ ਸ਼ੌਕਤ ਦਾ ਕੁਛ ਕੁਛ ਅੰਦਾਜ਼ਾ ਏਸੇ ਗਲ ਤੋਂ ਲਗ ਸਕਦਾ ਹੈ ਕਿ ੨੦੦ ਰਾਜਿਆਂ ਤੇ ਸਰਦਾਰਾਂ ਦੇ ਤੰਬੂ ਸਭ ਵੈਲਵਟ ਦੋ ਬਣੇ ਹੋਏ ਸਨ ਹਰ ਇਕ ਪਾਸ ਆਪਣਾ ਵਾਜਾ ਅਥਵਾ ਨੌਬਤ ਹੁੰਦੀ ਸੀ ਬਾਦਸ਼ਾਹ ਦੀ ਸ਼ਾਨ ਸ਼ੌਕਤ ਵੇਖਕੇ ਹਰ ਇਕ ਵਾਹ ਵਾਹ ਕਰ ਉਠਦਾ ਸੀ ਤੋ ਉਸਦੀ ਸ਼ਾਨ ਦਾ ਸਿਕਾ ਹਰ ਦਿਲ ਤੇ ਬੈਠ ਜਾਂਦਾ ਸੀ। ਅੰਤ ਦੋਵਾਂ ਫ਼ੌਜਾਂ ਵਿਚਾਲੇ ਲੜਾਈ ਆਰੰਭ ਹੋਈ ਇਸ ਜੰਗ ਵਿਚ ਇਬ੍ਰਾਹੀਮ ਖਾਂ ਦੇ ਦੁਖਾਵੇ ਦੇ ਟਿੱਡੀ ਦਲਾਂ ਨੂੰ ਬਹੁਤ ਬੁਰੀ ਤਰਾਂ ਹਾਰ ਦਾ ਮੂੰਹ ਵੇਖਣਾ ਪਿਆ। ਦਿਲੀ ਤੇ ਆਗਰੇ ਉਪਰ ਸਿਕੰਦਰ ਸ਼ਾਹ ਦਾ ਕਬਜ਼ਾ ਬਾਦਸ਼ਾਹ ਹਾਰ ਾ ਖਾ ਕੇ ਸੰਭਲ ਵਲ ਨਬ ਗਿਆਂ ਅਤੇ ਵਿਜਈ ਨੇ ਆਗਰੇ ਤੇ ਦਿਲੀ ਉਤੇ ਆਪਣਾ ਅਧਿਕਾਰ ਜਮਾ ਲਿਆ। ਹਿੰਦ ਨੂੰ ਮੁੜ ਫਤਹ ਕਰਨ ਲਈ ਹਮਾਯੂੰ ਦਾ ਕੂਚ ੧੫੫੬ ਸਿਕੰਦਰ ਸ਼ਾਹ ਨੂੰ ਆਪਣੀ ਜਿਤ ਦਾ ਫਲ ਢੇਰ ਚਿਰ ਤੀਕ ਖਾਣਾ ਨਬੰਬ ਨ ਹੋਇਆ ਕਿਉਂਕਿ ਲੰਮੀ ਜਲਾਵਤਨੀ ਮਗਰੋਂ ਹਮਾਯੂੰ ਨੇ ਫੇਰ ਹਿੰਦ ਉਚ ਾਈ ਕਰ ਦਿਤੀ ਅਤੇ ਸਿਕੰਦਰ ਸ਼ਾਹ ਨੂੰ ਮਜਬੂਰ ਪੰਜਾਬ ਵਲ ਜਾਣਾ ਪੈ ਗਿਆ ਤਾਂ ਜ ਉਥੇ ਪੁਜ ਕੇ ਹਮਲਾ ਆਵਰ ਨੂੰ ਰੋਕੇ। ਸਿਕੰਦਰ ਸ਼ਾਹ ਦੀ ਹਾਰ ਸਰਹਿੰਦ ਦੇ ਪਾਸ ਬਹਿਰਾਮ ਖਾਂ ਤੇ ਸ਼ਾਹਜ਼ਾਦਾ ਅਕਬਰ ਨੇ ਸਕੰਦਰ ਸ਼ਾਹ ਨੂੰ ਹਾਰ ਦਿਤੀ ਜਿਸ ਤੇ ਂ ਉਹ ਹਾਰ ਖਾ ਕੇ ਸ਼ਿਵਾਲਕ ਦੇ ਪਰਬਤਾਂ ਵਲ ਨਸ ਗਿਆ। ਉਸਦੀ ਮੌਤ ਕੁਛ ਚਿਰ ਮਗਰੋਂ ਉਹ ਬੰਗਾਲ ਵਿਚ ਮੁੜ ਆਇਆ ਤੇ ਏਥੇ ਹੀ ਥੋੜਾ ਚਿਰ ਰਾਜ ਕਰਨ ਮਗਰੋਂ ਉਹਦੀ ਮੌਤ ਹੋ ਗਈ। ਉਸ ਦੀ ਮੌਤ ਨਾਲ ਸੂਰ ਪਠਾਨਾਂ ਦੇ ਖਾਨਦਾਨ ਦਾ ਵੀ ਅੰਤ ਹੋ ਗਿਆ।
|