(੧੬੫)
ਨਸ ਉਠੀ, ਪਰ ਸੂਰਬੀਰ ਹਿੰਦੂ ਹੇਮੂੰ) ਦਰਦ ਦੇ ਬਾਵਜੂਦ ਉਠ ਖੜਾ
ਹੋਇਆ। ਉਸ ਨੇ ਫਟੜ ਅੱਖ ਵਿਚੋਂ ਤੀਰ ਬਾਹਰ ਕਢਿਆ। ਸਿਰ ਨੂੰ ਰੂਮਾਲ ਨਾਲ ਬੰਨ੍ਹ ਕੇ ਲੜਾਈ ਵਿਚ ਕਮਾਨ ਲਈ ਪਹੁੰਚ ਗਿਆ, ਤਦ ਉਸ ਦੇ ਨਾਲ ਗਿਣਤੀ ਦੇ ਉਹੋ ਲੋਕ ਸਨ ਜੋ ਅਜੇ ਤੀਕ ਵਫਾਦਾਰ ਰਹੇ ਸਨ | ਹੇਮੂੰ ਦੀ ਗ੍ਰਿਫਤਾਰੀ ਤੇ ਮੌਤ ੧੫੫੬ ਈ: ਵੈਰੀ ਦੀ ਘੋੜ ਸਵਾਰ ਫੌਜ ਨੇ ਹੇਮੂੰ ਦੇ ਹਾਥੀ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਅਤੇ ਉਸ ਨੂੰ ਕੈਦੀ ਬਣਾ ਕੇ ਅਕਬਰ ਦੇ ਰੁਬਰੂ ਪੇਸ਼ ਕੀਤਾ। ਜਦ ਹੇਮੂੰ ਅਕਬਰ ਬਾਦਸ਼ਾਹ ਦੇ ਹਜ਼ੂਰ ਪੇਸ਼ ਹੋਇਆ ਤਦ ਬਹਿਰਾਮ ਖਾਂ ਨੇ ਬਾਦਸ਼ਾਹ ਨੂੰ ਸਲਾਹ ਦਿਤੀ ਕਿ ਇਸ ਕਾਫ ਤ ਨੂੰ ਜਾਨੋਂ ਮਾਰ ਦਿਤਾ ਜਾਏ ਤੇ ਮਾਰਿਆ ਵੀ ਜਾਏ ਬਾਦਸ਼ਾਹ ਦੇ ਹੱਥ ਨਾਲ ਤਾਂ ਜੁ ਬਾਦਸ਼ਾਹ ਗਾਜ਼ੀਆਂ ਵਿਚ ਗਿਣਿਆ ਜਾਏ, ਪਰ ਅਕਬਰ ਇਹ ਭਿਆਨਕ ਕਾਰਾ ਕਰਨ ਤੋਂ ਝਿਜਕਦਾ ਸੀ। ਉਸ ਨੇ ਹੇਮੂੰ ਦੇ ਮੱਥੇ ਨਾਲ ਆਪਣੀ ਤਲਵਾਰ ਛੁਹਾ ਦਿਤੀ ਇਸ ਤੇ ਬਹਿਰਾਮ ਖਾਂ ਨੇ ਰੋਹ ਤੇ ਗੁਸੇ ਵਿਚ ਭਰ ਕੇ ਆਪਣੀ ਕਟਰ ਨਾਲ ਕੈਦੀ ਦਾ ਸਿਰ ਧੜ ਤੋਂ ਵਖਰਾ ਕਰ ਦਿਤਾ। ਇਸ ਪ੍ਰਕਾਰ ਇਕ ਐਸੇ ਹਿੰਦੂ ਦੇ ਜੀਵਨ ਦਾ ਅੰਤ ਹੋ ਗਿਆ ਜਿਸ ਨੇ ਆਪਣੀ ਅਕਲ ਤਂ ਦਾਨਾਈ ਨਾਲ ਸਾਧਾਰਨ ਜੀਵਨ ਤੋਂ ਉਠ ਕੇ ਇਕ ਵਡੇ ਰਾਜ ਦੀ ਵਜ਼ੀਰੀ ਪਰਾਪਤ ਕੀਤੀ ਸੀ। ਉਸ ਦਾ ਚਲਨ ਹੇਮੂੰ ਪਹਿਲਾ ਹਿੰਦੂ ਸੀ ਜੋ ਹਿੰਦੁਸਤਾਨ ਦੇ ਮੁਸਲਮਾਨੀ ਰਾਜ ਸਮੇਂ ਏਨੇ ਉਚੇ ਔਹਦੇ ਉਤੇ ਪੂਜਾ। ਉਸ ਤੋਂ ਜਿਸ ਭਰੋਸੇ ਦੀ ਆਸ ਕੀਤੀ ਗਈ ਸੀ ਉਸ ਵਿਚ ਉਹ ਪੂਰਾ ਉਤਰਿਆ। ਮੁਗਲਾਂ ਦੇ ਵਡੇ ਵਡੇ ਸੂਰਬੀਰ ਲੀਡਰਾਂ ਨਾਲ ਹਿੰਦੁਸਤਾਨ ਦੇ ਤਾਜ ਤਖਤ ਲਈ ਜੇ ਅਫਗਾਨ ਯੋਗ ਬਣੇ ਸਨ ਤਦ ਉਹ ਕੇਵਲ ਏਸੇ ਹਿੰਦੂ ਜਰਨੈਲ ਦੇ ਸਦਕੇ ਜਿਸ ਦੀ ਸਰਬੀਰਤਾ ਤੇ ਵਰਿਆਮਗੀ ਅਗੇ ਕੋਈ ਦਮ ਨਹੀਂ ਸੀ ਮਾਰ ਸਕਦਾ। ਪੰਜਾਬ ਵਿਚ ਮੁਹਿੰਮ ਪਾਣੀਪਤ ਦੀ ਲੜਾਈ ਵਿਚ ਮੁਗਲਾਂ ਦੇ ਹਬ ੧੫੦੦ ਹਾਥੀ ਲਗੇ। ਜਦ ਅਕਬਰ ਨੂੰ ਪੂਰੀ ਪੂਰੀ ਜਿਤ ਪ੍ਰਾਪਤ ਹੋ ਗਈ ਤਦ ਉਸ ਪਾਲੀ ਪਤ ਤੋਂ ਕੂਚ ਬੋਲਿਆਂ ਅਤੇ ਬਿਨਾ ਰੋਕ ਟੋਕ ਦਿਲੀ ਉਤੇ ਜਾ ਕਬਜ਼ਾ ਕੀਤਾ। ਇਸ ਸਮੇਂ ਤੀਕ ਪੰਜਾਬੀ ਦੇ ਵਾਇਸਰਾਏ ਖਜ਼ਰ ਖਾਂ ਨੂੰ, ਸਿਕੰਦਰ ਸ਼ਾਹ ਸੂਰ ਹਥੋਂ ਹਾਰ ਹੋ ਚੁਕੀ ਸੀ ਤੇ ਉਹ ਲਾਹੌਰ ਨੂੰ ਨਸ ਜਾਨ ਲਈ ਮਜਬੂਰ ਹੋ ਗਿਆ ਸੀ। ਜਦ ਅਕਬਰ ਨੂੰ ਇਹ ਖਬਰ ਪੂਜੀ ਉਸ ਨੇ ਪੰਜਾਬ ਵਲ ਕੂਚ ਬੋਲ ਦਿਤਾ। ਕਲਾਨੌਰ ਤੋਂ ਸਿਕੰਦਰ ਸ਼ਾਹ ਨੂੰ ਬਾਹਰ ' ਕਢ ਕੇ ਉਸ ਨੂੰ ਕਿਲਾ ਮਾਨ ਕੋਟ ਵਿਚ ਪਨਾਹ ਲੈਣ ਲਈ ਮਜਬੂਰ ਕਰ ਦਿਤਾ। ਇਹ ਕਿਲਾ ਸ਼ਹਿਨਸ਼ਾਹ ਸਲੀਮ ਸ਼ਾਹ ਨੇ ਬਣਾਇਆ ਸੀ। ਬਾਦਸ਼ਾਹ ਤਿੰਨ ਮਹੀਨੇ ਤੀਕ ਕਲਾ ਨੌਰ ਵਿਚ ਠਹਿਰਿਆ ਏਥੇ ਹੀ ਉਸ ਦੀ ਮਾਤਾ ਤੇ ਸ਼ਾਹੀ ਬੇਗਮਾਂ ਕਾਬਲ ਤੋਂ ਉਸ ਦੇ ਪਾਸ ਆ ਗਈਆਂ। ਮੁਹੰਮਦ ਹਕੀਮ ਮਿਰਜ਼ਾ ਨਾਮੀ ਬਾਦਸ਼ਾਹ ਦੇ ਮਿਤਰਏ ਭਾਈ ਨੂੰ ਉਸ ਦੀ ਮਾਤਾ ਤੇ ਭੈਣ ਸਮੇਤ ਮੁਅੱਜ਼ ਮ ਖਾਂ ਦੀ ਸਰਪਰਸਤੀ ਹੇਠ ਕਾਬਲ ਦਾ ਗਵਰਨਰ ਬਣਾ ਕੇ ਉਥੇ ਹੀ ਛਡਿਆ। ਛੀ ਮਹੀਨੇ ਦੇ ਘੇਰੇ ਮਗਰੋਂ ਮਾਨ ਕੋਟ ਵੀ ਫਤਹ ਹੋ ਗਿਆ। ਸਿਕੰਦਰ ਸ਼ਾਹ ਦੇ ਬੇਟੇ ਅਬਦੁਲ ਰਹਿਮਾਨ ਖਾਂ ਨੂੰ ਸ਼ਾਹੀ ਕੈਂਪ ਵਿਚ ਯਰਗਮਾਲ ਵਜੋਂ ਰਖ ਕੇ ਸਿਕੰਦਰ ਸ਼ਾਹ ਨੂੰ |
ਬੰਗਾਲ ਵਲ ਵਾਪਸ ਮੁੜ ਜਾਣ ਦੀ ਆਗਿਆ ਦਿਤੀ। ਇਸ ਦੇ ਮਗਰੋਂ ਬਾਦਸ਼ਾਹ ਅਤੇ ਉਸ ਦਾ ਰੀਜੰਟ ਬਹਿਰਾਮ ਖਾਂ ਲਾਹੌਰ ਪੁਜੇ ਅਪਰੈਲ ੧੫੫੮ ਈਸਵੀ ਨੂੰ ਬਹਿਰਾਮ ਖਾਂ ਦਾ ਵਿਆਹ ਸੁਵਰਗੀ ਸ਼ਹਿਨਸ਼ਾਹ ਹਮਾਯੂੰ ਦੀ ਭਤੀਜੀ (ਭਣੇਵੀ) ਨਾਲ ਜਾਲੰਧਰ ਵਿਚ ਬੜੀ ਧੂਮ ਧਾਮ ਨਾਲ ਹੋਇਆ।ਇਸ ਸ਼ਾਦੀ ਵਿਚ ਬਾਦਸ਼ਾਹ ਨੇ ਆਪ ਵੀ ਸ਼ਾਮਲ ਹ ਕੇ ਜੋੜੇ ਨੂੰ ਨਿਵਾਜਿਆ। ਸ਼ਾਹ ਅਬੂਲ ਮੁਆਲੀ ਦਾ ਵਿਰੋਧੀ ਰਵੀਆ ਸੁਵਰਗੀ ਹਮਾਯੂੰ ਦੇ ਚਾਹਤੇ ਦਰਬਾਰੀ ਸ਼ਾਹ ਅਬੁਲ ਮੁਅਲੀ ਜੋ ਲਾਹੌਰੋਂ ਕੈਦ ਵਿਚੋਂ ਨਸ ਕੇ ਕਮਾਲ ਗਖੜ ਨਾਲ ਜਾ ਮਿਲਿਆ ਸੀ ਮੁਹਿੰਮ ਲੈ ਕੇ ਕਸ਼ਮੀਰ ਵਲ ਵਧਿਆ ਪਰ ਸ਼ਾਹੀ ਫੌਜਾਂ ਨੇ ਉਹਨਾਂ ਦੋਵਾਂ ਨੂੰ ਹਾਰ ਦੇ ਕੇ ਪਸਪਾ ਕਰ ਦਿੱਤਾ। ਇਸ ਲੜਾਈ ਵਿਚ ਉਹਨਾਂ ਦੇ ਬਹੁਤ ਸਾਰੇ ਜਵਾਨ ਮਾਰੇ ਗਏ। ਸ਼ਾਹ ਅਬੁਲ ਮਆਲੀ ਨਸਂ ਕੇ ਦੀਪਾਲ ਪੁਰ ਚਲਾ ਗਿਆ। ਉਥੇ ਬਹਾਦਰ ਥਾਂ ਸੀਸਤਾਨੀ ਨਾਲ ਮਿਲ ਕੇ ਉਸ ਨੇ ਫੇਰ ਬਗਾਵਤ ਦਾ ਝੰਡਾ ਖੜਾ ਕੀਤਾ। ਐਤਕੀ ਵੀ ਉਸ ਦੀ ਬਗਾਵਤ ਸਫਲ ਨਾ ਹੋਈ ਤੇ ਉਹ ਸਿੰਧ ਤੋਂ ਪਰੇ ਨਸ ਗਿਆ। ਉਥੋਂ ਨਸਦਾ ਹੋਇਆ ਗੁਜਰਾਤ ' ਤੇ ਜਾਮ ਪੂਰ ਪੂਜਾ। ਇਥੋਂ ਸ਼ਾਹ ਜ਼ਮਾਨ ਨੇ ਉਸ ਨੂੰ ਕੈਦ ਕਰ ਕੇ ਸ਼ਾਹੀ ਕੈਦੀ ਦੇ ਰੂਪ ਵਿਚ ਆਗਰੇ ਭੇਜ ਦਿਤਾ। ਅਕਬਰ ਤੇ ਬਹਿਰਾਮ ਖਾਂ ਵਿਚਾਲੇ ਖਟਾਪਟੀ ਬਹਿਨਜ਼ ਹ ਅਕਬਰ ਅਤੇ ਬਹਿਰਾਮ ਖਾਂ ਵਿਚਾਲੇ ਮਤ ਭੇਦ ਹੋ ਗਿਆ। ਅਕਬਰ ਨੇ ਆਪਣੇ ਉਸਤਾਦ ਨਲ ਬੇਹਦ ਨਰਮੀ ਭਰਿਆ ਸਲੂਕ ਰਵਾ ਰਖਿਆ ਅਤੇ ਉਸ ਨੂੰ ਉਚੀ ਤੋਂ ਉਚੀ ਪਦਵੀ ਨਿਵਾਜਿਆ। ਇਥੋਂ ਤੱਕ ਕਿ ਸਰਪਰਸਤ ਨੇ ਬਾਦਸ਼ਾਹ ਦੇ ਵਸ਼ੇਸ਼ ਸ਼ਾਹੀ ਅਧਿਕਾਰਾਂ ਦੀ ਅਵਗਿਆ ਵੀ ਕੀਤੀ ਜਿਸ ਨੂੰ ਕਿ ਬਾਦਸ਼ਾਹ ਸਹਾਰ ਨਹੀਂ ਸੀ ਸਕਦਾ। ਬਹਿਰਾਮ ਖਾਂ ਦਾ ਹੰਕਾਰ ਇਕ ਵਾਰ ਬਾਦਸ਼ਾਹ ਸ਼ਿਕਾਰ ਖੇਡਣ ਗਿਆ ਸੀ ਕਿ ਬਹਿਰਾਮ ਖਾਂ ਨੇ ਰਸਮੀ ਤੌਰ ਉਤੇ ਬਾਦਸ਼ਾਹ ਦੀ ਮਨਜ਼ੂਰੀ ਲਏ ਬਿਨਾ ਹੀ ਦਿਲੀ ਦੇ ਗਵਰਨਰ ਤਾਰਦੀ ਬੇਗ ਖਾਂ ਨੂੰ, ਜੋ ਹਮਾਯੂੰ ਦਾ ਸਭ ਤੋਂ ਪੁਰਾਣਾ ਤੇ ਵਡਾ ਸ਼ਰਧਾਲੂ ਸੀ ਕਤਲ ਕਰਵਾ ਦਿਤਾ। ਬਹਿਰਾਮ ਖਾਂ ਦੇ ਹੁਕਮਾਂ ਨਾਲ ਹੋਰ ਵੀ ਕਈ ਆਦਮੀ ਕਤਲ ਕੀਤੇ ਗਏ ਜਿਸ ਕਰ ਕੇ ਚ ਗੜਾਈ ਸਰਦਾਰਾਂ ਵਿਚ ਬੜੀ ਬੇਚੈਨੀ ਤੇ ਨਾਰਾਜ਼ਗੀ ਫੈਲ ਗਈ। ਉਸ ਨੇ ਬਾਦਸ਼ਾਹ ਦੇ ਉਸਤਾਦ ਮੁਲਾਂ ਪੀਰ ਮੁਹੰਮਦ ਨੂੰ ਵੀ ਔਹਦੇ ਤੋਂ ਹਟਾ ਕੇ ਆਪਣੇ ਇਕ ਹੋਰ ਆਦਮੀ ਨੂੰ ਉਸ ਦੀ ਥਾਂ ਉਤੇ ਨਿਯਤ ਕਰ ਦਿਤਾ। ਇਕ ਦਿਨ ਹਾਥੀਆਂ ਦੀ ਲੜਾਈ ਸਮੇਂ ਇਕ ਸ਼ਾਹੀ ਹਾਥੀ ਵਿਰੋਧੀ ਪਾਸੋਂ ਹਾਰ ਖਾ ਕੇ ਵਜ਼ੀਰ ਦੇ ਤੰਬੂ ਦੇ ਰਸਿਆਂ ਵਿਚ ਜਾ ਵੜਿਆ। ਉਸ ਨੇ ਇਸ ਹਾਦਸੇ ਨੂੰ ਆਪਣੀ ਹੇਠੀ ਸਮਝ ਲਿਆ ਪਰ ਬਾਦਸ਼ਾਹ ਨੇ ਰੋਸ ਪ੍ਰਗਟ ਕਰ ਕੇ ਉਸ ਦੇ ਗੁਸ ਨੂੰ ਮਨਾ ਕੀਤਾ। ਇਕ ਹੋਰ ਮੌਕੇ ' ਤੇ ਸ਼ਾਹੀ ਹਾਥੀ ਬੇਕਾਬੂ ਹੋ ਗਿਆਂ ਉਸ ਮਸਤੇ ਹੋਏ ਹਾਥੀ ਨੇ ਵਜ਼ੀਰ ਦੇ ਹਾਥੀ ਉਤੇ ਹਮਲਾ ਕਰ ਕੇ ਉਸ ਨੂੰ ਮਾਰ ਦਿਤਾ। ਵਜ਼ੀਰ ਨੇ ਮਸਤ ਹਾਥੀ ਦੇ ਰਥਵਾਨ ਨੂੰ ਕਤਲ ਕਰਾ ਦਿਤਾ ਜਿਸ ਦਾ ਬਦਸ਼ਾਹ ਨੂੰ ਸਖਤ ਰੰਜ ਹੋਇਆ। ਇਸ ਘਟਣਾ ਦੇ ਛੇਤੀ ਹੀ ਮਗਰੋਂ ਇਕ ਹੋਰ ਸ਼ਾਹੀ ਹਾਥੀ ਗਜ਼ਬਨਾਕ ਹੋ ਕੇ ਉਸੀ ਬੇੜੀ ਨਾਲ ਜਾਂ ਟਕਰਾਇਆ ਜਿਸ ਵਿਚ ਬਾਦਸ਼ਾਹ ਸੈਰ ਸਪਾਟਾ ਕਰ ਰਿਹਾ ਸੀ। ਉਹ ਕਿਸ਼ਤੀ ਉਲਟਦੀ ਉਲਟਦੀ ਬਚੀ। ਬਹਿਰਾਮ ਖਾਂ |