ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੬੭)

ਉਸ ਦਾ ਕਤਲ

ਬਹਿਰਾਮ ਖਾਂ ਅਜੇ ਪਾਟਨ ਦੇ ਅਸਥਾਨ ਤੇ ਹੀ ਪੂਜਾ ਸੀ ਕਿ ਇਕ ਅਫਗਾਨ ਨੇ ਉਹਦੇ ਪੇਟ ਵਿਚ ਛੁਰਾ ਮਾਰ ਕੇ ਉਸ ਨੂੰ ਪਾਰ ਕਰ ਦਿਤਾ। ਕਾਤਲ ਅਫਗਾਨ ਦੇ ਬਾਪ ਨੂੰ ਬਹਿਰਾਮ ਖਾਂ ਨੇ ਹਮਾਯੂੰ ਦੇ ਰਾਜ ਸਮੇਂ ਆਪਣੇ ਹਥ ਨਾਲ ਕਤਲ ਕੀਤਾ ਸੀ।

ਅਕਬਰ ਆਪਣਾ ਆਪ ਮਾਲਕ ੧੮ ਸਾਲ ਵਿਚ

ਇਸ ਤਰ੍ਹਾਂ ਅੰਤ ਹੋਇਆ ਇਕ ਮਹਾਨ ਵੱਡੇ ਵਜ਼ੀਰ ਤੇ ਜਰਨੈਲ ਦੇ ਜੀਵਨ ਦਾ।ਉਸ ਵੇਲੇ ਅਕਬਰ ਦੀ ਉਮਰ ੧੮ ਸਾਲ ਦੀ ਸੀ। ਹੁਣ ਅਕਬਰ ਆਪਣੇ ਰਾਜ ਦਾ ਪ੍ਰਬੰਧ ਕਰਨ ਲਈ ਇਕੱਲਾ ਰਹਿ ਗਿਆ ਸੀ।ਮਦਨ ਵਾਲੇ ਦੀ ਬੇਵਾ ਅਤੇ ੪ ਸਾਲਾ ਬੇਏ ਮਿਰਜ਼ਾ ਅਬਦੁਲ ਰਹੀਮ ਨੂੰ ਆਗਰੇ ਪੁਚਾਇਆ ਗਿਆ ਜਿਥੇ ਕਿ ਬਹਿਨਸ਼ਾਹ ਵਲੋਂ ਉਹਨਾਂ ਦੇ ਗੁਜ਼ਾਰੇ ਦਾ ਖੁੱਲਾ ਝੂਲਾ ਪਰਬੰਧ ਹੋ ਗਿਆ।

ਅਕਬਰ ਦੀ ਹਿੰਦੂ ਸ਼ਾਹਿਜ਼ਾਦੀ ਨਾਲ ਸ਼ਾਦੀ

ਪੰਜਾਬ ਦਾ ਗਵਰਨਰ ਮੁਹੰਮਦ ਖਾਂ ਅਟਕਾ ਹੁਕਮ ਮੰਨ ਕੇ ਦਰਬਾਰ ਵਿਚ ਹਾਜ਼ਰ ਹੋਇਆ। ਉਹ ਆਪਣੇ ਨਾਲ ਭੇਟਾ ਕਰਨ ਲਈ ਢੁਕਵੇਂ ਛਬਦੇ ਤੋਹਫੇ ਲਿਆਇਆ ਸੀ। ਸੰਨ ੧੫੬੧ ਈਸਵੀ ਵਿਚ ਰਾਜਾ ਪੂਰਨ ਮਲ ਨੇ ਆਪਣੀ ਲੜਕੀ ਦੀ ਸ਼ਾਦੀ ਬਾਦਸ਼ਾਹ ਨਾਲ ਕਰ ਦਿਤੀ। ਬਾਦਸ਼ਾਹ ਨੇ ਉਸ ਨੂੰ ਤੇ ਉਸ ਦੇ ਪੁਤਰ ਭਞਾ ਦਾਸ ਨੂੰ ਸ਼ਾਹੀ ਦਰਬਾਰੀ ਬਣਾ ਦਿਤਾ। ਸੰਨ ੧੫੬੨ ਵਿਚ ਆਦਮ ਗਖੜ ਨੇ ਪੰਜਾਬ ਵਿਚ ਸਿਰ ਚੁਕਿਆ ਪਰ ਸੂਬੇ ਦੇ ਕਰਮਚਾਰੀਆਂ ਨੇ ਕਮਾਲ ਗਖੜ ਤੇ ਮੁਗਲਾਂ ਦੀ ਸਹਾਇਤਾ ਨਾਲ ਉਸ ਨੂੰ ਹਾਰ ਦੇ ਕੇ ਕੈਦੀ ਬਣਾ ਲਿਆ।

ਬਾਦਸ਼ਾਹ ਦੇ ਕਤਲ ਦਾ ਨਿਸਫਲ ਜਤਨ

ਸੰਨ ੧੫੬੩ ਈਸਵੀ ਨੂੰ ਮਿਰਜ਼ਾ ਸ਼ਰਫਉਦੀਨ ਹੁਸੈਨ ਦੇ ਗੁਲਾਮ ਕਤਲੇਘ ਫੌਲਾਦ ਨੇ ਬਾਦਸ਼ਾਹ ਦੀ ਜਾਨ ਲੈਣ ਦਾ ਜਤਨ ਕੀਤਾ। ਉਹ ਬਾਦਸ਼ਾਹ ਦੇ ਅਮਲੇ ਫੈਲੇ ਵਿਚ ਸ਼ਾਮਲ ਹੋ ਗਿਆ ਤੋ ਮੌਕਾ ਤਾੜ ਕੇ ਉਸ ਨੇ ਅਕਬਰ ਦੀਆਂ ਮੌਰਾਂ ਵਿਚ ਤੀਰ ਮਾਰਿਆ, ਜੋ ਬੜੀ ਮੁਸ਼ਕਲ ਨਾਲ ਉਹਦੇ ਸਰੀਰ ਵਿਚੋਂ ਬਾਹਰ ਕਢਿਆ ਗਿਆ। ਅਕਬਰ ਨੇ ਭੀਰ ਦੇ ਫੱਟ ਦੀ ਦਰਦ ਨੂੰ ਬੜੇ ਹੌਸਲੇ ਨਾਲ ਸਵਾਰਿਆ। ਬਾਦਸ਼ਾਹ ਦੇ ਮੁਲਾਜ਼ਮਾਂ ਨੇ ਹਮਲਾਆਵਰ ਨੂੰ ਉਸੇ ਵੇਲੇ ਉਥੇ ਹੀ ਜਾਨੋਂ ਮਾਰ ਦਿਤਾ।

ਬਾਦਸ਼ਾਹ ਦੇ ਮਤਰਏ ਭਾਈ ਹਕੀਮ ਮਿਰਜ਼ਾ ਦੀ ਬਗ਼ਾਵਤ

ਸੰਨ ੧੫੬੬ ਈਸਵੀ ਵਿਚ ਮੁਹੰਮਦ ਹਕੀਮ ਮਿਰਜ਼ਾ ਨੂੰ ਜੋ ਬਾਦਸ਼ਾਹ ਦਾ ਮਤਰੇਆ ਲਾਈ ਸੀ, ਬਦਖਸ਼ਾਂ ਦੇ ਸਰਦਾਰ ਸੁਲੇਮਾਨ ਮਿਰਜ਼ਾ ਨੇ ਕਾਬਲ ਵਿਚੋਂ ਬਾਹਰ ਕਢ ਦਿਤਾ |

ਉਸ ਦਾ ਪੰਜਾਬ ਉਤੇ ਹਮਲਾ ੧੫੬੬ ਈ.

ਮੁਹੰਮਦ ਹਕੀਮ ਮਿਰਜ਼ਾ ਨੇ ਫਰੀਦੁੰ ਖਾਂ ਕਾਬਲੀ ਨੂੰ ਆਪਣੇ ਨਾਲ ਮਿਲਾ ਕੇ ਲਾਹੌਰ ਵਲ ਕੂਚ ਕਰ ਦਿਤਾ ਤਾਂ ਜੁ ਓਥੇ ਆਪਣਾ ਰਾਜ ਕਾਇਮ ਕੀਤਾ ਜਾਏ। ਪੰਜਾਬ ਦੇ ਕਰਮਚਾੲੀ ਕੁਤਬ ਖਾਂ

ਅਦਕਾਂ ਅਤੇ ਮੀਰ ਮੁਹੰਮਦ ਖਾਂ ਨੇ ਸ਼ਹਿਰ ਦੀ ਰਖਿਆ ਲਈ ਤਿਆਰੀ ਕਰ ਲਈ। ਮੁਹੰਮਦ ਹਕੀਮ ਮਿਰਜ਼ਾ ਨੇ ਲਾਹੌਰ ਦੇ ਪਾਸ ਪਹੁੰਚ ਕੇ ਸਥਾਨਕ ਕਮਾਂਡਰਾਂ ਨੂੰ ਆਪਣੇ ਨਾਲ ਸ਼ਾਮਲ ਕਰਨ ਲਈ ਸਭ ਹੀਲੇ ਵਰਤੇ ਪਰ ਸਫਲ ਨਾ ਹੋਇਆ। ਇਸ ਦੌਰਾਨ ਵਿਚ ਅਕਬਰ ਵੀ ਬੜੀ ਤੇਜ਼ੀ ਨਾਲ ਕੂਚ ਕਰ ਕੇ ਪੰਜਾਬ ਵਲ ਵਧਿਆ। ਇਸ ਮੁਹਿੰਮ ਦੀ ਅਗਵਾਈ ਉਹ ਆਪ ਕਰ ਰਿਹਾ ਸੀ।

ਪੰਜਾਬ ਵਿਚ ਅਮਨ ਦੀ ਬਹਾਲੀ

ਹਕੀਮ ਮਿਰਜ਼ਾ ਏਥੇ ਵਾਲ ਗਲਦੀ ਨਾ ਵੇਖ ਕੇ ਆਪਣੀਆਂ ਫੌਜਾਂ ਸਮੇਤ ਕਾਬਲ ਨੂੰ ਵਾਪਸ ਮੁੜ ਗਿਆ। ਇਉਂ ਪੰਜਾਬ ਵਿਚ ਮੁੜ ਅਮਲ ਚੈਨ ਹੋ ਗਿਆ। ਬਾਦਸ਼ਾਹ ਹੌਲੀ ਹੌਲੀ ਪੰਜਾਬ ਵਲ ਵਧਿਆ ਅਤੇ ਲਾਹੌਰ ਪਹੁੰਰ ਕੇ ਕਈ ਦਿਨ ਤੀਕ ਓਥੇ ਹੀ ਕਿਆਮ ਕੀਤਾ ਤੇ ਸ਼ਿਕਾਰ ਖੇਡਣ ਵਿਚ ਰੁਝਾ ਰਿਹਾ।

ਸਲੀਮ (ਜਹਾਂਗੀਰ) ਦਾ ਜਨਮ ੧੫੬੯ ਈ,

੨ ਸਤੰਬਰ ੧੫੬੯ ਈਸਵੀ ਨੂੰ ਬਾਦਸ਼ਾਹ ਦੀ ਚਾਹਤੀ ਮਲਕਾ ਸੁਲਤਾਨਾ ਦੇ ਘਰ ਇਕ ਲੜਕਾ ਹੋਇਆ, ਜਿਸ ਦਾ ਨਾਮ ਸਲੀਮ ਰਖਿਆ ਗਿਆ। ਸ਼ਾਹਜ਼ਾਦੇ ਦੇ ਜਨਮ ਉਪਰ ਸ਼ਹਿਨਸ਼ਾਹ ਆਗਰੇ ਤੋਂ ਖਵਾਜਾ ਮੁਈਨਉਦੀਨ ਚਿਸ਼ਤੀ ਦੀ ਦਰਗਾਹ ਅਜਮੇਰ ਵਿਚ ਪੈਦਲ ਤੁਰ ਕੇ ਗਿਆ ਅਤੇ ਓਥੋਂ ਦਿੱਲੀ ਦੇ ਰਸਤੇ ਆਗਰੇ ਵਾਪਸ ਮੁੜਿਆ। ਇਸ ਦੇ ਦੂਜੇ ਸਾਲ ਅਕਬਰ ਨੇ ਰਾਜਾ ਕਲਿਆਨ ਮਲ ਦੀ ਬੇਟੀ ਨਾਲ ਸ਼ਾਦੀ ਕੀਤੀ। ਫੇਰ ਗੌਰ ਤੋਂ ਅਜੋਧਨ ਗਿਆ ਅਤੇ ਸ਼ੇਖ ਫਰੀਦਉਦੀਨ ਸ਼ਕਰ ਗੰਜ ਦੇ ਮਕਬਰੇ ਦੀ ਜ਼ਿਆਦਿਤ ਕੀਤੀ। ਇਥੋਂ ਸਹਿਨਸ਼ਾਹ ਦੀ ਪਾਲ ਪੁਰ ਵਲ ਗਿਆ ਜਿੱਥੇ ਕਿ ਗਵਰਨਰ ਮਿਰਜ਼ਾ ਅਜ਼ੀਜ਼ ਕੋਕਾ ਨੇ ਬਾਦਸ਼ਾਹ ਨੂੰ ਉਸ ਦੇਸ਼ ਦੀਆਂ ਕਈ ਸੁਗਾਤਾਂ ਭੇਟ ਕੁੜੀਆਂ। ਸੰਨ ੧੫੭੫ ਈਸਵੀ ਵਿਚ ਖਾਨ ਜਹਾਨ ਲਾਹੌਰ ਦਾ ਗਵਰਨਰ ਨਿਯਤ ਹੋਇਆ ਪਰ ੧੫੭੯ ਵਿਚ ਇਹ ਗਵਰਨਤੀ ਰਾਜਾ ਮਾਣ ਸਿੰਘ ਨੂੰ ਦਿਤੀ ਗਈ ਜਿਹੜੀ ਕਿ ਬਾਦਸ਼ਾਹ ਦਾ ਸਭ ਤੋਂ ਵੱਡਾ ਇਤਬਾਰੀ ਜਰਨੈਲ ਤੇ ਯੋਗ ਰਾਜ ਪਰਬੰਧਕ ਸੀ।

ਹਕੀਮ ਮਿਰਜ਼ਾ ਦੀ ਲਾਹੌਰ ਤੇ ਚੜ੍ਹਾਈ

ਉਸ ਸਾਲ ਦੇ ਆਖਰੀ ਹਿਸੇ ਵਿਚ ਮੁਹੰਮਦ ਹਕੀਮ ਮਿਰਜ਼ਾ ਨੇ ਬੰਗਾਲ ਤੇ ਬਿਹਾਰ ਦੀ ਬਗਾਵਤ ਤੋਂ ਲਾਭ ਉਠਾ ਕੇ ਲਾਹੌਰ ਉਤੇ ਕਬਜ਼ੇ ਲਈ ਮੁੜ ਜਤਨ ਕੀਤਾ। ਉਸ ਨੇ ਸ਼ਾਦਮਾਨ ਕੋਕਾਂ ਨੂੰ ਇਕ ਹਜ਼ਾਰ ਰਸਾਲਾ ਦੇ ਕੇ ਪਹਿਲੇ ਹੀ ਰਵਾਨਾ ਕਰ ਦਿਤਾ। ਬਦਮਾਨ ਚੌਕਾ ਦੇ ਦਰਿਆ ਸਿੰਧ ਪਾਰ ਕਰਦੇ ਸਾਰ ਰਾਜਾ ਮਾਨ ਸਿੰਘ ਨੇ ਉਸ ਉਤੇ ਹਮਲਾ ਕਰ ਦਿਤਾ ਤੇ ਉਸ ਨੂੰ ਓਥੋਂ ਨਸਾ ਦਿਤਾ ਜਦ ਨਸਦਾ ਨਸਦਾ ਉਹ ਰੁਹਤਾਸ ਪੁਜ ਗਿਆ ਤਦ ਰਾਜਾ ਮਾਨ ਸਿੰਘ ਵੀ ਲਾਹੌਰ ਵਾਪਸ ਮੁੜ ਗਿਆ।

ਲਾਹੌਰ ਘੇਰੇ ਵਿਚ

ਰਾਜਾ ਮਾਨ ਸਿੰਘ ਦੇ ਲਾਹੌਰ ਪੂਜਣ ਤੇ ਹਕੀਮ ਮਿਰਜ਼ਾ ਨੇ ਸ਼ਹਿਰ ਦਾ ਘੇਤ ਘੜ ਲਿਆ। ਇਹ ਘਟਣਾ ੧੫ ਫਰਵਰੀ ੧੫੭੯ ਦੀ ਹੈ। ਰਾਜਾ ਮਾਨ ਸਿੰਘ, ਸਯਦ ਖਾਨ ਤੇ ਰਾਜਾ ਭਗਵਾਨ ਦਾਸ ਨੇ ਬੜੀ ਬਹਾਦਰੀ ਨਾਲ ਸ਼ਹਿਰ ਦੀ ਰਖਿਆ ਕੀਤੀ। ਏਨੇ ਨੂੰ ਬਾਦਸ਼ਾਹ ਨੇ ਉਹਨਾਂ ਦੀ ਸਹਾਇਤਾ ਲਈ ਆਗਰੇ ਤੋਂ ਕੂਚ ਬੋਲ ਦਿਤਾ