(੧੮)
ਤੇ ਪਾਰਟੀ ਬਾਜ਼ੀ ਬੜੀ ਵੱਧ ਚੁੱਕੀ ਸੀ। ਸੂਬਿਆਂ ਦੇ ਰਾਂਜਪਾਲਾਂ ਤੇ ਉਹਨਾਂ ਦੇ ਅਧੀਨ ਅਮੀਰਾਂ ਨੰ, ਜਿਹੜੇ ਕਿ ਉਸ ਵੇਲੋ ਦੇਸ਼ ਦੇ ਵਖੋ ਵਖ ਸੂਬਿਆਂ ਦੇ ਮੁਖੀ ਸਨ, ਆਪਣੀ ਆਜ਼ਾਦ ਸਰਕਾਰ, ਸਿਰਫ ਲੁਟ ਮਾਰ ਤੇ ਧੋਖੇ ਬਾਜ਼ੀ ਤੇ ਸਥਾਂਪਤ ਕਰਨੀ ਚਾਹੀ। ਸਰਕਾਰ ਨੂੰ ਜ਼ਾਲਮ, ਲੁਟੇਰੀ ਦੇ ਨਾਂ ਨਾਲ ਪੁਕਾਰਿਆ ਤੇ ਨਫਰਤ ਨਾਲ ਦੇਖਿਆ ਜਾਂਦਾ ਸੀ। ਅੰਦਰੂਨੀ ਝਗੜੇ ਤੇ ਰੌਲੇ, ਲਗਾਤਾਰ ਮਾਰ ਧਾੜ ਤੇ ਬਦ ਅਮਨੀ ਨੇ ਅਖੀਰ ਤੈਮੂਰ ਦੀ ਵਡੀ ਹਕੂਮਤ ਨੂੰ ਮਲੀਆ ਮੇਟ ਕਰ ਹੀ ਦਿਤਾ। ਲਾਹੌਰ ਦਾ ਦਰਬਾਰ, ਜਦੋਂ ਕਿ ਉਥੇ ਰਣਜੀਤ ਸਿੰਘ ਵਰਗਾ ਸਿਆਣਾ ਰਾਜਾ ਹਕੂਮਤ ਕਰਨ ਧੋਗ ਨਾ ਰਿਹਾ, ਤਾਂ ਉਹ ਵੀ ਦਿਲੀ ਦਰਬਾਰ ਨਾਲੋਂ ਬੁਰੀ ਹਾਲਤ ਵਿਚ ਖਤਮ ਹੋ ਗਿਆ; ਜਦੋ' ਕਿ ਬਹਾਦਰ ਸ਼ਾਹ ਦਿਲੀ ਦੇ ਤਖਤ ਤੇ ਔਰੌਗਜ਼ੇਬ ਦਾ ਵਾਰਸ ਸੀ। ਸਚਾਈ ਫਿਰ ਵੀ ਸਚਾਈ ਹੀ ਰਹਿੰਦੀ ਹੈ! ਉਸ ਨੂੰ ਲੁਕਾ ਕੇ ਰਖਣਾਂ ਅਯੋਗ ਹੈ, ਤੇ ਮੁਮਕਿਨ ਹੈ ਕਿ ਇਸ ਲੁਕਾਉਣ ਨਾਲ ਲੋਕਾਂ ਨੂੰ ਕੋਈ ਮਹਾਨ ਨੁਕਸਾਨ ਪੁਜ ਸਕੇ। ਇਸ ਲਈ ਸਚਾਈ ਜ਼ਰੂਰ ਵਧਣੀ ਚਾਹੀਦੀ ਹੈ ਤੇ ਉਹ ਵੀ ਚੰਗੀ ਤਰ੍ਹਾਂ ਨੰਗੇ ਰੂਪ ਵਿਚ, ਤਾਕਿ ਹੋਰ ਲੋਕੀਂ ਇਤਿਹਾਸ ਨੂੰ ਪੜ੍ਹ ਕੇ ਕੁਝ ਸਿਖਿਆ ਹਾਸਲ ਕਰ ਸਕਣ। ਬਾਬਰ ਦੀ ਹਿੰਮਤ ਤੇ ਸਿਆਣਪ ਨਾਲ ਸਥਾਪਤ ਹੋਈ ਮੁਗਲ ਹਕੂਮਤ ਪਲਾਂ ਵਿਚ ਮਿਟੀ ਦਾ ਢੋਰ ਹੋ ਗਈ ਤੇ ਰਣਜੀਤ ਸਿੰਘ ਨੇ ਮੁਗ਼ਲਾਂ ਦੀਆਂ ਢਠੀਆਂ ਮਾੜੀੀਆਂ ਤੇ ਰਾਜ ਦਾ ਮਹਲ ਉਸਾਰਿਆਂ ਤਾਂ ਉਹ ਵੀ ਆਪਣੇ ਸਮੇਂ ਨਾਲ ਆਪ ਹੀ ਢਹਿ ਪਿਆ। ਹੁਣ ਉਹ ਵੜੇ ਵੜੇ ਵਿਅਕਤੀ ਕਿਥੇ ਗਏ ਜਿਨ੍ਹਾਂ ਦੇ ਸਾਹਮਣੇ ਵਡੇ ਵਡੋਂ ਤੋਂ ਅਮੀਰ ਵਜ਼ੀਰ ਕੌਬਦੇ ਸਨ? ਉਹ ਵਡੇ ਮੁਗਲ ਕਿਥੇ ਹਨ, ਜਿਹੜੇ ਕਿ ਮੋਰ ਨਾਮੀਂ ਕੀਮਤੀ ਤਖਤ ਤੇ ਬੈਠ ਕੋ ਹਕੂਮਤ ਕਰਦੇ ਸਨ ਤੇ ਜਿਨ੍ਹਾਂ ਆਪਣੇ ਅਗੇ ਭਾਰਤ ਦੀਆਂ ਨਿਕੀਆਂ ਨਿਕੀਆਂ ਹਕੂਮਤਾਂ ਦੇ ਆਗੂਆਂ ਨੂੰ ਆਪਣੇ ਜ਼ੋਰ ਨਾਲ ਦਬਾ ਲਿਆ। ਅਜ ਉਹ ਬਹਾਦਰ ਕਿਥੇ ਹਨ ਜਿਨ੍ਹਾਂ ਦੇ ਹਥਾਂ ਵਿਚ ਸੋਨੈ ਦੀਆਂ ਮੁਠਾਂ ਵਾਲੇ ਡੰਡੇ ਸਨ ਤੇ ਜਿਨ੍ਹਾਂ ਨੇ ਮਸ਼ਹੂਰ ਸ਼ਿਵਾ ਜੀ ਮਰਹਟਾ ਨੂੰ ਔਰੰਗਜ਼ੇਬ ਸਾਹਮਣੈ ਝੂਕਾਇਆ ਸੀ, ਜਿਉਂ ਜਿਉਂ ਉਹ ਮਰਹਟਾ ਸਰਦਾਰ ਆਪਣਾ ਇਕ ਇਕ ਕਦਮ ਚੁਕਦਾ ਤੇ ਬਾਦਸ਼ਾਹ ਅਗੇ ਜਾਕੇ ਸਲਾਮ ਕਹਿਣੀ ਚਾਹੁੰਦਾ ਸੀ, ਤਿਉਂ ਤਿਉਂ ਉਹ ਉੱਚੀ ਉੱਚੀ ਬੋਲੀ ਜਾਂਦੇ ਸਨ-ਸੰਸਾਰ ਦਾ ਮੁਖੀ, ਕੌਮਾਂ ਦਾ ਆਗੂ, ਸੰਸਾਰ ਵਿਜੈਈ, ਸ਼ਾਹਾਂ ਦਾਾ ਸ਼ਾਹ ਬਾਦਸ਼ਾਹ ਸਲਾਮਤ ਆ ਰਹੈ ਹਨ। ਉਹ ਹੁਣ ਸਾਰੇ ਮਿਟੀ ਵਿਚ ਮਿਲ ਕੇ ਮਿਟੀ ਹੋ ਗਏ ਹਨ। ਬਾਕੀ ਹੁਣ ਕੁਝ ਨਹੀਂ ਗੰਹ ਗਿਆ, ਸਵਾਏ ਉਹਨਾਂ ਦੀਆਂ ਚੰਗਿਆਈਆਂ ਜਾਂ ਬੁਰਿਆਈਆਂ ਦੇ। ਇਕ ਸਭਯ ਤੇ ਸਿਆਣੀ ਕੋਮ ਪਛਮ ਵਿਚੋਂ ਉਠੀ, ਜਿਹੜੀ ਕੇ ਸੰਸਾਰ ਵਿਚ ਆਦਮੀਅਤ ਨਾਲ ਪਿਆਰ ਤੇ ਮਿਹਰ ਕਰਨ ਦੇ ਮਾਮਲੇ ਵਿਚ ਸਭ ਨਾਲੋਂ ਵਡੀ ਹੈ, ਤੇ ਕੁਦਰਤ ਦੇ ਹੁਕਮ ਨਾਲ, ਉਹ ਇਸ ਵੜੇ ਸਾਰੇ ਇਲਾਕੇ ਵਿਚ ਹਕੂਮਤ ਕਰਨ ਲਈ ਆਈ। ਇਸ ਦਾ ਏਥੇ ਆਉਣ ਦਾ ਮੁਖ ਕਾਰਨ ਸੀ, ਰਬ ਦੇ ਬੰਦਿਆਂ ਨੂੰ ਪਨਾਹ ਦੇਣੀ, ਕਮਜ਼ੋਰਾਂ ਦੀ ਰਖਿਆ ਕਰਨੀ, ਜ਼ਾਲਮ ਨੂੰ ਉਸ ਦੇ ਕੀਤੇ ਦਾ ਬਦਲਾ ਦੇਣਾ, ਅਨਪੜ੍ਹਤਾ ਤੇ ਅਸਭਿਅਤਾ ਨੂੰ ਦੂਰ ਕਰਕੇ ਪੜ੍ਹਾਈ