(੧੬੯)
ਮੁਹੰਮਦ ਕਾਸਮ ਖਾਂ ਕਾਬਲੀ ਦੀ ਕਮਾਨ ਹੇਠ ਤਾਜ਼ਾ ਦਮ ਫੌਜ ਰਵਾਨਾ
ਕੀਤੀ। ਇਹਨਾਂ ਫੌਜਾਂ ਨੇ ਮਿਲ ਕੇ ਉਸ ਦੇਸ਼ ਨੂੰ ਪੂਰੀ ਤਰ੍ਹਾਂ ਫਤਹ ਕਰ ਲਿਆ ਲਾਹੌਰ ਵਿਚ ਨਿਵਾਸ ਦੇ ਦੌਰਾਨ ਵਿਚ ਉਸ ਦੀ ਮੁਲਾਕਾਤ ਲਈ ਸ਼ਾਹ ਰੁਖ ਮਿਰਜ਼ਾ ਦਾ ਦਾਦਾ ਸੁਲੇਮਾਨ ਮਿਰਜ਼ਾ ਕਾਬਲ ਤੋਂ ਅਤੇ ਅਬਦੁਲਾ ਖਾਂ ਉਜ਼ਬਕ ਵਲੋਂ ਵੀ ਇਕ ਰਾਜਦੂਤ ਆਇਆ। ਸੰਨ ੧੫੮੬ ਵਿਚ ਪੰਜਾਬ ਦੀ ਸਰਹਦ ਦਾ ਅਮਨ, ਰੌਸ਼ਨਾਈ ਕਬੀਲੇ ਦੇ ਜਲਾਲ ਦੇ ਹਥੋਂ ਫੇਰ ਖਤਰੇ ਵਿਚ ਪੈ ਗਿਆ ਕਿਉਂਕਿ ਉਸ ਨੇ ਇਕ ਲੜਾਈ ਵਿਚ ਕੰਵਰ ਮਾਨ ਸਿੰਘ ' ਨੂੰ ਹਾਰ ਦਿੱਤੀ ਤੇ ਉਸ ਨੂੰ ਖੰਗਸ਼ ਵਲ ਨਸ ਜਾਣ ਲਈ ਮਜ਼ਬੂਰ ਕਰ ਦਿਤਾ ਸੀ। ਬਾਦਸ਼ਾਹ ਨੇ ਅਬਦੁਲ ਮਜ਼ਾਲਬ ਖਾਂ, ਮੁਹੰਮਦ ਕੁਲੀ ਬੈਗ ਅਤੇ ਹਮਜ਼ਾ ਬੇਗ ਤੁਰਕਮ ਨ ਦੀ ਕਮਾਨ ਹੇਠ ਜ਼ਬਰਦਸਤ ਕੁਮਕ ਭੇਜੀ ਜਿਸ ਨੇ ਵੈਰੀ ਨੂੰ ਬਹੁਤ ਬੁਰੀ ਤਰ੍ਹਾਂ ਹਾਰ ਦਿਤੀ ਅਤੇ ਉਹਨਾਂ ਨੂੰ ਨੁਕਸਾਨ ਪੁਚਾ ਕੇ ਨਸਾ ਦਿਤਾ। ਸੁਲਤਾਨ ਖੁਸਰੋ ਦਾ ਜਨਮ ੧੫੮੬ ਉਸੇ ਹੀ ਸਾਲ ਰਾਜਾ ਭਗਵਾਨ ਦਾਸ ਦੀ ਲੜਕੀ ਦੇ ਪੇਟੋਂ ਸ਼ਾਹਜ਼ਾਦੇ ਦਾ ਜਨਮ ਹੋਇਆ ਜਿਸਦਾ ਨਾਮ ਸੁਲਤਾਨ ਖੁਸਰੋ ਰੱਖਿਆ ਗਿਆ। ਫਰਵਰੀ ੧੫੮੯ ਵਿਚ ਕੰਵਰ ਮਾਨ ਸਿੰਘ ਨੂੰ ਕਾਬਲ ਤੋਂ ਲਾਹੌਰ ਬੁਲਾ ਲਿਆ ਗਿਆ ਅਤੇ ਉਸ ਦੇਸ਼ ਦੀ ਗਵਰਨਰੀ ਦਾ ਚਾਰਜ ਸੰਭਾਲਨ ਲਈ ਬਾਦਸ਼ਾਹ ਦੇ ਸੁਤੀਲੇ ਭਾਈ ਜਨ ਖਾਂ ਕੋਕਾਂ ਨੂੰ ਕਾਬਲ ਰਵਾਨਾ ਕੀਤਾ ਗਿਆ। ਸਯਦ ਯੂਸਫ ਖਾਂ ਮਸ਼ਹੂਦੀ ਕਸ਼ਮੀਰ ਦਾ ਗਵਰਨਰ ਬਣਾਇਆ ਤੇ ਓਥੋਂ ਦੇ ਗਵਰਨਰ ਮੁਹੰਮਦ ਕਾਸਮ ਨੂੰ ਵਾਪਸ ਬੁਲਾ ਲਿਆ ਗਿਆ। ਬਾਦਸ਼ਾਹ ਦਾ ਦੌਰਾ ਕਸ਼ਮੀਰ ਹੁਣ ਬਾਦਸ਼ਾਹ ਨੇ ਆਪਣੇ ਨਵੇਂ ਫਤਹ ਕੀਤੇ ਹੋਏ ਇਲਾਕੇ ਕਸ਼ਮੀਰ ਦਾ ਦੌਰਾ ਕਰਨ ਦਾ ਸੰਕਲਪ ਧਾਰਿਆ | ਇਹ ਇਰਾਦਾ ਧਾਰ ਕੇ ਉਹ ਲਾਹੌਰ ਤੋਂ ਭੰਬਰ ਵਲ ੨੭ ਅਪਰੈਲ ੧੫੮੬ ਈਸਵੀ ਨੂੰ ਰਵਾਨਾ ਹੌਇਆ। ਕਸ਼ਮੀਰ ਦੀ ਰਜਧਾਨੀ ਸਿਰੀ ਨਗਰ 'ਚ ਕੇ ਕੁਛ ਹਫਤਿਆਂ ਲਈ ਉਥੇ ਹੀ ਨਿਵਾਸ ਕੀਤਾ। ਏਥੇ ਠਹਿਰ ਕੇ ਉਸ ਨੇ ਉਸ ਦੇਸ਼ ਦੀ ਚੰਗਰੀ ਗੌਰਮਿੰਟ ਦੇ ਲੋੜੀਂਦੇ ਪ੍ਰਬੰਧ ਕੀਤੇ। ਕਾਬਲ ਵਿਚ ੧੫੮੬ ਈ. ਕਸ਼ਮੀਰ ਦਾ ਦੌਰਾ ਕਰਨ ਮਗਰੋਂ ਬਾਦਸ਼ਾਹ ਕਾਬਲ ਵਲ ਰਵਾਨਾ ਹੋਇਆ, ਜਿਥੇ ਉਹ ਦੋ ਮਹੀਨ ਤੀਕ ਰਿਹਾ। ਹਕੀਮ ਫਤਹ ਉਲਾ ਜੀਲਾਨੀ ਕਾਬੁਲ ਤੋਂ ਆਉਂਦਾ ਹੋਇਆ ਧਮ ੋੜ ਦੇ ਅਸਥਾਨ ਉਤੇ ਮਰ ਗਿਆ। ਅਤ ਉਸ ਨੂੰ ਬਾਬਾ ਹਸਨ ਅਬਦਾਲ ਦੇ ਅਸਥਾਨ ਤੇ ਦਫਨ ਇਆ ਗਿਆ। ਸ਼ਾਹਬਾਜ਼ ਖਾਂ ਕੰਬੋਹ ਦੀ ਕਮਾਨ ਹੇਠ ਅਟਕ ਤੋਂ ਯੂਸਫ ਜ਼ਈ ਅਫਗ ਨਾ ਵਿਰੁੱਧ ਫੌਜ ਭੇਜੀ ਗਈ। ਅਫਗਾਨਾਂ ਨੂੰ ਹਾਰ ਹੋਈ ਤੇ ਉਹ ਖਿਲਰ ਪੁਲਰ ਗਏ। ਰਾਜਾ ਟੋਡਰ ਮਲ ਤੇ ਰਾਜਾ ਭਗਵਾਨ ਦਾਸ ਦੀ ਮੌਤ ਕਾਮਲ ਦੇ ਅਸਥਾਨ ਤੇ ਬਾਦਸ਼ਾਹ ਨੂੰ ਖਬਰ ਮਿਲੀ ਕਿ ਲਾਹੌਰ ਵਿਚ ਉਸ ਦੇ ਵਜ਼ੀਰ ਮਾਲੀ ਰਜਾ ਟੋਡਰ ਮਲ ਅਤੇ ਰਾਜਾ ਭਗਵਾਨ ਦਾਸ ਦੀ ਮੌਤ ਹੋ ਗਈ। ਇਸ ਖਬਰ ਨੇ ਬਾਦਸ਼ਾਹ ਨੂੰ ਬੜਾ ਦੁਖ ਪੁਚਾਇਆ ਤੇ ਉਹ ੧੯ ਨਵੰਬਰ ੧੫੮੯ ਨੂੰ ਓਥੋਂ ਹੀ ਲਾਹੌਰ ਵਲ |
ਰਵਾਨਾ ਹੋਇਆ ਲਾਹੌਰ ਵਿਚ ਹੀ ਕੁਝ ਕੁ ਸਾਲ ਸ਼ਾਹੀ ਦਰਬਾਰ ਲਗਦੇ ਰਹੇ ਕਿਉਂਕਿ ਅੰਬ ਲਾ ਖਾਂ ਉਜ਼ਬੇਕ ਵਲੋਂ ਕਾਬਲ ਉਤੇ ਹਮਲੇ ਦਾ ਖਤਰਾ ਸੀ। ਕਸ਼ਮੀਰ ਵਿਚ ਬਗਾਵਤ ੧੫੮੬ ਈ. ਸੰਨ ੧੫੯੦ ਈਸਵੀ ਵਿਚ ਯੂਸਫ ਖਾਂ ਮ ਿਹਦੀ ਗਵਰਨਰ ਕਸ਼ਮੀਰ ਨੇ ਉਸ ਇਲਾਕੇ ਦੀ ਹਕੂਮਤ ਆਪਣੇ ਛੋਟੇ ਭਾਈ ਨੂੰ ਸੌਂਪ ਕੇ ਆਪ ਸ਼ਾਹੀ ਦਰਬਾਰ ਵਲ ਰਵਾਨਾ ਹੋਇਆ। ਯਾਦਗਾਰ ਮਿਰਜ਼ਾ ਨੇ ਆਪਣੇ ਭਾਈ ਦੀ ਗੈਰਹਾਜ਼ਰੀ ਵਿਚ ਕਸ਼ਮੀਰ ਦੇ ਇਕ ਬੜੇ ਵਡੇ ਧਨਵਾਨ ਜ਼ਿਮੀਂਦਾਰ ਦੀ ਲੜਕੀ ਨਾਲ ਸ਼ਾਦੀ ਕਰ ਲਈ ਅਤੇ ਬਗਾਵਤ ਦਾ ਝੰਡਾ ਖੜਾ ਕਰ ਦਿਤਾ।' ਉਸ ਨੇ ਆਪਣੇ ਨਾਮ ਦਾ ਖੁਤਬਾ ਵੀ ਪੜ੍ਹਾਉਣਾ ਸ਼ੁਰੂ ਕਰ ਦਿਤਾ। ਸਥਾਨਕ ਕਮਾਂਡਰ ਕਾਜ਼ੀ ਅਲੀ, ਰੇਵੇਨੀਉ ਰੁਲੋਕਾਰ, ਹੁਸੈਨ ਬੇਗ ਅਤੇ ਸ਼ੇਖ ਉਪਰ ਬਦਖਸ਼ੀ ਨੇ ਫੌਜਾਂ ਇਕੱਠੀਆਂ ਕਰ ਕੇ ਬਾਗੀ ਸਰਦਾਰ ਦਾ ਟਾਕਰਾ ਕੀਤਾ ਪਰ ਕਾਜ਼ੀ ਅਲੀ ਲੜਾਈ ਵਿਚ ਮਾਰਿਆ ਗਿਆ ਅਤੇ ਬਾਕੀ ਦੇ ਮੁਗਲ ਅਫਸਰ ਕਸ਼ਮੀਰ ਛਡ ਕੇ ਨੱਸ ਗਏ। ਬਾਦਸ਼ਾਹ ਨੂੰ ਇਹਨਾਂ ਗੱਲਾਂ ਦੀ ਖਬਰ ਪੁਜੀ' ਤਦ ਉਸ . ਨੇ ਸ਼ਖ: ਫਰੀਦ ਬਖਸ਼ੀ ਨੂੰ ਫੌਜ ਵੇ ਕੇ ਇਸ ਮੰਤਵ ਲਈ ਰਵਾਨਾ ਕੀਤਾ ਕਿ ਉਹ ਸੂਬਾ ਕਸ਼ਮੀਰ ਨੂੰ ਮੁੜ ਵਾਪਸ ਲਵੇ। ਯਾਦਗਾਰ ਮਿਰਜ਼ਾ ਮੈਦਾਨ ਵਿਚ ਨਿਕਲਿਆ। ਅਜੇ ਉਹ ਸ਼ਾਹੀ ਫੌਜਾਂ ਤੋਂ ਥੋੜਾ ਹੀ . ਸੀ ਕਿ ਸਾਦਕ ਬੈਗ ਅਤੇ ਇਕਰਾਮ ਕੋਕਾ ਨੇ, ਜੋ ਮੁਗਲ ਫੌਜਾਂ ਦੇ ਅਫਸਰ ਸਨ, ਉਸ ਨੂੰ ਧੋਖੇ ਨਲ ਫੜ ਲਿਆ। ਉਸ ਦਾ ਸਿਰ ਕੱਟ ਕੇ ਸ਼ੇਖ ਬਦਖਸ਼ੀ ਦੇ ਰੂਬਰੂ ਪਸ਼ ਕੀਤਾ ਗਿਆ। ਇਸ ਤਰ੍ਹਾਂ ਸਾਰਾ ਕਸ਼ਮੀਰ ਮੁੜ ਨਵੇਂ ਸਿਰੇ ਅਕਬਰ ਦੀ ਸ਼ਾਹੀ ਸਰਕਾਰ ਦੇ ਕਬਜ਼ੇ ਵਿਚ ਆ ਗਿਆ। ਇਸ ਦੇ ਥੋੜਾ ਚਿਰ ਮਗਰੋਂ ਬਾਦਸ਼ਾਹ ਅਕਬਰ ਆਪ ਕਸ਼ਮੀਰ ਗਿਆ ਅਤੇ ਓਥੇ ੪੦ ਦਿਨ ਤੀਕ ਨਵਾਸ ਕੀਤਾ। ਸਯੱਦ ਯਸ਼ਵ ਖਾਂ ਮਸ਼ਹੂਦੀ ਕਸ਼ਮੀਰ ਦਾ ਗਵਰਨਰ ਨਿਯਤ ਕੀਤਾ ਗਿਆ, ਜਿਸ ਦੇ ਮਗਰੋਂ ਬਾਦਸ਼ਾਹ ਰੁਹਤਾਸ ਵਲ ਚਲਾ ਗਿਆ, ਜਿਥੇ ਬਟਾ ਤੇ ਸਿੰਧ ਦੇ ਸਰਦਾਰਾਂ ਨੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ। ਸਿੰਧ ਦੀ ਫਤਹ ੧੫੯੧ ਈ. ਸੰਨ ੧੫੯੧ ਵਿਚ ਅਕਬਰ ਨੇ ਲਾਹੌਰ ਇਕ ਮੁਹਿੰਮ ਰਵਾਨਾ ਕੀਤੀ। ਇਹ ਮੁਹਿੰਮ ਮਿਰਜ਼ਾ ਖਾਂ ਖਾਨਿ-ਖਾਨਾ ਦੀ ਕਮਾਨ ਹਨ ਸਿੰਧ ਨੂੰ ਭਜੀ ਗਈ, ਇਸ ਮੁਹਿੰਮ ਦੇ ਨਾਲ ਕਈ ਚੋਣਵੇਂ ਅਫਸਰ, ਇਕ ਸੌ ਹਾਥੀ ਅਤੇ ਤੋਪਖਾਨਾ ਵੀ ਭੇਜਿਆ ਗਿਆ ਤਾਂ ਜੂ ਸਿੰਧ ਨੂੰ ਦਿੱਲੀ ਦੇ ਰਾਜ ਲਈ ਫਤਹ ਕੀਤਾ ਜਾਏ, ਪਰ ਸ਼ਾਹੀ ਜਰਨੈਲ ਵਲੋਂ ਸਿੰਧ ਦੇ ਸੂਬੇ ਨੂੰ ਪ੍ਰਾਪਤ ਕਰਨ ਦੇ ਸਭ ਜਤਨ ਅਸਫਲ ਰਹੇ। ਇਸ ਤੇ ਸ਼ਹਿਨਸ਼ਾਹ ਨੇ ਇਕ ਹੋਰ ਫੌਜ ਰਵਾਨਾ ਕੀਤੀ, ਜਿਹੜੀ ਅਮਰ ਕੈਦ ਦੇ ਰਸਤੇ ਸਿੰਧ ਵਿਚ ਦਾਖਲ ਹੋਈ। ਉਸ ਨੇ ਸਿੰਧ ਨੂੰ ਫਤਹ ਕਰ ਲਿਆ ਅਤੇ ਸਿੰਧ ਦੇ ਅਮੀਰ ਨੂੰ ਸ਼ਾਹੀ ਦਰਬਾਰ ਵਿਚ ਇਕ ਉਚਾ ਔਹਦਾ ਦਿਤਾ ਗਿਆ। ਰੋਸ਼ਨਾਈ ਕਬੀਲੇ ਦੇ ਸਰਦਾਰ ਜਲਾਲਾ ਦੀ ਹਾਰ ੧੫੯੩ ਸੰਨ ੧੫੬੩ ਈਸਵੀ ਵਿਚ ਰੌਸ਼ਨਾਈ ਅਫਗਾਨਾਂ ਦੇ ਸਰਦਾਰ ਜਲਾਲਾ ਨੇ ਖੰਬਰ ਦੀ ਵਾਦੀ ਵਿਚ ਖੌਰੂ ਪਾ ਦਿਤਾ। ਜਾਫਰ ਖਾਂ ਕਜ਼ਵੀਨੀ ਉਰਫ ਆਸਫ ਖਾਂ ਇਹਨਾਂ ਬਾਗੀਆਂ ਨੂੰ ਦਬਾਉਣ ਲਈ ਭੇਜਿਆ ਗਿਆ। ਲੜਾਈ ਵਿਚ ਜਲਾਲੇ ਨੂੰ ਹਾਰ ਹੋਈ। ਉਸ ਨੂੰ ਤੇ ਉਸ ਦੋ ਭਾਈਆਂ ਨੂੰ ਕੈਦੀ ਬਣਾ ਕੇ ਸ਼ਾਹੀ ਦਰਬਾਰ ਵਿਚ ਭੇਜਿਆ ਗਿਆ।
|