ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਿਤਾਂ ਅਤੇ ਉਹਨਾਂ ਉਤੇ ਫੈਸਲਾ ਵਿਜੈ ਪਾਈ । ਕਰ ਨੂਰ ਜਹਾਨ ਨੂੰ ਮਜਬੂਰ ਹੋ ਕੇ ਲਾਹੌਰ ਦੇ ਕਿਲਾਬੰਦ ਸ਼ਹਿਰ ਵਲ ਪਸਪਾ ਹੋਣਾ ਪਿਆ ਨੂਰ ਜਹਾਨ ਦੇ ਭਰਾ ਆਸਫ ਖਾਂ ਨੂੰ ਅਦਕ ਵਲ ਭਜਾ ਦਿਤਾ ਅਤੇ ਉਹ ਵੀ ਅੰਤ ਹਾਰ ਮੰਨਣ ਲਈ ਮਜਬੂਰ ਹੋ ਗਿਆ। ਨੂਰ ਜਹਾਨ ਸ਼ਹਿਨਸ਼ਾਹ ਨੂੰ ਕੈਦ ਵਿਚ ਜਾ ਮਿਲੀ ਨੂਰ ਜਹਾਨ ਨੂੰ ਨਿਸ਼ਚਾ ਹੋ ਗਿਆ ਕਿ ਉਹ ਤਾਕਤ ਨਾਲ ਸ਼ਹਿਨਸ਼ਾਹ ਨੂੰ ਕੈਦ ਵਿਚੋਂ ਰਿਹਾ ਨਹੀਂ ਕਰਾ ਸਕਦੀ ਇਸ ਲਈ ਉਸ ਨੇ ਇਹ ਗਲ ਪਰਵਾਨ ਕਰ ਲਈ ਕਿ ਉਹਨੂੰ ਸ਼ਹਿਨਸ਼ਾਹ ਪਾਸ ਕੈਦ ਵਿਚ ਭੇਜ ਦਿਤਾ ਜਾਏ । ਸ਼ਹਿਨਸ਼ਾਹ ਦੀ ਰਿਹਾਈ ਮਹਾਬਤ ਖਾਂ ਸ਼ਾਹੀ ਕੈਦੀ ਨੂੰ ਕਾਬਲ ਲੈ ਗਿਆ। ਉਥੇ ਉਸ ਦੀ ਪਤਨੀ ਨੂਰ ਜਹਾਨ ਦੇ ਪਿਆਰ ਤੇ ਸ਼ਰਧਾ ਨੂੰ ਦੇਖ ਕੇ ਉਸ ਨੇ ਸ਼ਹਿਨਸ਼ਾਹ ਨੂੰ ਰਿਹਾ ਕਰ ਦਿਤਾ ! ਆਸਫ ਖਾਂ ਪੰਜਾਬ ਦਾ ਵਾਇਸਰਾਏ ਥਾਪਿਆ ਗਿਆ ਬਾਦਸ਼ਾਹ ਕਾਬੁਲ ਵਿਚੋਂ ਰਿਹਾ ਹੋ ਕੇ ਰੁਹਤਾਸ ਦੇ ਰਸਤੇ ਪੰਜਾਬ ਵਿਚ ਵਾਪਸ ਆ ਗਿਆ । ਆਸਫ ਖਾਂ ਦੀਆਂ ਵਫਾਦਾਰੀਆਂ ਨੂੰ ਮੁ ਖ ਖ ਕੇ ਸ਼ਹਿਨਸ਼ਾਹ ਜਹਾਂਗੀਰ ਨੇ ਉਸ ਨੂੰ ਪੰਜਾਬ ਦਾ ਵਾਇਸਰਾਏ ਥਾਪ ਦਿਤਾ । ਇਸ ਦੇ ਨਾਲ ਹੀ ਉਸ ਨੂੰ ਰਾਜ ਦਾ ਵਜ਼ੀਰ ਵੀ ਬਣਾ ਦਿਤਾ । ਸਰਦੀ ਦੀ ਰੁੱਤ ਖਤਮ ਹੋ ਜਾਣ ਕਰਕੇ ਹੁਣ ਸ਼ਹਿਨਸ਼ਾਹ ਕਸ਼ਮੀਰ ਵਾਦੀ ਦੇ ਸਾਲਾਨਾ ਦੌਰੇ ਲਈ ਅਤੇ ੧੧ ਮਾਰਚ ੧੬੨੭ ਨੂੰ ਨਵਰੋਜ਼ ਦਾ ਦਿਲ ਦਰਿਆਂ ਚਨਾਬ ਦੇ ਕਿਨਾਰੇ ਮਨਾਉਣ ਲਈ ਰਵਾਨਾ ਹੋਇਆ। ਕਸ਼ਮੀਰ ਸੁਵਰਗੀ ਵਾਦੀ ਵਿਚ ਪੁਜਣ ਦੇ ਕੁਝ ਸਮਾਂ ਮਗਰੋਂ ਸ਼ਾਹਜ਼ਾਦਾ ਸ਼ਹਿਰ ਯਾਰ ਸਖਤ ਬਿਮਾਰ ਪੈ ਗਿਆ ਅਤੇ ਗਰਮ ਆਬੋ ਹਵਾ ਲਈ ਉਸ ਨੂੰ ਲਾਹੌਰ ਲਿਆਂਦਾ ਗਿਆ ਠੀਕ ਇਸ ਸਮੇਂ ਮਿਰਜ਼ਾ ਖ਼ਾਂ ਖਾਂਨਿਖਾਨਾਂ ਸਪੁਤਰ ਬਹਿਰਾਮ ਖਾਂ ਆਪਣੀ ਦੇ ੭੨ਵੇਂ ਸਾਲ ਵਿਚ ਚਲਾਣਾ ਕਰ ਗਿਆ । ਆਯੂ ਸ਼ਹਿਨਸ਼ਾਹ ਦੀ ਬੀਮਾਰੀ (੧੮੯) ਹੁਣ ਬਾਦਸ਼ਾਹ ਦੀ ਆਪਣੀ ਸਿਹਤ ਵੀ ਤੇਜ਼ੀ ਨਾਲ ਵਿਗੜਨੀ ਸ਼ੁਰੂ ਹੋ ਗਈ ਅਤੇ ਉਸ ਨੂੰ ਦਮੇ ਦੀ ਪੁਰਾਣੀ ਸ਼ਕਾਇਤ ਫੇਰ ਫੁਟ ਪਈ । ਇਸ ਰੋਗ ਨਾਲ ਉਹ ਐਨਾ ਨਿਰਬਲ ਹੋ ਗਿਆ ਕਿ ਉਸ ਨੂੰ ਘੋੜੇ ਦੀ ਸਵਾਰੀ ਛਡਣੀ ਪਈ ਤੇ ਉਹ ਪਾਲਕੀ ਵਿਚ ਪੈ ਕੇ ਸਫਰ ਕਰਨ ਲਗਾ ਇਕ ਦਿਨ ਗਠੀਏ ਦਾ ਬੜਾ ਸਖਤ ਹਮਲਾ ਹੋਇਆ ਜਿਸ ਨਾਲ ਉਸ ਨੂੰ ਜ਼ਿੰਦਗੀ ਦੀ ਆਸ ਨ ਰਹੀ। ਉਸ ਦੇ ਨਿਰਾਸਤਾ ਪ੍ਰਗਟ ਕਰਨ ਉਤੇ ਸਭ ਨੂੰ ਬੜਾ ਦੁਖ ਹੋਇਆ। ਉਸ ਦੀ ਭੁਖ ਵੀ ਜਾਂਦੀ ਰਹੀ ਉਸ ਨੇ ਅਫੀਮ ਖਾਣੀ ਵੀ ਛਡ ਦਿਤੀ ਜਿਸਦਾ ਉਹ ੪੦ ਸਾਲ ਤੋਂ ਆਂਦੀ ਸੀ । ਹੁਣ ਉਸ ਨੂੰ ਕਿਸੇ ਸ਼ੈ ਦੀ ਚਾਹ ਬਾਕੀ ਨ ਰਹੀ ਸਏ ਥੋੜੀ ਜਿਹੀ ਸ਼ਰਾਬ ਦੇ । ਸ਼ਹਿਨਸ਼ਾਹ ਦੀ ਜ਼ਿੰਦਗੀ ਨੂੰ ਖਤਰਾ ਵੇਖ ਕੇ ਉਸ ਨੂੰ ਲਾਹੌਰ ਪੁਚਾਉਣ ਦਾ ਜਤਨ ਕੀਤਾ ਗਿਆ । ਅਤਿ ਸੁਹਣੀ ਪਹਾੜੀ ਬਹਿਰਾਮ ਕਿਲਾ ਦੇ ਅਸਥਾਨ ਉਤੇ ਪੁਜ ਕੇ ਉਸ ਦੀ ਸ਼ਿਕਾਰ ਖੇਡਣ ਦੀ ਇਛਾ ਪੁੰਗਰ ਪਈ । ਉਸ ਨੇ ਇਕ ਹਿਰਨ ਛਡਣ ਦਾ ਹੁਕਮ ਦਿਤਾ ਤੇ ਆਪ ਭਰੀ ਹੋਈ ਬੰਦੂਕ ਲੈ ਕੇ ਇਕ ਦਰਿਆ ਦੇ ਕਿਨਾਰੇ ਬੈਠ ਗਿਆ ਤਾਂ ਜੁ ਜਦ ਹਰਨ ਉਸ ਦੇ ਅਗੋਂਦੀ ਲੰਘੇ ਤਾਂ ਉਸ ਦਾ ਸ਼ਿਕਾਰ ਕਰੇ। ਇਕ ਹਰਨ ਨੂੰ ਭਜਾ ਕੇ ਉਸ ਥਾਂ ਲਿਆਂਦਾ ਗਿਆ ਜਿਥੇ ਸ਼ਹਿਨਸ਼ਾਹ ਬੈਠਾ ਸੀ, ਬਾਦਸ਼ਾਹ ਨੇ ਬੰਦੂਕ ਚਲਾਈ ਗੋਲੀ ਹਰਨ ਨੂੰ ਲਗੀ ਤੇ ਉਹ ਉਥੇ ਹੀ ਡਿੱਗ ਪਿਆ ਹਰਨ ਨੂੰ ਭਗੌਣ ਵਾਲੇ ਇਕ ਆਦਮੀ ਦਾ ਨਸਦੇ ਦਾ ਪੈਰ ਪਹਾੜੀ ਨ ਤੋਂ ਐਸਾ ਤਿਲਕਿਆ ਤੇ ਉਹ ਬਾਦਸ਼ਾਹ ਦੇ ਪੈਰਾਂ ਪਾਸ ਮੁਰਦਾ ਹੋ ਕੇ ਆਨ ਡਿੱਗਾ। ਇਹ ਨਜ਼ਾਰਾ ਵੇਖ ਕੇ ਬਾਦਸ਼ਾਹ ਦੇ ਦਿਲ ਉਤੇ ਬੜੀ ਸੱਟ ਵੱਜੀ । ਉਹ ਕੈਂਪ ਵਿਚ ਵਾਪਸ ਚਲਾ ਗਿਆ ਅਤੇ ਮਰਨ ਵਾਲੇ ਦੀ ਮਾਂ ਨੂੰ ਸਦ ਕੇ ਹਮਦਰਦੀ ਭਰੇ ਲਫਜ਼ ਆਖੇ ਅਤੇ ਉਸ ਨੂੰ ਕੁਝ ਧਨ ਵੀ ਦਿਤਾ। ਏਸੇ ਸਮੇਂ ਉਸ ਦੇ ਦਿਲ ਵਿਚ ਕੋਈ ਬੇਚੈਨੀ ਜਿਹੀ ਪੈਦਾ ਹੋ ਗਈ ਜੋ ਮੁੜ ਦੂਰ ਨ ਹੋਈ । ਇਸ ਬੇਚੈਨੀ ਵਿਚ ਉਸ ਨੇ ਰਾਜੌਰੀ ਵਲ ਆਪਣਾ ਕੂਚ ਜਾਰੀ ਰਖਿਆ ! ਰਾਜੋਰੀ ਤੋਂ ਚਲ ਕੇ ਦਿਨ ਦੇ ਅੰਤ ਵਿਚ ਉਸ ਨੇ ਸ਼ਰਾਬ ਦਾ ਪਿਆਲਾ ਮੰਗਿਆ ਪਰ ਉਹ ਸ਼ਰਾਬ ਦਾ ਅੰਤਮ ਪਿਆਲਾ ਵੀ ਪੀ ਨਾ ਸਕਿਆ ਉਸ ਦੀ ਮੌਤ ਇਥੋਂ ਬਾਦਸ਼ਾਹ ਨੂੰ ਭਿੰਬਰ ਲੈ ਗਏ ਪਰ ਉਹ ਰਸਤੇ ਵਿਚ ਹੀ ੨੮ ਅਕਤੂਬਰ ੧੬੨੮ ਈਸਵੀ ਨੂੰ ਉਮਰ ਦੇ ੫੯ਵੇਂ ਸਾਲ ਵਿਚ ੨੨ ਬਰਸ ਰਾਜ ਕਰ ਕੇ ਚਲਾਣਾ ਕਰ ਗਿਆ। ਮਾਤਮੀ ਰਸਮਾਂ ਭਿੰਬਰ ਵਿਚ ਕੀਤੀਆਂ ਗਈਆਂ ਤੇ ਉਸ ਦਾ ਮ੍ਰਿਤਕ ਸਰੀਰ ਲਾਹੌਰ ਲਿਆਂਦਾ ਗਿਆਂ ਜਿਥੇ ਉਸ ਨੂੰ ਨੂਰਜਹਾਨ ਦੇ ਬਾਗ਼ ਵਿਚ ਦਫਨ ਕੀਤਾ ਗਿਆ । ਨੂਰ ਜਹਾਨ ਨੇ ਆਪਣੇ ਪਤੀ ਦੀ ਕਬਰ ਉਤ ਇੱਥੇ ਇਕ ਸ਼ਾਨਦਾਰ ਮਕਬਰਾ ਉਸਾਰਿਆ । ਜਹਾਂਗੀਰ ਦਾ ਚਲਨ ਸੁਖ ਅੰਗਰੇਜ਼ ਸੈਲਾਨੀਆਂ ਨੇ ਜਹਾਂਗੀਰ ਨੂੰ ਆਰਾਮ ਪਸੰਦ, ਰਹਿਣਾ, ਨਰਮ ਸੁਭਾ ਅਤੇ ਸਾਊ ਬਾਦਸ਼ਾਹ ਵਰਨਣ ਕੀਤਾ ਹੈ । ਉਹ ਇੰਗਲੈਂਡ ਦੇ ਬਾਦਸ਼ਾਹ ਜੇਮਜ਼ ਪਹਿਲੇ ਦਾ ਸਮਕਾਲੀ ਸੀ ਅਤੇ ਇਹ ਵੀ ਇਕ ਵਚਿਤਰ ਜਿਹੀ ਗਲ ਹੈ ਕਿ ਨਾ ਕੇਵਲ ਇਹਨਾਂ ਦੋਵਾਂ ਦੇ ਰਾਜ ਦਾ ਸਮਾ ਹੀ ਇਕੋ ਜਿਹਾ ਹੈ ਸਗੋਂ ਦੋਵਾਂ ਦਾ ਚਲਨ ਵੀ ਆਪ ਵਿਚ ਬਹੁਤ ਕੁਛ ਮਿਲਦਾ ਜੁਲਦਾ ਹੈ, ਕਿਉਂਕਿ ਦੋਵੇਂ ਹੀ ਆਸ਼ਕ ਮਿਜ਼ਾਜ ਵਿਲਾਸੀ ਅਤੇ ਸ਼ਰਾਬੀ ਸਨ। ਜਹਾਂਗੀਰ ਨੇ ਆਪਣੇ ਪਛਮੀ ਭਰਾ ਦੀ ਦੇਖਾ ਦੇਖੀ ੧੬੧੭ ਈਸਵੀ ਵਿਚ ਤਮਾਕੂ ਪੀਣ ਦੀ ਮਨਾਹੀ ਕਰ ਦਿਤੀ । ਤਮਾਕੂ ਦੇ ਬੂਟੇ ਦਾ ਪੀਣਾ ਉਸ ਸਮੇਂ ਇੰਗਲੈਂਡ ਅਤੇ ਹਿੰਦੁਸਤਾਨ ਵਿਚ ਦੋਹੀਂ ਥਾਈਂ ਇਕ ਅਜੂਬਾ ਸਮਝਿਆ ਜਾਂਦਾ ਸੀ । ਮਹਾਂ ਅਕਬਰ ਵਾਂਗ ਉਸ ਨੇ ਆਪਣੇ ਅਫਸਰਾਂ ਦੀ ਬਦਚਲਨੀ ਨੂੰ ਵਾਰ ਵਾਰ ਮਾਫ ਕੀਤਾ ਜਿਹਾ ਕਿ ਮਾਨ ਸਿੰਘ ਅਤੇ ਖਾਨਿਖਾਨਾਂ ਦੀਆਂ ਮਿਸਾਲਾਂ ਪਰਗਟ ਕਰਦੀਆਂ ਹਨ । ਉਸ ਨੇ ਆਪਣੇ ਬਾਗ਼ੀ ਬੇਟੇ ਖੁਸਰੋ ਨੂੰ ਵੀ ਖੁਲ੍ਹ ਦਿਲੀ ਨਾਲ ਖਿਮਾ ਕਰ ਦਿਤਾ। ਉਸ ਦੀ ਜ਼ਾਤ ਵਿਯੁਕਤੀ ਦੇ ਰੂਪ ਵਿਚ ਜਹਾਂਗੀਰ ਉਚਾ ਲੰਮਾ, ਸੁਰੱਖਾ, ਚੌੜੀ ਹਿਕ ਅਤੇ ਲੰਮੀਆਂ ਬਾਹਾਂ ਵਾਲਾ ਜਵਾਨ ਸੀ। ਉਸ ਦੇ ਨੈਣ ਵਚਿਤਰ ਢੰਗ ਦੇ ਤੇਜ਼ ਅਤੇ ਖੁਭਵੇਂ ਸਨ ਅਤੇ ਉਸ ਦੀ ਚਮੜੀ ਲਾਲ ਭੂਰੇ ਰੰਗ ਦੀ ਸੀ । ਉਸ ਦੀ ਇਕ ਵਸ਼ਸ਼ਤਾਈ ਇਹ ਵੀ ਸੀ ਕਿ ਉਹ ਛੋਟੀ ਜਿਹੀ ਸੁਨਹਿਰੀ ਵਾਲੀ ਕੰਨ ਵਿਚ ਰਖਦਾ ਸੀ। ਇਹ ਨਿਸ਼ਾਨੀ ਸੀ ਇਸ ਗਲ ਦੀ ਕਿ ਉਹ ਮਹਾਨ ਵਡੇ ਸੂਫੀ ਸ਼ੇਖ ਸਲੀਮ ਚਿਸ਼ਤੀ ਦਾ ਗੁਲਾਮ (ਬੰਦਾ) ਹੈ ਕਿਉਂਕਿ ਉਸ ਦੇ ਮਾਪਿਆਂ ਨੂੰ ਇਹ ਨਿਸ਼ਚਾ ਸੀ ਕਿ ਉਹਦਾ ਜਨਮ ਉਸੇ ਸੂਫੀ ਸੰਤ ਦੇ ਵਰ ਨਾਲ ਹੋਇਆ, ਅਤੇ ਉਸੇ ਦੇ ਨਾਮ ਉਤੇ ਉਹਦਾ ਨਾਮ ਉਹਦੇ ਸ਼ਾਹੀ ਮਾਪਿਆਂ ਨੇ ਸਲੀਮ ਰਖਿਆ ਸੀ। Sri Satguru Jagjit Singh Ji eLibrary Namdhari Elibrary@gmail.com