ਵਿਚ ਸ਼ਾਨਦਾਰ ਸ਼ਾਲਾਮਾਰ ਬਾਗ ਲਵਾਏ, ਜੋ ਮੂਰ ਦੇ ਲਾਲਾ ਰੁਖ ਵਿਚ ਦਿਖਾਏ ਗਏ ਹਨ | ਸ਼ਾਹਜਹਾਨ ਹੀ ਨਵੀਨ ਦਿੱਲੀ ਦਾ ਮੋਢੀ ਸੀ ਅਤੇ ਉਸੇ ਨੇ ਇਸ ਵਿਚ ਕਿਲਾ ਨੁਮਾ ਸ਼ਾਹੀ ਮਹਲ ਅਤੇ ਸ਼ਾਨਦਾਰ ਮਸੀਤ ਵੀ ਬਣਵਾਈ ਜੋ ਆਪਣੀ ਸ਼ਾਨ ਦੀ ਸਾਰੇ ਏਸ਼ੀਆ ਵਿਚ ਇਕੋ ਇਕ ਚੀਜ਼ ਹੈ। ਇਤਿਹਾਸਕ ਵਸ਼ੇਸ਼ਤਾ ਵਾਲੀ ਸ਼ਾਨਦਾਰ ਯਾਦਗਾਰ ਤਾਜ ਮਹਲ ਆਗਰਾ ਦੀ ਦੇਣ ਤੇ ਵੀ ਭਾਰਤ ਓਸ ਦਾ ਰਿਣੀ ਹੈ । ਇਸ ਯਾਦਗਾਰ ਦਾ ਜੋੜ ਸਾਰੇ ਸੰਸਾਰ ਵਿਚ ਕਿਧਰੇ ਨਹੀਂ ਲਭਦਾ । ਸਾਰੀ ਦੁਨੀਆਂ ਇਸ ਦੀ ਪ੍ਰਸ਼ੰਸਕ ਹੈ ਅਤੇ ਇਹ ਹੈ ਵੀ ਹਿੰਦੁਸਤਾਨ ਦੀ ਫਖਰ ਯੋਗ ਇਮਾਰਤ ਖਰਚਾਂ ਵਿਚ ਸੰਜਮ ਸ਼ਾਹ ਜਹਾਨ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਪਣੇ ਐਡੇ ਵਡੇ ਅਮਲੇ ਦਾ ਪ੍ਰਬੰਧ ਬੜੇ ਸੰਜਮ (ਘਟ ਖਰਚ) ਨਾਲ ਕਰਦਾ ਸੀ । ਉਹਨਾਂ ਖਰਚੀਲੀਆਂ ਮੁਹਿੰਮਾਂ ਦੇ ਜੋ ਕਰਨਾਟਕ ਦੀਆਂ ਸਰਹਦਾਂ ਤੋਂ ਲੈ ਕੇ ਬਲਖ ਤੇ ਤਿਬਤ ਦੀਆਂ ਸ਼ੰਮਾ ਭੀੜ ਭੇਜੀਆਂ ਗਈਆਂ, ਅਤੇ ਉਸਦੇ ਸ਼ਾਨਦਾਰ ਵਖਾਵੇ ਤੇ ਵਿਸ਼ਾਲ ਵਿਲਾਸ਼ਾਂ ਦੇ ; ਉਹਨਾਂ ਬੇਨਜ਼ੀਰ ਸਰਕਾਰੀ ਵਡੀਆਂ ਵਡੀਆਂ ਇਮਾਰਤਾਂ ਦੇ ਖਲਚਾਂ ਦੇ, ਉਸਦੇ ਸਮੇਂ ਸਮੇਂ ਕਸ਼ਮੀਰ ਵਲ ਮੁਹਿੰਮਾਂ ਭਜਣ ਦੇ ਅਤੇ ਦੋ ਲਖ ਘੁੜ ਸਵਾਰ ਫੌਜ ਰਖਣ ਦੇ ਬਾਵਜੂਦ ਉਹ ਮਰਦੇ ਸਮੇਂ ਆਪਣੇ ਖਜ਼ਾਨੇ ਵਿਚ ਜੋ ਦੌਲਤ ਛਡ ਗਿਆ ਉਸ ਦਾ ਅੰਦਾਜ਼ਾ ੨੪ ਕਰੋੜ ਰੁਪੲ ਲਾਇਆ ਗਿਆ। ਸੋਨੇ, ਚਾਂਦੀ ਅਤੇ ਹੀਰਿਆਂ ศูน ਵਿਚ ਜੋ ਧਨ ਜਮਾ ਸੀ ਉਹ ਇਸ ਤੋਂ ਵਖਰਾ ਸੀ। ਦੇ ਯੂਰਪੀਨ ਸੈਲਾਨੀਆਂ ਦੀ ਗਵਾਹੀ ਫਰਾਂਸੀਸੀ ਮੇਲਾਨੀ ਟੇਵਰਨੀਅਰ ਸ਼ਾਹ ਜਹਾਨ ਦੇ ਰਾਜ ਸਮੇਂ ਹਿੰਦੁਸਤਾਨ ਦੇ ਵਖ ਵਖ ਇਲਾਕਿਆਂ ਵਿਚ ਫਿਰਿਆ ਸੀ । ਉਹ ਸ਼ਹਿਨ- ਸ਼ਾਹ ਬਾਰੇ ਲਿਖਦਾ ਹੈ—ਉਹ ਆਪਣੀ ਪਰਜਾ ਉਤੇ ਬਾਦਸ਼ਾਹ ਵਾਂਗ ਰਾਜ ਨਹੀਂ ਸੀ ਕਰਦਾ ਸਗੋਂ ਉਹਦਾ ਸਲੂਕ ਇਕ ਪਿਤਾ ਦੀ ਨਿਆਈ ਸੀ ਜੋ ਆਪਣੇ ਪਰਿਵਾਰ ਤੇ ਬਾਲ ਬਚਿਆਂ ਦੀ ਪਾਲਨਾਂ ਕਰਦਾ ਹੈ ।” ਉਸ ਦੇ ਰਾਜ ਵਿਚਲੀ ਖੁਸ਼ਹਾਲੀ ਤੇ ਸੁਰਖਿਤਾਂ ਬਾਰੇ ਟੌਵਰਨੀਅਰ ਲਿਖਦਾ ਹੈ—ਉਹ ਮਹਾਨ ਵੱਡਾ ਬਾਦਸ਼ ਹ ਸੀ ਜਿਸਦੇ ਰਾਜ ਵਿਚ ਸਿਵਲ ਗੌਰਮਿੰਟ ਅੰਦਰ ਵਸ਼ੇਸ਼ ਕਰਕੇ ਛੜਕਾਂ ਦੀ ਰਖਿਆ ਸੰਬੰਧੀ ਐਨੀ (੨੦੧) ਕਰੜਾਈ ਸੀ ਕਿ ਕਦੇ ਕਿਸੇ ਲੁਟਰੋ ਨੂੰ ਮਾਲ ਲੁੱਟਣ ਲਈ ਕਿਸੇ ਮਨੁਖ ਦੇ ਕਤਲ ਕਰਨ ਦਾ ਹੌਸਲਾ ਹੀ ਨਹੀਂ ਪਿਆ। ਯੂਰਪੀਨ ਸੈਲਾਨੀਆਂ ਦੇ ਆਧਾਰ ਉਤੇ ਐਲਫਿਨਸਟਨ ਲਿਖਦਾ ਹੈ “ਇਹ ਖ਼ੁਸ਼ਹਾਲੀ ਕੇਵਲ ਸ਼ਾਹੀ ਮਹਲਾਂ ਤੀਕ ਹੀ ਸੀਮਤ ਨਹੀਂ ਸੀ । ਸਾਰੇ ਉਹ ਸੈਲਾਨੀ ਉਸ ਸਮੇਂ ਦੇ ਸ਼ਹਿਰਾਂ ਦੀ ਸ਼ਾਨ ਸ਼ੌਕਤ ਦੀ ਗਵਾਹੀ ਭਰਦੇ ਹਨ ਜੋ ਦੂਰ ਦਰਾਡੇ ਸੂਬਿਆਂ ਵਿਚ ਪਾਏ ਜਾਂਦੇ ਸਨ । ਉਹ ਹਰੀਆਂ ਭਰੀਆਂ ਤੇ ਉਪਜਾਊ ਧਰਤੀਆਂ ਦੀ ਵੀ ਜੋ ਉਹਨਾਂ ਵੇਖੀਆਂ ਬੜੀ ਸ਼ਲਾਂਘਾ ਕਰਦੇ ਹਨ।” ਅਤਾਲਵੀ ਹਕੀਮ ਮਨੂਚੀ [Manucci] ਜੋ ਸੰਨ ੧੬੪੯ ਈਸਵੀ ਵਿਚ ਹਿੰਦੁਸਤਾਨ ਆਇਆ ਅਤੇ ਏਥੇ ੪੮ ਸਾਲ ਦਾ ਲੰਮਾ ਸਮਾਂ ਰਿਹਾ ਇਸ ਗਲ ਦੀ ਗਵਾਹੀ ਭਰਦਾ ਹੈ । ਉਸਦੀਆਂ ਲਿਖਤਾਂ ਵਿਚ ਸ਼ਾਹ ਜਹਾਨ ਦੇ ਪਰਿਵਾਰ ਤੇ ਦਰਬਾਰ ਦੀ ਜੋ ਉਸਨੇ ਆਪਣੀਆਂ ਅੱਖਾਂ ਨਾਲ ਡਿਠਾ ਵਿਸਥਾਰ ਸਹਿਤ ਵਰਨਣ ਹੈ । ਜੌਹਨ ਐਲਬਰਟ ਡੀਮੈਂਡਲਸਲ ਜੋ ਡਯੂਕ ਆਫ ਹੋਲਸ਼ਟਨ ਦਾ ਸੇਵਕ ਰਹਿ ਚੁਕਾ ਸੀ ੧੬੩੮ ਈ : ਵਿਚ ਹਿੰਦੁਸਤਾਨ ਆਇਆ, ਜੋ ਕਿ ਸ਼ਾਹ ਜਹਾਨ ਦੀ ਤਖਤ ਨਸ਼ੀਨੀ ਦਾ ਦਸਵਾਂ ਸਾਲ ਸੀ । ਉਹ ਹਿੰਦੁਸਤਾਨ ਦੀ ਖੁਸ਼ਹਾਲ ਦਸ਼ਾ ਦੀ ਬੜੀ ਸ਼ਲਾਘਾ ਕਰਦਾ ਹੈ । ਵਡੇ ਵਡੇ ਸ਼ਹਿਰਾਂ ਦੀਆਂ ਖਿਚ ਪਾਊ ਚੀਜ਼ਾਂ ਤੇ ਉਹਨਾਂ ਦੇ ਵੈਭਵ ਤੇ ਸ਼ਾਨ ਬਾਰੇ ਵੀ ਉਹਨੇ ਖੋਹਲ ਕੇ ਲਿਖਿਆ ਹੈ । ਉਸ ਨੇ ਸ਼ਾਹ ਮਹਲਾਂ ਅਤੇ ਉਸ ਵਿਚਲੀ ਜ਼ਿੰਦਗੀ ਬਾਰੇ ਸਭ ਕੁਝ ਵਿਸਥਾਰ ਸਹਿਤ ਵਰਨਣ ਕੀਤਾ ਹੈ । ਫਰਾਂਸਿਸ ਬਰਨੀਅਰ ਨੇ ਸੰਨ ੧੬੫੫-੬੭ ਵਿਚਾਲੋ ਰਾਜਸੀ ਦਰਿਸ਼ਟੀ ਨਾਲ ਹਿੰਦੁਸਤਾਨ ਦਾ ਦੌਰਾ ਕੀਤਾ । ਉਸ ਨੇ ਆਪਣੇ ਸਫਰਨਾਮੇ ਵਿਚ ਹਿੰਦੁਸਤਾਨ ਦੀ ਉਸ ਸਮੇਂ ਦੀ ਹਾਲਤ ਅਤੇ ਸ਼ਾਹਜਹਾਨ ਦੇ ਰਾਜ ਦਾ ਬੜਾ ਸੁਵਾਦਲਾ ਵਿਸਥਾਰ ਲਿਖਿਆ ਹੈ । ਰਾਏ ਬਹਾਰਾ ਮੁਲ ਦਰਾਸ਼ ਕੌਂਟੈਂਟ ਅ ਔਰੰਗਜ਼ੇਬ ਦੇ ਸਮੇਂ ਦਾ ਇਤਿਹਾਸਕਾਰ ਖਾਫੀ ਖਾਨ ਦੋਵੇਂ ਹੀ ਇਨਸਾਫ ਤੇ ਲੋਕਾਂ ਦੀ ਸੁਰਖਿਅਤਾ ਲਈ ਸ਼ਾਹਜਹਾਨ ਦੀ ਮੁਕਤ ਕੰਠ ਨਾਲ ਪ੍ਰਸੰਸਾ ਕਰਦੇ ਹਨ। ਮੈਂਡਲਸਲੋ ਗੁਜਰਾਤ ਬਾਰੇ ; ਗਰਾਫ ਅਤੇ ਬਰਟਨ ਬੰਗਾਲ, ਬਿਹਾਰ ਤੇ ਉੜੀਸਾ ਬਾਰੇ ਅਤੇ ਟੈਵਰਨੀਆਰ ਹਿੰਦੁਸਤਾਨ ਦੇ ਬਹੁਤ ਸਾਰੇ ਇਲਾਕਿਆਂ ਬਾਰੇ । ਪੀਟਰੋ ਡੇਲਾ ਵਾਲੇ ਜਹਾਂਗੀਰ ਦੇ ਰਾਜ ਦੇ ਅੰਤਮ ਸਾਲ ੧੬੨੩ ਵਿਚ ਲਿਖਦਾ ਹੋਇਆ ਦਸਦਾ ਹੈ—‘ਏਥੋਂ ਸਭ ਲੋਕ ਸਾਊਆਂ ਵਾਂਗ ਨਿਸੰਗ ਹੋ ਕੇ ਰਹਿੰਦੇ ਹਨ ਕਿਉਂਕਿ ਬਾਦਸ਼ਾਹ ਅਪਣੀ ਪਰਜਾ ਨੂੰ ਝੂਠੇ ਦੋਸ ਲਾਕੇ ਸਜ਼ਾ ਨਹੀਂ ਦਿੰਦਾ ਨ ਹੀ ਇਹਨਾਂ ਦੀ ਦੌਲਤਬੰਦੀ ਤੇ ਸ਼ਾਨ ਸ਼ੌਕਤ ਨੂੰ ਵੇਖਕੇ ਉਹਨਾਂ ਪਾਸੋਂ ਖੋਹ ਖਿੰਜ ਕਰਦਾ ਹੈ ।” ਪਰਕਰਨ-੧੬ ਮਹੀ-ਉਦ-ਦੀਨ ਔਰੰਗਜ਼ੇਬ ਔਰੰਗਜ਼ੇਬ ਦੀ ਗੱਦੀ ਨਸ਼ੀਨੀ ਸੰਨ ੧੬੯੮ ਈ: ਔਰੰਗਜ਼ੇਬ ਨੇ ਆਪਣੀ ਉਮਰ ਦ ਚਾਲੀਵੇਂ ਸਾਲ ਆਪਣੇ ਪਿਤਾ ਨੂੰ ਗੱਦੀ ਤੋਂ ਉਤਾਰਿਆ ਅਤੇ ਸੰਨ ੧੬੫੮ ਈਸਵੀ ਵਿਚ ਆਪ ਦਿੱਲੀ ਤਖਤ ਉਤੇ ਬੈਠਾ । ਗੱਦੀ ਉਤੇ ਬੈਠਣ ਦੇ ਬਾਵਜੂਦ ਅਕਤੂਬਰ ੧੬੬੦ ਈਸਵੀ ਅਰਥਾਤ ਦੋ ਸਾਲ ਤੀਕ ਉਸ ਨੇ ਸ਼ਹਿਨਸ਼ਾਹੀ ਪਦਵੀ ਧਾਰਨ ਨ ਕੀਤੀ । ਆਲਮਗੀਰ ਨਾਮ ਰਖਿਆ ਗੱਦੀ ਨਸ਼ੀਨੀ ਤੋਂ ਪੂਰੇ ਦੋ ਸਾਲ ਮਗਰੋਂ ਉਸ ਦੇ ਨਾਮ ਦਾ ਖੁਤਬਾ ਪੜ੍ਹਿਆ ਗਿਆ ਅਤੇ ਉਸ ਦੇ ਨਾਮ ਦਾ ਸਿੱਕਾ ਵੀ ਚਾਲੂ ਹੋਇਆ। ਇਸ ਮੌਕੇ ਉਤੇ ਉਸ ਨੇ ਆਪਣੇ ਨਾਮ ਦੇ ਨਾਲ ‘ਆਲਮ ਗੀਰ' ਅਰਥਾਤ ਸੰਸਾਰ ਵਿਜਈ ਉਪਨਾਮ ਧਾਰਨ ਕੀਤਾ । ਇਹ ਉਹ ਨਾਮ ਸੀ ਜੋ ਉਸ ਤਲਵਾਰ ਉਤੇ ਉਕਰਿਆ ਹੋਇਆ ਸੀ ਜੋ ਸ਼ਾਹਜਹਾਨ Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/193
ਦਿੱਖ