ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/197

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਨ। ਕੈਂਪ ਦੇ ਨਾਲ ਹੀ ਖੁਰਾਕ ਆਦ ਕਾਫੀ ਹੁੰਦੀ ਸੀ। ਦਰਿਆ ਗੰਗਾ ਦਾ ਪੀਣ ਵਾਲਾ ਪਾਣੀ ਊਠਾਂ ਉਤੇ ਲਦਿਆਂ ਰਹਿੰਦਾ ਸੀ ਸ਼ਾਹੀ ਖਜ਼ਾਨਾ ਹਾਥੀਆਂ ਅਤੇ ਗੱਡੀਆਂ ਉਤੇ ਲਦਿਆ ਹੋਇਆ ਨਾਲ ਜਾਂਦਾ ਸੀ। ਬਾਦਸ਼ਾਹ ਦੇ ਤੰਬੂ ਵਿਚ ਸ਼ਾਨਦਾਰ ਦਰਬਾਰ, ਹਾਲ ਕਮਰੇ ਤੇ ਦੂਜੇ ਕਮਰੇ ਹੁੰਦੇ ਸਨ ਤੇ ਹਰ ਰਸਤੇ ਂ ਉਤੇ ਤੋਪਾਂ ਦਾ ਪਹਿਰਾ ਰਹਿੰਦਾ ਸੀ। ਘੁੜ ਸਵਾਰ ਤੇ ਪੈਦਲ ਫੌਜੀ, ਨੌਕਰ ਚਾਕਰ ਤੇ ਡੰਗਰਾਂ ਲਈ ਘਾਹ ਪਠੇ ਵਾਲੇ ਵੀ ਨਾਲ ਹੁੰਦੇ ਸਨ। ਸਾਮਾਨ, ਤੰਬੂ ਅਤੇ ਘੋੜੇ ਇਸ ਤੋਂ ਅਡਰੇ ਹੁੰਦੇ ਸਨ। ਔਰੰਗਜ਼ੇਬ ਦੀ ਮੌਤ ੧੭੦੭ ਸੰਨ ੧੭੦੭ ਈਸਵੀ ਨੂੰ ਅਹਿਮਦ ਨਗਰ ਦੇ ਅਸਥਾਨ ਉਤੇ ਸ਼ਾਹੀ ਕੈਂਪ ਵਿਚ ਹੀ ਔਰੰਗਜ਼ੇਬ ਦੀ ਮੌਤ ਹੋਈ । ਮਰਨ ਵੇਲੇ ਉਸ ਦੀ ਉਮਰ ੮੯ ਬਰਸ ਦੀ ਸੀ ਤੇ ਉਸ ਨੂੰ ਗੱਦੀ ਉਤੇ ਬੈਠਿਆਂ ੫੦ ਸਾਲ ਹੋ ਚੁਕੇ ਸਨ । ਆਪਣੇ ਇਰਦ ਗਿਰਦ ਵਲੋਂ ਸਦਾ ਬੲੀ ਹੋਣ ਕਰਕੇ ਉਹਨੇ ਆਪਣੇ ਬੇਟਿਆਂ ਨੂੰ ਦੂਰ ਦੂਰ ਭੇਜ ਰਖਿਆ ਸੀ ਤਾਂ ਜੁ ਉਹ ਕੋਈ ਸਾਜਸ਼ ਖੜੀ ਨ ਕਰ ਸਕਣ । ਆਪਣੀ ਮੌਤ ਤੋਂ ਪਹਿਲੇ ਉਸ ਨੇ ਇਹ ਮਹਿਸੂਸ ਕੀਤਾ ਜਾਪਦਾ ਹੈ ਕਿ ਉਸ ਦੀ ਮੌਤ ਨੇੜੇ ਹੈ । ਬੇਟਿਆਂ ਨੂੰ ਖਤ " (੨੦੫) ਆਪਣੀ ਜ਼ਿੰਦਗੀ ਦੇ ਅੰਤਮ ਦਿਨਾਂ ਵਿਚ ਉਸ ਨੇ ਆਪਣੇ ਬੇਟਿਆਂ ਨੂੰ ਜੋ ਾਤ ਲਿਖਵਾਏ ਉਹਨਾਂ ਤੋਂ ਸਿਧ ਹੁੰਦਾ ਹੈ ਕਿ ਜੀਵਨ ਦੀਆਂ ਅੰਤਮ ਘੜੀਆਂ ਵਿਚ ਉਸ ਨੂੰ ਆਪਣੇ ਕੀਤੇ ਕਰਮਾਂ ਦਾ ਬੜਾ ਪਛਤਾਵਾਂ ਸੀ । ਉਹ ਲਿਖਦਾ ਹੈ: “ਮੈਂ ਮੁਸਾਫਰ ਬਣ ਕੇ ਹੀ ਇਸ ਦੁਨੀਆਂ ਵਿਚ ਆਇਆ ਅਤੇ ਮੁਸਾਫਰ ਬਣ ਕੇ ਹੀ ਇਥੋਂ ਜਾ ਰਿਹਾ ਹਾਂ। ਮੈਨੂੰ ਆਪਣੇ ਆਪ ਦਾ ਵੀ ਕੁਛ ਪਤਾ ਨਹੀਂ ਕਿ ਮੈਂ ਕੀ ਚੀਜ਼ ਹਾਂ ਅਤੇ ਕਿਸ ਕੰਮ ਲਈ ਦੁਨੀਆਂ ਉਤੇ ਆਇਆ ਸਾਂ । ਨਿਰਬਲਤਾ ਨਾਲ ਮੇਰੀ ਕਮਰ (ਲਕ) ਝਕ ਗਈ ਹੈ ਅਤੇ ਮੇਰੇ ਪੈਰਾਂ ਨੇ ਚਲਣੋਂ ਜਵਾਬ ਦੇ ਦਿਤਾ ਹੈ । ਮੇਰਾ ਸਾਹ ਵੀ ਕੋਈ ਕੋਈ ਔਂਦਾ ਹੈ ਤੇ ਹੁਣ ਉਸ ਦੇ ਹੋਰ ਆਉਣ ਦੀ ਆਸ ਵੀ ਖਤਮ ਹੋ ਗਈ ਹੈ । ਮੈਂ ਤੁਹਾਨੂੰ, ਤੁਹਾਡੀ ਮਾਂ ਨੂੰ ਤੇ ਤੁਹਾਡੇ ਬੇਟੇ ਨੂੰ ਖੁਦਾ ਦੇ ਹਵਾਲੇ ਕਰਦਾ ਹਾਂ, ਕਿਉਂਕਿ ਮੈਂ ਹੁਣ ਸੰਸਾਰ ਤੋਂ ਜਾ ਰਿਹਾ ਹਾਂ। ਮੌਤ ਦਾ ਪਰਛਾਵਾਂ ਤੇਜ਼ੀ ਨਾਲ ਨੇੜੇ ਢੁਕ ਰਿਹਾ ਹੈ । ਤੁਹਾਡੀ ਮਾਤਾ ਦੈਪੁਰੀ ਨੇ ਬੀਮਾਰੀ ਵਿਚ ਮੇਰੀ ਬੜੀ ਸੇਵਾ ਕੀਤੀ ਹੈ ਤੇ ਉਹ ਮੇਰ ਨਾਲ ਹੀ ਮਰਨਾ ਵੀ ਚਾਹੁੰਦੀ ਹੈ । ਪਰ ਹਰ ਗਲ ਆਪਣੇ ਸਮੇਂ ਸਿਰ ਹੀ ਹੋ ਸਕਦੀ ਹੈ । ਲਓ ਮੈਂ ਚਲਿਆ ! ਨੇਕ ਜਾਂ ਬਦੀ ਜੋ ਕੁਛ ਵੀ ਮੈਂ ਕੀਤਾ ਉਹ ਸਭ ਤੁਹਾਡੀ ਖਾਤਰ ਸੀ; ਵਿਦਾਅ ! ਵਿਦਾਅ !! ਵਿਦਾਅ !!! " ,, ਉਸ ਦੀ ਵਸੀਅਤ ਆਪਣੀ ਮੌਤ ਤੋਂ ਥੋੜਾ ਸਮਾਂ ਪਹਿਲੇ ਉਸ ਨੇ ਆਪਣੀ ਵਸੀਅਤ ਲਿਖੀ ਜਿਸ ਦਵਾਰਾ ਉਸਨੇ ਆਪਣੇ ਰਾਜ ਦੇ ਉਤਰੀ ਜ਼ਿਲੇ ਮੁਆਜਮ ਲਈ, ਦੱਖਣੀ ਆਜ਼ਮ ਲਈ; ਅਤੇ ਗੋਲ ਕੰਡਾ ਅਤੇ ਬਿਜਾਪੁਰ ਸਭ ਤੋਂ ਛੋਟੇ ਬੇਟ ਕਾਮ ਬਖਸ਼ ਲਈ ਰਾਖਵੇਂ ਕਰ ਦਿਤੇ ਸਨ। ਇਉਂ ਮੌਤ ਹੋਈ ਔਰੰਗਜ਼ੇਬ ਦੀ ਜੋ ਸਭ ਤੋਂ ਵੱਡੇ ਪਰ ਸਭ ਤੋਂ ਵਧੀਕ ਨਾਖੁ ਤਾ ਭਾਰੀ ਬਾਦਸ਼ਾਹ ਸੀ ਜਿਸਨੇ ਪੂਰਬੀ ਸਲਤਨਤ ਉਤੇ ਰਾਜ ਕੀਤਾ। ਆਪਣੇ ਪੇਸ਼ਰੌ ਬਜ਼ੁਰਗ ਬਾਬਰ ਆਦਿ ਦੇ ਟਾਕਰੇ ਉਤੇ ਉ ਪ੍ਰਹੇਜ਼ਗਾਰ ਅਤੇ ਨਸ਼ੇ ਵਿਰੋਧੀ ਬਾਦਸ਼ਾਹ ਸੀ। ਉਸ ਦੇ ਰਾਜ ਵਿਚ ਮੁਗਲ ਹਕੂਮਤ ਆਪਣੇ ਅਸ਼ਵਰਜ ਦੀ ਟੀਸੀ ਉਤੇ ਪੁਜ ਚੁਕੀ ਸੀ। ਉਹ ਆਪਣੇ ਦੇਸ਼ ਦੇ ਰਾਜ ਪ੍ਰਬੰਧ ਵਿਚ ਬੜੀ ਸਰਗਰਮੀ ਨਾਲ ਜੁਟਿਆ ਰਹਿੰਦਾ ਸੀ । ਉਸ ਦੀ ਜ਼ਾਤ ਉਸ ਦਾ ਕਦ ਛੋਟਾਂ, ਨਕ ਲੰਮਾ, ਗੋਲ ਦਾੜੀ, ਤੇ ਚਮੜੀ ਚਿਕਣੀ ਸੀ। ਉਹ ਆਮ ਤੌਰ ਉਤੇ ਸਾਦਾ ਚਿੱਟੀ ਮਲਮਲ ਪਹਿਣਦਾ ਉਸ ਦੀ ਪਗੜੀ ਵਿਚ ਇਕ ਵੱਡਾ ਸਾਰਾ ਜ਼ਮਰਦ ਲਗਾ ਰਹਿੰਦਾ। ਗਾਮੇਲੀ ਕਾਰੇਰੀ ਨੇ ਔਰੰਗਜ਼ੇਬ ਨੂੰ ਉਸਦੇ ੭੮ ਵੇਂ ਸਾਲ ਵਿਚ ਡਿੱਠ ਸੀ, ਉਹ ਲਿਖਦਾ ਹੈ:--- ਸ਼ਹਿਨਸ਼ਾਹ ਆਪਣੀ ਛਤੀ ਦੇ ਸਹਾਰੇ ਆਪਣੇ ਦਰਬਾਰੀਆਂ ਵਿਚਾਲੇ ਖੜਾ ਸੀ, ਉਹ ਆਪ ਅਰਜ਼ੀਆਂ ਵਸੂਲ ਕਰਦਾ, ਉਹਨਾਂ ਨੂੰ ਬਿਨਾਂ ਐਨਕਾਂ ਦੇ ਖੁਦ ਪੜ੍ਹਦਾ ਅਤੇ ਉਸ ਉੱਤੇ ਆਪਣੇ ਹੱਥਾਂ ਨਾਲ ਹੁਕਮ ਹੁਕਾਮ ਲਿਖਦਾ ਸੀ। ਉਹ ਇਹ ਸਾਰਾ ਕੰਮ ਖੁਸ਼ੀ ਖੁਸ਼ੀ ਤੇ ਹਸੂੰ ਹਸੂੰ ਕਰਕੇ ਚਿਹਰੇ ਨਾਲ ਕਰਦਾ ਅਤੇ ਆਪਣਾ ਫਰਜ਼ ਪੂਰਾ ਕਰਨ ਵਿਚ ਪ੍ਰਸੰਨਤਾ ਅਨੁਭਵ ਕਰਦਾ ਸੀ।” ਹਿੰਦੂਆਂ ਵਿਰੁੱਧ ਤਅਸਬ ਮੁਸਲਮਾਨੀ ਧਰਮ ਲਈ ਉਸ ਦਾ ਜਜ਼ਬਾ ਸੱਚਾ ਮਲੂਮ ਹੁੰਦਾ ਹੈ । ਪਰ ਹਿੰਦੂਆਂ ਵਿਰੁਧ ਉਸਦੇ ਤਅਸਬ ਤੇ ਪਖਪਾਤ ਨੇ ਵਖ ਵਖ ਵਸੋਂ ਵਿਚ ਧਾਰਮਕ ਵੈਰ ਨੂੰ ਜਨਮ ਦਿਤਾ। ਰਾਜ ਲਈ ਮਾਰੂ ਸਿੱਟਾ ਉਸ ਦੇ ਫਰੇਬ ਨਾਲ ਵਖ ਵਖ ਕੌਮਾਂ ਵਿਚ ਜੋ ਘਿਣਾ ਉਤਪਨ ਹੋਈ ਉਸ ਨੇ ਹਿੰਦੁਸਤਾਨ ਵਿਚਲ} ਸ਼ਾਨਦਾਰ ਮੁਗਲ ਬਾਦਸ਼ਾਹਤ ਦਾ ਅੰਤ ਬਹੁਤ ਛੇਤੀ ਨੇੜੇ ਲੈ ਆਂਦਾ। Sri Satguru Jagjit Singh Ji eLibrary Namdhari Elibrary@gmail.com