ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/200

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੁਤਬ ਉਦ ਦੀਨ (੨੦੬) ਪਰਕਰਨ ੧੭ ਉਦ ਦੀਨ ਮੁਹੰਮਦ ਮੁਅਜ਼ਮ, ਸੁਰਗਵਾਸੀ ਸ਼ਹਿਨਸ਼ਾਹ ਦੇ ਬੇਟਿਆਂ ਵਿਚਾਲੇ ਤਾਜ ਤਖ਼ਤ ਲਈ ਟੱਕਰ ਔਰੰਗਜ਼ੇਬ ਨੇ ਆਪਣੀ ਜਾ ਨਸ਼ੀਲੀ ਲਈ ਜੋ ਹਦਾਇਤਾਂ ਜਾਰੀ ਕੀਤੀਆਂ ਉਹਨਾਂ ਉਪਰ ਉਸ ਦੇ ਬੇਟਿਆਂ ਨੇ ਕੋਈ ਧਿਆਨ ਨ ਦਿਤਾ। ਉਸ ਦੀ ਮੌਤ ਸਮੇਂ ਸਭ ਤੋਂ ਵੱਡਾ ਪੁੱਤਰ ਮੁਅੱਜ਼ਮ ਕਾਬਲ ਦਾ ਵਾਇਸਰਾਏ ਸੀ। ਆਜ਼ਮ ਉਸ ਦੇ ਨੇੜੇ ਹੀ ਕੈਂਪ ਵਿਚ ਸੀ ਅਤੇ ਕਾਮ ਬਖਸ਼ ਸਭ ਤੋਂ ਛੋਟਾ ਪੂਜੋ ਸਵਰਗੀ ਸ਼ਹਿਨਸ਼ਾਹ ਦਾ ਵਿਸ਼ੇਸ਼ ਤੌਰ ਉਤੇ ਅੱਖਾਂ ਦਾ ਤਾਰਾ ਸੀ ਆਪਣੀ ਬਾਦਸ਼ਾਹਤ ਬਿਜੇ ਪੁਰ ਵਿਚ ਸੀ। ਮੁਅਜ਼ਮ ਦਾ ਤਾਜ ਧਾਰਨ ਕਰਨਾ ਆਪਣੇ ਬਾਂਪ ਦੀ ਬੀਮਾਰੀ ਦੀ ਖਬਰ ਸੁਣ ਕੇ ਮੁਅਜ਼ਮ ਨੇ ਆਪਣੇ ਦੋ ਪੁਤਰਾਂ ਖਜਸਤਾ ਅਖਤਰ ਅਤੇ ਰਫੀ ਉਲ ਕੇਂਦਰ ਸਮੇਤ ਕਾਬਲ ਤੋਂ ਕੂਚ ਬੋਲ ਦਿਤਾ। ਅਜੇ ਉਹ ਰਸਤੇ ਵਿਚ ਹੀ ਸੀ ਕਿ ਉਸ ਦੇ ਬਾਪ ਦੇ ਚਲਾਣੇ ਦੀ ਖਬਰ ਉਸ ਨੂੰ ਪੁਜੀ। ਉਸ ਨੇ ਤੁਰਤ ਸ਼ਾਹੀ ਤਾਜ ਆਪਣੇ ਸਿਰ ਉਤੇ ਧਾਰਨ ਕਰ ਲਿਆ ਅਤੇ ਗਦੀ ਨਸ਼ੀਨ ਹੋ ਗਿਆ। ਤਾਜ ਪੇਸ਼ੀ ਦੀ ਰਸਮ ਮੁਹਰਮ ਦੇ ਪਹਿਲੇ ਬੁਧਵਾਰ ਸੰਨ ੧੧੫੯ ਹਿਜ਼ਰੀ ( ਮਾਰਚ ੧੭੦੭ ਈ:) ਨੂੰ ਠੀਕ ਅਧੀ ਰਾਤ ਵੇਲੇ ਹੋਈ ਕਿਉਂਕਿ ਜੋਤਸ਼ੀਆਂ ਨੇ ਇਹ ਸਮਾਂ ਬੜਾ ਸ਼ੁਭ ਦਸਿਆ ਸੀ। ਆਜ਼ਮ ਨੇ ਆਪਣੇ ਕੈਂਪ ਵਿਚ ਹੀ ਸ਼ਹਿਨਸ਼ ' ਚ * ਹੋਣ ਦਾ ਐਲਾਨ ਕਰ ਦਿਤਾ ਅਤੇ ਸ਼ਾਹੀ ਰਾਗ ਦਾ ਹੁਕਮ ਦੇ ਕੇ ਫੌਜ ਦੀ ਕਮਾਨ ਆਪਣੇ ਹਥ ਵਿਚ ਲੈ ਲਈ । ਮੁਨੀਮ ਖਾਂ ਵਾਇਸਰਾਏ ਪੰਜਾਬ ਉਸ ਸਮੇਂ ਮੁਨੀਮ ਖਾਂ ਪੰਜਾਬ ਦਾ ਵਾਇਸਰਾਏ ਸੀ। ਉਹ ਖ਼ੁਚਕ ਮਾਨ ਸਰਦਾਰ ਸੁਲਤਾਨ ਬੇਰਾ ਬਿਰਲਸ ਦਾ ਪੁਤਰ ਅਤੇ ਬੜਾ ਸਯੋਗ ਤੇ ਨੇਕ ਦਿਲ ਅਫਸਰ ਸੀ। ਮੁਅਜ਼ਮ ਅਜੇ ਸ਼ਹਿਜ਼ਾਦਾ ਹੀ ਸੀ ਕਿ ਔਰੰਗਜ਼ੇਬ ਨ ਮੁਨੀਮ ਖਾਂ ਨੂੰ ਆਪਣਾ ਦੀਵਾਨ ਥਾਪ ਲਿਆ ਅਤੇ ਉਸ ਨੇ ਲਾਹੌਰ ਦੇ ਸੂਬੇ ਵਿਚ ਸ਼ਹਿਜ਼ਾਦੇ ਦੀ ਜਾਗੀਰ ਦਾ ਬੜਾ ਸ਼ੋਹਣਾ ਪ੍ਰਬੰਧ ਕੀਤਾ ਸੀ । ਇਸੇ ਯੋਗਤਾ ਅਤੇ ਉਸ ਦੀਆਂ ਵਜ਼ਾਰਤ ਵਿਚ ਸਰਗਰਮੀਆਂ ਨੂੰ ਮੁਖ ਰਖ ਕੇ ਮੁਅਜ਼ਮ ਦੇ ਦਿਲ ਵਿਚ ਉਹਦੀ ਬੜੀ ਇਜ਼ਤ ਸੀ । ਇਸ ਨਾਜ਼ੁਕ ਮੌਕੇ ਉਤੇ ਉਸ ਨੇ ਵਖ ਵਖ

  • ਆਜ਼ਮ ਸ਼ਾਹ ਨੇ ਗਦੀ ਨਸ਼ੀਨ ਹੋ ਕੇ ਆਪਣਾ ਸਿੱਕਾ ਚਾਲੂ ਕੀਤਾ ਜਿਸ ਉਤੇ

ਇਹ ਇਬਾਰਤ ਦਰਜ ਸੀ:- ਅਰਥਾਤ - د سبعة زد دو جهان بدست وجاه بادشاہ ممالک اعظم شاه ਰਾਜ ਦੇ ਬਾਦਸ਼ਾਹ ਆਜ਼ਮ ਸ਼ਾਹ ਨੇ ਖੁਸ਼ਹਾਲੀ ਤੇ ਸ਼ਾਨ ਨਾਲ ਦੁਨੀਆਂ ਵਿਚ ਸਿੱਕਾ ਚਾਲੂ ਕੀਤਾ । ਸ਼ਾਹ ਆਲਮ ਬਹਾਦਰ ਸ਼ਾਹ ਦਰਿਆਵਾਂ ਉਪਰ ਪੁਲ ਬਣਾਉਣ ਅਤੇ ਲਾਹੌਰ ਵਿਚ ਸਾਮਾਨ ਰਸਦ ਇਕਤਰ ਕਰਨ ਲਈ ਬੜੀ ਸਰਗਰਮੀ ਦਿਖਾਈ। ਮੁਅਜ਼ਮ ਦਾ ਲਾਹੌਰ ਆ ਕੇ ਮੁਨੀਮ ਖਾਂ ਨੂੰ ਮਿਲਣਾ ਮੁਅਜ਼ਮ ਕਾਬਲ ਤੋਂ ਆ ਕੇ ਲਾਹੌਰ ਵਿਚ ਮੁਨੀਮ ਖਾਂ ਨੂੰ ਮਿਲਿਆ ਜਦ ਕਿ ਉਸ ਦਾ ਪੁਤਰ ਮੌਜ਼ਉਦੀਨ, ਜੋ ਮੁਲਤਾਨ ਦਾ ਵਾਇਸਰਾਏ ਸੀ ਵੀ ਆ ਕੇ ਉਹਦੇ ਨਾਲ ਸ਼ਾਮਲ ਹੋ ਗਿਆ । ਉਹ ਆਪਣੇ ਨਾਲ ਬਹੁਤ ਸਾਰੀ ਫੌਜ ਅਤੇ ਤੋਪ ਖਾਨਾ ਵੀ ਲੈ ਆਇਆ। ਸ਼ ਹਜ਼ਾਦੇ ਨੇ ਅਪਰੈਲ ਵਿਚ ਆਪਣਾ ਕੈਂਪ ਲਾਹੌਰ ਵਿਚ ਆਣ ਗਡਿਆ ਅਤੇ ਉਸ ਦੇ ਅਮਲੇ ਵਿਚ ਜਿਹੜੇ ਸਰਦਾਰ ਸਨ ਉਹਨਾਂ ਨੇ ਨਜ਼ਰਾਨੇ ਪੇਸ਼ ਕੀਤੇ ਅਤੇ ਆਪਣੀ ਸ਼ਰਧਾ ਪ੍ਰਗਟ ਕੀਤੀ । ਮੁਅਜ਼ਮ ਤੇ ਆਜ਼ਮ ਦੀ ਜੰਗ ਲਾਹੌਰ ਵਿਚ ਉਸਦੇ ਨਾਮ ਦਾ ਸਿੱਘਾ ਚਾਲੂ ਹੋਇਆ ਤੇ ਖੁਤਬਾ ਪੜ੍ਹਿਆ ਗਿਆ । ੬ ਵੇਂ ਰੁਪਏ ਵਿਚ ਅੱਧੇ ਮਾਸ ਦਾ ਵਾਧਾ ਕੀਤਾ ਗਿਆ। ਇਉਂ ਮੁਅਜ਼ਮ ਨੇ ਲਾਹੌਰ ਵਿਚੋਂ ਸਾਫਰ ਦੇ ਨਵੇਂ ਵੰਨ ਮਗਰੋਂ ਆਪਣੀਆਂ ਮਿਲਵੀਆਂ ਫੌਜਾਂ ਨਾਲ ਆੜਰੇ ਵਲ ਕੂਚ ਕੀਤਾ। ਤਾਜੋ ਦੇ ਅਸਥਾਨ ਉਤੇ ਮੁਲਜ਼ਮ ਅਤੇ ਆਜ਼ਮ ਦੀਆਂ ਫੌਜਾਂ ਵਿਚਾਲੇ ਦਿਲੀ ਦੇ ਤਖੜ ਲਈ ਲੜਾਈ ਹੋਈ। ਇਸ ਲੜਾਈ ਵਿਚ ਆਜ਼ਮ ਨੂੰ ਹਾਰ ਖਣੀ ਪਈ । ਨਾ ਕੇਵਲ ਆਜ਼ਮ ਹੀ ਸਗੋਂ ਉਸਦੇ ਦੋਵੇਂ ਪੁਤਰ ਵੀ ਜੰਗ ਵਿਚ ਮਾਰੇ ਗਏ। ਮੁਅਜ਼ਮ ਦੀ ਜਿਤ ਜੋ ਹੁਣ ਬਹਾਦਰ ਸ਼ਾਹ ਬਣਿਆ ਉਹਨਾਂ ਦੀਆਂ ਮੁਰਦਾ ਲਾਸ਼ਾਂ ਦਿਲੀ ਲਿਆਂਦੀਆਂ ਗਈਆਂ ਜਿਨ੍ਹਾਂ ਨੂੰ ਹਮਾਯੂੰ ਦੇ ਮਕਬਰੇ ਦੇ ਵਿਹੜੇ ਵਿਚ ਦਫਨ ਕੀਤਾ ਗਿਆ। ਫਤਹ ਦੇ ਮਗਰੋਂ ਸ਼ਹਿਨਸ਼ਾਨ ਮੁਨੀਮ ਖਾਂ ਨਾਲ ਗਲਵਕੜੀ ਹੋਇਆ ਤੇ ਉਸ ਦੀ ਮੈਦਾਨਿ ਜੰਗ ਵਿਚ ਸੁਰਬੀਰਤਾ ਲਈ ਉਸ ਨੂੰ ਕਰੋੜ ਰੁਪਏ ਦੀ ਬਖਸ਼ੀਸ਼ ਦਿਤੀ ਅਤੇ ਉਸ ਨੂੰ ਜੁਮਲਾਤ ਉਲ ਮੁਲਕ ਦਾ ਖਤਾਬ ਦੇ ਕੇ ਵਜ਼ੀਰ ਥਾਪ ਲਿਆ । ਸ਼ਾਹ ਆਲਮ (ਮਅਜ਼ਮ ਨੇ ਦਿੱਲੀ ਦੇ ਤਖਤ ਉਤੇ ਬੈਠ ਕੇ ਬਹਾਦਰ ਸ਼ਾਹ ਦਾ ਲਕਬ ਧਾਰਨ ਕਰ ਲਿਆ। ਈਰਾਨ ਅਤੇ ਤੁਰ ਨ ਦੇ ਅਮੀਰਾਂ ਨੇ ਵੀ ਉਸ ਦੀ ਸਰਦਾਰੀ ਪਰਵਾਨ ਕਰ ਲਈ। ਈਰਾਨ ਦੇ ਸਰਦਾਰਾਂ ਵਲੋਂ ਅਸਦ ਖਾਂ ਅਤੇ ਉਸ ਦਾ ਬੇਟਾ ਜ਼ੂਲ ਫਿਕਾਰ ਖਾਂ ਅਤੇ ਤੁਰਾਨ ਦੇ ਸਰਦਾਰਾਂ ਵਲੋਂ ਨਾਬੀਨਾ ਬਜ਼ੁਰਗ ਗਾਜ਼ੀ ਉਦੀਨ ਫਿਰੋਜ਼ ਜੰਗ ਅਤੇ ਉਸਦਾ ਤਾਕਤਵਰ ਬੇਟਾਂ ਚਨ ਕਲੀਜ਼ ਖਾਨ ਜਿਸ ਨੂੰ ਮੁਅਜ਼ਮ ਨ ਖਾਨਿ ਦੌਰਾਂ ਬਣਾਇਆ, ਅਤੇ ਜੋ ਪਿਛੋਂ ਦਖਣ ਵਿਚ ਨਜ਼ਾਮ ਖਾਨਦਾਨ ਦਾ ਮੋਢੀ ਬਣਿਆ, ਹਾਜ਼ਰ ਹੋਏ ਸਨ। ਰਾਜ ਦੇ ਦਰਬਾਰੀ ਚਿਨ ਕਲੀਚ ਖਾਂ ਨੂੰ ਵਕੀਲ ਦਾ ਖਤਾਬ ਦਿਤਾ ਗਿਆ। Sri Satguru Jagjit Singh Ji eLibrary Namdhari Elibrary@gmail.com 1