(੨੧)
ਸਹਾਇਤਾ ਦਿਤੀ ਗਈ। ਏਸੇ ਹੀ ਲਈ ਇਸ ਦੇਸ਼ ਦੇ ਲੋਕਾਂ ਤੇ ਰਿਆਸਤਾਂ ਦੇ ਮੁਖੀਆਂ ਨੂੰ ਚਾਹੀਦਾ ਹੈ ਕਿ ਉਹ ਬਰਤਾਨਵੀ ਸਰਕਾਰ ਦਾ ਲੱਖ ਲੱਖ ਸ਼ੁਕਰ ਕਰਨ, ਜਿਸ ਉਹਨਾਂ ਨੂੰ ਏਨੀਆਂ ਸਹੂਲਤਾਂ ਦਿਤੀਆਂ ਹਨ ਕਿ ਉਹ ਜੀਵਨ ਦੀ ਹਰ ਪੱਧਰ ਤੇ ਸਹੀ ਤੌਰ ਤੇ ਤਰੱਕੀ ਕਰ ਸਕਣ।
ਜਿਵੇਂ ਤੁਸਾਂ ਇਤਿਹਾਸ ਵਿਚ ਪੜ੍ਹਿਆ ਹੈ ਕਿ ਪੁਰਾਣੇ ਸਮਿਆਂ ਵਿਚ ਉਹੀ ਲੋਕ ਤਰੱਕੀ ਤੇ ਮਾਨ ਹਾਸਲ ਕਰ ਸਕਦੇ ਸਨ ਜਿਹੜੇ ਕਿ ਬਾਦਸ਼ਾਹ ਲਈ ਕੀਮਤੀ ਤੋਂ ਕੀਮਤੀ ਤੋਹਫੇ ਲਿਜਾ ਸਕਦੇ ਸਨ ਜਾਂ ਉਹ, ਜਿਹੜੇ ਕਿ ਅਮੀਰਾਂ ਵਜ਼ੀਰਾਂ ਨੂੰ ਖੁਸ਼ ਕਰਨ ਲਈ ਕੀਮਤੀ ਤੋਹਫੇ ਖੜਦੇ ਸਨ ਤੇ ਇਹ ਤੋਹਫੇ ਦੇਸ਼ ਦੀ ਅਮੋਲਕ ਵਸਤੂ ਹੁੰਦੇ ਸਨ ਕਿਉਂਕਿ ਇਹ ਸਾਰਾ ਕੁਝ ਗਰੀਬ ਲੋਕਾਂ ਦੀਆਂ ਜੇਬਾਂ ਵਿਚੋਂ ਕਢਿਆ ਜਾਂਦਾ ਸੀ। ਅਮੀਰ ਵੀ ਉਸੇ ਦੀ ਹੀ ਹਾਮੀ ਭਰਦੇ ਸਨ ਜਿਹੜੇ ਕਿ ਉਹਨਾਂ ਲਈ ਕੀਮਤੀ ਤੁਹਫੇ ਲਿਜਾਂਦੇ ਸਨ। ਬਾਦਸ਼ਾਹਾਂ ਦੇ ਤਖਤ ਤੇ ਬੈਠਣ ਦੀਆਂ ਸਾਲਾਨਾ ਖੁਸ਼ੀਆਂ ਤੇ ਸ਼ਾਹੀ ਘਰਾਣੇ ਦੇ ਲੋਕਾਂ ਦੀਆਂ ਸ਼ਾਦੀਆਂ ਆਦਿ ਤੇ ਕਈ ਢੰਗਾਂ ਨਾਲ ਲੁਟ ਮਾਰ ਕਰ ਕੇ ਤੁਹਫੇ ਭੇਟ ਕੀਤੇ ਜਾਂਦੇ ਸਨ। ਪਰ ਬਰਤਾਨਵੀ ਰਾਜ ਦੇ ਅਧੀਨ, ਰਾਜ ਦੇ ਕਰਮਚਾਰੀਆਂ ਨੂੰ ਕਿਸੇ ਵੀ ਕਿਸਮ ਦਾ ਕੋਈ ਵੀ ਤੁਹਫਾਂ ਕਬੂਲ ਕਰਨ ਤੋਂ ਰੋਕਿਆ ਗਿਆ ਹੈ, ਏਥੋਂ ਤਕ ਕਿ ਸਰਕਾਰ ਵੀ ਕੋਈ ਤੁਹਫਾ ਕਬੂਲ ਨਹੀਂ ਕਰਦੀ ਤੇ ਜੇ ਕਰ ਕੋਈ ਲੈਂਦੀ ਹੈ ਤਾਂ ਉਸ ਦੇ ਬਦਲੇ ਵਿਚ ਕੁਝ ਨਾ ਕੁਝ ਜ਼ਰੂਰ ਦਿਤਾ ਜਾਂਦਾ ਹੈ। ਜਦੋਂ ਦੇਸੀ ਰਾਜੇ ਜਾਂ ਨਵਾਬ ਬਰਤਾਨਵੀ ਹੁਕਮਰਾਨਾ ਦੇ ਜਾਂਦੇ ਹਨ ਤਾਂ ਉਹ ਕੀਮਤੀ ਤੁਹਫਿਆਂ ਦੇ ਲੈ ਜਾਣ ਨੂੰ ਬਿਲਕੁਲ ਹੀ ਬੰਦ ਕਰ ਦਿਤਾ ਗਿਆ ਹੈ ਤੇ ਇਸਤਰ੍ਹਾਂ ਨਾਲ ਕਿਸੇ ਨੂੰ ਵੀ ਅਯੋਗ ਢੰਗ ਨਾਲ ਜੀ ਆਇਆਂ ਨਹੀਂ ਆਖਿਆ ਜਾਂਦਾ। ਜਿਵੇਂ ਉਹ ਤਾਜ ਦੇ ਟਹਿਲੂਏ ਹੋਣ ਦਾ ਯਕੀਨ ਕਰਾਉਂਦੇ ਹਨ, ਉਹਨਾਂ ਦੀ ਹਰ ਤਰ੍ਹਾਂ ਦੀ ਯੋਗ ਤੇ ਲੋੜੀਂਦੀ ਆਉ ਭਗਤ ਤੇ ਇਜ਼ਤ ਕੀਤੀ ਜਾਂਦੀ ਹੈ ਤੇ ਅਮਪੀਰੀਅਲ ਸਰਕਾਰ ਉਹਨਾਂ ਦੇ ਪਦ ਦਾ ਹਰ ਖਿਆਲ ਰਖਦੀ ਹੈ ਤੇ ਉਹਨਾਂ ਦੇ ਵਰਾਸਤ ਦੇ ਹੱਕਾਂ ਤੇ ਸਹੂਲਤ ਨੂੰ ਕਾਇਮ ਰਖਣ ਵਿਚ ਹਰ ਵੇਲੇ ਤਿਆਰ ਰਹਿੰਦੀ ਹੈ।
ਅਸਾਂ ਦੇਖਿਆ ਹੈ ਕਿ ਬਰਤਾਨਵੀ ਸਰਕਾਰ ਖੁਸ਼ਹਾਲ ਹੈ ਤੇ ਉਸ ਦੇ ਅਧੀਨ ਲੋਕ ਵੀ ਸਬਰ ਸੰਤੋਖ ਵਾਲੇ ਤੇ ਖੁਸ਼ ਹਨ। ਕਿਉਂਕਿ ਇਹ ਸਰਕਾਰ ਆਪਣੇ ਖਾਸ ਅਸੂਲ―ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਹੀ ਸਿਰਫ ਧਨ ਉਪਜਾਊ ਢੰਗ ਹੈ—ਇਸ ਸਰਕਾਰ ਦਾ ਇਕੋ ਅਸੂਲ ਹੈ ਹਕੂਮਤਾਂ ਕਰਨ ਦਾ ਜਿਸ ਤੋਂ ਹਰ ਤਰ੍ਹਾਂ ਨਾਲ ਲੋਕਾਂ ਦੀ ਭਲਿਆਈ ਹੋਵੇ ਨਾ ਕਿ ਹੁਕਮਰਾਨਾ ਦੀਆਂ ਆਪਣੀਆਂ ਜੇਬਾਂ ਭਰਨ, ਆਪਣੇ ਬਾਲ ਬਚੇ ਪਲਣ।
ਟੈਵਰਨੀਅਰ ਨੇ ਸ਼ਾਹ ਜਹਾਨ ਬਾਰੇ ਕਿਹਾ ਹੈ (ਭਾਵੇਂ ਮੇਰੇ ਖਿਆਲ ਅਨੁਸਾਰ, ਅਕਬਰ ਅਜੇ ਵਧੇਰੇ ਇਜ਼ਤ ਦਾ ਹਕਦਾਰ ਸੀ) ਕਿ ਉਸ ਨੇ ਬਤੌਰ 'ਬਾਦਸ਼ਾਹ' ਲੋਕਾਂ ਤੇ ਹਕੂਮਤ ਨਹੀਂ ਕੀਤੀ ਸਗੋਂ ਇਕ ਪਿਤਾ ਦੇ ਤੌਰ ਤੇ, ਜਿਵੇਂ ਉਹ ਆਪਣੇ ਬਾਲ ਬੱਚੇ ਤੇ ਘਰ ਦਿਆਂ ਦਾ ਖਿਆਲ