ਪਾਰਟੀ ਸ਼ਾਹੀ ਖੇਮੇ ਪਾਸ ਪੁਜੀ ਤਦ ਨਾਦਰ ਸ਼ਾਹ ਨੇ ਅਗੇ ਵਧਕੇ ਸ਼ਹਿਨਸ਼ਾਹ ਦਾ ਸੁਵਾਗਤ ਕੀਤਾ। ਦੋਂਵੇਂ ਬਾਦਸ਼ਾਹ ਇਕ ਦੂਜੇ ਨਾਲ ਗਲਵਕੜੀ ਹੋਏ ਅਤੇ ਦੋਵੇਂ ਹਥ ਵਿਚ ਹਥ ਦੇ ਕੇ ਸ਼ਾਹਾਂ ਮੁਲਾਕਾਤੀ ਬੇਮੇ ਅੰਦਰ ਦਾਖਲ ਹੋਏ, ਜਿਥੇ ਉਹ ਦੋਵੇਂ ਹੀ ਜਾ ਕੇ ਇਕ ਮਸਨਦ ਉਹ ਬੈਠ ਗਏ | ਏਨੇ ਨੂੰ ਭੋਜਨ ਤਿਆਰ ਹੋ ਗਿਆ। ਬਹਿਰੇ ਨੇ ਚਾਹ ਦੀ ਪਿਆਲੀ ਲਿਆ ਕੇ ਪਹਿਲੇ ਨਾਦਰ ਸ਼ੀਂਹ ਨੂੰ ਫੜਾਈ ਅਤੇ ਉਸ ਨੇ ਆਪਣੇ ਹਥਾਂ ਨਾਲ ਚਾਹ ਦੀ ਇਹ ਪਿਆਲੀ ਮੁਹੰਮਦ ਸ਼ਾਹ ਨੂੰ ਇਹ ਕਹਿਕੇ ਪੇਸ਼ ਕਰ ਦਿਤੀ ਕਿ‘ਬਾਦਸ਼ਾਹ ਸਲਾਮਤ ਨੇ ਆਪ ਦਰਸ਼ਨ ਦੇ ਕ ਮੇਰਾ ਮਾਨ ਵਧਾਇਆ ਹੈ, ਹੁਣ ਅਸੀਂ ਭਰਾ ਭਰਾ ਹਾਂ, ਦੁਆ ਹੈ, ਆਪ ਹਿੰਦੁਸਤਾਨ ਦੀ ਸਲਤਨਤ ਵਿਚ ਪ੍ਰਸੰਨ ਰਹੇ। ਬਚਿਆ ਹੋਇਆ ਭੋਜਨ ਉਮਦਤ ਉਲ ਮੁਲਕ, ਅਮੀਰ ਖਾਨ ਬਹਾਦਰ, ਮੋਹਤਮਿਦ ਉਦ ਦੌਲਾ, ਮੁਹੰਮਦ ਇਸਹਾਕ ਖਾਨ ਬਹਾਦਰ, ਬਹਿਰਾਜ਼ ਖਾਨ ਅਤੇ ਦੂਜੇ ਸਰਦਾਰਾਂ ਵਿਚਾਲੇ ਜੋ ਮੁਹੰਮਦ ਸ਼ਾਹ ਨਾਲ ਆਏ ਸਨ, ਵੰਡ ਦਿਤਾ ਗਿਆ । ਨਾਦਰ ਸ਼ਾਹ ਦੀ ਮਿਲਨਸਾਰੀ ਦੋਵਾਂ ਦੀ ਮਿਲਣੀ ਕੁਝ ਘੰਟੇ ਤੱਕ ਜਾਰੀ ਰਹੀ, ਨਾਦਰ ਸ਼ਾਹ ਨ ਇਸ ਸਮੇਂ ਵਧ ਤੋਂ ਵਧ ਮਿਲਨ ਸਾਰੀ ਤਂ ਮਿਤਰਾਚਾਰੀ ਦਾ ਵਖਾਵਾ ਪਾਇਆ । ਉਸ ਨੇ ਸ਼ਹਿਨਸ਼ਾਹ, ਦਿਲੀ ਦੀ ਉਸ ਕਾਰਰਵਾਈ ਤੇ ਅਫਸੋਸ ਪਰਗਟ ਕੀਤਾ ਜੋ ਉਸ ਨੇ ਮਰਹੱਟਿਆਂ ਨੂੰ ਚੌਥ ਦੀ ਆਗਿਆ ਦੇ ਕੇ ਕੀਤੀ ਅਤੇ ਗੈਰ ਮੁਲਕੀਆਂ ਨੂੰ ਆਪਣੇ ਰਾਜ ਉਤੇ ਹਮਲਾ ਕਰਨ ਦੀ ਖੁਲ ਦਿਤੀ । ਇਸ ਅੜਮ ਗਲ ਬਰੇ ਦਿਲੀ ਦੇ ਸ਼ਹਿਨਸ਼ਾਹ ਨੇ ਵਿਜਈ ਸਾਥੀ ਨੂੰ ਆਖਿਆ ---‘ਜੇ ਮੈਂ ਹਜ਼ੂਰ ਦੀ ਦਰਖਾਸਤ ਨੂੰ ਪਰਵਾਨ ਕਰਨ ਵਿਚ ਢਿਲ ਮਠ ਨ ਕਰਦਾ ਤਦ ਮੈਂ ਹਜ਼ੂਰ ਦੋ ਅਜ ਕਿਵੇਂ ਦਰਸ਼ਨ ਕਰ ਸਕਦਾ ? ਦਿਲੀ ਦੇ ਬਾਦਸ਼ਾਹ ਦੇ ਇਹ ਬਚਨ ਸੁਣ ਕੇ ਜੋਸ਼ੀਲੇ ਨਾਦਰ ਦੇ ਬੁਲਾਂ ਉਤੇ ਮੁਸਕਾਨ ਆ ਗਈ | ਸ਼ਹਿਨਸ਼ਾਹ ਦੀ ਈਰਾਨੀ ਕੈਂਪ ਵਿਚ ਪਾਹੁਣਾਚਾਰੀ (੨੨੯) ਈਰਾਨੀ ਕੈਂਪ ਵਿਚ ਦਿਲੀ ਦੇ ਸ਼ਹਿਨਸ਼ਾਹ ਨਾਲ ਪ੍ਰਾਹੁਣੇ ਵਰਗਾ ਵਰਤਾ ਕੀਤਾ ਗਿਆ ਅਤੇ ਉਸ ਪ੍ਰਤੀ ਹਰ ਪਰਕਾਰ ਨਾਲ ਇਜ਼ਤ ਰਵਾ ਰਖੀ ਗਈ। ਇਕ ਹੋਰ ਤੰਬੂ ਵਿਚ ਜਾ ਕੇ ਨਾਦਰ ਸ਼ਾਹ ਨੇ ਆਪਣੇ ਵਜ਼ੀਰ ਨਾਲ ਢੇਰ ਸਲਾਹ ਮਸ਼ਵਰਾ ਕੀਤਾ ਕਿ ਅਗੋਂ ਲਈ ਕੀ ਪਾਲਿਸੀ ਧਾਰਨ ਕੀਤੀ ਜਾਏ । ਇਸ ਦੇ ਮਗਰੋਂ ਉਹ ਸ਼ਾਹੀ ਖੈਮੇ ਵਿਚ ਮੁੜ ਆਇਆ ਅਤੇ ਮੁਹੰਮਦ ਸ਼ਾਹ ਨੂੰ ਜਾਣੂੰ ਕੀਤਾ ਕਿ ਤੈਮੂਰ ਦੇ ਸ਼ਾਹੀ ਘਰਾਣੇ ਨੇ ਈਰਾਨੀ ਬਾਦਸ਼ਾਹਤ ਨਾਲ ਕੋਈ ਅਨੁਚਿਤ ਵਿਹਾਰ ਨਹੀਂ ਕੀਤਾ ।ਇਸ ਲਈ ਉਹਦੀ ਇਛਾ ਹੈ ਕਿ ਹਿੰਦੁਸਤਾਨ ਨੂੰ ਆਪਣੀ ਸਲਤਨਤ ਦਾ ਭਾਗ ਨ ਬਣਾਇਆ ਜਾਏ । ਪਰ ਸ਼ਰਤ ਇਹ ਹੈ ਕਿ ਸ਼ਹਿਨਸ਼ਾਹ ਉਸ ਨੂੰ ਜੰਗ ਦਾ ਹਰਜਾਨਾ ਅਦਾ ਕਰ ਦਵੇ। ਹਰਜਾਨਾ ਦੇਣਾ ਪਰਵਾਨ ਕੀਤਾ ਮੁਹੰਮਦ ਸ਼ਾਹ ਨੇ ਇਹ ਸ਼ਰਤ · ਪਰਵਾਨ ਕਰ ਲਈ ਨਾਲੇ ਇਹ ਵੀ ਮੰਨ ਲਿਆ ਕਿ ਨਾਦਰ ਦੀਆਂ ਫੌਜਾਂ ਕੁਛ ਸਮਾਂ ਰਾਜਧਾਨੀ ਵਿਚ ਰਹਿ ਕੇ ਸਫਰ ਦੀ ਥਕਾਨ ਦੂਰ ਕਰ ਲੈਣ ਅਤੇ ਫੇਰ ਰੁਪਇਆ ਲੈ ਕੇ ਰਵਾਨਾ ਹੋ ਜਾਣ। ਈਰਾਨੀ ਕੈਂਪ ਵਿਚ ਨਜ਼ਰ ਬੰਦੀ ਸ਼ਹਿਨਸ਼ਾਬ ਨੂੰ ਖੁਲ ਕੀਤੀ ਗਈ ਕਿ ਉਹ ਆਪਣੇ ਧਰਮ ਉਥੇ ਹੀ ਬੁਲਾ ਲਏ ਅਤੇ ਉਹ ਆਪਣੇ ਸਾਰੇ ਪਰਿਵਾਰ ਦੇ ਮੈਂਬਰਾਂ ਤੇ ਉਮਰਾਵਾਂ ਨਾਲ ਨਜ਼ਰ ਬੰਦੀ ਵਿਚ ਰਹਿਣ । ਉਹਨਾਂ ਦੇ ਖੈਮੇ ਦੀ ਰਖਵਾਲੀ ਲਈ ਈਰਾਲੀ ਘੁੜ ਸਵਾਰ ਫੌਜ ਦਾ ਦਸਤਾ ਨਿਯਤ ਕੀਤਾ ਗਿਆ। ਹਿੰਦੀ ਫੌਜ ਬਿਨਾਂ ਅਫਸਰਾਂ ਦੇ ਹੀ ਰਹੀ ਅਤੇ ਈਰਾਨੀ ਆਂ ਨੇ ਅਸਲਾ ਖਾਨਾ, ਤੋਪਖਾਨਾ, ਗੋਲਾਬਾਰੂਦ, ਫੌਜੀ ਖਜ਼ਾਨਾ, ਜਵਾਹਰੀ ਦਫਤਰ ' ਤੇ ਸ਼ਾਹੀ ਪੁਸ਼ਾਕ ਘਰ ਉਤੇ ਕਬਜ਼ਾ ਕਰ ਲਿਆ । ਦਿਲੀ ਦੇ ਕਿਲੇ ਦੀ ਦਫਤਰਾਂ ਦੀਆਂ ਚਾਬੀਆਂ ਸ਼ਾਹ ਨੇ ਬੜੀ ਅਧੀਨਗੀ ਨਾਲ ਮੰਗ ਲਈਆਂ ਕਿਲੇ ਦੀਆਂ ਕਮੀਆਂ ਦੀ ਹਵਾਲਗੀ ਸ਼ਹਿਨਸ਼ਾਹ ਨੇ ਦਿਲੀ ਕਿਲੇ ਦੀਆਂ ਸਭ ਕੁੰਜੀਆਂ ਤਹਿਮਾਸਮ ਖਾਨ ਦੇ ਹਥ ਲੁਤਫ ਉਲਖਾਨ ਦਿਲੀ ਕਿਲੇਦਾਰ ਅਰਥ ਤ ਕਿਲੇ ਦੇ ਕਮਾਂਡਰ ਦੇ ਹਵਾਲੇ ਕਰ ਦਿਤੀਆਂ । ਇਓਂ ਈਰਾਨ ਬਾਦਸ਼ਾਹ ਦੇ ਅਫਸਰ ਕਿਲੇ ਉਤੇ ਅਤੇ ਕਿਲੇ ਵਿਚਲੀ ਸਭ ਦੌਲਤ ਉਤੇ ਕਾਬਜ਼ ਹੋ ਗਏ । ਨਾਦਰ ਦਾ ਦਿਲੀ ਵਿਚ ਦਾਖਲਾ ਇਸ ਦੇ ਮਗਰੋਂ ਦੋਵੇਂ ਬਾਦਸ਼ਾਹ ਦਿਲੀ ਵਲ ਰਵਾਨਾ ਹੋਏ । ਸ਼ਹਿਨਸ਼ਾਹ ਦੇ ਪਿਛੇ ਪਿਛੇ ਦਸ ਹਜ਼ਾਰ ਈਰਾਨੀ ਘੁੜ ਸਲਾਰਾਂ ਦੀ ਗਾਰਦ ਸੀ । ਉਸ ਦੀ ਫੌਜ ਦੇ ਦੋ ਬੇਲਿਸਮੇ ਦਸਤੇ ਬਣਾਏ ਗਏ ਜੋ ਈਰਾਨੀਆਂ ਦੇ ਦਾਏਂ ਥਾਈਂ ਚਲ ਰਹੇ ਸਨ। ਦਿਲੀ ਪੁਜ ਕੇ ਨਾਦਰ ਸ਼ਾਹ ਨੇ ਆਪਣਾ ਕੈਂਪ ਸ਼ਾਲ ਮਾਰ ਬਾਗ ਵਿਚ ਲਾਇਆ। ਨਾਦਰ ਦਾ ਦਿਲੀ ਵਿਚ ਦਾਖਲਾ ਮੁਹੰਮਦ ਸ਼ਾਹ ਨੇ ਦਿਲੀ ਵਿਚ ਜਾਣ ਦੀ ਆਗਿਆ ਮੰਗੀ ਤਾਂ ਜ ਵਿਜਈ ਦੇ ਸਵਾਗਤ ਲਈ ਮਹਿਲਾਂ ਵਿਚ ਜਾ ਕੇ ਤਿਆਰ ਕਰੇ। ਦੂਜੇ ਦਿਨ ਨਾਦਰ ਸ਼ਾਹ ਨੇ ੧੨ ਹਜ਼ਰ ਘੁੜ ਸਵਾਰ ਫੌਜ ਨਾਲ ਦਿਲੀ ਵਿਚ ਵਿਜਈ ਪਰਵੇਸ਼ ਕੀਤਾ। ਉਸਦੀ ਫੌਜ ਸ਼ਹਿਰ ਵਿਚ ਵੰਡੀ ਗਈ ਉਸ ਨੇ ਆਪਣੀ ਫੌਜ ਨੂੰ ਸ਼ਹਿਰ ਤੇ ਕਿਲੇ ਦੇ ਸਭ ਵੱਡੇ ਵਡੇ ਇਲਾਕਿਆਂ ਵਿਚ ਵੰਡ ਦਿਤਾ । ਸ਼ਹਿਰ ਦੇ ਦਰਵਾਜ਼ਿਆਂ ਅਤੇ ਕਿਲੇ ਉਪਰ ਉਸ ਨੇ ਆਪਣੀ ਗਾਰਦ ਦੇ ਪਹਿਰੇ ਲਾ ਦਿਤਾ । ਉਸ ਨੇ ਹੁਕਮ ਦਿਤਾ ਕਿ ਉਹਦੀ ਫੌਜ ਸ਼ਹਿਨਸ਼ਾਹ ਦੀ ਪਰਜਾ ਨੂੰ ਕਿਸੇ ਪਰਕਾਰ ਨਾਲ ਸਿਰ ਨ ਕਰੇ, ਜਿਹੜਾ ਇਸ ਹੁਕਮ ਦੀ ਲੰਘਣਾ ਕਰੇਗਾ ਉਸਦੇ ਕੰਨ ਕਟ ਦਿਤੇ ਜਾਣਗੇ। ਨਾਦਰ ਵਲੋਂ ੨੫ ਕਰੋੜ ਤਾਵਾਨ ਦੀ ਮੰਗ ਮੁਹੰਮਦ ਸ਼ਾਹ ਵਿਜਈ ਨੂੰ ਸ਼ਾਹੀ ਮਹਲ ਵਿਚਲੇ ਸ਼ਾਨਦਾਰ ਕਮਰੇ ਵਿਚ ਲੈ ਗਿਆ ਜੋ ਏਸੇ ਸਮੇਂ ਲਈ ਖੂਬ ਸਜਾਇਆ ਗਿਆ ਸੀ। ਏਥੇ ਨਾਦਰ ਸ਼ਾਹ ਨੇ ਮੰਗ ਕੀਤੀ ਕਿ ਉਸ ਨੂੰ ਜੰਗ ਦੇ ਤਾਵਾਨ ਵਜੋਂ ੨੫ ਕਰੋੜ ਰੁਪਇਆ ਤਾਰਿਆ ਜਾਏ । ਮੁਹੰਮਦ ਸ਼ਾਹ ਨੇ ਸ਼ਾਹੀ ਖਜ਼ਾਨਾ ਖੋਹਲਿਆ ਅਤੇ ਉਸ ਵਿਚੋਂ ਵਡਮਲੇ ਹੀਰੇ ਜਵਾਹਰਾਤ ਤੇ ਉਹ ਨਾਦਰ ਵਸਤਾਂ ਕਢੀਆਂ ਜੋ ਸਦੀਆਂ ਤੋਂ ਜਮਾ ਹੁੰਦੇ ਰਹੇ ਹਨ । ਇਹ ਚੀਜ਼ਾਂ ਲਿਆ ਕੇ ਉਸ ਨੇ ਬਾਦਸ਼ਾਹ ਦੀ ਭੇਟਾ ਕੀਤੀਆਂ । ਖਜ਼ਾਨੇ ਦੀਆਂ ਵਡਮੂਲੀਆਂ ਵਸਤਾਂ ਉਸ ਨੇ ਵਿਜਈ ਦੇ ਕਦਮਾਂ ਵਿਚ ਸੋਨੇ ਚਾਂਦੀ ਦੇ ਵਿਸ਼ਾਲ ਢੇਰ, Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/221
ਦਿੱਖ