ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩)

ਰਖਣ ਜਾਇਦਾਦ ਤੇ ਜਿਊਂਦਿਆਂ ਰਖਣ ਲਈ ਨਿਯਤ ਕੀਤੀ ਗਈ ਹੈ।

ਯਾਦ ਰਖੋ ਕਿ ਅਸੀਂ ਵਿਕਟੋਰੀਆ-ਰਾਜ ਦੇ ਅਧੀਨ ਰਹਿ ਰਹੇ ਹਾਂ, ਇਹ ਉਹ ਸ਼ਾਨਦਾਰ ਇਤਿਹਾਸਕ ਸਮਾਂ ਹੈ ਜਿਸ ਵਿਚ ਹਰ ਪਾਸਿਉਂ ਅਮਨ ਦੀ ਵਰਖਾ ਹੋ ਰਹੀ ਹੈ। ਸਾਨੂੰ ਮਲਕਾ ਵਿਕਟੋਰੀਆ ਦੇ ਆਗਿਆਕਾਰ ਰਹਿਣ ਵਿਚ ਮਹਾਨ ਤੇ ਪੂਰਨ ਤਸੱਲੀ ਹੈ। ਵੱਡੀ ਮਹਾਰਾਣੀ, ਜਿਸ ਨਾਲੋਂ ਕਿ ਕੋਈ ਸ਼ਹਿਨਸ਼ੀਲ ਹੁਕਮਰਾਨ ਇਕ ਪਵਿੱਤਰ ਔਰਤ, ਇਕ ਮਿਹਰਬਾਨ ਮਾਂ ਤੇ ਇਕ ਵਧ ਸਿਆਣੀ ਸ਼ਖਸੀਅਤ ਦੇ ਨਾਤੇ, ਇਸ ਜਿਹਾ ਹੋਰ ਕੋਈ ਵੀ ਹੁਕਮਰਾਨ ਇਸ ਸੰਸਾਰ ਵਿਚ ਨਹੀਂ ਮਿਲਦਾ। ਇਹੀ ਇਕ ਮਹਾਰਾਣੀ ਹੈ। ਜਿਸ ਦੇ ਝੰਡੇ ਸੰਸਾਰ ਦੇ ਹਰ ਪਾਸੇ ਲਹਿਰਾ ਰਹੇ ਹਨ, ਜਿਸ ਦੀ ਤਾਕਤ ਸਮੁੰਦਰਾਂ ਦੇ ਸਭ ਪਾਸੀਂ ਪਸਰੀ ਪਈ ਹੈ, ਜਿਸ ਦੀ ਬੋਲੀ ਸੰਸਾਰ ਦੇ ਸਭ ਸਭਯ ਦੇਸ਼ਾਂ ਵਿਚ ਮਾਨ ਨਾਲ ਬੋਲੀ ਤੇ ਵਰਤੀ ਜਾਂਦੀ ਹੈ। ਜਿਸ ਦਾ ਰਾਜ ਧਰਤੀ ਦੇ ਸਤਵੇਂ ਹਿਸੇ ਤਕ ਹੈ ਤੇ ਇਹ ਉਹ ਰਾਣੀ ਹੈ ਜਿਸ ਦੇ ਰਾਜ ਵਿਚ ਕਿਤੇ ਵੀ ਸੂਰਜ ਨਹੀਂ ਡੁੱਬਦਾ। ਇਹ ਉਹ ਮਲਕਾ ਹੈ, ਜਿਸ ਦੇ ਦਿਲ ਵਿਚ ਭਾਰਤੀ ਲੋਕਾਂ ਦੀ ਤਰੱਕੀ ਤੇ ਖੁਸ਼ਹਾਲੀ ਦੀ ਚਾਹਣਾ ਹੈ। ਇਸ ਬਾਰੇ ਇਕ ਪਿਛਲੇ ਵਾਇਸਰਾਏ ਨੇ ਆਪਣੇ ਤਜਰਬੇ ਅਨੁਸਾਰ ਕਿਹਾ ਸੀ―ਉਸ ਦੇ ਅਧੀਨ ਹੋਰਨਾਂ ਖੇਤਰਾਂ ਤੋਂ ਇਲਾਵਾ, ਏਥੇ ਹੋਰ ਕੋਈ ਵੀ ਅਜਿਹੇ ਇਲਾਕੇ ਦੇ ਵਾਸੀ ਰਾਣੀ ਦੇ ਦਿਲ ਵਿਚ ਏਨੀ ਇਜ਼ਤ ਨਹੀਂ ਰਖਦੇ, ਜਿਨੇ ਕਿ ਇਹ ਭਾਰਤੀ-ਈਸਾਈ, ਜੈਨੀ, ਹਿੰਦੂ, ਬੋਧੀ, ਮੁਸਲਮਾਨ ਤੇ ਸਿਖ, ਸਭ ਹੀ ਇਸ ਦੇ ਰਾਜ ਵਿਚ ਇਕੋ ਜਿਹੀ ਖੁਸ਼ੀ ਤੇ ਤਰੱਕੀ ਅਨੁਭਵ ਕਰ ਰਹੇ ਹਨ ਤੇ ਉਹਨਾਂ ਨੂੰ ਇਕੋ ਜਹੇ ਕਾਨੂੰਨਾਂ ਰਾਹੀਂ ਰਖਿਆ ਦੇ ਸਾਧਨ ਦਿਤੇ ਗਏ ਹਨ। ਰਾਣੀ ਵਿਕਟੋਰੀਆ ਦੇ ਰਾਜ ਵਿਚ ਉਸ ਦੀ ਆਲ ਔਲਾਦ ਖੁਸ਼ ਰਹੇ। ਆਉਣ ਵਾਲੀਆਂ ਨਸਲਾਂ ਉਸ ਦੇ ਪਵਿੱਤਰ ਨਾਂ ਲੈਣ ਵਿਚ ਖੁਸ਼ੀ ਅਨੁਭਵ ਕਰਨਗੀਆਂ। ਨੇਕੀ, ਫਰਜ਼, ਇਨਸਾਫ ਤੇ ਮਿਹਰ। ਇਹ ਸਾਰੀਆਂ ਹੀ ਸਿਫਤਾਂ ਉਸ ਮਲਕਾ ਰਾਣੀ ਦੇ ਰਾਜ-ਕਰਨ ਦੀਆਂ ਹਨ। ਢੇਰ ਚਿਰ ਪਿਛੋਂ, ਜਦੋਂ ਅਸੀਂ ਖਤਮ ਹੋ ਚੁਕੇ ਹੋਵਾਂਗੇ, ਉਹ ਨਾਂ ਅਜੇ ਤਕ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੋਵੇਗਾ। ਇਹ ਨਾਂ ਉਹਨਾਂ ਚਿਰ ਜ਼ਿੰਦਾ ਰਹੇਗਾ, ਜਿੰਨਾ ਚਿਰ ਕਿ ਹਲ ਵਾਹਕ ਭਾਰਤ ਦੀ ਧਰਤੀ ਤੇ ਹਲ ਵਾਹੁੰਦਾ ਤੇ ਚਲਾਉਂਦਾ ਰਹੇਗਾ। ਉਨਾਂ ਚਿਰ ਇਹ ਨਾਂ ਸਜੀਵ ਰਹੇਗਾ, ਜਿੰਨਾ ਚਿਰ ਕਿ ਥਕੇ ਹੋਏ ਪਾਂਧੀ, ਗਰਮ ਤੇ ਸੜਦੀ ਭਾਰਤੀ ਧੁਪ ਤੋਂ ਅਕ ਆਰਾਮ ਕਰਨ ਲਈ ਇਕ ਦਰਖਤ ਥਲੇ ਬਹਿ, ਸ਼ਾਂਤ ਤੇ ਤਾਜ਼ੇ ਹੋ ਫਿਰ ਅਗੇ ਹੀ ਅਗੇ ਤੁਰਦੇ ਰਹਿਣਗੇ। ਇਹ ਤਾਂ ਰਾਜ ਦੇ ਲੋਕਾਂ ਦੀ ਇਕ ਆਮ ਚਰਚਾ ਬਣ ਚੁਕੀ ਹੈ। ਸਚੀ ਮੁਚੀ, ਇਹ ਬਹਾਦਰ ਦਾ ਮਾਨ, ਕਮਜ਼ੋਰ ਦਾ ਰਾਖਾ ਤੇ ਭੈੜਿਆਂ ਦੀ ਮੌਤ ਹੈ। ਇਸ ਨਾਲ ਪਿਆਰ ਕੀਤਾ ਜਾਂਦਾ ਹੈ, ਇਜ਼ਤ ਕੀਤੀ ਜਾਂਦੀ ਹੈ ਤੇ ਇਸ ਨੂੰ ਮਾਨ ਦਿਤਾ ਜਾਂਦਾ ਹੈ।