ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/230

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰਕਰਨ-੨੩, ਮੁਹੰਮਦ ਸ਼ਾਹ ਦਾ ਰਾਜ (ਨਾਦਰ ਸ਼ਾਹ ਦੇ ਹਮਲੇ ਦੇ ਪਿਛੋਂ ਦਾ ਸਮਾਂ) ਸਿੱਖ ਮਿਸਲਾਂ ਦੀ ਬਣਤਰ ਸਿੱਖਾਂ ਦੀਆਂ ਨਵੇਂ ਸਿਰੇ ਸਰਗਰਮੀਆਂ ਨਾਦਰ ਸ਼ਾਹ ਦੇ ਹਮਲੇ ਪਿਛੋਂ ਜਿਹੜਾ ਜੋਸ਼ ਤੇ ਹਫੜਾ ਦਫੜੀ ਸੂਬਾ ਲਾਹੌਰ ਅੰਦਰ ਮਚੀ ਉਹ ਉਹਨਾਂ ਸਿੱਖਾਂ ਲਈ ਬੜੀ ਲਾਭ- ਦਾਇਕ ਸਾਬਤ ਹੋਈ ਜਿਨ੍ਹਾਂ ਨੇ ਲੰਮੇਰੀ ਜਲਾਵਤਨੀ ਮਗਰੋਂ ਹੁਣ ਫੇਰ ਮਾਰ ਧਾੜ ਤੇ ਲੁਟ ਮਾਰ ਸ਼ੁਰੂ ਕਰ ਦਿਤੀ। ਉਹਨਾਂ ਨੇ ਪੰਜਾਬ ਦੇ ਸ਼ਾਂਤ ਮਈ ਲੋਕਾਂ ਉਤੇ ਛਾਪੇ ਮਾਰਨੇ ਸ਼ੁਰੂ ਕਰ ਦਿਤੇ । ਉਹਨਾਂ ਨੇ ਉਹ ਮਾਲ ਅਸਬਾਬ ਲੁਟ ਲਿਆ ਜਿਹੜਾ ਲੋਕ ਈਰਾਨੀ ਵਿਜਈ ਤੋਂ ਬਚਾ ਕੇ ਪਹਾੜਾਂ ਵਲ ਲੈ ਗਏ ਸਨ ਇਹ ਸਿਖ ਰਾਵੀ ਤੇ ਬਿਆਸ ਵਿਚਾਲੇ ਅਤੇ ਮਾਝੇ ਦੇ ਜੰਗਲਾਂ ਵਿਚ ਭਰੇ ਪਏ ਸਨ ਅਤੇ ਸੜਕਾਂ ਉਤੇ ਲੁਟ ਮਾਰ ਕਰਦੇ ਰਹਿੰਦੇ ਸਨ । ਇਹ ਲੋਕ ਛੋਟੇ ਛੋਟੇ ਜਥੇ ਬਣਾਕੇ ਟਕਰ ਲਾਉਂਦੇ ਅਤੇ ਪਿੰਡਾਂ ਨੂੰ ਲੁਟਦੇ ਰਹਿੰਦੇ । ਪਹਿਲੇ ਪਹਿਲ ਉਹਨਾਂ ਨੇ ਖੁਫੀਆ ਪਾਰਟੀਆਂ ਕਾਇਮ ਕੀਤੀਆਂ ਅਤੇ ਛੋਟੇ ਮੋਟੇ ਹਮਲੇ ਕਰਕੇ ਗੁਜ਼ਾਰਾ ਕਰਦੇ ਕਿਉਂਕਿ ਇਹਨਾਂ ਕਾਰ- ਵਾਈਆਂ ਲਈ ਉਹਨਾਂ ਨੂੰ ਕੋਈ ਪੁਛਣ ਵਾਲਾ ਨਹੀਂ ਸੀ । ਇਸ ਲਈ ਹੁਣ ਉਹ ਖੁਲ੍ਹੀ ਤਰ੍ਹਾਂ ਆ ਕੇ ਅੰਮ੍ਰਿਤਸਰ ਦੇ ਪਵਿਤਰ ਸਰੋਵਰ ਵਿਚ ਅਸ਼ਨਾਨ ਕਰਦੇ ਅਤੇ ਉਥੇ ਬੈਠ ਕੇ ਆਪੋ ਵਿਚ ਜੰਗੀ ਕੌਂਸਲਾਂ ਕਰਦੇ ਸਨ। ਉਹਨਾਂ ਦੀ ਗਿਣਤੀ ਤੇ ਦਲੇਰੀ ਵਿਚ ਵਾਧਾ ਉਹਨਾਂ ਦੀ ਗਿਣਤੀ ਵਿਚ ਦਿਨੋ ਦਿਨ ਵਾਧਾ ਹੁੰਦਾ ਗਿਆ । ਜਿਹੜੇ ਸਿੱਖ ਪਹਾੜਾਂ ਵਿਚ ਜਾ ਛੁਪੇ ਸਨ ਉਹ ਵੀ ਤੇਜ਼ੀ ਨਾਲ ਪਹਾੜਾਂ ਤੋਂ ਥਲੇ ਉਤਰ ਆਏ। ਹੋਰ ਵੀ ਅਨੇਕਾਂ ਲੋਕ ਲੁਟ ਮਾਰ ਤੇ ਮਾਰ ਧਾੜ ਲਈ ਉਹਨਾਂ ਨਾਲ ਸ਼ਾਮਲ ਹੋ ਗਏ ਕਿਓਂਕਿ ਉਸ ਸਮੇਂ ਮਾਰ ਧਾੜ ਜਾਇਜ਼ ਸਮਝੀ ਜਾਂਦੀ ਸੀ । ਸਿਖ ਘੋੜ ਚੜੇ ਪੂਰੀ ਆਜ਼ਾਦੀ ਨਾਲ ਘੋੜੇ ਥੁੜ ਉਂਦੇ ਹੋਏ ਆਪਣੇ ਪਵਿਤਰ ਧਰਮ ਅਸਥਾਨ ਅੰਮ੍ਰਿਤਸਰ ਵਲ ਜਾਂਦੇ ਨਜ਼ਰ ਆਉਂਦੇ ਸਨ। ਹੁਣ ਉਹ ਪਵਿਤਰ ਧਰਮ ਅਸਥਾਨ ਦੀ ਯਾਤਰਾ ਅਗੇ ਵਾਂਗ ਲਕ ਛਿਪ ਕੇ ਜਾਂ ਭੇਸ ਬਦਲ ਕੇ ਨਹੀਂ ਸਨ ਕਰਦੇ । ਮਾਲਦਾਰ ਸਿਖਾਂ ਨੇ ਘੋੜੇ ਖ਼ਰੀਦ ਲਏ ਅਤੇ ਆਪਣੇ ਪਿਛਲਗਾਂ ਨੂੰ ਵੀ ਘੋੜਸਵਾਰ ਬਣਾ ਲਿਆ ਜਿਹੜੇ ਸਿਖ ਵਧੀਕ ਆ ਰਲੇ ਸਨ। ਉਹਨਾਂ ਨੇ २३८ ਵਰਿਆਮਗੀ ਭਰੇ ਕਾਰਨਾਮਿਆਂ ਨਾਲ ਨਾਮਵਰੀ ਖਣੀ ਅਤੇ ਫੌਜੀ ਇਜ਼ਤ ਦੇ ਹਕਦਾਰ ਬਣੇ | ਨਾਦਰਸ਼ਾਹ ਨੇ ਸਿੱਖਾਂ ਬਾਰੇ ਪੁੱਛ ਕੀਤੀ ਦਿਲੀ ਤੋਂ ਵਾਪਸ ਜਾਂਦਾ ਹੋਇਆ ਨਾਦਰ ਸ਼ਾਹ ਜਦ ਪੰਜਾਬ ਵਿਚ ਦੀ ਲੰਘਿਆ ਤਦ ਉਸ ਨੇ ਪੰਜਾਬ ਦੇ ਗਵਰਨਰ ਜ਼ਕਰੀਆ ਖਾਨ ਤੋਂ ਪੁੱਛ ਕੀਤੀ ਕਿ ਸਿਖ ਕਿਸ ਕਿਸਮ ਦੇ ਲੋਕ ਹਨ ਜਿਨ੍ਹਾਂ ਨੇ ਮੇਰੀ ਉਸ ਫੌਜ ਦੇ ਪਿਛਲੇ ਭਾਗ ਨੂੰ ਲੁਟਿਆ। ਜੋ ਦ ਦਾ ਮਾਲ ਲਈ ਜਾ ਰਹੀ ਸੀ ਤੇ ਜਿਹੜੀ ਵੈਰ ਆਂ ਨੂੰ ਕੁਛ ਸਮਝਦੀ ਹੋਈ ਬਿਨਾਂ ਜਥੇਬੰਦੀ ਦੇ ਸਫਰ ਕਰ ਰਹੀ ਸੀ। ਜ਼ਕਰੀਆ ਖਾਨ ਨੇ ਉਤਰ ਦਿਤਾ ਕਿ ਇਹ ਲੋਕ ਫਸਾਦੀ ਫਕੀਰ ਹਨ ਜੋ ਹਰ ਛੇ ਮਹੀਨੇ ਮਗਰੋਂ ਅੰਮ੍ਰਿਤਸਰ ਦੇ ਸਰੋਵਰ ਵਿਚ ਅਸ਼ਨਾਨ ਕਰਨ ਆਉਂਦੇ ਹਨ। ਨਾਦਰ ਨੇ ਪੁਛਿਆ ਕਿ ਇਨ੍ਹਾਂ ਦਾ ਘਰ ਘਾਟ ਕਿਥੇ ਹੈ ? ਗਵਰਨਰ ਨੇ ਇਸਦਾ ਇਹ ਉਤੱਰ ਦਿਤਾ -‘ਇਨ੍ਹਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਹਨ ਇਸ ਲਈ ਨਾਦਰ ਮੁਸਕਰਾਇਆ ਅਤੇ ਉਸਨੇ ਖਿਆ—ਤਦ ਤੇ ਨਿਸ਼ਚੇ ਇਨ੍ਹਾਂ ਨੂੰ ਕੁਰਲ ਓ । ਤੇ ਇਨ੍ਹਾਂ ਦੇ ਦੇਸ਼ ਉੱਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ। ਹੁਣ ਉਨ੍ਹਾਂ ਨੇ ਦਾਲੀਵਾਲੀ ਦਾ ਕਿਲ੍ਹਾ ਉਸਾਰਿਆ ਸਿਖ ਜਥੇਬੰਦੀ ਤੇ ਫੌਜੀ ਰੂਪ ਵਿਚ ਪਰਗਟ ਹੋਏ ਅਤੇ ਉਨ੍ਹਾਂ ਨੇ ਰਾਵੀ ਦੇ ਕਿਨਾਰੇ ਵਾਲੀਵਾਲ ਦੇ ਅਸਥਾਨ ਉਤੇ ਨਿਕਾ ਜਿਹਾ ਕਿਲਾ ਉਸਾਰ ਲਿਆ ਉਹਨਾਂ ਦੀਆਂ ਮਿਸਲਾਂ ਦੀ ਗਿਣਤੀ ਤੇ ਸ਼ਕਤੀ ਵੀ ਵਧ ਗਈ ਅਤੇ ਉਹਨਾਂ ਦੀਆਂ ਲਟਾਂ ਮਾਰਾਂ ਖੁਲੇ ਦੇਸ਼ ਤੀਕ ਹੀ ਸੀਮਤ ਨ ਰਹੀਆਂ ਸਗੋਂ ਉਹ ਲਾਹੌਰ ਦੀ ਾਂ ਕੰਧਾਂ ਤੀਕ ਅਪੜ ਕੇ ਮਾਰ ਧਾੜ ਕਰ ਜਾਂਦੇ। ਨਵਾਬ ਜ਼ਕਰੀਆ ਖ਼ਾਨ ਗਵਰਨਰ ਲਾਹੌਰ ਵੀ ਮੌਤ। ਨਾਦਰ ਸ਼ਾਹ ਦੇ ਮਗਰੋਂ ਹੀ ਨਵਾਬ ਜ਼ਕਰੀਆ ਖ਼ਾਨ ਵਾਈਸ- ਰਾਏ ਪੰਜਾਬ ਵੀ ਲਾਹੌਰ ਵਿਚ ਮਰ ਗਿਆ । ਉਸਦੇ ਖਾਨਦਾਨ ਦਾ ਕੁਰਸੀਨਾਮਾ (ਪਰਿਵਾਰ ਪਰਨਾਲੀ) ਇਉਂ ਹੈ । Sri Satguru Jagjit Singh Ji eLibrary Namdhari Elibrary@gmail.com