ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/237

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੪੫ ਲਾਹੌਰ ਦੇ ਅਤਿਅੰਤ ਮਾਲਦਾਰ ਮਹੱਲੇ ਮੁਗਲ ਪੂਰੇ ਦੀ ਤਬਾਹੀ | ਨਹੀਂ ਸੀ । ਸਰਹਿੰਦ ਤੋਂ ੯ ਮੀਲ ਦ ਫਾਸਲੇ ਉਤੇ ਮਨੋਰਾ ਦੇ ਅਸਥਾਨ ਸਭ ਤੋਂ ਅਮੀਰ ਇਲਾਕਾ ਸੀ । ਹਮਲਾ ਅਜ ਕਲ ਦੇ ਲਾਹੌਰ ਦੀ ਚਾਰ ਦੀਵਾਰੀ ਦੇ ਬਾਹਰ ਮੁਗਲ ਪੂਰਾ ਨਾਮੀ ਮਹਲਾ ਸ਼ਹਿਰ ਦਾ ਆਵਰ ਨੇ ਇਸ ਮਹਲੇ ਨੂੰ ਦਿਲ ਖੋਹਲ ਕੇ ਲੁਟਿਆ। ਉਥੇ ਰਹਿਣ ਵਾਲੇ ਉਮਰਾ ਵੀ ਲੁਟ ਮਾਰ ਤੋਂ ਨ ਬਚ ਸਕੇ । ਅਹਿਮਦ ਸ਼ਾਹ ਦਾ ਲਾਹੌਰ ਵਿਚ ਦਾਖਲਾ ਇਸਵੈ ਮਰਰੋਂ ਅਬਦਾਲੀ ਵਿਜਈ ਸ਼ਹਿਰ ਵਿਚ ਦਾਖਲ ਹੋਇਆ। ਇਸ ਸ਼ਹਿਰ ਦੇ ਸਾਰੇ ਵਸੀਲੇ ਹੁਣ ਉਸ ਦੇ ਕਬਜ਼ੇ ਵਿਚ ਆ ਗਏ ਤੇ ਉਹਨਾਂ ਨਾਲ ਉਸ ਨੇ ਆਪਣੀਆਂ ਫ਼ੌਜਾਂ ਨੂੰ ਹੋਰ ਵੀ ਮਜ਼ਬੂਤ ਬਣਾ ਲਿਆ । ਉਸ ਨੂੰ ਸ਼ਹਿਰ ਵਿਚੋਂ ਤੋਪ ਖਾਨੇ ਦਾ ਸਾਮਾਨ ਤੇ ਨਿਕਾ ਮੋਟਾ ਅਸਲਾ ਭਾਰੀ ਗਿਣਤੀ ਵਿਚ ਹਥ ਲਗਾ ਸ਼ਹਿਰ ਉਤੇ ਭਾਰੀ ਤਾਵਾਨ ਵਿਜਈ ਨੇ ਸ਼ਹਿਰ ਉਤੇ ਭਾਰੀ ਤਾਵਾਨ ਪਾਇਆ । ਕਸੂਰ ਅਫਗਾਨ ਮੋਮਨ ਖਾਨ ਤੇ ਲਖਪਤ ਰਾਏ ਦੀਵਾਨ ਨੇ ਆਪਣੇ ਹਿਸੇ ਦਾ ਤਾਵਾਨ ਤਾਰਿਆ ਤਦ ਜਾਕੇ ਉਹਨਾਂ ਦੀ ਖਲਾਸੀ ਹੋਈ। ਪੰਜਾਬ ਦੇ ਜਿਮੀਂਦਾਰਾਂ ਨੇ ਵਿਜਈ ਨੂੰ ਆਪੋ ਆਪਣਾ ਖਿਰਾਜ ਦੇ ਦਿਤਾ ਅਤੇ ਪਹਾੜੀ ਰਾਜਿਆਂ ਨੇ ਸੁਗਾਤਾਂ ਦੇ ਕੇ ਆਪਣੇ ਵਕੀਲ ਭੇਜ ਜਿਨਾਂ ਰਾਹੀਂ ਉਹਨਾਂ ਨੇ ਆਪਣੀ ਵਫਾਦਾਰੀ ਤੇ ਤਾਬੇਦਾਰੀ ਦਾ ਭਰੋਸਾ ਦਵਾਇਆ । ਦੁਰਾਨੀ ਬਾਦਸ਼ਾਹ ਲਾਹੌਰ ਵਿਚ ਇਕ ਮਹੀਨੇ ਤੋਂ ਵਧੀਕ ਸਮੇਂ ਤੀਕ ਠਹਿਰਿਆ। ਇਸ ਸਮੇਂ ਵਿਚਕਾਰ ਉਸ ਨੇ ਪੰਜਾਬ ਦੇ ਮਾਮਲਿਆਂ ਨੂੰ ਨਜਿਠਿਆ ਅਤੇ ਉਸ ਵਡੀ ਮੁਹਿੰਮ ਲਈ ਤਿਆਗੋ ਵੀ ਕੀਤੀ । ਕਿਉਂ ਕਿ ਏਥੇ ਆਉਣ ਦਾ ਉਹਦਾ ਮੰਤਵ ਵੀ ਇਹੋ ਸੀ। ਸਤਲੁਜ ਵਲ ਚਾਲੇ ਏਨੇ ਚਿਰ ਨੂੰ ਅਹਿਮਦ ਸ਼ਾਹ ਪਾਸ ਕਾਬਲੋਂ ਤਾਜ਼ਾ ਦਮ ਫੌਜਾਂ ਵੀ ਪੁਜ ਗਈਆਂ ਉਸਨੇ ਲਾਹੌਰ ਦੀ ਗਵਰਨਗੇ ਦੀਵਾਨ ਲਖਪਤ ਰਾਏ ਦੇ ਸਪੁਰਦ ਕੀਤੀ ਅਤੇ ਦੀਵਾਨੀ ਮੋਮਨ ਖਾਨ ਕਸੂਰੀਏ ਦੇ ਹਿੱਸੇ ਆਈ । ਇਹ ਪ੍ਰਬੰਧ ਕਰ ਕੇ ਉਸਨੇ ਸਤਲੁਜ ਵਲ ਕਚ ਬੋਲ ਦਿਤਾ। ਅਹਿਮਦ ਸ਼ਾਹ ਦੀਆਂ ਫ਼ੌਜਾਂ ਦੇ ਟਾਕਰੇ ਲਈ ਸ਼ਹਿਨਸ਼ਾਹ ਵਲੀ ਅਹਿਮਦ ਨੂੰ ਭੇਜਣਾ ਮੁਹੰਮਦ ਸ਼ਾਹ ਨੇ ਉਸਦੇ ਕੂਚ ਦੀ ਖਬਰ ਸੁਣਕੇ ਆਪਣੇ ਬੇਟੇ ਨੂੰ ਸਦਿਆਂ, ਉਸਨੂੰ ਦਰਬਾਰ ਵਿਚ ਚੁੰਮਿਆ ਅਤੇ ਕੁਰਾਨ ਹਥ ਵਿਚ ਦਿਤਾ। ਫੇਰ ਉਸਨੂੰ ਇਹ ਹੁਕਮ ਦੇ ਕੇ ਵਿਦਾਅ ਕੀਤਾ ਕਿ ਉਹ ਹਮਲਾ ਆਵਰ ਦੀਆਂ ਫੌਜਾਂ ਨੂੰ ਦਿਲੀ ਵਲ ਵਧਨ ਤੋਂ ਰੋਕ ਦੇਵੇ । ਇਸ ਮਤਲਬ ਲਈ ਸ਼ਹਿਜ਼ਾਦੇ ਨੂੰ ਜ਼ਬਰਦਸਤ ਲਸ਼ਕਰ ਦਿਤਾ ਜਿਸ ਵਿਚ ੮੦ ਹਜ਼ਾਰ ਘੁੜ ਸਵਾਰ ਫੌਜ ਸੀ । ਉਸਦੀ ਸਹਾਇਤਾ ਲਈ ਮਹਾਂ ਮੰਤਰੀ ਕਮਰ ਉਦੀਨ ਅਬੁਲ ਮਨਸੂਰ ਖਾਂਨ, ਸਫਦਰ ਜੰਗ ਅਤੇ ਸਯਦ ਸਲਾਬਤ ਨੂੰ ਵੀ ਨਾਲ ਭੇਜ ਦਿਤਾ। ਮਹਾਂਮੰਤਰੀ ਨੇ ਆਪਣੇ ਨਾਲ ਅਬਦੁਲਾ ਖਾਨ ਤੇ ਫ਼ੈਜ਼ ਉਲਾ ਖਾਨ ਨੂੰ ਵੀ ਲੈ ਲਿਆ ਜੋ ਰੁਹੇਲਾ ਸਰਦਾਰ ਅਲੀ ਮੁਹੰਮਦ ਖਾਨ ਦੇ ਪੁਤਰ ਸਨ ਤੇ ਜਿਹੜੇ ਆਪਣੀਆਂ ਫ਼ੌਜਾਂ ਸਮੇਤ ਦਿੱਲੀ ਵਿਚ ਆ ਕੇ ਠਹਿਰੇ ਹੋਏ ਸਨ। ਦੁਰਾਨੀ ਦੀ ਫੌਜ਼ ੧੨ ਹਜ਼ਾਰ ਜਵਾਨਾਂ ਤੋਂ ਵਧੀਕ ਉਤੇ ਮੁਗਲ ਫੌਜ ਮੌਰਚੇਬੰਦ ਹੋ ਬੈਠ ਗਈ। ਉਹਨਾਂ ਵਿਚ ਜੈਪੁਰ ਦੇ ਰਾਜਾ ਜੈ ਸਿੰਘ ਦਾ ਪੁਤਰ ਈਸਰ ਸਿੰਘ ਵੀ ਆਣ ਸ਼ਾਮਲ ਹੋਇਆ । ਉਸਤੋਂ ਛੁਟ ਰਾਜਪੁਤਾਨੇ ਦੋ ਦੂਜੇ ਰਾਜੇ ਵੀ ਆਪਣੀਆਂ ਫੌਜਾਂ ਲੈ ਕੇ ਆਏ । ਅਬਦਾਲੀ ਨੇ ਦਰਿਆਂ ਨੂੰ ਪਤਨ ਤੋਂ ਪਾਰ ਕੀਤਾ । ਸਰਹਿੰਦ ਉਤੇ ਅਬਦਾਲੀ ਦਾ ਕਬਜ਼ਾ ਅਬਦਾਲੀ ਨੇ ਹਿੰਦੀ ਫ਼ੌਜਾਂ ਨੂੰ ਪਿਛੇ ਛਡ ਦਿਤਾ ਅਤੇ ਅਗੋਵਾਲੀ ਹੋ ਕੇ ਸਰਹਿੰਦ ਉਤੇ ਜਾ ਕਬਜ਼ਾ ਕੀਤਾ । ਸਰਹਿੰਦ ਵਿਚੋਂ ਉਸ ਨੂੰ ਗੋਲਾ ਬਰੂਦ ਬਹੁਤ ਸਾਰੀਆਂ ਤੋਪਾਂ ਬਹੁਤ ਸਾਰਾ ਮਾਲ ਅਸਬਾਬ, ਵੀ ਮਿਲ਼ ਗਈਆਂ । ਜਿਨ੍ਹਾਂ ਦਾ ਅਬਦਾਲੀ ਪਾਸ ਅਭਾਵ ਸੀ । ਸਰਹਿੰਦ ਉਤੇ ਕਬਜ਼ਾ ਕਰਨ ਮਗਰੋਂ ਉਸ ਨੇ ਨ ਕੇਵਲ ਦਿਲੀ ਦੀ ਫੌਜ ਆਉਣ ਵਾਲੇ ਸਮਾਨ ਦੀਆਂ ਕਾਨਵਾਈਆਂ ਨੂੰ ਹੀ ਰੋਕਿਆ ਸਗੋਂ ਸ਼ਾਹੀ ਫੌਜਾਂ ਅਤੇ ਰਾਜਧਾਨੀ ਵਿਚਾਲੇ ਹੋਣ ਵਾਲਾ ਖਤ ਪੱਤਰ ਵੀ ਰੋਕ ਲਿਆ। ਇਸ ਮੌਕੇ ਉਤੇ ਦੁਰਾਨੀਆਂ ਨੇ ਆਪਣੀ ਤਾਕਤ ਤੇ ਸਰਗਰਮੀਆਂ ਦਾ ਜੋ ਵਖਾਵਾ ਪਾਇਆ ਉਸ ਨਾਲ ਦਿਲੀ ਵਾਲਿਆਂ ਦੇ ਦਿਲਾਂ ਉਤੇ ਸਹਿਮ ਤੋ ਡਰ ਛਾ ਗਿਆ। ਛੋਟੀਆਂ ਛੋਟੀਆਂ ਝੜਪਾਂ ਦੋਵਾਂ ਧਿਰਾਂ ਦੀਆਂ ਉਹਨਾਂ ਫੌਜਾਂ ਵਿਚਾਲੇ ਜੋ ਵਖ ਵਖ ਥਾਵਾਂ ਉਤੇ ਨਿਯਤ ਸਨ ਛੋਟੀਆਂ ਮੋਟੀਆਂ ਝੜਪਾਂ ਹੋਈਆਂ ਪਰ ਇਕ ਮਹੀਨੇ ਤੀਕ ਕੋਈ ਫੈਸਲਾ ਕਰੂ ਜੰਗ ਨ ਹੋਇਆ । ਇਸ ਸਮੇਂ ਵਿਚਕਾਰ ਦੁਰਾਨੀ ਬਾਦਸ਼ਾਹ ਆਪਣਾ ਤੋਪਖਾਨਾ ਵੀ ਅੱਗੇ ਲੈ ਆਇਆ ਅਤੇ ਸ਼ਾਹੀ ਫੌਜ ਇਕ ਬਾਜੂ ਉਪਰ ਕਈ ਘੰਟੇ ਤੀਕ ਭਾਰੀ ਤੋਪਾਂ ਨਾਲ ਗੋਲਾਬਾਰੀ ਵੀ ਕੀਤੀ । ਤੋਪ ਦੇ ਗੋਲੇ ਨਾਲ ਵਜ਼ੀਰ ਕਮਰ ਉਦਦੀਨ ਦੀ ਮੌਤ ਸ਼ਾਮ ਵੇਲੇ ਬਿਧ ਵਜ਼ੀਰ ਕਮਰ ਉਦਦੀਨ ਨਮਾਜ਼ ਪੜ੍ਹ ਰਹਿਆ ਸੀ ਕਿ ਦੁਰਾਨੀ ਤੋਪਾਂ ਦਾ ਇਕ ਗੋਲਾ ਉਸਦੇ ਗੋਡੇ ਉਤੇ ਆਕ ਲਗਾ । ਗੋਲੇ ਦਾ ਫਟ ਐਡਾ ਭਾਰੀ ਸੀ ਕਿ ਵਜ਼ੀਰ ਉਸ ਰਾਤ ਹੀ ਚਲਾਣਾ ਕਰ ਗਿਆ ਸਾਰੀ ਫੌਜ ਵਜ਼ੀਰ ਨੂੰ ਤਨੋਂ, ਮਨੋਂ ਪਿਆਰਦੀ ਸੀ ਕਿਉਂਕਿ ਉਸਦਾ ਸੂਕ ਬੂਕ ਤੇ ਸੂਰਬੀਰਤਾ ਉਤੇ ਸਭ ਨੂੰ ਬੜਾ ਭਰੋਸਾ ਸੀ । ਗੱਦੀ ਦੇ ਵਾਰਸ ਮਿਰਜ਼ਾ ਅਹਿਮਦ ਅਤੇ ਸਵਰਗੀ ਦ ਸਪੁਤਰ ਮਰ ਮਨੂੰ* ਨੇ, ਜੋ ਆਪ ਵੀ ਬਹਾਦਰ ਤੇ ਮਨਚਲਾ ਜੋਧਾ ਸੀ, ਉਸਦੀ ਮੌਤ ਦੀ ਖਬਰ ਲੁਕਾਈ ਰਖੀ ਸਹਿਜ਼ਾਦੇ ਨੇ ਆਪਣੇ ਕੁਛ ਵਡੇ ਵਡੇ ਸਰਦਾਰਾਂ ਨੂੰ ਖ਼ੁਦ ਕ ਮੀਟਿੰਗ ਕੀਤੀ । ਇਸ ਜੰਗੀ ਕੌਂਸਲ ਵਿਚ ਫੈਸਲਾ ਹੋਇਆ ਕਿ ਵਜ਼ੀਰ ਦੇ ਮ੍ਰਿਤਕ ਸ਼ਰੀਰ ਨੂੰ ਉਸੇ ਦੇ ਹਾਥੀ ਦੇ ਹੋਏ ਵਿਚ ਬਠਾ ਕੇ ਤੇ ਸ਼ਿਰਹਾਨਿਆਂ ਦਾ ਸਹਰਾਂ ਦੇ ਕੇ ਫਿਰਾਇਆ ਜਾਏ ਅਤੇ ਦੂਜੇ ਹੀ ਦਿਨ ਲੜਾਈ ਸ਼ੁਰੂ ਕਰ ਦਿਤੀ ਜਾਏ । ਇਸ ਫੈਸਲੇ ਅਨੁਸਾਰ ਦੂਜੇ ਦਿਨ ਸਵੇਰੇ ਹੀ ਨੌਜਵਾਨ ਸਹਿਜ਼ਾਦੇ ਨੇ ਬੜੀ ਬਹਾਦਰੀ ਨਾਲ ਹਮਲਾ ਸ਼ੁਰੂ ਕਰ ਦਿਤਾ। ਇਸ ਹਮਲੇ ਵਿਚ ਨੌਜਵਾਨ ਮੀਰ ਮਨੂੰ ਉਸਦੀ ਸਹਾਇਤਾ ਕਰ ਰਿਹਾ ਸੀ।

  • ਸੂਰਮ ਮੀਰ ਮਨੂੰ ਨੇ ਆਪਣੇ ਬਾਪ ਨੂੰ ਮਰਿਆ ਤਕ ਕੇ ਆਪਣੇ ਕਪੜੇ

ਪਾੜ ਦਿਤ ਤੇ ਉਚੀ ਉਚੀ ਰੋਣਾ ਸ਼ੁਰੂ ਕਰ ਦਿਤਾ ਪਰ ਅਹਿਮਦ ਖਾਨ ਨੇ ਜੋ ਸ਼ਾਹੀ ਫੌਜ ਵਿਚ 5 ਹਜ਼ਾਰ ਫੌਜ ਦੀ ਕਮਾਨ ਕਰ ਰਹਿਆ ਸੀ ਉਸ ਨੂੰ ਢਾਰਸ ਦੇਕੇ ਆਖਿਆ ਇਹ ਵੇਲਾ ਬਚਿਆਂ ਵਾਂਗ ਰੋਣ ਦਾ ਨਹੀਂ । ਸਗੋਂ ਮਰਦ ਬਣ ਕੇ ਪਰਦੇਸ਼ੀ ਹਮਲਾ ਆਵਰਾਂ ਨੂੰ ਦੇਸ਼ ਵਿਚੋਂ ਬਾਹਰ ਕਢਣ ਦਾ ਹੈ । Sri Satguru Jagjit Singh Ji eLibrary Namdhari Elibrary@gmail.com