ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

****************************

ਖੰਡ ਪਹਿਲਾਪਰਾਚੀਨ ਸਮਾ

****************************

ਪਰਕਰਨ―੧

ਪੰਜਾਬ ਦੇ ਪਾਣੀਆਂ ਦਾ ਵਰਨਣ

ਸ਼ਬਦ ਪੰਜਾਬ ਦਾ ਮੁੱਢਪੰਜਾਬ-ਯੂਨਾਨੀ ਇਤਿਹਾਸਕਾਰਾਂ ਦਾ ਪੈਂਟਾ ਪੁਟਾਮੀਆ ਅਤੇ ਹਿੰਦੁਸਤਾਨ ਦੇ ਰਾਜ ਦਾ ਉੱਤਰ ਪੱਛਮੀ ਇਲਾਕਾ, ਦੋ ਫਾਰਸੀ ਸ਼ਬਦਾਂ ਦਾ ਜੋੜ ਹੈ, ‘ਪੰਜ’ ਅਤੇ ‘ਆਬ’ ਅਰਥਾਤ ਪੰਜ ਪਾਣੀ। ਇਸ ਸੰਯੁਕਤ ਨਾਮ ਵਿਚ ਦੇਸ ਦੇ ਪੰਜਾਂ ਦਰਿਆਵਾਂ ਵਲ ਇਸ਼ਾਰਾ ਹੈ।

ਹਦ ਬੰਦੀਇਸ ਦੇ ਉੱਤਰ ਵਿਚ ਵਿਸ਼ਾਲ ਹਿਮਾਲਾ ਪਰਬਤਾਂ ਦੀ ਉਹ ਲੜੀ ਹੈ ਜੋ ਇਸ ਨੂੰ ਚੀਨ ਤਿਬੱਤ ਅਤੇ ਕਸ਼ਮੀਰ ਤੋਂ ਵੱਖ ਕਰਦੀ ਹੈ; ਪੂਰਬ ਵਲ ਦਰਿਆ ਜਮਨਾ, ਉੱਤਰ ਪੱਛਮੀ ਸੂਬੇ ਅਤੇ ਚੀਨ ਦਾ ਰਾਜ ਹੈ; ਦੱਖਣ ਵਿਚ ਸਿੰਧ ਤੇ ਦਰਿਆ ਸਤਲੁਜ ਹੈ ਜੋ ਇਸ ਨੂੰ ਬਹਾਵਲਪੁਰ ਤੇ ਰਾਜਪੂਤਾਨੇ ਤੋਂ ਵਖ ਕਰਦੇ ਹਨ; ਪੱਛਮ ਵਿਚ ਸੁਲੇਮਾਨ ਪਰਬਤਾਂ ਦੀ ਲੜੀ ਹੈ ਜੋ ਇਸ ਨੂੰ ਬਲੋਚਿਸਤਾਨ ਅਤੇ ਉਸ ਅਫਗਾਨਿਸਤਾਨ ਤੋ ਵਖ ਕਰਦੀ ਹੈ, ਜੋ ਖੈਬਰ ਨਾਲ ਜਾ ਮਿਲਦਾ ਹੈ । ਉੱਤਰੀ ਲਕੀਰ ਦੇ ਨਾਲ ਨਾਲ ਉੱਚੇ ਹਿਮਾਚਲ ਪਰਬਤਾਂ ਦੀ ਲੜੀ ਦਾ ਉਹ ਵੱਡਾ ਸਾਰਾ ਜਾਲ ਫੈਲਿਆ ਹੋਇਆ ਹੈ ਜਿਸ ਵਿਚ ਚੰਬਾ, ਮੰਡੀ, ਸੁਕੇਤ ਅਤੇ ਨਾਹਨ ਦੀਆਂ ਰਿਆਸਤਾਂ ਤੋਂ ਛੁਟ ਸ਼ਿਮਲੇ ਦੇ ਪਹਾੜੀ ਅਸਥਾਨ ਵੀ ਸ਼ਾਮਲ ਹਨ। ਇਹਨਾਂ ਦੇ ਨਾਲ ਹੀ ਛੋਟੀਆਂ ਛੋਟੀਆਂ ਪਹਾੜੀ

ਰਿਆਸਤਾਂ, ਪੁਸਿਧ ਕਾਂਗੜਾ, ਅਬੁਲ ਫਜ਼ਲ ਦਾ ਨਗਰ ਕੋਟ, ਜਿਸ ਵਿਚ ਕੁਲੂ, ਸਿਉਰਾਜ, ਲਾਹੌਲ ਅਤੇ ਸਪਿਟੀ ਦੀਆਂ ਵਾਦੀਆਂ ਅਤੇ ਡਲਹੌਜ਼ੀ ਸ਼ਾਮਲ ਹਨ, ਦੂਰ ਉੱਤਰ ਵਿਚ ਵਿਦਮਾਨ ਹਨ । ਪੱਛਮੀ ਪਰਬਤ-ਲੜੀ ਦੇ ਨਾਲ ਗਦੀਆਂ ਮਾੜੀ ਦੀਆਂ ਪਹਾੜੀਆਂ ਅਤੇ ਤੇ ਲਹਿਲਹਾਉਦੀ ਹਜ਼ਾਰੇ ਦੀ ਵਾਦੀ ਸੁਲੇਮਾਨੀ ਪਹਾੜਾਂ ਦੀ ਸ਼ਾਨ ਨੂੰ ਚਾਰ ਚੈਨ ਲਾਉਂਦੀ ਹੈ। ਦੱਖਣ ਪੂਰਬ ਵਿਚਲੇ ਦਿੱਲੀ ਅਤੇ ਹਿਸਾਰ ਦੀਆਂ ਕਮਿਸ਼ਨਰੀਆਂ, ਜੋ ਪਹਿਲੇ ਆਗਰਾ ਸਰਕਾਰ ਦੇ ਮਾਤਹਿਤ ਇਲਾਕਿਆਂ ਵਿਚ ਸ਼ਾਂਮਲ ਸਨ ਸਬਾਨਕ ਰਾਜ ਪ੍ਰਬੰਧ ਦੀ ਆਸਾਨੀ ਨੂੰ ਮੁਖ ਰਖ ਕੇ ਸੰਨ ੧੮੫੭ ਦੀ ਬਗਾਵਤ ਮਗਰੋ ਪੰਜਾਬ ਵਿਚ ਸ਼ਾਮਲ ਕਰ ਦਿਤੀਆਂ ਗਈਆਂ ਸਨ।

ਦੇਸ਼ ਦੇ ਭਗੋਲ ਦੀਆਂ
ਪਰਸਿਧ ਵਿਸ਼ਸ਼ਤਾਈਆਂ ਦੇਸ਼ ਦੇ ਭੂਗੋਲ ਵਿਚ ਸਭ ਤੋਂ ਵੱਡੀ ਵਸ਼ੇਸ਼ਤਾ ਵਾਲੇ ਇਸ ਦੇ ਦਰਿਿਆ ਹਨ, ਜੋ ਮਹਾਨ ਵੱਡੇ ਦਰਿਆ ਸਿੰਧ ਦੀ ਆਬਿਆਰੀ ਕਰਦੇ ਹਨ ਹੋਏ ਉੱਚੇ ਹਿਮਾਚਲ ਪਰਬਤਾਂ ਦੇ ਸੈਕੜੇ ਮੀਲ ਇਲਾਕੇ ਵਿਚਦੀ ਲੰਘਕੇ ਮੈਦਾਨੀ ਇਲਾਕੇ ਵਿਚ ਉੱਤਰ ਆਉਂਦੇ ਹਨ। ਧਰਤੀ ਨੂੰ ਹਰਾ ਭਰਾ ਬਣਾਉਂਦੇ ਹੋਏ ਇਹ ਦਰਿਆ ਦੱਖਣ ਵਲ ਵਹਿਣ ਵਾਲੇ ਉਸ ਦਰਿਆ ਸਿੰਧ ਨਾਲ ਜਾ ਮਿਲਦੇ