ਸ਼ਾਗਾਰੋਨ ਦੇ ਦਖਣ ਵਲ ਲਗ ਪਗ ਤਿੰਨ ਮੀਲ ਦੇ ਫਾਸਲੇ ਉਤੇ
ਹੁੰਦਾ ਹੈ। ਇਥੋਂ ਇਹ ਵਿਸ਼ਾਲ ਹਿੰਦੂਕੁਸ਼ ਲੜੀ ਦੀਆਂ ਹੇਠਲੀਆਂ
ਪਹਾੜੀਆਂ ਵਿਚ ਜਾ ਦਾਖਲ ਹੁੰਦਾ ਹੈ। ਇਥੋਂ ੧੨੦ ਮੀਲ ਤੀਕ ਇਸਦਾ
ਤੇਜ਼ ਤੁੰਦ ਪਾਣੀ ਪਹਾੜੀ ਖੱਡਾਂ ਅਤੇ ਡੂੰਘੀਆਂ ਤੇ ਤੰਗ ਵਾਦੀਆਂ
ਵਿਚਦੀ ਸ਼ੂਕਾਂ ਮਾਰਦਾ ਜਾਂਦਾ ਹੈ ਇਥੇ ਇਸ ਨੂੰ ਪਾਰ ਕਰਨਾ ਅਤਿ
ਕਠਨ ਹੈ। ਇਥੋਂ ਚਲ ਕੇ ਇਹ ਦਰਬੰਦ ਪਹੁੰਚਦਾ ਹੈ ਜੋ ਪੰਜਾਬ ਦਾ
ਉੱਤਰ-ਪੱਛਮੀ ਕੋਣਾ ਹੈ। ਇਹ ਅਸਥਾਨ ਇਸ ਦੇ ਸੋਮੇਂ ਤੋਂ ੯੧੨
ਮੀਲ ਦੂਰ ਹੈ।
ਇਸ ਤੋਂ ਅਗੇ ਇਕ ਚੌੜੇ ਰਸਤੇ ਰਾਹੀਂ ਛਛ ਦੀ ਵਾਦੀ ਵਿਚ
ਦਾਖਲ ਹੋ ਕੇ ਦਰਿਆ ਸਿੰਧ ਐਜੀ ਸ਼ਕਲ ਧਾਰਨ ਕਰ ਲੈਂਦਾ ਹੈ ਕਿ
ਇਸ ਨੂੰ ਸ਼ਤੀਰੀਆਂ ਦੀ ਕਿਸ਼ਤੀ ਰਾਹੀਂ ਸਹਿਜੇ ਹੀ ਪਾਰ ਕੀਤਾ ਜਾ
ਸਕਦਾ ਹੈ। ਇਸ ਦੀ ਡੂੰਘਾਈ ਘਟ ਹੋ ਜਾਂਦੀ ਹੈ ਅਤੇ ਇਸ ਵਿਚ ਕਈ
ਰੇਤ ਦੇ ਟਿੱਲੇ ਅਤੇ ਟਾਪੂ ਬਣ ਜਾਂਦੇ ਹਨ। ਇਥੋਂ ੪੦ ਮੀਲ ਥਲੇ
ਵਾਲੇ ਪਾਸੇ ਜਾ ਕੇ ਪੱਛਮ ਵਲੋਂ ਇਸ ਵਿਚ ਉਹ ਵੱਡਾ ਕਾਬਲ* ਦਰਿਆ
ਆਣ ਸ਼ਾਮਲ ਹੁੰਦਾ ਹੈ; ਜੋ ਕਾਬਲ ਦੇ ਚੁਰੇੜੇ ਮੁਖ ਨੂੰ ਸਿੰਜਣ ਅਤੇ
ਸਫੈਦ ਕੋਹ, ਹਿੰਦੂ ਕੁਸ਼ ਅਤੇ ਚਿਤਰਾਲ ਦੀਆਂ ਵਾਦੀਆਂ ਨੂੰ ਹਰਾ ਭਰਾ
ਬਣਾਉਂਣ ਮਗਰੋਂ ਇਹਨਾਂ ਦੀਆਂ ਅਣਗਿਣਤ ਚਟਾਨਾਂ ਵਿਚਾਲੇ
ਆ ਮਿਲਦਾ ਹੈ। ਦਰਿਆ ਕਾਬਲ ਦਾ ਪਾਣੀ ਵੀ ਓਨਾ ਹੀ ਹੈ ਜਿੰਨਾ
ਦਰਿਆ ਸਿੰਧ ਦਾ। ਹੁਣ ਇਸ ਦਾ ਵੇਗ ਬੜਾ ਤੇਜ਼ ਹੋ ਜਾਂਦਾ ਅਤੇ ਦੋਵਾਂ
ਦਾ ਸੰਗਮ ਬੇਹਦ ਤੂਫ਼ਾਨ ਤੇ ਸ਼ੋਰ ਪੈਦਾ ਕਰਦਾ ਹੈ। ਇਥੋਂ ਚਲ ਕੇ
ਛੇਤੀ ਹੀ ਇਹ ਦਰਿਆ ਇਕ ਵਾਰ ਮੁੜ ਸੁਲੇਮਾਨ ਪਹਾੜਾਂ ਦੀ ਸੰਗਲੀ
ਦੀਆਂ ਤੰਗ ਖੱਡਾਂ ਵਿਚ ਜਾ ਦਾਖਲ ਹੁੰਦਾ ਹੈ। ਗਰਮੀਆਂ ਦੀ ਰੁਤ
ਵਿਚ ਇਹ ਕਈ ਥਾਵਾਂ ਤੋਂ ਪਾਰ ਕੀਤਾ ਜਾ ਸਕਦਾ ਹੈ। ਭਾਵੇਂ ਇਸ ਦੀਆਂ
ਲਹਿਰਾਂ ਬੇਹਦ ਤੇਜ਼ ਤੇ ਤੂਫਾਨੀ ਅਤੇ ਪਾਣੀ ਬਰਫ ਵਰਗਾ ਠੰਡਾ ਹੁੰਦਾ ਹੈ।
ਹੜ ਅਤੇ ਤੂਫਾਨ ਵੀ ਇਸ ਵਿਚ ਬਹੁਤ ਆਉਂਦੇ ਹਨ।
ਰਣਜੀਤ ਸਿਘ ਅਤੇ ਸ਼ਾਹ
ਸੁਜਾਹ ਦਾ ਸਿੰਧ ਪਾਰ ਕਰਨਾ ਇੱਸੋਂ ਦਰਿਆ ਦੇ ਇਕ ਪੱਤਨ ਨੂੰ ਪਾਰ ਕਰਨ
ਲਗਿਆਂ ਮਹਾਰਾਜਾ ਰਣਜੀਤ ਸਿੰਘ ਦੀ ਘੁੜ ਸਵਾਰ ਫੌਜ ਜੋ ੧੨੦੦
ਤੋਂ ਲੈਕੇ ੭੦੦੦ ਤੀਕ ਦਸੀ ਜਾਂਦੀ ਹੈ ਇਸ ਦਰਿਆ ਦੀ ਭੇਟ ਹੋ
ਗਈ ਸੀ। ਸਨ ੧੮੦੯ ਵਿਚ ਸ਼ਾਹ ਸ਼ੁਜਾਹ ਨੇ ਇਸ ਨੂੰ ਉਸ ਥਾਂ ਤੋਂ
ਪਰਿਓਂ ਪਾਰ ਕੀਤਾ ਸੀ, ਜਿਥੇ ਇਹ ਕਾਬਲ ਦਰਿਆ ਨਾਲ ਸੰਗਮ
ਬਣਾਉਂਦਾ ਹੈ। ਇਸ ਗਲ ਨੂੰ ਉਸ ਸਮੇਂ ਇਕ ਬੜਾ ਵੱਡਾ ਕਾਰਨਾਮਾਂ
ਸਮਝਿਆ ਗਿਆ। ਇਹਨਾਂ ਦਰਿਆਵਾਂ ਦੇ ਸੈਗਮ ਅਤੇ ਇਹਨਾਂ ਦੇ
ਚਟਾਨਾਂ ਵਿਚਲੋ ਤੇਜ਼ ਵੇਗ ਦਾ ਐਨਾ ਭੈ ਮੰਨਿਆ ਜਾਂਦਾ ਹੈ ਕਿ ਜਦ
ਪਾਣੀ ਘਟ ਤੋ ਘਟ ਤਹਿ ਤੀਕ ਥਲੇ ਲਥ ਜਾਏ ਤਦ ਵੀ ਲਹਿਰਾਂ ਵਿਚ
ਭੰਵਰ ਨਜ਼ਰ ਆਉਦੇ ਤੇ ਐਉਂ ਆਵਾਜ਼ ਪੈਟਾ ਕਰਦੇ ਹਨ ਜਿਵੇਂ ਕਿ
ਸਮੁੰਦਰ; ਪਰ ਦਸ਼ਾਾਂ ਇਸ ਦੇ ਐਨ ਉਲਟ ਬਣ ਜਾਂਦੀ ਹੈ ਜਦ ਬਰਸਾਤ
ਦੇ ਪਾਣੀ ਨਾਲ ਜਾਂ ਉੱਚੇ ਉੱਚੇ ਪਹਾੜਾਂ ਉਪਰਲੀ ਬਰਫ ਪੰਘਰਨ
|
ਨਾਲ ਪਾਣੀ ਦਾ ਜ਼ੋਰ ਬਹੁਤ ਹੋ ਜਾਂਦਾ ਹੈ। ਐਨਾ ਭਿਆਣਕ ਭੰਵਰ
ਉਠਦਾ ਹੈ ਕਿ ਉਸ ਦੀ ਗਰਜ ਕਰੋਪ ਹੋਏ ਸਮੁੰਦਰ ਦੀਆਂ ਲਹਿਰਾਂ
ਨੂੰ ਵੀ ਮਾਤ ਪਾਉਂਦੀ ਹੈ। ਇਹ ਭਿਆਣਕ ਗਰਜ ਬੜੀ ਦੂਰ ਤੀਕ
ਸੁਣਾਈ ਦੇਂਦੀ ਹੈ। ਜਿਹੜਾ ਸੈਲਾਨੀ ਇਹੋ ਜਿਹੇ ਦਰਿਸ਼ ਵੇਖਣ ਦਾ
ਆਦੀ ਨ ਹੋਵੇ ਉਹ ਇਸ ਕੌਤਕ ਨੂੰ ਵੇਖ ਕੇ ਹੈਰਾਨ ਰਹਿ ਜਾਂਦਾ ਹੈ!
ਉਛਾਲੇ ਖਾਂਦਾ ਹੋਇਆ ਇਹ ਦਰਿਆ ਬਹੁਤੀ ਵਾਰ ਕਿਸ਼ਤੀਆਂ ਨੂੰ
ਆਪਣੀਆਂ ਲਹਿਰਾਂ ਵਿਚ ਜਕੜ ਲੈਂਦਾ ਅਥਵਾ ਉਹਨਾਂ ਨੂੰ ਚਟਾਨਾਂ
ਨਾਲ ਟਕਰਾ ਟਕਰਾ ਕੇ ਚੂਰ ਚੂਰ ਕਰ ਦੇਂਦਾ ਹੈ।
ਕਮਾਲੀਆ ਅਤੇ ਜਲਾਲੀਆ
ਚਿੱਟਾਨਾਂ ਜਿੱਥੇ ਇਹ ਦਰਿਆ, ਕਾਬਲ ਦਰਿਆ ਨਾਲ
ਮਿਲ ਕੇ ਸੰਗਮ ਬਣਾਉਂਦਾ ਹੈ ਉਥੇ ਕਮਾਲੀਆ ਅਤੇ ਜਲਾਲੀਆ ਨਾਮੀ
ਦੋ ਕਾਲੀਆਂ ਚੱਟਾਨਾਂ ਹਨ ਜਿਨ੍ਹਾਂ ਬਾਰੇ ਵਚਿਤਰ ਦੰਤਕਥਾ ਪ੍ਰਸਿਧ
ਹੈ। ਇਹ ਚਟਾਨਾਂ ਦਰਿਆ ਵਿਚ ਵਧੀਆਂ ਹੋਣ ਕਰਕੇ ਉਸ ਲਾਂਘੇ
ਲਈ ਬੜੀਆਂ ਖਤਰਨਾਕ ਸਾਬਤ ਹੋਈਆਂ ਹਨ। ਸੋਲ੍ਹਵੀਂ ਸਦੀ ਦੇ ਮੱਧ
ਵਿਚ ਮੁਸਲਮਾਨਾਂ ਦੇ ਰੋਸ਼ਨਾਈ ਫਿਰਕੇ ਦਾ ਮੁੱਢ ਪੀਰ ਰੋਸ਼ਨ ਨੇ ਬੁੱਧਾ
ਸੀ। ਇਸ ਪੀਰ ਦੇ ਦੋ ਪੁਤ੍ਰ ਕਮਾਲ ਉਦ ਦੀਨ ਤੇ ਜਮਾਲ ਉਦ ਦੀਨ ਹੋਏ।
ਇਹਨਾਂ ਦੋਵਾਂ ਭਰਾਵਾਂ ਦੇ ਨਾਮ ਉਤੇ ਹੀ ਇਹਨਾਂ ਦੋਵਾਂ ਕਾਲੀਆਂ
ਚਿੱਟਾਨਾਂ ਦਾ ਨਾਮ ਕਮਾਲੀਆ ਤੇ ਜਮਾਲੀਆ ਪੈ ਗਿਆ। ਇਹਨਾਂ
ਦੋਵਾਂ ਭਰਾਵਾਂ ਨੂੰ ਸ਼ਹਿਨਸ਼ਾਹ ਅਕਬਰ ਦੇ ਹੁਕਮ ਨਾਲ ਇਹਨਾਂ ਚਟਾਨਾਂ
ਦੇ ਸਿਖਰ ਤੋਂ ਹੇਠਾਂ ਦਰਿਆ ਵਿਚ ਸੁਟਿਆ ਗਿਆ ਸੀ। ਇਸ ਫਿਰਕੇ
ਦਾ ਇਹ ਈਮਾਨ ਸੀ ਕਿ ਸਵਾਏ ਈਸ਼ਵਰ ਦੇ ਕੋਈ ਸ਼ੈ ਸਥਾਈ ਨਹੀਂ
ਤੇ ਉਸ ਦੀ ਪੂਜਾ ਵੀ ਜ਼ਰੂਰੀ ਨਹੀਂ। ਉਹ ਕੁਰਾਨ ਨੂੰ ਨਹੀਂ ਸਨ ਮੰਨਦੇ
ਤੇ ਨ ਹੀ ਉਸ ਵਿਚ ਦਸੇ ਦੀਨ ਉਤੇ ਈਮਾਨ ਹੀ ਲਿਆਉਂਦੇ ਸਨ।
ਕਿਉਂਕਿ ਰੋਸ਼ਨਾਈ ਰਵਾਇਤਾਂ ਦੇ ਇਹਨਾਂ ਦੋਵਾਂ ਹਾਮੀਆਂ ਨੇ ਰੂਹਾਂ ਦੀ
ਸਖਤ ਤਬਾਹੀ ਮਚਾਈ ਸੀ ਇਸ ਲਈ ਸ਼ਰਈ ਮੁਸਲਮਾਨਾਂ ਨੇਂ ਇਹਨਾਂ
ਚਿਟਾਨਾਂ ਦੇ ਨਾਮ ਉਹਨਾਂ ਦੇ ਨਾਮ ਉੱਤੇ ਰਖ ਦਿਤੇ ਅਤੇ ਰਖ ਦਿਤੇ ਇਸ
ਲਈ ਕਿਉਕਿ ਅਪਣੀ ਖਤਰੇ ਭਰਪੂਰ ਪੁਜੀਸ਼ਨ ਦੇ ਕਾਰਨ ਆਪਣੀਆਂ
ਘੁੰਮਣ ਘੈਰੀਆਂ ਨਾਲ ਇਹਨਾਂ ਨੇ ਅਨੇਕਾਂ ਇਨਸਾਨਾਂ ਦੀਆਂ
ਜਾਨਾਂ ਲਈਆਂ ਸਨ। ਇਸ ਦੇ ਵੱਡੇ ਵੱਡੇ ਤੂਫਾਨਾਂ; ਇਸ ਦੀਆਂ
ਭਿਆਣਕ ਛੱਲਾਂ ਅਤੇ ਅਮੁਕ ਬਰਫ ਦੇ ਤੋਦਿਆਂ ਨੇ; ਜੋ ਉਚੇ ਉਚੇ
ਪਰਬਤਾਂ ਤੋਂ ਖਿਸਕ ਕੇ ਅਚਾਨਕ ਪਹਾੜ ਵਾਂਗ ਡਿਗਦੇ ਹਨ, ਵਰਿਆ
ਸਿੰਧ ਨੂੰ ਅਤਿਅੰਤ ਤੇਜ਼ ਤੇ ਖਤਰਨਾਕ ਬਣਾ ਦਿਤਾ ਹੈ। ਕਦੇ ਕਦੇ ਤੇ
ਧਰਤੀ ਦੇ ਟੁੱਟੇ ਹੋਏ ਟੁਕੜੇ ਤੇ ਬਰਫਾਨੀ ਪਹਾੜੀ ਚਫਾਨਾਂ ਵੇ ਫਟਣ ਨਾਲ
ਅਤੇ ਇਕਤਰ ਹੋਏ ਪਾਣੀ ਇਕਠੇ ਹੋ ਕੇ ਐਨੇ ਤੇਜ਼ ਵੇਗ ਨਾਲ ਅਗੇ
ਵਧਦੇ ਹਨ ਕਿ ਉਹਨਾਂ ਦੇ ਰਸਤੇ ਵਿਚ ਜੋ ਚੀਜ਼ ਵੀ ਆਵੇ ਕੱਖਾਂ
ਕਾਨਿਆਂ ਵਾਂਗ ਵਹਾਕੇ ਲੈ ਜਾਂਦੇ ਹਨ।
ਸੈਨ ੧੯੪੧ ਵਿਚ ਪਹਾੜ ਟੁਟਣ ਨਾਲ
ਜਿਹੜੀ ਚਿੱਟਾਨ ਅਥਵਾ ਰੋਕ ਪਈ ਉਸ ਨੇ
|
*ਵੇਖੋ ਸਟਰਾਬੋ ਦਾ ਕੋਫਾਸ ਅਤੇ ਏਰੀਅਨ ਦਾ ਕੋਫਨੀਜ਼