ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੬੫)

ਕੀਮਤੀ ਹੀਰਿਆਂ ਜੜਤ ਹੁੰਦੀਆਂ ਸਨ । ਉਹਨਾਂ ਦੇ ਗਲਾਂ ਵਿਚ

ਮੋਤੀਆਂ ਦੀਆਂ ਮਾਲਾਂ ਸੋਭਦੀਆਂ ਅਤੇ ਉਹਨਾਂ ਦੀਆਂ ਬਾਹਵਾਂ ਅਤੇ ਛਾਤੀਆਂ ਨਾਲ ਲਿਸ਼ਕਦੇ ਹੀਰੇ ਬੁਝਦੇ ਸਨ। ਸੁਨਹਿਰੀ ਗੁਰਜ ਇਸ ਗਲ ਦੀ ਨਿਸ਼ਾਨੀ ਸੀ ਕਿ ਉਹ ਸ਼ਾਹੀ ਖਾਨਦਾਨ ਦੇ ਬੰਢੇ ਹਨ। ਉਹਨਾਂ ਦੇ ਹੁਕਮ ਨਾਮੇ ਲਿਖਤੀ ਹੁੰਦੇ ਸਨ ਜਿਨ੍ਹਾਂ ਉਤੇ ਹਾਥੀ ਦੰਦ ਦੀ ਮੋਹਰ ਲਗੀ ਹੁੰਦੀ ਸੀ।

ਲੋਕਾਂ ਦੇ ਦਿਲਾਂ ਵਿਚ ਰਾਜੇ ਲਈ ਅਤਿਅੰਤ ਸ਼ਰਧਾ

ਲੋਕਾਂ ਦੇ ਦਿਲਾਂ ਵਿਚ ਰਾਜੇ ਲਈ ਅਤਿਅੰਤ ਸ਼ਰਧਾ ਤੇ ਇਜ਼ਤ ਹੁੰਦੀ ਸੀ । ਉਹ ਰਾਜੇ ਦੇ ਮੂਹਰੇ ਗੋਡਿਆਂ ਪਰਨੇ ਹੋ ਜਾਂਦੇ । ਉਹਨਾਂ ਦੇ ਦਿਲਾਂ ਵਿਚ ਸ਼ਰਧਾ ਇੱਥੋਂ ਤੀਕ ਹੁੰਦੀ ਕਿ ਉਸ ਨੂੰ ਦੇਵਤਿਆਂ ਵਾਂਗ ਪੂਜਦੇ । ਖੁਸ਼ੀ ਅਤੇ ਸ਼ੁਭ ਅਵਸਰਾਂ ਉਤੇ ਜਿਹਾ ਕਿ ਜੰਗ ਵਿਚ ਫਤਹ, ਰਾਜ ਕੁਮਾਰ ਦਾ ਜਨਮ, ਯਗ, ਵਿਆਹ ਸ਼ਾਦੀ, ਪਰਾਹੁਣੇ ਦੀ ਆਮਦ ਸਮੇਂ ਘੰਟੀਆਂ ਵਜਾ ਕੇ ਲੋਕਾਂ ਨੂੰ ਖਬਰ ਦਿਤੀ ਜਾਂਦੀ ਸੀ। ਇਹੋ ਜਿਹੇ ਂ ਸ਼ੁਭ ਅਵਸਰਾਂ ਉਤੇ ਗਲੀਆਂ ਦੀ ਸਫਾਈ ਕੀਤੀ ਜਾਂਦੀ ਅਤੇ ਗਲੀਆਂ ਬਾਜ਼ਾਰਾਂ ਵਿਚ ਪੁਸ਼ਪ ਤੇ ਪੁਸ਼ਪਮਾਲਾਂ ਲਟਕਾਈਆਂ ਜਾਂਦੀਆਂ; ਸੜਕਾਂ ਉਤੇ ਸੰਦਲ ਜਲ ਦਾ ਛਿੜਕਾ ਕੀਤਾ ਜਾਂਦਾ, ਥਾਂ ਪਰ ਥਾਂ ਝੰਡੀਆਂ ਲਾਈਆਂ ਜਾਂਦੀਆਂ, ਫੁਲਾਂ ਦੇ ਗੁਲਦਸਤੇ, ਮਰਤਬਾਨਾਂ ਦੀ ਕਤਾਰ ਵਿਚ ਸਜਾਏ ਜਾਂਦੇ, ਤੇ ਸੁਗੰਧਤ ਧੂਪ ਨਾਲ ਵਾਯੂ ਨੂੰ ਸੁਗੰਧਿਤ ਕੀਤਾ ਜਾਂਦਾ ਸੀ।

ਰਣਵਾਸ

ਬਾਦਸ਼ਾਹ (ਰਾਜੇ) ਦੇ ਕਈ ਕਈ ਰਣਵਾਸ (ਮਹਤ) ਹੁੰਦੇ ਤੇ ਰਾਣੀਆਂ ਦਾ ਰਾਜ ਕਾਜ ਵਿਚ ਥੜਾ ਰਸੂਖ ਹੁੰਦਾ।ਜਿਹੜਾ ਆਦਮੀ ਰਾਣੀ ਵਲ ਅੱਖ ਉੱਚੀ ਕਰਕੇ ਤਕਦਾ ਉਸ ਦਾ ਘੋਗਾ ਚਿੱਤ ਕਰ ਦਿਤਾ ਜਾਂਦਾ। ਰਾਜੇ ਆਪਣੇ ਸਰੀਰ ਦੀ ਬੜੀ ਰਖਿਆ ਕਰਦੇ। ਉਹ ਸਾਜ਼ਸ਼ਾਂ ਤੋਂ ਆਪਣਾ ਬਚਾਅ ਰਖਦੇ ਕਿਉਂਕਿ ਇਹੋ ਜਿਹੀਆਂ ਸਾਜ਼ਸ਼ਾਂ ਉਦੋਂ ਆਮ ਹੁੰਦੀਆਂ ਸਨ । ਇਸ ਕੰਮ ਲਈ ਕੇਵਲ ਉਹੋ ਤੀਵੀਆਂ ਨਿਯਤ ਕੀਤੀਆਂ ਜਾਂਦੀਆਂ, ਜੋ ਉਹਨਾਂ ਦੇ ਮਾਪਿਆਂ ਤੋਂ ਮੂਲ ਖਰੀਦ ਲਈਆਂ ਜਾਂਦੀਆਂ । ਸ਼ਾਹੀ ਭੋਜਨ ਦੀ ਸੇਵਾ ਇਹੋ ਜਿਹੀਆਂ ਸੁੰਦਰ ਦਾਸੀਆਂ ਦੇ ਸਪੁਰਦ ਹੁੰਦੀ ।

ਸੁੰਦਰੀਆਂ ਦੀ ਗਾਰਦ

ਇਹ ਸੁੰਦਰੀਆਂ ਰਾਜੇ ਦਾ ਭੋਜਨ ਤਿਆਰ ਕਰਦੀਆਂ, ਉਸ ਨੂੰ ਭੋਜਨ ਖੁਵਾਉਂਦੀਆਂ, ਰਾਜੇ ਲਈ ਸ਼ਰਾਬ ਲਿਆਉਂਦੀਆਂ ਤੇ ਉਸ ਨੂੰ ਰਣਵਾਸ ਵਿਚ ਪੁਚਾਂਦੀਆਂ ਸਨ । ਰਾਜੇ ਨੂੰ ਦਿਨੇ ਸੌਣ ਦਾ ਕਦ ਹੌਸਲਾ ਨਹੀਂ ਸੀ ਪੈਂਦਾ, ਸਗੋਂ ਸਾਜ਼ਸ਼ਾਂ ਨੂੰ ਅਸਫਲ ਬਨੌਣ ਲਈ ਉਸ ਨੂੰ ਰਾਤ ਵੇਲੇ ਵੀ ਕਈ ਕਈ ਸੌਣ ਕਮਰੇ ਬਦਲਨੇ ਪੈਂਦੇ ਸਨ । ਰਾਜੇ ਦੀਆਂ ਰਾਣੀਆਂ ਸਦਾ ਉਹਦੇ ਅੰਗ ਸੰਗ ਰਹਿੰਦੀਆਂ : ਇਥੋਂ ਤੀਕ ਕਿ ਸ਼ਿਕਾਰ ਸਮੇਂ ਵੀ ਨਾਲ ਹੀ ਹੁੰਦੀਆਂ । ਇਹਨਾਂ ਦੀ ਰਖਿਆ ਲਈ ਵੀ ਸਿਪਾਹੀ ਨਿਯਤ ਹੁੰਦੇ ਸਨ । ਇਹ ਸੁਨੱਖੀਆਂ ਤੀਵੀਆਂ ਕੁਛ ਰੱਥਾਂ ਉਤੇ ਅਤੇ ਕੁਛ ਹਾਥੀਆਂ ਅਤੇ ਘੋੜਿਆਂ ਉਤੇ ਸਵਾਰ ਹੁੰਦੀਆਂ ਸਨ। ਇਹ ਵੱਖ ਵੱਖ ਕਿਸਮ ਦੇ

ਹਥਿਆਰਾਂ ਨਾਲ ਹਥਿਆਰਬੰਦ ਹੁੰਦੀਆਂ, ਮਾਨੋ ਜੰਗ[1] ਕਰਨ ਜਾ

ਰਹੀਆਂ ਹਨ

ਸ਼ਿਕਾਰ-ਗਾਹ

ਰਾਜਾ ਅਥਵਾ ਬਾਦਸ਼ਾਹ ਚਾਰ-ਦੀਵਾਰੀ ਦੇ ਅੰਦਰ ਸ਼ਿਕਾਰ ਖੇਡਦਾ ਅਤੇ ਇਕ ਉਚੇ ਚੌਂਤੜੇ (ਪਲੇਟਫ਼ਾਰਮ) ਤੇ ਖੜ ਕੇ ਤੀਰ ਛਡਦਾ। ਉਸ ਦੇ ਇਰਦ ਗਿਰਦ ਦੋ ਜਾਂ ਤਿੰਨ ਹਥਿਆਰ ਬੰਦ ਤੀਵੀਆਂ ਖੜੀਆਂ ਰਹਿੰਦੀਆਂ। ਜੰਗ ਵਿਚ ਵੀ ਉਸ ਦੇ ਨਾਲ ਇਸਤਰੀਆਂ ਹੁੰਦੀਆਂ। ਰਾਜਾ ਕੇਵਲ ਜੰਗ ਵਿਚ ਜਾਣ ਸਮੇਂ, ਸ਼ਿਕਾਰ ਖੇਡਣ ਸਮੇਂ, ਯਗ ਕਰਨ ਸਮੇਂ ਜਾਂ ਕਿਸੇ ਤਿਉਹਾਰ ਵਿਚ ਸ਼ਰੀਕ ਹੋਣ ਸਮੇਂ ਹੀ ਮਹਲ ਵਿਚੋਂ ਬਾਹਰ ਨਿਕਲਦਾ। ਰਾਜੇ ਦਾ ਜਲੂਸ

ਰਾਜੇ ਦਾ ਜਲੂਸ ਬੜਾ ਸ਼ਾਨਦਾਰ ' ਤੇ ਦਬਦਬੇ ਵਾਲਾ ਹੁੰਦਾ।

ਪਹਿਲੇ ਜਾਨਵਰਾਂ ਉਤੇ ਅਸਵਾਰ ਢੰਡੋਰਚੀ ਅਤੇ ਨਕਾਰਚੀ ਆਉਂਦੇ, ਉਹਨਾਂ ਦੇ ਮਗਰ ਸੋਨੇ ਤੇ ਚਾਂਦੀ ਦੇ ਝੋਲਾਂ ਵਾਲੇ ਹਾਥੀ ਹੁੰਦੇ ਤੇ ਫੇਰ ਚਾਰ ਘੋੜਿਆਂ ਜਾਂ ਬੈਲਾਂ ਵਾਲੇ ਰੱਬ ਹੁੰਦੇ । ਇਹਨਾਂ ਦੇ ਮਗਰੋਂ ਸੁੰਦਰ ਤੇ ਸਜੇ ਹੋਏ ਸਿਪਾਹੀ। ਫੇਰ ਸ਼ਾਹੀ ਪੁਸ਼ਾਕਾਂ,ਸੋਨੇ ਤੇ ਚਾਂਦੀ ਦੇ ਬਰਤਨ, ਹੀਰੇ ਤੇ ਜਵਾਹਰਾਤ ਜੜੇ ਪਾਣੀ ਪੀਣ ਦੇ ਭਾਂਡੇ, ਕੁਰਸੀਆਂ ਮੇਜ਼ਾਂ ਆਦਿਕ ਚੀਜ਼ਾਂ ਹੁੰਦੀਆਂ। ਇਹਨਾਂ ਦੇ ਮਗਰੋਂ ਸ਼ੇਰ, ਚੀਤੇ, ਭੈਸੇ ਤੇ ਹੋਰ ਜੰਗਲੀ ਜਾਨਵਰ ਹੁੰਦੇ । ਕੁਛ ਵਡੇ ਵਡੇ ਪਿੰਜਰਿਆਂ ਵਿਚ ਤੇ ਬਾਕੀ ਬੰਨੇ ਹੋਏ, ਗੱਡੀਆਂ ਤੇ ਵੈਗਨਾਂ ਵਿਚ ਬੰਦ ਹੁੰਦੇ । ਇਹਨਾਂ ਦੇ ਮਗਰੋਂ ਚਾਰ ਪਹੀਆਂ ਵਾਲੇ ਗੱਡਿਆਂ ਉਤੇ ਬ੍ਰਿਛ ਹੁੰਦੇ, ਜਿਨ੍ਹਾਂ ਉੱਪਰ ਘਰੇਲੂ ਜਾਨਵਰ ਜਿਹਾ ਕਿ ਤੋਤੇ, ਕਬੂਤਰ, ਮੋਰ ਆਦਿਕ ਹੁੰਦ, ਜੋ ਆਪਣੀਆਂ ਸੁਰੀਲੀਆਂ ਮਿਠੀਆਂ ਤਾਨਾਂ ਅਥਵਾ ਸੁੰਦਰ ਖੰਭਾਂ ਤੇ ਕਲਗੀਆਂ ਲਈ ਪ੍ਰਸਿੱਧ ਹਨ। ਰਜਾ ਬ ਹ ਨਾ ਠਾਠ ਬਾਠ ਨਾਲ ਹਾਥੀ ਉਪਰ ਜਾਂ ਸ਼ਾਹੀ ਗੱਡੀ ਉਤੇ ਸਵਾਰ ਹੁੰਦਾ ਸੀ। ਇਤਰ ਫੁਲੇਲ ਤੇ ਧੁੱਪ ਦੇ ਧੂੰਏਂ ਦੀਆਂ ਲਾਟਾਂ ਚੁਗਿਰਦੇ ਨੂੰ ਸੁਗੰਧਤ ਕਰਦੀਆਂ ਸਨ। ਰਾਜੇ ਉਦਾਲੇ ਸੁੰਦਰ ਅਪੱਛਰਾਂ ਦਾ ਝੁਰਮਟ ਹੁੰਦਾ ਤੇ ਇਸ ਸ਼ਾਹੀ ਦਾਇਰੇ ਤੋਂ ਬਾਹਰ ਬਰਛੀਆਂ ਵਾਲੇ ਜਵਾਨ ਪਹਿਰਾ ਦੇਂਦੇ । ਸ਼ਾਹੀ ਸਵਾਰੀ ਦੇ ਮਗਰ ਦਰਬਾਰੀ ' ਤੇ ਵਜ਼ੀਰ ਹੁੰਦੇ ਤੇ ਰਾਗ ਰੰਗ ਦੀ ਮਹਿਫ਼ਲ ਗਰਮ ਰਹਿੰਦੀ। ਸ਼ਾਹੀ ਸਵਾਰੀ ਦੇ ਲੰਘਣ ਦਾ ਰਸਤਾ ਰਸਿਆਂ ਨਾਲ ਨਿਯਤ ਕੀਤਾ ਜਾਂਦਾ ਤੇ ਇਸ ਰਸਤੇ ਵਿਚ ਦਾਖਲ ਹੋਣ ਦੀ ਸਜ਼ਾ ਮੌਤ ਹੁੰਦੀ ਸੀ ।

ਪ੍ਰਾਚੀਨ ਹਿੰਦ ਬਾਰੇ ਮੈਗਸਥਨੀਜ਼ ਦਾ ਬਿਆਨ

ਮੈਗਸਥਨੀਜ਼ ਸਲਯੂਕਸ ਨਿਕੇਟਰ ਦਾ ਰਾਜਦਤ ਸੀ, ਜਿਸ ਬਾਦਸ਼ਾਹ ਚੰਦਰ ਗੁਪਤ (ਸੈਂਡਰਾ ਕੋਟਾਸ) ਵਾਲੀਏ ਪਰਾਸੀ ਦੇ ਦਰਬਾਰ ਵਿਚ ਭੇਜਿਆ ਗਿਆ । ਚੰਦਰ ਗੁਪਤ ਦੀ ਰਾਜਧਾਨੀ ਪਾਲੀ ਬੋਥਰਾ (ਪਟਨਾ) ਸੀ । ਮੈਗਸਥਨੀਜ਼ ਨੇ ਭਾਰਤ ਦਾ ਸਵਿਸਥਾਰ ਹਾਲ ਲਿਖਿਆ ਹੈ । ਕਿਹਾ ਜਾਂਦਾ ਹੈ ਕਿ ਉਸ ਨੇ ਸੰਨ ਈਸਵੀ ਤੋਂ ੩੦੨ ਤੇ ੨੮੮ ਵਿਚਕਾਰ ਭਾਰਤ ਦਾ ਰਟਨ ਕੀਤਾ । ਕਲਿੰਟਨ ਦਾ ਕਥਨ ਹੈ ਉਹ ਸੰਨ ਈਸਵੀ ਤੋਂ ੩੦੨ ਸਾਲ ਪਹਿਲੇ ਹਿੰਦ ਦੇਸ਼ ਵਿਚ ਆਇਆ । ਉਸ ਨੇ ਆਪਣੇ ਸਫਰਨਾਮੇ ਵਿਚ ਦਰਿਆ ਕਾਬਲ ਤੇ ਪੰਜਾਬ ਦਾ ਜੋ ਵਿਸਥਾਰ ਦਿਤਾ ਹੈ ਉਸ ਤੋਂ ਸਪਸ਼ਟ ਹੈ ਕਿ ਉਹ ਉਪਰੋਕਤ ਦੇਸ਼ਾਂ ਵਿਚੋਂ ਲੰਘਿਆ ਸੀ ਤੇ ਉਹਨਾਂ ਵਿਚ ਕਾਫ਼ੀ ਚਿਰ ਰਹਿ ਵੀ ਚੁਕਾ ਸੀ । ਉਸ ਨੇ ਲਿਖਿਆ ਹੈ ਕਿ ਉਥੋਂ ਦੇ ਲੋਕ ਵਖ ਵਖ ਹੁਨਰਾਂ ਵਿਚ ਮਾਹਰ ਸਨ । ਧਰਤੀ ਉਤੇ ਹਰ ਕਿਸਮ ਦੇ ਫਲ ਪੈਦਾ ਹੁੰਦੇ ਤੇ ਨਾਲ ਹੀ ਸਭ ਕਿਸਮ ਦੀਆਂ ਸਬਜ਼ੀਆਂ ਜਿਨ੍ਹਾਂ ਦਾ

Sri Satguru Jagjit Singh Ji eLibrary Namdhari Elibrary@gmail.com

  1. ; ਸ਼ਕੁੰਤਲਾ ਨੇ ਰਾਜਾ ਦੁਸ਼ਯੰਤ ਬਾਰੇ ਲਿਖਿਆ ਹੈ ਕਿ ਉਹਦੇ ਨਾਲ ਯੁਵਕ ਤੀਵੀਆਂ ਹੁੰਦੀਆਂ ਸਨ, ਜਿਨ੍ਹਾਂ ਦੇ ਹੱਥਾਂ ਵਿਚ ਕਮਾਨਾਂ ਤੇ ਗਲਾਂ ਵਿਚ ਫੁਲਾਂ ਦੀਆਂ ਮਾਲਾ ਹੁੰਦੀਆਂ ਸਨ -ਐਮ. ਕਰਿੰਡਲੇ