ਦੇ ਪਿਛੇ ਨੌਕਰ ਚਾਕਰ ਹੁੰਦੇ, ਜੋ ਉਹਨਾਂ ਦੇ ਸਿਰ ਉਤੇ ਛੱਤਰ ਝੁਲਾਉਂਦੇ । ਇਹਨਾਂ ਦੇ ਜਲੂਸ ਨੂੰ ਸ਼ਾਨ ਸ਼ੌਕਤ ਵਾਲਾ ਬਨਾਉਣ ਦਾ ਹਰ ਸੰਭਵ ਜਤਨ ਕੀਤਾ ਜਾਂਦਾ। ਮਰਦਾਂ ਦੀਆਂ ਲੰਮੀਆਂ ਲੰਮੀਆਂ ਦਾੜੀਆਂ ਹੁੰਦੀਆਂ, ਜਿਨ੍ਹਾਂ ਨੂੰ ਉਹ ਲਾਲ, ਸਬਜ਼ ਨੀਲੀਆਂ ਤੇ ਪੀਲੀਆਂ ਰੰਗ ਲੈਂਦੇ । ਤੀਵੀਂਆਂ ਕਪੜਿਆਂ ਨਾਲ ਸਜੀਆਂ ਹੁੰਦੀਆਂ। ਉਹ ਤੰਗ ਪੁਸ਼ਾਕ ਨਹੀਂ ਸਨ ਪਾਉਂਦੀਆਂ। ਉਹ ਆਪਣੇ ਹੱਥਾਂ ਤੇ ਪੈਰਾਂ ਨੂੰ ਮਹਿੰਦੀ, ਚੰਦਨ ਤੇ ਲਾਖ ਨਾਲ ਰੰਗਦੀਆਂ । ਉਹਨਾਂ ਦੇ ਭਰਵਟੇ ਤੋਂ ਮਥੇ ਕਸਤੂਰੀ ਨਾਲ ਰੰਗੇ ਹੁੰਦੇ ਤੇ ਉਹਨਾਂ ਦੇ ਕੇਸ ਫੁਲਾਂ ਨਾਲ ਸ਼ੰਗਾਰੇ ਜਾਂਦੇ ਸਨ । ਸਭ ਤੀਵੀਆਂ ਐਸੇ ਜ਼ੇਵਰ ਤੇ ਜਵਾਹਰਾਤ ਪਹਿਨਦੀਆਂ, ਜੋ ਪਾਉਣ ਵਾਲੀਆਂ ਦੀ ਹੈਸੀਅਤ ਤੇ ਪਦਵੀ ਦੇ ਅਨੁਸਾਰ ਵਖ ਵਖ ਕੀਮਤ ਦੇ ਹੁੰਦੇ। (੬੯) ਧਾਰਮਿਕ ਸੰਨਿਆਸੀ ਯੂਨਾਨੀ ਲੇਖਕਾਂ ਨੇ ਧਾਰਮਿਕ ਸੰਨਿਆਸੀਆਂ ਦੀ ਬੜੀ ਚਰਚਾ ਕੀਤੀ ਹੈ । ਇਹ ਲੋਕ ਜੰਗਲਾਂ ਵਿਚ ਰਹਿੰਦੇ, ਇਛਾਂ ਦੀ ਛਿਲ ਨਾਲ ਆਪਣਾ ਸਰੀਰ ਢਕਦੇ ਅਤੇ ਕੰਦ ਮੂਲ ਖਾ ਕੇ ਗੁਜ਼ਾਰਾ ਕਰਦੇ ਸਨ। ਉਹ ਹਰ ਕਿਸਮ ਦੇ ਰਾਗ ਰੰਗ ਤੋਂ ਬਚਦੇ ਅਤੇ ਕਈ ਕਈ ਦਿਨ ਇਕੋ ਥਾਂ ਅਹਿਲ ਬੈਠੇ ਪੂਜਾ ਕਰਦੇ ਰਹਿੰਦੇ । ਇਹਨਾਂ ਦੇ ਜੋੜ ਸਖਤ ਤੇ ਨਹੂੰ ਲੰਮੇ ਲੰਮੇ ਹੋ ਜਾਂਦੇ । ਬਾਦਸ਼ਾਹ ਤੀਕ ਇਹਨਾਂ ਦੇ ਪਾਸ ਹਾਜ਼ਰ ਹੁੰਦੇ, ਮੁਰਾਦਾਂ ਮੰਗਦੇ ਤੇ ਰਾਜ ਕਾਜ ਦੇ ਮਾਮਲਿਆਂ ਵਿਚ ਇਹਨਾਂ ਦੀ ਸਲਾਹ ਲੈਂਦੇ । ਪਰਕਰਨ-੬ ਅਜਕਲ ਦੇ ਹਿੰਦੂ ਪੰਜਾਬ ਦੇ ਹਿੰਦੂਆਂ ਅਤੇ ਭਾਰਤ ਦੇ ਦੂਜੇ ਸੂਬਿਆਂ ਵਿਚਲੇ ਹਿੰਦੂਆਂ ਵਿਚ ਕੋਈ ਬਹੁਤ ਵੱਡਾ ਫ਼ਰਕ ਨਹੀਂ ਹੈ । ਇਸ ਵਿਚ ਕੋਈ ਸ਼ਕ ਨਹੀਂ ਕਿ ਜਿਥੋਂ ਤੀਕ ਧਾਰਮਿਕ ਰੀਤਾਂ ਰਸਮਾਂ ਦਾ ਸੰਬੰਧ ਹੈ ਇਹਨਾਂ ਵਿਚਾਲੇ ਹੁਣ ਕੁਝ ਕੁਝ ਫਰਕ ਪੈ ਗਿਆ ਹੈ । ਪੁਰਾਤਨ ਹਿੰਦੂਆਂ ਦੀ ਫ਼ਿਲਾਸਫ਼ੀ ਅਤੇ ਧਰਮ ਹਿੰਦੂਆਂ ਦੇ ਧਰਮ ਦਾ ਸਾਰਾ ਸਿਸਟਮ ਵੇਦਾਂ ਉਪਰ ਹੀ ਨਿਰਭਰ ਹੈ ਅਤੇ ਵੈਦ ਮੰਤਰਾਂ ਵਿਚ ਜਿਸ ਨਿਸ਼ਾਨੇ ਨੂੰ ਮੁਖ ਰਖ ਕੇ ਪੂਜਾ ਕੀਤੀ ਜਾਂਦੀ ਹੈ ਉਹ ਹੈ ਇੰਦਰ, ਸੂਰਜ, ਸੋਮ ਅਰਥਾਤ ਚੰਦ ਦਾ ਦੇਵਤਾ ਅਗਨੀ ਦੇਵਤਾ, ਵਰੁਨ ਦੇਵਤਾ, ਜਲ, ਧਰਤੀ, ਅਕਾਸ਼ ਅਤੇ ਪ੍ਰੇਤ ਆਤਮਾ । ਤੱਤਾਂ ਅਤੇ ਸਿਤਾਰਿਆਂ ਨੂੰ ਵੀ ਦੇਵਤੇ ਮੰਨ ਕੇ ਪੂਜਿਆ ਗਿਆ ਹੈ । ਸਾਨੂੰ ਇਹ ਗਲ ਵੀ ਚੇਤੇ ਹੈ ਕਿ ਕਿਵੇਂ ਪੰਜਾਬ ਦੇ ਆਰੀਏ ਇਥੋਂ ਦੇ ਅਸਲ ਵਸਨੀਕਾਂ ਨਾਲ ਜੰਗ ਸਮੇਂ ਦੇਵਤਿਆਂ ਦਾ ਆਵਾਹਨ ਕਰਦੇ ਸਨ । ਇੰਦਰ ਨੇ,ਜੋ ਆਕਾਸ਼, ਬੱਦਲ, ਬਿਜਲੀ ਤੇ ਮੀਂਹ ਦਾ ਦੇਵਤਾ ਹੈ, ਆਰੀਆਂ ਦੇ ਵੈਰੀਆਂ ਦੇ ਗੜ੍ਹ ਅਤੇ ਮੁਨਾਰੇ ਤਬਾਹ ਕੀਤੇ ਸਨ । ਸਿੰਧ ਦੀ ਧਰਤੀ ਵਿਚ ਜੋਧਿਆਂ ਨੂੰ ਇੰਦਰ ਦੇ ਵਿਜਈ ਰੱਥ ਦੇ ਮਗਰ ਰਹਿਣ ਲਈ ਆਖਿਆ ਗਿਆ ਸੀ। ਇੰਦਰ ਦੇਵਤੇ ਦਾ ਇਸ ਲਈ ਆਵਾਹਨ ਕੀਤਾ ਗਿਆ ਤਾਂ ਜੁ ਉਹ ਜੋਧਿਆਂ ਨੂੰ ਬਲ ਬਖਸ਼ੇ, ਜਦ ਜੰਗ ਦਾ ਝੰਡਾ ਝੁਲੇ ਤਦ ਉਹ ਉਹਨਾਂ ਦੇ ਅੰਗ ਸੰਗ ਰਹੇ ਅਤੇ ਆਰੀਆਂ ਨੂੰ ਸਿਆਮ ਵਰਨ ਦੇ ਲੋਕਾਂ ਉਪਰ ਵਿਜੇ ਦਿਵਾਏ । ਮਿੱਤਰ ਦੇਵਤਾ ਜੋ ਰੋਸ਼ਨੀ ਦੇ ਦੇਵਤਿਆਂ ਵਿਚ ਸਭ ਤੋਂ ਉੱਚਾ ਹੈ, ਦੀ ਮੂਰਤੀ, ਅਕਾਸ਼ ਤੋਂ ਉੱਤਰ ਆਈ। ਉਸ ਨੇ ਧਰਤੀ ਤੇ ਆਕਾਸ਼ ਨੂੰ ਥੰਮ੍ਹ ਲਿਆ ਅਤੇ ਆਪਣੀਆਂ ਕਦੇ ਬੰਦ ਨਾ ਹੋਣ ਵਾਲੀਆਂ ਨਜ਼ਰਾਂ ਨਾਲ ਸਭ ਸੰਸਾਰ ਦੇ ਜੀਵਾਂ ਨੂੰ ਤਕਿਆ। ਵਰੁਨ ਜੀਵਨ ਤੇ ਜਲ ਦਾ ਦੇਵਤਾ ਸੀ, ਜੋ ਆਕਾਸ਼ ਵਿਚੋਂ ਉਤਪਨ ਹੋਇਆ ! ਅਗਨੀ ਅਰਥਾਤ ਅੱਗ ਦਾ ਦੇਵਤਾ ਆਪਣੀ ਇਕ ਨਜ਼ਰ ਨਾਲ ਹੀ ਸੰਸਾਰ ਦੀ ਹਰ ਸ਼ੈ ਨੂੰ ਗਰਮਾ ਦੇਂਦਾ ਹੈ । ਵੇਦਾਂ ਨੇ ਸਭ ਤੋਂ ਵੱਡੀ ਸ਼ਕਤੀ ਵਾਲੇ ਉਸ ਇਕ (ਸਰਬ ਸ਼ਕਤੀਮਾਨ) ਵਿਚ ਭਰੋਸਾ ਕਰਨਾ ਸਿਖਾਇਆ, ਜੋ ਕਰਤਾ ਪੁਰਖ ਹੈ । ‘ਹਾਂ ਉਸ ਪਰੀ ਪੂਰਨ ਪਰਮਾਤਮਾ ਵਿਚ, ਜਿਸ ਨੂੰ ਕੇਵਲ ਮਨ ਦੀ ਬਿਰਤੀ ਹੀ ਅਨੁਭਵ ਕਰ ਸਕਦੀ ਹੈ ।” ਪਰਮਾਤਮਾ ਬਾਰੇ ਨਵੀਨ ਵਿਚਾਰ ਹੌਲੀ ਹੌਲੀ ਹਿੰਦੂਆਂ ਵਿਚ ਦੈਵੀ ਸ਼ਕਤੀ ਵਾਲੇ ਸੂਰਬੀਰਾਂ ਦੀ ਪੂਜਾ ਚਲ ਪਈ, ਜਿਸ ਦਾ ਫਲ ਇਹ ਨਿਕਲਿਆ ਕਿ ਬੇਅੰਤ ਦੇਵੀ ਦੇਵਤੇ ਪੂਜੇ ਜਾਣ ਲਗ ਪਏ। ਸੰਨ ਈਸਵੀ ਦੀ ਦਸਵੀਂ ਸਦੀ ਦ ਲਗ ਪਗ ਪਰਮਾਤਮਾ ਬਾਰੇ ਲੋਕਾਂ ਦੇ ਵਿਚਾਰਾਂ ਵਿਚ ਮਹਾਨ ਵੱਡੀ ਤਬਦੀਲੀ ਆਈ । ਉਦੋਂ ਤੋਂ ਹਿੰਦੂਆਂ ਦੀ ਪੂਜਾ ਬਹੁਤ ਕਰਕੇ ਸ਼ਿਵ, ਵਿਸ਼ਨੂੰ, ਸ਼ਕਤੀ ਅਤੇ ਕੁਛ ਹੋਰ ਦੇਵਤਿਆਂ ਤੀਕ ਸੀਮਿਤ ਹੋ ਗਈ।ਰਾਮਾਇਣ ਦੇ ਹੀਰੋ ਰਾਮ, ਕ੍ਰਿਸ਼ਨ ਅਤੇ ਵਿਸ਼ਨੂੰ ਦੇ ਦੂਜੇ ਅਵਤਾਰ ਸੂਰਬੀਰ ਵੀ ਦੇਵਤਿਆਂ ਵਾਂਗ ਹੀ ਪੂਜੇ ਜਾਂਦੇ ਸਨ । ਦੇਵੀ ਦੇਵਤੇ ਇਸ ਵੇਲੇ ਜਿਹੜੇ ਹਿੰਦੂ ਦੇਵਤੇ ਪੂਜੇ ਜਾਂਦੇ ਹਨ ਏਥੇ ਉਹਨਾਂ ਦਾ ਸੰਖੇਪ ਜਿਹਾ ਵਰਨਣ ਪਾਠਕਾਂ ਲਈ ਮਨੋਰੰਜਨ ਹੋਵੇਗਾ। ਬ੍ਰਹਮਾ ਦੇਵੜਿਆਂ ਅਤੇ ਮਨੁੱਖ ਜਾਤੀ ਦਾ ਬਾਬਾ ਆਦਮ ਬਹੱਮਾ, .1 Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/63
ਦਿੱਖ