ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੮੫)

ਵਿਚ ਬੁੱਧ ਪਰਮ ਦੇ ਉਤਰੀ ਅਥਵਾ ਤਿੱਬਤੀ ਰੂਪ ਨੂੰ ਚਾਲੂ ਕੀਤਾ।

ਇਹ ਧਰਮ ਅਸ਼ੋਕ ਦੇ ਬੁੱਧ ਧਰਮ ਤੋਂ, ਜੋ ਦਖਣੀ ਹਿੰਦ ਵਿਚ ਜ਼ੋਰਾਂ ਤੇ ਸੀ, ਅਡਰੀ ਕਿਸਮ ਦਾ ਸੀ। ਸੀਬੀਅਨ ਅਸਰ ਰਸੂਖ਼ ਤੇ ਸਭਿਅਤਾ ਇਸ ਤੋਂ ਵੀ ਪਹਿਲੇ ਪੈਰ ਜਮਾ ਚੁਕੀ ਸੀ ਅਤੇ ਪੰਜਾਬ ਵਿਚ ਬੌਧੀ ਰਾਜ ਦੀ ਕਾਇਮੀ, ਜੋ ਚੀਨੀ ਕਥਨ ਅਨੁਸਾਰ ਸੰਨ ਈਸਵੀ ਦੀ ਪਹਿਲੀ ਸਦੀ ਵਿਚ ਹੋਈ, ਉਸ ਟਾਕਰੇ ਦਾ ਫਲ ਸੀ, ਜੋ ਕਈ ਸਾਲ ਪਹਿਲੇ ਤੋਂ ਹਿੰਦੂ ਧਰਮ ਅਤੇ ਉਤਰੀ ਬੁੱਧ ਧਰਮ ਵਿਚਾਲੇ ਚਲਾ ਆ ਰਿਹਾ ਸੀ।

ਈਰਾਨੀਆਂ ਦਾ ਪੰਜਾਬ ਨੂੰ ਫ਼ਤਹ ਕਰਨਾ

ਫ਼ਰੀਦੂੰ

ਸਰ ਵਿਲੀਅਮ ਜੋਨਜ਼ ਨੇ ਆਪਣੇ ਈਰਾਨੀ ਇਤਿਹਾਸ ਵਿਚ ਈਰਾਨੀ ਇਤਿਹਾਸਕਾਰ ਮੀਰ ਪੌਂਡ ਦੇ ਹਵਾਲੇ ਨਾਲ ਲਿਖਿਆ ਹੈ ਕਿ ਹਿੰਦੁਸਤਾਨ ਉਤੇ ਪਹਿਲਾ ਈਰਾਨੀ ਹਮਲਾ ਮਹਾਂ ਜਮਸ਼ੇਦ[1] ਦੇ ਪੁਤਰ ਫ਼ਰੀਦੂ ਦੀ ਕਮਾਨ ਹੇਠ ਹੋਇਆ। ਮਹਾਂ ਜਮਸ਼ੇਦ ਇਸਥਾਕਰ ਅਥਵਾ ਪਰਸੀਪੋਲੀਸ ਦਾ ਮੋਢੀ ਅਤੇ ਉਸ ਪਾਸ਼ਾਦਾਦੀਆ ਖਾਨਦਾਨ ਦਾ ਪੰਜਵਾਂ ਬਾਦਸ਼ਾਹ ਸੀ, ਜੋ ਲਗਪਗ ੭੫੦ ਪੂਰਵ ਈਸਵੀ ਵਿਚ ਜ਼ੋਰਾਂ ਤੇ ਸੀ। ਬਿਰਧ ਅਵਸਥਾ ਹੋ ਜਾਣ ਕਰ ਕੇ ਉਸ ਨੇ ਆਪਣਾ ਵਿਸ਼ਾਲ ਰਾਜ ਆਪਣੇ ਤਿੰਨਾਂ ਪੱਤਰਾਂ ਵਿਚਾਲੇ ਵੰਡ ਦਿਤਾ। ਸਭ ਤੋਂ ਵਡੇ ਪੁੱਤਰ ਲਾਲੂ ਨੂੰ ਸੀਰੀਆ, ਦੂਜੇ ਪੁੱਤਰ ਤੂਰ ਨੂੰ ਔਕਸਸ ਤੇ ਜੈਕਸਾਰਟਸ ਵਿਚਾਲੇ ਦਾ ਦੇਸ ਅਤੇ ਸਭ ਤੋਂ ਛੋਟੇ ਪੁੱਤਰ ਈਰੇਜ਼ ਨੂੰ ਖ਼ੁਰਾਸਾਨ ਦਾ ਇਲਾਕਾ ਦਿਤਾ। ਅਜ ਕਲ ਜਿਹੜਾ ਦੇਸ ਈਰਾਨ ਤੇ ਤੌਰਾਨ ਅਖਵਾਉਦਾ ਹੈ ਉਹ ਅਸਲ ਵਿਚ ਫਰੀਦੂੰ ਦੇ ਬੇਟੇ ਤੂਰ ਅਤੇ ਈਰੇਜ ਦੇ ਨਾਮ ਉਤੇ ਹੀ ਰਖਿਆ ਗਿਆ ਹੈ।

ਫਰੀਦੂੰ ਦੇ ਰਾਜ ਵਿਚ ਪੰਜਾਬ ਸ਼ਾਮਲ ਸੀ

ਫਰੀਦੁ ਦਾ ਰਾਜ ਹਿੰਦੁਸਤਾਨ ਵਿਚ ਕਿਥੋਂ ਤੀਕ ਫੈਲਿਆ ਇਸ ਬਾਰੇ ਕੋਈ ਵੇਰਵਾ ਨਹੀਂ ਮਿਲਦਾ ਪਰ ਇਹ ਗੱਲ ਨਿਸ਼ਚੇ ਹੈ ਕਿ ਉਸ ਦੇ ਰਾਜ ਵਿਚ ਪੰਜਾਬ ਸ਼ਾਮਲ ਸੀ, ਕਿਉਂਕਿ ਮਹਾਭਾਰਤ ਵਿਚ ਦਰਜ ਹੈ ਕਿ ੫੨੯ ਸਾਲ ਪੂਰਵ ਈਸਾ ਵਿਚ ਸਾਈਰਸ ਮੋਇਆ। ਉਸ ਤੋਂ ਵੀ ਬਹੁਤ ਸਮਾ ਪਹਿਲੇ ਹਿੰਦੁਸਤਾਨ ਢੇਰ ਚਿਰ ਤੀਕ ਸ਼ਾਹ ਈਰਾਨ ਦੀ ਪਰਜਾ ਰਿਹਾ।

ਸਾਈਰਸ ਦਾ ਰਾਜ ਸਿੰਧ ਤੀਕ

ਜ਼ੋਨੋਫੋਨ ਆਪਣੀ ਰਚਨਾ ਸਾਈਰੋਪੀਡੀਆ ਵਿਚ ਸਾਨੂੰ ਦਸਦਾ ਹੈ ਕਿ ਸਾਈਰਸ ਦੇ ਰਾਜ ਦੀ ਪੂਰਬੀ ਸੀਮਾ ਸਿੰਧ ਦਰਿਆ ਸੀ । ਦੂਜੇ ਇਤਿਹਾਸਕਾਰਾਂ ਦਾ ਵੀ ਇਹ ਕਥਨ ਹੈ ਕਿ ਸਾਰਾ ਹੀ ਪੰਜਾਬ ਈਰਾਨੀਆਂ ਦੇ ਮਾਤਹਿਤ ਸੀ ਅਤੇ ਇਸ ਦਾ ਪੂਰਬੀ ਦਰਿਆ ਉਸ ਦੀ ਸੀਮਾ ਸੀ।

ਅਫਰਾਸਿਆਬ ਦਾ ਹਿੰਦ ਉਤੇ ਹਮਲਾ

ਫਰੀਦੂੰ ਦੇ ਸਮੇਂ ਤੋਂ ਹੀ ਹਿੰਦੁਸਤਾਨੀ, ਈਰਾਨੀ ਬਾਦਸ਼ਾਹਾਂ ਨੂੰ

ਖਰਾਜ ਦੇਣ ਦੇ ਆਦੀ ਸਨ। ਉਹਨਾਂ ਦਾ ਰਾਜਾ ਸਾਂਗਲ, ਜਿਸ ਨੂੰ ਫ਼ਰਿਸ਼ਤੇ ਨੇ ਸ਼ਿੱਖੌਲ ਕਰ ਕੇ ਲਿਖਿਆ ਹੈ, ਕਨੌਜ ਵਿਚ ਰਾਜ ਕਰਦਾ ਸੀ । ਉਸ ਨੇ ਖਰਾਜ ਦੇਣਾ ਬੰਦ ਕਰ ਦਿਤਾ । ਇਸ ਗੱਲ ਉਤੇ ਈਰਾਨ ਦਾ ਬਾਦਸ਼ਾਹ ਅਫਰਾਸਿਆਬ ਬੜਾ ਲੋਹਾ ਲਾਖਾ ਹੋਇਆ ਅਤੇ ਉਸ ਨੇ ਆਪਣੇ ਜਰਨੈਲ ਪਾਇਰਨ ਨੂੰ ਪੰਜਾਹ ਹਜ਼ਾਰ ਘੋੜ ਸਵਾਰਾਂ ਦੀ ਫ਼ੌਜ ਦੇ ਕੇ ਹਿੰਦੁਸਤਾਨ ਦੇ ਬਾਦਸ਼ਾਹ ਉਤੇ ਚਾੜ੍ਹ ਭੇਜਿਆ। ਹਿੰਦੁਸਤਾਨੀ ਫ਼ੌਜਾਂ ਨੇ ਈਰਾਨੀ ਜਰਨੈਲ ਨੂੰ ਹਾਰ ਦਿਤੀ ਅਤੇ ਉਸ ਨੂੰ ਪਹਾੜਾਂ ਵਿਚ ਸ਼ਰਨ ਲੈਣ ਲਈ ਮਜਬੂਰ ਕਰ ਦਿਤਾ। ਈਰਾਨੀ ਬਾਦਸ਼ਾਹ ਨੇ ਆਪਣੇ ਜਰਨੈਲ ਦੀ ਹਾਰ ਦੀ ਖਬਰ ਸੁਣ ਕੇ ਇਕ ਲੱਖ ਫ਼ੌਜ ਜਮਾਂ ਕੀਤੀ ਤੇ ਪਾਇਰਨ ਦੀ ਸਹਾਇਤਾ ਲਈ ਆਪ ਚੜ੍ਹਾਈ ਕਰ ਕੇ ਆਇਆ। ਹਿੰਦੀ ਅਤੇ ਈਰਾਨੀ ਫ਼ੌਜਾਂ ਵਿਚਾਲੇ ਬੜੀ ਭਿਆਨਕ ਜੰਗ ਹੋਈ ਜਿਸ ਵਿਚ ਹਿੰਦੀਆਂ ਨੂੰ ਬੁਰੀ ਤਰਾਂ ਹਾਰ ਹੋਈ । ਅਫਰਾਸਿਆਬ ਨੇ ਵੈਰੀ ਦਾ ਪਿੱਛਾ ਕੀਤਾ ਅਤੇ ਹਜ਼ਾਰਾਂ ਹਿੰਦੀਆਂ ਨੂੰ ਤਲਵਾਰ ਦੇ ਘਾਟ ਉਤਾਰਿਆ। ਸ਼ਿੱਖਲ ਬੰਗਾਲ ਵਲ ਨੱਸ ਗਿਆ। ਫੇਰ ਉਥੋਂ ਉਹ ਤਿਰਹੁਤ ਦੇ ਪਹਾੜਾਂ ਵਿਚ ਜਾ ਛਪਿਆ। ਇਸ ਦੇ ਕੁਝ ਚਿਰ ਪਿਛੋਂ ਸ਼ਿੰਖੋਲ ਨੇ ਆਪਣੇ ਦੂਤ ਅਫਰਾਸਿਆਬ ਪਾਸ ਭੇਜ ਕੇ ਬੇਨਤੀ ਕੀਤੀ ਕਿ ਦੇਸਾਂ ਦਾ ਬਾਦਸ਼ਾਹ ਉਸ ਨੂੰ ਕਦਮ ਬੋਸੀ ਦੀ ਆਗਿਆ ਦੇਵੇ। ਉਸ ਦੀ ਬੇਨਤੀ ਪਰਵਾਨ ਹੋ ਗਈ। ਬਿੰਬੋਲ ਨੂੰ ਈਰਾਨੀ ਬਾਦਸ਼ਾਹ ਦੀ ਸੇਵਾ ਵਿਚ ਹਾਜ਼ਰ ਹੋਣ ਦੀ ਆਗਿਆ ਮਿਲ ਗਈ। ਉਹ ਤਲਵਾਰ ਤੇ ਖਫਣ ਲੈ ਕੇ ਬਾਦਸ਼ਾਹ ਦੀ ਸੇਵਾ ਵਿਚ ਹਾਜ਼ਰ ਹੋਇਆ। ਅਫਰਾਸਿਆਬ ਨੇ ਸ਼ਿੰਖੋਲ ਦੇ ਪੱਤਰ ਰੋਹਤ ਨੂੰ ਹਿੰਦ ਦੇ ਤਖ਼ਤ ਉਤੇ ਬਿਠਾ ਦਿੱਤਾ ਅਤੇ ਹਾਰੇ ਹੋਏ ਬਾਦਸ਼ਾਹ ਨੂੰ ਸ਼ਾਹੀ ਕੈਦੀ ਬਣਾ ਕੇ ਆਪਣੇ ਨਾਲ ਤੂਰਾਨ ਲੈ ਗਿਆ। ਰੋਹਤ ਨੇ ਨਿਯਤ ਖਿਰਾਜ ਤੋਂ ਛੂਟ ਬਹੁਤ ਸਾਰਾ ਧਨ ਆਪਣੇ ਪਿਤਾ ਦੇ ਖਰਚ ਲਈ ਈਰਾਨ ਭੇਜਿਆ।

ਹਸਤਾਸਪੇਸ ਦਾ ਪੁੱਤਰ ਦਾਰਾ ਗੁਸਤਾਸਪ ਪ੍ਰਥਮ ਸੰਨ ੫੨੧ ਪੂਰਬ ਈਸਾ ਈਰਾਨ ਦਾ ਬਾਦਸ਼ਾਹ ਚੁਣਿਆ ਗਿਆ। ਉਸ ਦੇ ਅਗਲੇ ਈਰਾਨੀ ਬਾਦਸ਼ਾਹ ਨੇ ਹਿੰਦੁਸਤਾਨ ਨੂੰ ਫਤਹਿ ਕਰਨ ਦਾ ਜਤਨ ਕੀਤਾ। ਇਕ ਬਹੁਤ ਵੱਡੀ ਸਮੁੰਦਰੀ ਫ਼ੌਜ ਤਿਆਰ ਕਰ ਕੇ ਉਸ ਨੇ ਕਰਿੰਡਰੀਆ (ਯੂਨਾਨ ਦੇ ਸੂਬਾ ਕਾਰੀਆ ਦੇ ਸ਼ਹਿਰ) ਨੂੰ ਸਾਈਲਾਕਸ ਦੇ ਹਵਾਲੇ ਕੀਤਾ। ਇਸ ਮੁਹਿੰਮ ਦੇ ਮੰਤਵ ਇਹ ਸੀ ਕਿ ਉਹ ਅਸਥਾਨ ਮਲੂਮ ਕੀਤਾ ਜਾਏ, ਜਿਥੇ ਜਾ ਕੇ ਸਿੰਧ ਦਾ ਪਾਣੀ, ਸਮੁੰਦਰ ਵਿਚ ਜਾ ਡਿਗਦਾ ਹੈ।

ਸਾਈਲੈਕਸ ਦੀ ਸਮੁੰਦਰੀ ਮੁਹਿੰਮ, ਦਾਰਾ ਗੁਸਤਾਸਪ ਪਹਿਲੇ ਦੇ ਮਾਤਹਿਤ

ਮੁਹਿੰਮ ਦਾ ਦੂਜਾ ਮੰਤਵ ਸੀ, ਹਿੰਦੁਸਤਾਨ ਦੇ ਪੱਛਮੀ ਸੂਬਿਆਂ ਦਾ ਪਤਾ ਲਾਉਣਾ ।ਉਸ ਸਮੇਂ ਦੇ ਨਾਮੀ ਸਮੁੰਦਰੀ ਕਮਾਂਡਰ ਸਾਈਲੈਕਸ ਨੇ ਢਾਈ ਸਾਲ ਦੇ ਜਾਨ ਲੇਵਾ ਤੂਫ਼ਾਨੀ ਪੈਂਡੇ ਮਗਰੋਂ ਇਸ ਕਰੜੇ ਕੰਮ ਨੂੰ ਸਿਰੇ ਚਾੜ੍ਹਿਆ। ਢਾਈ ਸਾਲ ਮਗਰੋਂ ਉਹ ਸੂਸਾ ਦੇ ਦਰਬਾਰ ਵਿਚ ਵਾਪਸ ਮੁੜਿਆ ਅਤੇ ਲੋੜੀਂਦੀ ਜਾਨਕਾਰੀ ਦਾਰਾ ਗੁਸਤਾਸ਼ਪ ਨੂੰ ਪੁਚਾਈ। ਇਸ ਪ੍ਰਸਿੱਧ ਸਮੁੰਦਰੀ ਮੁਹਿੰਮ ਦਾ ਸਵਿਸਥਾਰ ਵੇਰਵਾ, ਅਥਵਾ ਈਰਾਨੀ · ਬਾਦਸ਼ਾਹ ਨੇ ਹਿੰਦ ਦੇ ਜੋ ਪੱਛਮੀ ਇਲਾਕੇ ਫ਼ਤਹ ਕੀਤੇ ਉਸ ਦਾ ਵਿਸਥਾਰ ਕਿਤੇ ਦਰਜ ਨਹੀਂ ਮਿਲਦਾ।

ਹਾਂ ਇਹ ਗਲ ਜ਼ਰੂਰ ਦਰਜ ਹੈ ਕਿ ਉਸ ਨੂੰ ਹਿੰਦੁਸਤਾਨ ਵਿਚੋਂ ਜਿੰਨਾ ਰੈਵੇਨੀਊ ਪਹੁੰਚਦਾ ਸੀ ਉਤਨਾ ਪਹਿਲੇ ਕਿਸੇ ਵੀ ਈਰਾਨੀ ਬਾਦਸ਼ਾਹ ਨੂੰ ਕਦੇ ਨਹੀਂ ਸੀ ਮਿਲਿਆ। ਦਾਰਾ ਗੁਸਤਾਸਪ ਦੇ ਸਮੇਂ

  1. ਜਮਸ਼ੇਦ ਨ ਹੀ ਪਹਿਲੇ ਪਹਿਲ ਈਰਾਨੀਆਂ ਵਿਚ ਸ਼ਮਮੀ ਸਾਲ ਜਾਰੀ ਕੀਤਾ। ਏਸ ਦੀ ਯਾਦ ਵਿਚ ਉਸ ਨੇ ਨੌਰੋਜ਼ ਦਾ ਤਿਉਹਾਰ ਚਾਲੂ ਕੀਤਾ ਸੀ।