ਸਿਕੰਦਰ ਨੇ ਸਿਪਾਹੀਆਂ ਨੂੰ ਹੌਸਲਾ ਦਿਤਾ ਸਿਕੰਦਰ ਨੇ ਮਕਦੂਨਵੀ ਸਿਪਾਹੀਆਂ ਦੇ ਜੋਸ਼ ਤੇ ਸੂਰਬੀਰਤਾ ਨੂੰ ਬਤੇਰਾ ਵੰਗਾਰਿਆ ਪਰ ਸਭ ਵਿਅਰਥ। ਉਸ ਨੇ ਉਹਨਾਂ ਨੂੰ ਅਰਬੇਲਾ ਤੇ ਬੈਕਟਰੀਆ ਦੇ ਮੈਦਾਨ ਵਿਚ ਸੌਗਡਿਆਨਾ ਤੇ ਦੂਜੀਆਂ ਥਾਵਾਂ ਉਤੇ ਪ੍ਰਾਪਤ ਕੀਤੀਆਂ ਸ਼ਾਨਦਾਰ ਜਿੱਤਾਂ ਦਾ ਵਾਸਤਾ ਪਾਇਆ ਅਤੇ ਅਗੇ ਨੂੰ ਉਹਨਾਂ ਤੋਂ ਵਧੀਕ ਸ਼ਾਨਦਾਰ ਜਿੱਤਾਂ ਦਾ ਸੁਨਹਿਰੀ ਭਵਿਖਤ ਵਖਾਇਆ। ਉਸ ਨੇ ਆਪਣੇ ਜਧਿਆਂ ਨੂੰ ਇਹ ਵੀ ਦਸਿਆ ਕਿ ਇਥੋਂ ਸਾਡੀ ਪਸਪਾਈ ਨਾ ਕੇਵਲ ਬੇ-ਮੌਕਾ ਸਗੋਂ ਸ਼ਰਮਨਾਕ ਹੋਵੇਗੀ। ਹੁਣ ਉਹ ਆਪਣੀ ਮਜ਼ਲ ਵਲ ਐਨਾ ਅਗੇ ਵਧ ਚੁਕੇ ਹਨ ਕਿ ਉਹਨਾਂ ਨੂੰ ਇਹਨਾਂ ਪ੍ਰਾਪਤ ਕੀਤੀਆਂ ਜਿੱਤਾਂ ਦਾ ਫਲ ਵਿਚ ਅਧੂਰਾ ਛਡ ਕੇ ਪਿਛੇ ਮੁੜਨਾ ਨਹੀਂ ਚਾਹੀਦਾ। ਸਿਪਾਹੀ ਵਾਪਸੀ ਲਈ ਡੱਟ ਗਏ ਸਿਕੰਦਰ ਦੀਆਂ ਇਹਨਾਂ ਅਪੀਲਾਂ, ਲਾਲਚਾਂ ਤੇ ਸਬਜ਼ ਸੁਨਹਿਰੀ ਬਾਗਾਂ ਦਾ ਥੱਕੇ ਹੁਏ ਹੋਏ ਸਿਪਾਹੀਆਂ ਉਤੇ ਕੋਈ ਅਸਰ ਨਾ ਹੋਇਆ ਉਹਨਾਂ ਦੀ ਹੁਣ ਇਹ ਨਿਸ਼ਚਿਤ ਇੱਛਾ ਸੀ ਕਿ ਉਹ ਆਪਣੇ ਦੇਸ ਨੂੰ ਵਾਪਸ ਮੁੜ ਜਾਣ। ਸਿਕੰਦਰ ਨੂੰ ਉਹਨਾਂ ਦੇ ਰਵੀਏ ਤੋਂ ਐਨੀ ਨਿਰਾਸਤਾਂ ਹੋਈ ਕਿ ਉਹ ਸਿੱਧਾ ਆਪਣੇ ਤੰਬੂ ਵਿਚ ਆ ਗਿਆ ਅਤੇ ਆਪਣੇ ਆਪ ਨੂੰ ਤਿੰਨ ਦਿਨ ਤੀਕ ਤੰਬੂ ਵਿਚ ਹੀ ਬੰਦ ਰਖਿਆ। ਉਹਨਾਂ ਤਿੰਨਾਂ ਦਿਨਾਂ ਵਿਚ ਕਿਸੇ ਨਾਲ ਗਲ਼ ਬਾਤ ਵੀ ਨਾ ਕੀਤੀ ਅਤੇ ਆਪਣੇ ਗੂਹੜੇ ਮਿਤਰਾਂ ਤੇ ਭਰੋਸੇ ਯੋਗ ਜਰਨੈਲਾਂ ਤੀਕ ਨੂੰ ਮਿਲਣ ਤੋਂ ਨਾਂਹ ਕਰ ਦਿਤੀ ਸਿਕੰਦਰ ਨੂੰ ਝੁਕਣਾ ਪਿਆ ਤਿੰਨਾਂ ਦਿਨਾਂ ਮਗਰੋਂ ਜਦ ਉਹ ਮੁੜ ਆਪਣੇ ਸਿਪਾਹੀਆਂ ਦੇ ਸਾਹਮਣੇ ਆਇਆ ਤਦ ਵੀ ਉਹਦੇ ਸਿਪਾਹੀ ਆਪਣੇ ਇਰਾਦੇ ਉਪਰ ਡਟੇ ਹੋਏ ਸਨ। ਇਸ ਤੇ ਦੁਨੀਆ ਦੇ ਵਿਜਈ ਨੇ, ਇਸ ਡਰ ਨਾਲ ਕਿ ਇਹ ਜਜ਼ਬਾ ਕਿਤੇ ਬਗ਼ਾਵਤ ਦਾ ਹੀ ਰੂਪ ਨ ਧਾਰ ਲਏ, ਅੰਤ ਦਿਲ ਉਤੇ ਪੱਥਰ ਰਖ ਕੇ ਵਾਪਸੀ ਦੀ ਪਰਵਾਨਗੀ ਦੇ ਦਿਤੀ। ਸਿਕੰਦਰ ਦੇ ਯਾਦਗਾਰੀ ਮੁਨਾਰੇ ਵਾਪਸੀ ਮਾਰਚ ਸ਼ੁਰੂ ਕਰਨ ਤੋਂ ਪਹਿਲੇ ਸਿਕੰਦਰ ਨੇ ਪੱਥਰ ਦੇ ੧੨ ਵਡੇ ਵਡੇ ਮੁਨਾਰੇ, ਜੋ ਪੰਜਾਹ ਪੰਜਾਹ ਫੁਰ ਉਚੇ ਸਨ, ਦਰਿਆ ਬਿਆਸ ਦੇ ਪੂਰਬੀ ਕਿਨਾਰੇ ਉਤੇ ਬਣਵਾਏ। ਇਹ ਮੁਨਾਰੇ ਬਿਆਸ ਤੇ ਸਤਲੁਜ ਦੇ ਸੰਗਮ ਤੋਂ ਥਲੇ ਵਲ ਨੂੰ ਸਨ, ਅਤੇ ਇਹ ਉਸ ਦੀਆਂ ਜਿੱਤਾਂ ਦੀ ਯਾਦ ਵਿਚ ਖੜੇ ਕੀਤੇ ਗਏ ਸਨ। ਇਹਨਾਂ ਮੁਨਾਰਿਆਂ ਉਪਰ ਦੇਵਤਿਆਂ ਨੂੰ ਬਲੀ ਦਿਤੀ ਗਈ ਅਤੇ ਦਸਤੂਰ ਮੂਜਬ ਖੂਬ ਜਸ਼ਨ ਮਨਾਏ ਗਏ ਤੇ ਫੌਜੀ ਖੇਡਾਂ ਖੇਡੀਆਂ ਗਈਆਂ। ਏਰੀਅਨ ਲਿਖਦਾ ਹੈ ਕਿ ਇਹ ਮੁਨਾਰੇ ਕਿਲੇਬੰਦ ਬੁਰਜਾਂ ਦੀ ਉਚਾਈ ਦੇ ਬਰਾਬਰ ਸਨ, ਪਰ ਆਕਾਰ ਵਿਚ ਉਹਨਾਂ ਤੋਂ ਵੀ ਵਡੇ ਸਨ। ਪਲੂਟਰ ਆਪਣੀ ਰਚਨਾ ਵਿਟਾ ਅਲੈਜ਼ੋਰੀਸ (Vita Alexandris) ਵਿਚ ਸਾਨੂੰ ਦਸਦਾ ਹੈ ਕਿ ਇਹ ਮੁਨਾਰੇ ਉਸ ਦੇ ਸਮੇਂ ਤਕ ਕਾਇਮ ਰਹੇ ਅਤੇ ਗੰਗਾ ਤੋਂ ਪਾਰਲੇ ਹਿੰਦੀ ਏਥੇ ਆਉਂਦੇ ਤੇ ਬਲੀ ਚੜਾਉਂਦੇ ਹੁੰਦੇ ਸਨ।” ਮਿਸਟਰ ਪ੍ਰਿਨਸਿਪ ਨੇ ਸਿਕੰਦਰ ਦੀ ਮੁਹਿੰਮ ਦੇ ਵਿਸ਼ੇ ਉਪਰ ਜਰਨਲ ਆਫ ਦੀ ਏਸ਼ਿਆਟਿਕ ਸੁਸਾਇਟੀ ਆਫ ਬੰਗਾਲ ਵਿਚ ਇਉਂ ਲਿਖਿਆ ਹੈ—“ਅਪੋਲੀਨੀਬਸ ਟਿਆਨੀਅਸ ਨੇ ਸੰਨ ਈਸਵੀ ਦੀ ਪਹਿਲੀ ਸਦੀ ਵਿਚ ਇਹਨਾਂ ਮੁਨਾਰਿਆਂ ਨੂੰ ਉਸ ਸਮੇਂ ਡਿੱਠਾ ਜਿਸ ਸਮੇਂ ਯੂਨਾਨੀ ਨਸਲ ਦਾ ਬਾਦਸ਼ਾਹ ਫਰਊਟਸ (Pharaotes) ਪੰਜਾਬ ਵਿਚ ਰਾਜ ਕਰਦਾ ਸੀ। ਬਰਨਜ਼ ਨੇ ਬਿਆਸ ਤੇ ਸਤਲੁਜ |
ਦੇ ਸੰਗਮ ਦੇ ਥਲੇ ਵਾਲੇ ਪਾਸੇ ਇਹਨਾਂ ਮਨਾਰਿਆਂ ਦੀ ਹੋਂਦ ਦਾ ਪਤਾ ਲਾਉਣ ਦਾ ਭਰਪੂਰ ਜਤਨ ਕੀਤਾ ਪਰ ਉਹ ਕੋਈ ਪਤਾ ਨਾ ਲਾ ਸਕਿਆ। ਸਿਕੰਦਰ ਦੀ ਬਿਆਸ ਤੇ ਰਾਵੀ ਨੂੰ ਵਾਪਸੀ ਸਿਕੰਦਰ ਨੇ ਬਿਆਸ ਅਤੇ ਰਾਵੀ ਨੂੰ ਮੁੜ ਪਾਰ ਕੀਤਾ ਅਤੇ ਜਿਹਲਮ ਦੇ ਪੂਰਬੀ ਸਾਹਿਲ ਉਤੇ ਪੂਜਾ, ਜਿਥੇ ਇਕ ਬਹੁਤ ਵੱਡਾ ਬੇੜਾ ਫੌਜ ਨੂੰ ਸਿੰਧ ਪਾਰ ਕਰਨ ਲਈ ਤਿਆਰ ਕੀਤਾ ਗਿਆ ਪਹਾੜੀ ਜੰਗਲਾਂ ਦੀ ਲਕੜ ਨਾਲ ਵੱਖ ਵੱਖ ਅਕਾਰ ਦੀਆਂ ਦੋ ਹਜ਼ਾਰ ਬੇੜੀਆਂ ਤਿਆਰ ਕੀਤੀਆਂ ਗਈਆਂ। ਇਹਨਾਂ ਬੇੜੀਆਂ ਦੀ ਤਿਆਰੀ ਵਿਚ ਫਰ, ਪਾਈਨ ਦੇਓਦਾਰ ਤੇ ਕਈ ਹੋਰ ਕਿਸਮ ਦੇ ਦਰਖਤਾਂ ਦੀ ਵਰਤੋਂ ਕੀਤੀ ਗਈ। ਆਪਣੀ ਵੱਡੀ ਬੇੜੀ ਵਿਚ ਸਵਾਰ ਹੋਣ ਸਮੇਂ ਸਿਕੰਦਰ ਨੇ ਸਾਗਰ ਦੇ ਦੇਵਤਿਆਂ ਨੂੰ ਕੁਰਬਾਨੀ ਦਿਤੀ। ਕਿਸ਼ਤੀ ਦੇ ਸਿਰੇ ਉਤੇ ਖੜੇ ਹੋ ਕੇ ਉਸ ਨੇ ਸੁਨਹਿਰੀ ਪਿਆਲੇ ਵਿਚੋਂ ਪੂਜਾ ਦਾ ਪਾਣੀ ਦਰਿਆ ਦੀ ਭੇਟ ਕੀਤਾ ਅਤੇ ਦਰਿਆ ਦੇ ਦੇਵਤੇ ਦੀ ਪੂਜਾ ਵੀ ਕੀਤੀ। ਸਿਕੰਦਰੀ ਫੌਜ ਦਾ ਪਿਛਾਂਹ ਨੂੰ ਮੋੜਾ ਉਸ ਦੀ ਫੌਜ ੪ ਡਵੀਯਨਾਂ ਵਿਚ ਵੰਡੀ ਗਈ। ਪਹਿਲੇ ਡਵੀਯਨ ਨੇ ਕਰੇਟਰਸ ਦੀ ਕਮਾਨ ਹੇਠ ਸਜੇ ਕਿਨਾਰੇ ਦੇ ਨਾਲ ਨਾਲ ਅਤੇ ਦੂਜੇ ਡਵੀਯਨ ਨੇ ਜੋ ਹੇਫਾਸ਼ਨ ਦੇ ਮਾਤਹਿਤ ਸੀ ਖਬੇ ਕਿਨਾਰੇ ਦੇ ਨਾਲ ਨਾਲ ਮਾਰਚ ਆਰੰਭ ਕੀਤਾ। ਨੀਰਚਸ ਦਰਿਆਈ ਬੇੜੇ ਦਾ ਅਮੀਰ ਉਲ ਬਹਿਰ ਸੀ। ਬਾਕੀ ਫੌਜ ਦੀ ਅਗਵਾਈ ਫਿਲਪ ਕਰ ਰਿਹਾ ਸੀ। ਸਿਕੰਦਰ ਦੀ ਨਿਚੱਲੀ ਸਪਿਰਿਟ ਅਤੇ ਨਵੀਆਂ ਜਿੱਤਾਂ ਤੇ ਗਿਆਨ ਪ੍ਰਾਪਤੀ ਦੀ ਕਦੇ ਨਾ ਮੱਠੀ ਹੋਣ ਵਾਲੀ ਇੱਛਾ ਦੇ ਪ੍ਰਭਾਵ ਹੇਠ ਉਹ ਬਾਰ ਬਾਰ ਬੇੜੇ ਤੋਂ ਉਤਰਦਾ ਅਤੇ ਉਹਨਾਂ ਲੋਕਾਂ ਨੂੰ ਈਨ ਮੰਨਣ ਲਈ ਮਜਬੂਰ ਕਰਦਾ ਜਿਨ੍ਹਾਂ ਨੇ ਆਪਣੇ ਆਪ ਉਸ ਦੀ ਈਨ ਨਹੀਂ ਸੀ ਮੰਨੀ ਮਾਲੀਆਂ ਵਿਰੁਧ ਜੰਗ ਜਿਨ੍ਹਾਂ ਕਬੀਲਿਆਂ ਨੇ ਉਸ ਦੀ ਸਰਦਾਰੀ ਪਰਵਾਨ ਕਰਨ ਤੋਂ ਇਨਕਾਰ ਕੀਤਾ ਉਹਨਾਂ ਵਿਚੋਂ ਸਭ ਤੋਂ ਜ਼ਬਰਦਸਤ ਕਬੀਲਾ ਮਾਲੀ ਅਰਥਾਤ ਮੁਲਤਾਨ ਦੇ ਲੋਕ ਸਨ। ਮੁਲਤਾਨ ਨੂੰ ਹਿੰਦੂ ਲੋਕ ਮਾਲਿਸਥਾਨ ਆਖਦੇ ਹਨ ਜਿਸ ਵਿਚ ਬਰਾਹਮਣਾਂ ਦੀ ਵਸੋਂ ਹੈ | ਮੁਲਤਾਨ ਦੇ ਆਸ ਪਾਸ ਊਚ ਦੇ ਲੋਕ ਵਸਦੇ ਸਨ, ਜਿਨ੍ਹਾਂ ਨੂੰ ਔਕਸੀ ਡਰੇਕੀ ਆਖਦੇ ਹਨ। ਵਿਚਕਾਰਲੇ ਮਾਰੂ ਥਲ ਨੂੰ ਪਾਰ ਕਰ ਕੇ ਸਿਕੰਦਰ ਨੇ ਦਰਿਆ ਅਸੈਸਿਨ ਦੇ ਖਬੇ ਕਿਨਾਰੇ ਦੇ ਨਾਲ ਨਾਲ ਕੂਚ ਜਾਰੀ ਰਖਿਆ। ਕੂਚ ਕਰਦਾ ਹੋਇਆ ਉਹ ਉਸ ਨਦੀ ਤੀਕ ਜਾ ਪਹੁੰਚਾ, ਜੋ ਦਰਿਆ ਨੂੰ ਮਾਲੀ ਤੋਂ ਵਖ ਕਰਦੀ ਹੈ। ਮਾਲੀਆਂ ਦੇ ਕਈ ਸ਼ਹਿਰਾਂ ਉਤੇ ਸਿਕੰਦਰ ਨੇ ਕਬਜ਼ਾ ਕਰ ਲਿਆ ਤੇ ਉਹਨਾਂ ਸ਼ਹਿਰਾਂ ਦੇ ਵਸਨੀਕਾਂ ਨੂੰ ਵੀ ਯੂਨਾਨੀਆਂ ਨੇ ਕਤਲ ਕਰ ਦਿਤਾ। ਹਾਈਡਰੌਟਸ (ਰਾਵੀ) ਦੇ ਦੱਖਣੀ ਕਿਨਾਰੇ ਉਪਰ ਇਸ ਦੇ ਅਸੈਸ਼ਨਜ ਨਾਲ ਸੰਗਮ ਤੋਂ ਕਾਫੀ ਵਿਥ ਉਤੇ ਮਾਲੀ ਦਾ ਸ਼ਹਿਰ ਆਬਾਦ ਸੀ, ਜਿਸ ਬਾਰੇ ਕਿਹਾ ਗਿਆ ਹੈ ਕਿ ਹੁਨਰ ਤੇ ਕੁਦਰਤ ਨੇ ਉਸ ਨੂੰ ਬੜਾ ਮਜ਼ਬੂਤ ਗੜ੍ਹ ਬਣਾ ਦਿਤਾ ਸੀ।” ਇਸ ਦੀ ਸਾਰੀ ਦੀ ਸਾਰੀ ਵਸੋਂ ਬਰਾਹਮਨ ਸੀ। ਗੜ੍ਹ ਘੇਰੇ ਵਿਚ ਦਰਿਆ ਪਾਰ ਕਰਨ ਮਗਰੋਂ ਮਕਦੂਨੀ ਸਿਪਾਹੀਆਂ ਨੇ ਇਸ ਸ਼ਹਿਰ ਦੀ ਬਹੁਤ ਸਾਰੀ ਵਸੋਂ ਨੂੰ ਕਤਲ ਕਰ ਦਿਤਾ ਅਤੇ ਕਈਆਂ ਨੂੰ ਕੈਦ ਕਰ ਲਿਆ। ਗੜ੍ਹ ਵਿਚ ਘਿਰੇ ਹੋਏ ਲੋਕਾਂ ਨੇ |