ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧)

ਵਡੀਆਂ ਵਡੀਆਂ ਕਿਤਾਬਾਂ ਨੂੰ ਪੜ੍ਹਨਾ ਪੈਂਦਾ ਹੈ, ਜਿਹੜੀਆਂ ਕਿ ਭਾਰਤ ਦੇ ਇਤਿਹਾਸ ਨਾਲ ਸੰਬੰਧ ਰਖਦੀਆਂ ਹਨ ਤੇ ਇਹ ਤਦੇ ਹੀ ਹੋ ਸਕਦਾ ਹੈ ਕਿ ਜੇ ਕਰ ਮੈਂ ਇਨ੍ਹਾਂ ਨੂੰ ਅੱਖਰ ਅੱਖਰ ਪੜ੍ਹਾਂ। ਦੂਜੀ ਗਲ ਇਹ ਹੈ ਕਿ ਆਪਣੇ ਬਿਆਨਾਂ ਨੂੰ ਸਹੀ ਜਾਨਣ ਲਈ ਪਹਿਲਾਂ ਦਿਤੇ ਹੋਏ ਅੰਕੜਿਆਂ ਨੂੰ ਪਰਖਦਾ ਹਾਂ। ਨਤੀਜਾ ਇਹ ਹੋਇਆ ਹੈ ਕਿ ਸਿਰਫ ਉਹੀ ਹਵਾਲੇ ਦਿਤੇ ਗਏ ਹਨ, ਜਿਹੜੇ ਕਿ ਮੈਨੂੰ ਠੀਕ ਠੀਕ ਜਚੇ। ਇਹ ਜਚਣਾ ਮੈਂ ਤਦ ਕਹਿ ਰਿਹਾ ਹਾਂ ਜਦੋਂ ਕਿ ਮੈਂ ਇਨ੍ਹਾਂ ਕਈ ਹੋਰਨਾਂ ਇਤਿਹਾਸਾਂ ਨਾਲ ਮਿਲਾਇਆ ਹੈ ਤੇ ਜਿਹੜੇ ਕਿ ਭਾਰਤ ਦੇ ਇਤਿਹਾਸ ਵਿਚ ਖਾਸ ਥਾਂ ਰਖਦੇ ਹਨ।

ਮੇਰਾ ਕੰਮ, ਭਾਵੇਂ ਕਿੰਨੀਆਂ ਹੀ ਔਕੜਾਂ ਭਰਿਆ ਹੈ; ਤੇ ਇਸ ਨੂੰ ਪੂਰਿਆਂ ਕਰਨ ਲਈ ਕਈ ਸਾਲ ਲਗ ਗਏ ਪਰ ਮੈਂ ਇਸ ਨੂੰ ਫਿਰ ਵੀ ਪਿਆਰ ਗੋਚਰਾ ਕਰ ਰਿਹਾ ਹਾਂ ਤੇ ਹੁਣ ਮੈਂ ਅਖੀਰ ਤੇ ਮਹਿਸੂਸ ਕਰਦਾ ਹਾਂ ਕਿ ਜਿਹੜਾ ਸਮਾਂ ਮੈਂ ਇਸ ਦੇ ਲਿਖਣ ਤੇ ਲਾਇਆ ਹੈ, ਉਹ ਇਸ ਨਾਲੋਂ ਹੋਰ ਕਿਸੇ ਯੋਗ ਕੰਮ ਤੇ ਨਹੀਂ ਸੀ ਲਾਇਆ ਜਾ ਸਕਦਾ। ਮੈਂ ਪੰਜਾਬ ਦੇ ਇਤਿਹਾਸ ਨੂੰ ਅਜੋਕੇ ਕਾਲ ਤਕ ਪੇਸ਼ ਕਰ ਸਕਿਆ ਹਾਂ, ਸਿਰਫ ਇਸ ਆਸ ਤੇ ਕਿ ਇਸ ਪੁਸਤਕ ਨੂੰ ਤਹਿਜ਼ੀਬ ਵਾਲੇ ਲੋਕ ਪੜ੍ਹਨਗੇ ਤੇ ਆਮ ਕਰਕੇ ਅੰਗਰੇਜ਼ਾਂ ਦੇ ਦੇਸ਼ ਵਿਚ ਤਰੱਕੀ ਨੂੰ ਵੀ ਤੇ ਏਹਦੇ ਨਾਲ ਵਿਦਿਆਰਥੀਆਂ ਨੂੰ ਵੀ ਲਾਭ ਹੋਵੇਗਾ। ਇਸ ਦੇ ਨਾਲ ਹੀ ਮੈਂ ਇਹ ਵੀ ਖਿਆਲ ਕਰਦਾ ਹਾਂ ਕਿ ਪੜ੍ਹੀ ਲਿਖੀ ਜਨਤਾ ਵੀ ਸ਼ਾਇਦ ਇਸ ਵਿਚੋਂ ਆਪਣੇ ਦੇਸ਼ ਸੰਬੰਧੀ ਕੋਈ ਸੰਖੇਪ ਤੇ ਅਸਰ ਭਰਪੂਰ ਖਿਆਲ ਲਭ ਸਕੇ। ਇਸ ਨੂੰ ਲਿਖਣ ਲਗਿਆਂ, ਇਸ ਵਿਚ ਹਰ ਇਤਿਹਾਸਕ ਘਟਨਾ ਨੂੰ ਲਿਖਦਿਆਂ, ਇਸ ਨਾਲ ਹੋਰਨਾਂ ਇਤਿਹਾਸਕ ਰਚਨਾਵਾਂ ਦੇ ਹਵਾਲੇ ਇਸ ਕਰਕੇ ਨਹੀਂ ਦਿਤੇ ਕਿ ਇਹ ਕਿਤਾਬ ਬਹੁਤ ਵੱਡੀ ਬਣ ਜਾਏਗੀ। ਇਸ ਨੂੰ ਲਿਖਦਿਆਂ ਬਹੁਤ ਸਾਰੀਆਂ ਪੂਰਬੀ ਇਤਿਹਾਸਕ ਰਚਨਾਵਾਂ ਨੂੰ ਪੜਤਾਲਿਆ ਗਿਆ ਹੈ। ਪਰ ਮੈਂ ਉਹਨਾਂ ਦਾ ਖਾਸ ਤੌਰ ਤੇ ਧੰਨਵਾਦੀ ਹਾਂ, ਜਿਨ੍ਹਾਂ ਦੀਆਂ ਰਚਨਾਂਵਾਂ ਦੇ ਹਵਾਲੇ ਮੈਂ ਦਿਤੇ ਹਨ-ਉਹ ਹਨ ਸਰ ਵਿਲੀਅਮ ਜੋਨਜ਼, ਬਰਿਗਜ਼ ਦੇ ਮਹਾਨ ਉਲਥੇ "ਫ਼ਰਿਸ਼ਤਾ" ਦਾ, ਸਰ ਐਚ. ਐਮ. ਇਲੀਅਟ ਦਾ ਭਾਰਤ ਦੇ ਇਤਿਹਾਸਕਾਰ, ਮਰੇ ਦੀਆਂ ਰਚਨਾਵਾਂ, ਟੇਲਰ; ਮਾਰਸ਼ਮੈਨ, ਮਿਲ, ਟਾਲ ਬੁਆਏਜ਼ ਵੀਰ, ਕੀਨ, ਫਰੇਜ਼ਰ, ਤੇ ਮੈਕਫਾਰਲੇਨ। ਇਤਿਹਾਸ ਦੇ ਪੁਰਾਣੇ ਹਿੱਸੇ ਲਈ ਮੈਂ ਇਨ੍ਹਾਂ ਸਜਨਾਂ ਦਾ ਧੰਨਵਾਦੀ ਹਾਂ-ਡਾਕਟਰ ਹੰਟਰ, ਜਨਰਲ ਕਨਿੰਘਮ, ਮੈਕਰਿੰਡਲ, ਡੰਕਰ, ਥਾਮਸ ਪੌਰੀਸ, ਲਡਲੋ, ਟੈਵਰਨੀਅਰ ਤੇ ਮਿਸਟਰ ਹੰਟਰ। ਮੁਸਲਮਾਨਾਂ ਦੇ ਸਮੇਂ ਨੂੰ ਲਿਖਣ ਲਗਿਆਂ ਮੈਂ ਇਨ੍ਹਾਂ ਕਿਤਾਬਾਂ ਨੂੰ ਘੋਖਿਆ ਤੇ ਹਵਾਲੇ ਲਏ ਹਨ:-ਸ਼ੇਖ ਅਬੁਲ ਫ਼ਜ਼ਲ ਦਾ ਅਕਬਰ ਨਾਮਾਂ, ਮੌਲਾਨਾ ਨਿਜ਼ਾਮ ਉਦ ਦੀਨ ਦੀ ਤਬਕਤੇ ਅਕਬਰੀ, ਆਇਨਾ ਅਕਬਰੀ, ਪ੍ਰੋਫੈਸਰ ਬਲੋਚਮਨ, ਸੀਰੁਅਲ ਮੁਤਾਂ ਅਮੀਰੀ ਮੀਰ ਗੁਲਾਮ ਹੁਸੈਨ ਦਾ, ਜਿਸ ਨੂੰ ਕਿ ਬਰਿਗਜ਼ ਨੇ ਉਲਥਾਾਇਆ, ਮੁਰਤਜ਼ਾ ਹੁਸੈਨ ਦਾ ਹਦੀਕਾ ਤੁਲ ਅਕਾਲਮ, ਮੁਲਾਂ ਅਬਦੁਲ ਹੁਸੈਨ ਲਾਹੌਰੀ ਦਾ ਬਾਦਸ਼ਾਹ ਨਾਮਾ, ਮੁਤਾਮਿਦ ਖਾਂ ਦਾ