(੯੭)
ਲਾਉਂਦੇ ਹੋਏ ਕਿਲੇ ਦੇ ਅੰਦਰ ਜਾ ਵੜੇ ਅਤੇ ਉਹਨਾਂ ਨੇ ਆਪਣੇ
ਫਟੜ ਬਾਦਸ਼ਾਹ ਦੇ ਗਿਰਦ ਘੇਰਾ ਘਤ ਲਿਆ। ਏਨੇ ਨੂੰ ਕਿਲੇ ਦੀ ਇਕ ਕੰਧ ਡੇਗਣ ਵਿਚ ਵੀ ਵੈਰੀਆਂ ਨੂੰ ਸਫਲਤਾ ਹੋ ਗਈ। ਉਸ ਮਘੋਰੇ ਰਾਹੀਂ ਬਹੁਤ ਸਾਰੀ ਯੂਨਾਨੀ ਫੌਜ ਕਿਲੇ ਦੇ ਅੰਦਰ ਜਾ ਵੜੀ ਕਤਲਿ ਆਮ ਸਿਕੰਦਰੀ ਸਿਪਾਹੀਆਂ ਨੇ ਮਾਲੀਆਂ ਦਾ ਕਤਲਿਆਮ ਸ਼ੁਰੂ ਕਰ ਦਿਤਾ। ਰੋਹ ਵਿਚ ਭਰੇ ਹੋਏ ਸਿਪਾਹੀਆਂ ਨੇ ਕਿਸੇ ਨੂੰ ਜੀਉਂਦਾ ਨਾ ਛਡਿਆ। ਇਸ ਕਤਲ ਆਮ ਸਮੇਂ ਉਹਨਾਂ ਨੇ ਬੁੱਢੇ, ਬਚੇ ਤੇ ਤੀਵੀਆਂ ਤੀਕ ਨੂੰ ਵੀ ਮਾਫ ਨਾ ਕੀਤਾ। ਫਟੜ ਹੋਏ ਸਿਕੰਦਰ ਨੂੰ ਢਾਲ ਉਤੇ ਪਾ ਕੇ ਉਸ ਦੇ ਤੰਬੂ ਵਿਚ ਪੁਚਾਇਆ। ਉਹਨਾਂ ਨੂੰ ਸਿਕੰਦਰ ਦੀ ਜਾਨ ਦਾ ਬੜਾ ਤੌਖਲਾ ਲਗ ਗਿਆ। ਜਿਹੜਾ ਤੀਰ ਉਸ ਦੀ ਛਾਤੀ ਵਿਚ ਖੂਬਿਆ ਸੀ ਉਸ ਦੇ ਕਾਰਨ ਉਹਦੇ ਸਰੀਰ ਵਿਚੋਂ ਬਹੁਤ ਸਾਰਾ ਲਹੂ ਨਿਕਲ ਚੁਕਾ ਸੀ। ਤੀਰ ਨੂੰ ਸਰੀਰ ਵਿਚੋਂ ਬੜੀ ਮੁਸ਼ਕਲ ਨਾਲ ਬਾਹਰ ਕਢਿਆ ਗਿਆ। ਇਹ ਕੰਮ ਕੂਸ ਦੇ ਹਕੀਮ ਕਰੀਟੋਡੇਮਸ (Critodemus) ਨੇ ਬੜੀ ਹੁਸ਼ਿਆਰੀ ਨਾਲ ਕੀਤਾ। ਏਨੇ ਨੂੰ ਇਹ ਅਫਵਾਹ ਫੈਲ ਗਈ ਕਿ ਸਿਕੰਦਰ ਮਰ ਗਿਆ। ਇਸ ਅਫਵਾਹ ਦੇ ਕਾਰਨ ਕੈਂਪ ਵਿਚ ਬੜੀ ਤਸ਼ਵੀਸ਼ ਤੇ ਉਦਾਸੀ ਫੈਲੀ। ਜਦ ਸਿਕੰਦਰ ਨੂੰ ਇਸ ਗਲ ਦਾ ਪਤਾ ਲਗਾ ਤਦ ਉਹ ਆਪਣੇ ਸਿਪਾਹੀਆਂ ਦੀ ਤਸ਼ਵੀਸ਼ ਨੂੰ ਦੂਰ ਕਰਨ ਲਈ ਆਪਣੇ ਸਿਪਹੀਆਂ ਦੇ ਰੂ ਬਰੂ ਆਣ ਖੜਾ ਹੋਇਆ ਅਤੇ ਸਜੇ ਹੱਥ ਨਾਲ ਆਪਣੇ ਵਫਾਦਾਰ ਸਿਪਾਹੀਆਂ ਨੂੰ ਸਲਾਮੀ ਦਿਤੀ। ਉਸ ਨੇ ਹੁਕਮ ਦਿਤਾ ਕਿ ਮੇਰਾ ਘੋੜਾ ਹਾਜ਼ਰ ਕਰੋ। ਘੋੜੇ ਉਤੇ ਸਵਾਰ ਹੋ ਕੇ ਉਹਨੇ ਸਭ ਪਲਟਨਾਂ ਦਾ ਚਕਰ ਲਾਇਆ। ਉਸ ਨੂੰ ਸਹੀ ਸਲਾਮਤ ਵੇਖ ਕੇ ਯੂਨਾਨੀ ਸਿਪਾਹੀਆਂ ਦੀ ਖੁਸ਼ੀ ਦਾ ਟਿਕਾਣਾ ਨ ਰਿਹਾ। ਉਹਨਾਂ ਨੇ ਖੁਸ਼ੀ ਵਿਚ ਆ ਕੇ ਨਾਹਰੇ ਲਾਏ— ਸਿਕੰਦਰ ਜ਼ਿੰਦਾਬਾਦ! ਏਸ਼ੀਆ ਦੇ ਵਜਈ ਦੀ ਸਿਹਤ ਤੇ ਖੁਸ਼ਹਾਲੀ ਜ਼ਿੰਦਾਬਾਦ!!” ਇਹਨਾਂ ਆਕਾਸ਼ ਗੁੰਜਾਊ ਨਾਹਰਿਆਂ ਨਾਲ ਆਸ ਪਾਸ ਦਾ ਸਾਰਾ ਜੰਗਲ ਗੂੰਜ ਉਠਿਆ। ਮਾਲੀ ਤੇ ਉੱਚ ਦੇ ਲੋਕਾਂ ਦਾ ਈਨ ਮੰਨਣਾ ਮਾਲੀਆਂ ਨੇ ਅਤੇ ਉਚ ਦੇ ਲੋਕਾਂ ਨੇ ਆਪਣੇ ਦੂਤ ਸਿਕੰਦਰ ਦੀ ਸੇਵਾ ਵਿਚ ਭੇਜੇ, ਜਿਨ੍ਹਾਂ ਨੇ ਬਿਨਾਂ ਸ਼ਰਤ ਹਾਰ ਮੰਨ ਲਈ ਸਿਕੰਦਰ ਨੇ ਦੋਵਾਂ ਦੇ ਪ੍ਰਤੀਨਿਧਾਂ ਦੇ ਕਹਿਣ ਤੇ ਉਹਨਾਂ ਦੀ ਬੇਨਤੀ ਮੰਨ ਲਈ ਅਤੇ ਉਹਨਾਂ ਦੇ ਇਲਾਕੇ ਦਾ ਗਵਰਨਰ ਫਿਲਪ ਨੂੰ ਨਿਯਤ ਕਰ ਦਿਤਾ। ਉੱਚ ਦੇ ਲੋਕਾਂ ਨੇ ਆਪਣੇ ਸਭ ਤੋਂ ਵਧ ਸੂਰਬੀਰ ਤੇ ਕੌਮ ਦੇ ਸਿਰਕੱਢ ਇਕ ਹਜ਼ਾਰ ਜਵਾਨ ਯਰਗ਼ਮਾਲ ਵਜੋਂ ਸਿਕੰਦਰ ਦੇ ਹਵਾਲੇ ਕਰ ਦਿਤੇ। ਇਸ ਤੋਂ ਛੁਟ ਪੰਜ ਸੌ ਜੰਗੀ ਰੱਥ, ਰਥਵਾਨਾਂ ਸਮੇਤ ਅਤੇ ਘੋੜੇ ਵੀ ਦਿਤੇ। ਉਚ ਦੇ ਲੋਕਾਂ (ਔਕਸੀਡਰਾਕੀਆਂ) ਦੇ ਇਸ ਰਵਈਏ ਨਾਲ ਸਿਕੰਦਰ ਦੀ ਤਸੱਲੀ ਹੋ ਗਈ। ਉਸ ਨੇ ਯਰਗਮਾਲ ਦੇ ਬੰਦੇ ਸਭ ਵਾਪਸ ਮੋੜ ਦਿਤੇ ਪਰ ਜੰਗੀ ਰੱਥ ਤੇ ਉਹਨਾਂ ਦੇ ਰਥਵਾਨ ਤੇ ਘੋੜੇ ਪਰਵਾਨ ਕਰ ਲਏ। ਇਕ ਪਾਸੇ ਸਿਕੰਦਰ ਦੇ ਫੱਟਾਂ ਦਾ ਅਜੇ ਇਲਾਜ ਹੋ ਰਿਹਾ ਸੀ ਤੇ ਦੂਜੇ ਪਾਸੇ ਉਸ ਦੀ ਫੌਜ ਨਵੇਂ ਜਹਾਜ਼ ਬਣਾ ਕੇ ਉਸ ਦੇ ਬੇੜੇ ਵਿਚ ਵਾਧਾ ਕਰ ਰਹੀ ਸੀ। ਜਹਾਜ਼-ਸਾਜ਼ੀ ਦਾ ਕੰਮ ਹਾਈਡਰੌਣਸ (ਰਾਵੀ) ਅਤੇ ਅਸੈਂਸੀਨਜ਼ (ਚਨਾਬ) ਦੇ ਸੰਗਮ ਦੇ ਨੇੜੇ ਹੋ ਰਿਹਾ ਸੀ। |
ਸਿਕੰਦਰ ਦਾ ਸਮੁੰਦਰੀ ਤੇ ਤਜਾਰਤੀ ਪ੍ਰਬੰਧ ਪੰਜਾਬ ਦੇ ਬਿਲਕੁਲ ਦਖਣ ਵਿਚ ਪੰਜਨਦ ਦੇ ਅਸਥਾਨ ਉਤੇ ਉਸ ਨੇ ਇਕ ਨਵਾਂ ਸ਼ਹਿਰ ਵਸਾਇਆ ਜਿਸ ਦਾ ਨਾਮ ਰਖਿਆ ਗਿਆ ਸਕੰਦਰੀਆ। ਏਥੇ ਗੋਦੀਆਂ (Docks) ਵੀ ਇਸ ਮੰਤਵ ਲਈ ਬਣਾਈਆਂ ਗਈਆਂ ਕਿ ਇਕ ਤੇ ਤਜਾਰਤ ਤੇ ਸਮੁੰਦਰੀ ਆਵਾਜਾਈ ਦੀ ਸਹੂਲਤ ਹੋਵੇਗੀ ਦੂਜੇ ਆਸ ਪਾਸ ਵੱਸਣ ਵਾਲੀਆਂ ਕੌਮਾਂ ਦੇ ਸਿਰ ਉਤੇ ਕੁੰਡਾ (ਦਬਦਬਾ) ਰਹੇਗਾ। ਇਹ ਸ਼ਹਿਰ ਤੇ ਗੋਦੀਆਂ ਕਿਥੇ ਬਣਾਈਆਂ ਸਨ ਇਸ ਦਾ ਹੁਣ ਖੁਰਾ ਖੋਜ ਵੀ ਮਿਟ ਚੁਕਾ ਹੈ। ਮੁੜ ਸਮੁੰਦਰੀ ਯਲਗ਼ਰ ਸਮੇਂ ਅਲਾਸਟੇਨ ਜਾਂ ਅਵਸਥਾਨਾਂ ਨਾਮੀ ਉਸ ਆਜ਼ਾਦ ਹਿੰਦੀ ਕੌਮ ਨੇ ਸਿਕੰਦਰ ਦੀ ਈਨ ਮੰਨੀ ਜਿਸ ਨੂੰ ਉਸ ਦੇ ਜਰਨੈਲ ਪਰਡਿਕਾਸ ਨੇ ਫਤਹ ਕੀਤਾ ਸੀ। ਇਸ ਤੋਂ ਛੁਟ ਸਿਕੰਦਰ ਨੇ ਓਸਾਡੀਅਨਜ ਨੂੰ ਵੀ ਆਪਣੇ ਤਹਿਤ ਵਿਚ ਕਰ ਲਿਆ। ਭਖੜ ਦੇ ਬਾਦਸ਼ਾਹ ਦਾ ਈਨ ਮੰਨਣਾ ਇਸ ਦੇ ਮਗਰੋਂ ਉਸ ਦਾ ਬੇੜਾ ਯੋਗਧੀ ਦੀ ਰਾਜਧਾਨੀ ਵਲ ਰਵਾਨਾ ਹੋਇਆ, ਜਿਸ ਨੂੰ ਅਜ ਕਲ ਭਖੜ ਆਖਦੇ ਹਨ। ਇਥੋਂ ਦੇ ਬਾਦਸ਼ਾਹ ਮੂਸੀ ਕੋਨਸ[1] ਨੇ ਸਿਕੰਦਰ ਦੀ ਬਾਜ ਗੁਜਾਰੀ ਪਰਵਾਨ ਕਰ ਲਈ ਅਤੇ ਉਸ ਨੇ ਸਿਕੰਦਰ ਨੂੰ ਬਹੁਤ ਸਾਰੇ ਹਾਥੀ ਅਤੇ ਵਡ ਮੂਲੀਆਂ ਸੁਗਾਤਾਂ ਭੇਟਾ ਕੀਤੀਆਂ।ਸਿਕੰਦਰ ਉਸ ਦੀ ਰਾਜਧਾਨੀ ਵਿਚ ਦਾਖਲ ਹੋਇਆ ਤੇ ਉਸ ਸ਼ਹਿਰ ਦੀ ਸੁੰਦਰਤਾ, ਸੁਹਣਪ ਤੇ ਸ਼ਾਨ ਦੀ ਬੜੀ ਪਰਸੰਸਾ ਕੀਤੀ। ਮੁਸ਼ੀਕੋਨਸ ਦਾ ਦੇਸ਼ ਉਸੇ ਦੇ ਕਬਜ਼ੇ ਵਿਚ ਰਹਿਣ ਦਿਤਾ। ਉਸ ਦੀ ਰਾਜਧਾਨੀ ਵਿਚ ਕਰੇਦਰਸ ਦੀ ਨਿਗਰਾਨੀ ਵਿਚ ਇਕ ਕਿਲੋ ਦੀ ਉਸਾਰੀ ਕੀਤੀ ਗਈ ਜਿਥੇ ਮਕਦੂਨੀ ਫੌਜ ਦਾ ਇਕ ਦਸਤਾ ਰਖਿਆ ਗਿਆ। ਸਿੰਧ ਦੇ ਨਾਲ ਨਾਲ ਫੌਜੀ ਚੌਕੀਆਂ ਤੇ ਨਗਰਾਂ ਦੀ ਆਬਾਦਕਾਰੀ ਸਿਕੰਦਰ ਦੀ ਇਹ ਤੀਬਰ ਇੱਛਾ ਸੀ ਕਿ ਸਿੰਧ ਦੇ ਸਾਰੇ ਕੰਢੇ ਦੇ ਨਾਲ ਨਾਲ ਕਿਲਿਆਂ ਦੀ ਦਿਕ ਲੜੀ ਉਸਾਰੀ ਜਾਏ। ਇਹ ਕੰਮ ਉਹ ਤਜਾਰਤੀ ਤੇ ਰਾਜਸੀ ਲਭ ਨੂੰ ਮੁਖ ਰਖ ਕੇ ਕਰਨਾ ਚਾਹੁੰਦਾ ਸੀ। ਇਸ ਸਕੀਮ ਦੀ ਪੂਰਤੀ ਲਈ ਉਸ ਨੇ ਸਿੰਧ ਦੇ ਕੰਢਿਆਂ ਦੇ ਨਾਲ ਨਾਲ ਨਵੀਆਂ ਫੌਜੀ ਚੌਕੀਆਂ ਤੇ ਨਗਰ ਵਜਾਏ। ਪੱਛਮੀ ਸੇਧ ਦੇ ਨਾਲ ਵੀ ਜਿਥੇ ਜਿਥੇ ਨਦੀਆਂ ਨਹਿਰਾਂ ਦਾ ਸੰਗਮ ਸੀ ਉਥੇ ਵੀ ਫੌਜੀ ਚੌਕੀਆਂ ਕਾਇਮ ਕੀਤੀਆਂ ਗਈਆਂ ਤੇ ਨਗਰ ਵਸਾਏ ਗਏ। ਬਰਨਜ਼ ਸਾਨੂੰ ਦਸਦਾ ਹੈ ਕਿ ਭਖੜ ਦੀ ਪੁਰਾਤਨ ਰਾਜ ਧਾਨੀ ਅਲੋਰ (Alore) ਦੇ ਅਸਥਾਨ ਉਤੇ ਸੀ ਜੋ ਅਜ ਕਲ ਦੇ ਭਖੜ ਸ਼ਹਿਰ ਤੋਂ ਚਾਰ ਮੀਲ ਦੀ ਵਿਥ ਉਤੇ ਹੈ। ਇਸ ਦੇ ਮਗਰੋਂ ਸਿਕੰਦਰ ਆਪਣੇ ਜਹਾਜ਼ ਉਤੇ ਸਵਾਰ ਹੋ ਕੇ ਅਤੇ ਆਪਣੇ ਨਾਲ ਸਾਰੀ ਫ਼ੌਜ ਨੂੰ ਲੈ ਕੇ ਨਾਲ ਦੇ ਦੇਸ ਔਕਸੀਕੈਨਸ ਵਲ ਵਧਿਆ! ਇਸ ਦੇਸ ਦੇ ਰਾਜੇ ਨੇ ਸਿਕੰਦਰ ਦੇ ਦੇਸ ਵਿਚ ਦਾਖਲੇ ਸਮੇਂ ਨਾ ਤੇ ਆਪਣੇ ਰਾਜਦੂਤ ਭੇਜੇ ਸਨ ਤੇ ਨਾ ਹੀ ਤੋਹਫੇ। ਉਸ ਦੇ ਦੋ ਵੱਡੇ ਸ਼ਹਿਰਾਂ ਉਤੇ ਹਮਲੇ ਕਰ ਕੇ ਉਹਨਾਂ ਨੂੰ ਲੁਟਿਆ। |
- ↑ *ਮਿਸਟਰ ਥੀਰੰਟਨ ਦਾ ਖਿਆਲ ਹੈ ਕਿ ਨਾਮ ਦੇ ਅੰਤਲਾ ਕੋਨਸ ਉਵੇਂ ਹੀ ਹੈ ਜਿਵੇਂ।‘‘ਖਾਨ” ਮਸ਼ੀਨਸ ਸ਼ਾਇਦ ਮੂਸਾ ਖਾਨ ਸੀ ਪਰ ਯੂਨਾਨੀ ਤੇ ਦੇਸੀ ਇਤਿਹਾਸ ਕਾਰ ਦਸਦੇ ਹਨ ਕਿ ਮਾਲੀ ਤੇ ਸਿੰਧੋਮਾਨੀ ਉਪਰ ਬਰਾਹਮਣਾਂ ਦਾ ਰਾਜ ਸੀ। ਇਸ ਲਈ ਮੂਸਾ ਖਾਨ ਕਦੇ ਵੀ ਹਿੰਦੂ ਨਾਮ ਨਹੀਂ ਹੋ ਸਕਦਾ