(੧੦੧)
ਵਿਕਰਮਾਦਿਤ ਬੀਬੀਅਨ ਬਾਦਸ਼ਾਹਾਂ ਨੂੰ ਪੰਜਾਬ ਵਿਚੋਂ ਬਾਹਰ
ਕਢ ਮਾਰਿਆ, ਪਰ ਉਸ ਦੀ ਮੌਤ ਮਗਰੋਂ ਸੀਬੀਅਨ ਲੋਕਾਂ ਦੇ ਨਵੇਂ ਟੋਲੇ ਦੇਸ਼ ਉਪਰ ਛਾ ਗਏ ਅਤੇ ਉਹਨਾਂ ਨੇ ਇਸ ਦੇਸ਼ ਵਿਚ ਬਾਦਸ਼ਾਹਾਂ ਦਾ ਇਕ ਖਾਨਦਾਨ ਕਾਇਮ ਕਰ ਦਿਤਾ . ਜੋ ਕਾਝਫੀਸਸ ਦੇ ਨਾਮ ਨਾਲ ਬਿਧ ਹੋਏ। ਇਹਨਾਂ ਦੇ ਮਗਰੋਂ ਸੀਬੀਆਨਾਂ ਦਾ ਇਕ ਹੋਰ ਵੱਡਾ ਟੋਲਾ ਆਇਆ ਜਿਸ ਨੇ ਇਹਨਾਂ ਦੀ ਥਾਂ ਕਾਨਿਸ਼ਕੀ ਬਾਦਸ਼ਾਹਾਂ ਦਾ ਪਰਿਵਾਰ ਤੋਰਿਆ। ਕਾਡਵੀਸੀ ਤੇ ਕਾਨਿਸ਼ਕੀ ਪਰਿਵਾਰਾਂ ਦੇ ਬਾਦਸ਼ਾਹ ਸੰਨ ੫੦੦ ਈਸਵੀ ਵਿਚ ਇਹਨਾਂ ਦੋਹਾਂ ਪਰਿਵਾਰਾਂ ਨੇ ਪੰਜਾਬ ਉਤੇ ਸੀਬੀਅਨ ਬਾਦਸ਼ਾਹਾਂ ਸੰਨ ੫੦੦ ਈਸਵੀ ਤੀਕ ਆਪਣਾ ਰਾਜ ਜਾਰੀ ਰੱਖਿਆਂ। ਇਹ ਗਲ ਉਹਨਾਂ ਸਿਕਿਆਂ ਤੋਂ ਸਪਸ਼ਟ ਹੋਈ ਜੋ ਪੰਜਾਬ, ਬਾਮੀਆਂ ਅਤੇ ਕਾਬਲ ਵਿਚੋਂ ਪ੍ਰਾਪਤ ਹੋਏ ਹਨ। ਇਸ ਗਲ ਦੀ ਪਰੋੜਤਾ ਚੀਨੀ ਸੈਲਾਨੀ ਫਾ-ਹੀਅਨ ਜਿਸ ਨੇ ਪੰਜਵੀਂ ਸਦੀ ਵਿਚ ਪੰਜਾਬ ਦੇ ਪੰਜਾਂ ਦਰਿਆਵਾਂ ਨੂੰ ਪਾਰ ਕੀਤਾ, ਦੇ ਬਿਆਨ ਤੋਂ ਅਤੇ ਇਕ ਮੰਦਰ ਉਪਰਲੀ ਉਸ ਲਿਖਤ ਤੋਂ ਵੀ ਹੁੰਦੀ ਹੈ ਜੋ ਰਾਜਪੂਤਾਨੇ ਦੇ ਕੋਟਾਹ ਪਾਸ਼ ਹੈ ਤੇ ਜਿਸ ਦੀ ਲਿਖਤ ਦਾ ਸੰਨ ੪੦੯ ਈਸਵੀ ਹੈ। ਇਹ ਮੰਦਰ ਸਾਲਪੁਰੇ ਦੇ ਜੀਤ ਬਾਦਸ਼ਾਹ ਦੀ ਯਾਦ ਵਿਚ ਉਸਾਰਿਆ ਗਿਆ ਸੀ। ਐਨਲਜ਼ ਆਫ ਰਾਜਪੂਤਾਨਾ ਦੀ ਲਿਖਤ ਵੀ ਉਪਰੋਕਤ ਗਲ ਦੀ ਹਾਮੀ ਭਰਦੀ ਹੈ। ਡਾਇਰੀ (ਐਨਲਜ਼) ਦਾ ਲਿਖਾਰੀ ਕਰਨਲ ਟਾਡ ਜੀਤ ਬਾਦਾਸ਼ਤ ਦਾ ਜ਼ਿਕਰ ਕਰਦਾ ਹੋਇਆ ਲਿਖਦਾ ਹੈ ਕਿ ਪੰਜਾਬ ਵਿਚਲੇ ਸਾਲਪੂਰੇ ਦੇ ਇਹ ਜੀਤ ਾਜੇ ਉਸ ਯਾਦਗਾਰ ਦੇ ਸਮੇਂ ਤੋਂ ਹੀ ਯੂਤੀ ਨੌਆਬਾਦੀ ਦੇ ਲੀਡਰ ਚਲੇ ਆਉਂਦੇ ਸਨ ਜਿਸ ਨੇ ਹਾਨਿਸ਼ ਦੇ ਬਿਆਨ ਅਨੁਸਾਰ ਪੰਜਵੀਂ ਸਦੀ ਵਿਚ ਸਿੰਧ ਨੂੰ ਪਾਰ ਕਰਕੇ ਪੰਜਾਬ ਉਪਰ ਆਪਣਾ ਰਾਜ ਸਥਾਪਨ ਕਰ ਲਿਆ ਸੀ।” ਯੂਨਾਨੀ-ਸੀਬੀਅਨ ਕਿਸਮ ਦੇ ਕਾਂਨੇਸ਼ਕਾਂ ਤੇ ਕਾਡਟੀਸ ਬਾਦਸ਼ਾਹ ਦੇ ਸੋਨੇ, ਚਾਂਦੀ ਤੇ ਤਾਂਬੇ ਦੇ ਸਿਕੇ, ਤੀਜੀ ਤੇ ਚੌਥੀ ਸੱਦੀ ਦੇ ਸਾਮਾਨੀ ਬਾਦਸ਼ਾਹਾਂ ਦੇ ਸਿਕਿਆਂ ਨਾਲ ਮਿਲੇ ਵਾਲੇ ਮਾਨਕਿਆਲ[1] ਦੇ ਖੰਡਰਾਂ ਵਿਚੋਂ ਮਿਲੇ ਹਨ। ਮਾਨਕਿਆਲਾਂ ਅਟਕ ਤੇ ਜਿਹਲਮ ਦੇ ਅਧ ਵਿਚਕ ਰ ਹੈ। ਜਨਰਲ ਵੰਨਹਾ ਅਤੇ ਜਨਰਲ ਕੋਰਟ ਨੇ ਸੰਨ ੧੮੩੦ ਵਿਚ ਇਹ ਂ ਸਿਕੇ ਾ ਲੱਭੇ ਸਨ। ਇਹ ਦੋਵੇਂ ਜਰਨੈਲ ਉਦੋਂ ਮਹਾਰਾਜਾ ਰਣਜੀਤ ਸਿੰਘ ਦੇ ਮੁਲਾਜ਼ਮ ਸਨ। ਕਿਹਾ ਜਾਂਦਾ ਹੈ ਕਿ ਯੂਸਫਜ਼ਈ ਇਲਾਕੇ ਦੇ ਉਤਰੀ ਭਾਗ ਵਿਚ ਬਹੁਤ ਸਾਰੀਆਂ ਪੁਰਾਤਨ ਕੀਮਤੀ ਚੀਜ਼ਾਂ ਮੌਜੂਦ ਹਨ। ਵਡੇ ਵਡੇ ਬੇਹ ਇਹ ਹਨ। ਸ਼ਾਹਬਾਜ਼ ਗੜ੍ਹੀ, ਖ਼ਤੀ ਬਾਈ, ਸ਼ਹਿਰੀ ਬਹਿਲੋਲ, ਗੜ੍ਹੀ, ਖਾਰਕਈ, ਸਵਾਲ ਹੋਰ ਅਰਾਮੀ ਗਾਤ ਜੋ ਮਦਾਨ ਦੇ ਪੂਰਬ ਵਲ ਹੈ ਗੋਰਾ ਹੂਨਾਂ ਉਤੇ ਤੁਰਕਾਂ ਦੀ ਜਿੱਤ ਸੰਨ ੫੫੫ ਪੰਜਵੀ ਸਦੀ ਦੇ ਆਰੰਭ ਵਿਚ ਗੋਰੇ ਹੂਨਾਂ ਨੇ ਕਾਡਚੀਸਸ ਪਰਿਵਾਰ ਨੂੰ ਹਾਰ ਦੇ ਕੇ ਏਥੋਂ ਬਾਹਰ ਕੱਢ ਦਿਤਾ। ਪਰ ਸੰਨ ੫੫੫ ਈਸਵੀ ਵਿਚ ਇਹਨਾਂ ਗੋਰੇ ਹਨਾਂ ਉੱਤੇ ਵੀ ਤੁਰਕਾਂ ਨੇ ਫਤਹ ਪਾ ਲਈ। |
ਕਸ਼ਮੀਰੀ ਬਾਦਸ਼ਾਹ ਦਾ ਪੰਜਾਬ ਉਤੇ ਰਾਜ ੬੧੩ ਈ: ਕਸ਼ਮੀਰ ਦੇ ਬਾਦਸ਼ਾਹ ਵੀ ਕਦੇ ਕਦੇ ਪੰਜਾਬ ਦਾ ਕੋਈ ਨਾ ਕੋਈ ਭਾਗ ਫੜ ਕਰ ਲੈਂਦੇ ਸਨ। ਮੰਨ ੬੧੨ ਈਸਵੀ ਵਿਚ ਚੀਨੀ ਸੈਲਾਨੀ ਹਿਯੂਨ ਸਾਂਗ ਜਦ ਪੰਜਾਬ ਵਿਚ ਆਇਆ ਤਦ ਉਸ ਨੇ ਵੇਖਿਆ ਕਿ ਸਿੰਧ ਅਤੇ ਜਿਹਲਮ ਵਿਚਕਾਰਲੇ ਦੇਸ਼ ਉਤੇ ਨਾਗਾਂ ਅਥਵਾ ਕਾਰਕੋਟਾ ਪਰਿਵਾਰ ਦਾ ਕਸ਼ਮੀਰੀ ਬਾਦਸ਼ਾਹ ਰਾਜ ਕਰਦਾ ਸੀ। ਸ਼ਹਿਨਸ਼ਾਹ ਰੋਮ ਦੇ ਦਰਬਾਰ ਵਿਚ ਭਾਰਤ ਰਾਜਦੂਤ ੨੦-੨੨ ਪੂਰਬ ਇਸਵੀ ਓਰੋਸੀਅਸ ਲਿਖਦਾ ਹੈ ਕਿ ਸੰਨ ੨੦-੨੨ ਪੂਰਬ ਈਸਵੀ ਵਿਚ ਭਾਰਤੀ ਬਾਦਸ਼ਾਹ ਪੋਰਸ ਨੇ ਆਪਣਾ ਇਕ ਰਾਜਦੂਤ ਰੋਮ ਦੇ ਸ਼ਹਿਨਸ਼ਾਹ ਅਗਸਟਬ ਪਾਸ ਮਿਤਰਤਾ ਕਾਇਮ ਕਰਨ ਲਈ ਭੇਜਿਆ ਸੀ। ਰੋਮਨ ਸ਼ਹਿਨਸ਼ਾਹ ਨੇ ਹਿੰਦੀ ਰਾਜਦੂਤ ਨਾਲ ਸਪੰਨ ਵਿਚ ਮੁਲਾਕਾਤ ਕੀਤੀ। ਹਦੀ ਗਲ ਬਾਤ ਢੇਰ ਚਿਰ ਤੀਕ ਕਿਸੇ ਸ਼ਿਟੇ ਉਤੇ ਨਾ ਅਪੜੀ ਇਸ ਲਈ ਇਕ ਦੂਜਾ ਰਾਜਦੂਤ ਭੇਜਿਆ ਗਿਆ ਤਾਂ ਜੁ ਉਹ ਰੋਮਨ ਸ਼ਹਿਨਸ਼ਾਹ ਨਾਲ ਗਲ ਬਾਤ ਸਿਰੇ ਚਾੜ੍ਹੇ। ਇਸ ਸਿਫਾਰਤੀ ਅਮਲੇ ਵਿਚੋਂ ਕੇਵਲ ਤਿੰਨ ਜ਼ਿੰਦਾ ਬਚੇ ਬਾਕੀ ਸਭ ਲੋਕ ਐਂਟੀਓਕ ਵਿਚ ਬਕਾਨ ਨਾਲ ਮਰ ਗਏ। ਦਮਿਸੂਕ ਦਾ ਨਿਕੋਲਸ ਨੇ ਇਹਨਾਂ ਨਾਲ ਮੁਲਾਕਾਤ ਕੀਤੀ ਅਤੇ ਇਹਨਾਂ ਨੂੰ ਮਿਤਰਾਚਾਰੀ ਦੇ ਖਤ ਦਿਤਾ ਜੋ ਯੂਨਾਨੀ ਬੋਲੀ ਵਿਚ ਚਮੜੇ (ਖਲ) ਉਤੇ ਲਿਖਿਆ ਹੋਇਆ ਸੀ। ਕਿਹਾ ਜਾਂਦਾ ਹੈ ਕਿ ਪੋਰਸ ਦੇ ਮਾਤਹਿਤ - ੬੦੦ ਬਾਦਸ਼ਾਹ ਸਨ। ਉਹ ਮੈਂਸਰ ਨਾਲ ਮਿਤਰਤਾ ਗੰਢਣਾ ਚਾਹੁੰਦਾ ਸੀ ਅਤੇ ਇਸ ਦੇ ਬਦਲੇ ਉਹ ਉਸਦੀ ਹਰ ਸੰਭਵ ਸੇਵਾ ਕਰਨ ਲਈ ਤਿਆਰ ਸੀ। ਇਹਨਾਂ ਰਾਜ ਦੂਤਾਂ ਦੇ ਨਾਲ ਬਹੁਤ ਸਾਰਾ ਅਮਲਾ ਵੀ ਸੀ ਅਤੇ ਉਹ ਆਪਣੇ ਬਾਦਸ਼ਾਹ ਵਲੋਂ ਵਡਮੁਲੀਆਂ ਸੁਗਾਤਾਂ ਲੈ ਕੇ ਗਏ ਸਨ। ਇਹਨਾਂ ਨਾਲ ਇਕ ਬ੍ਰਾਹਮਨ ਜ਼ੁਰਮਾਨੋ ਚਾਗੋਸ਼ ਨਾਮੀ ਵੀ ਸੀ। ਜਿਸ ਨੇ ਪਿਛੋਂ ਏਥਨ ਦੇ ਅਸਥਾਨ ਉਤੇ ਚਿਤਾ ਵਿਚ ਪੈ ਕੇ ਜਾਨ ਦ ਦਿਤੀ। ਉਸ ਤੋਂ ਪਹਿਲੇ ਕਲਾਨਸ ਨੇ ਵੀ ਫ਼ਾਰਸ ਦੇ ਪੁਰਾਤਨ ਸ਼ਹਿਰ ਪਸਾਰਡੀ ਵਿਚ ਏਸੇ ਤਰ੍ਹਾਂ ਲਾਨ ਦਿਤੀ ਸੀ। ਇਸ ਬ੍ਰਾਹਮਨ ਦੀ ਯਾਦ ਵਿਚ ਜਿਹੜੀ ਯਾਦਗਾਰ ਬਣਾਈ ਗਈ ਉਸ ਉੱ ਇਹ ਲਿਖਤ ਦਰਜ ਸੀ- ‘ਏਥੇ ਬਾਰਗੋਸਾਂ ਦਾ ਜੁਰਮਾਨੋ ਚਾਗੋਸ ਨਾਮੀ ਹਿੰਦੀ ਦਬਿਆ ਪਿਆ ਹੈ ਜਿਸ ਨੇ ਆਪਣੇ ਦੇਸ਼ ਦੇ ਰਿਵਾਜ ਅਨੁਸਾਰ ਆਪਣੀ ਜ਼ਿੰਦਗੀ, ਆਪਣੀ ਮਨ-ਮਰਜ਼ੀ ਨਾਲ ਖਤਮ ਕਰ ਲਈ ਸੀ ਪੰਜਾਬ ਵਿਚ ਯੂਨਾਨੀ ਅਸਰ ਰਸੂਖ ਇਹ ਗਲ ਕਿ ਹਿੰਦੀ ਬਾਦਸ਼ਾਹ ਦੀ ਜਾਣ ਪਛਾਣ ਝਮੜੇ ਦੇ ਖਤ ਉਤੇ ਲਿਖੀ ਹੋਈ ਸੀ ਸਪਸ਼ਟ ਕਰਦੀ ਹੈ ਕਿ ਹਿੰਦੂ ਵਿਚਾਰਾਂ ਉਤੇ ਕਿਵੇਂ ਯੂਨਾਨੀ ਪਰਭਾਵ ਅਸਰ ਕਰ ਚੁਕਾ ਸੀ। ਪੰਜਾਬ ਵਿਚ, ਜਿਥੇ ਕਿ ਯੂਨਾਨੀ ਭਾਰੀ ਗਿਣਤੀ ਵਿਚ ਵਸ ਗਏ ਸਨ ਉਹਨਾਂ ਦਾ ਵਸ਼ਸ਼ ਪ੍ਰਭਾਵ ਸੀ। ਇਸ ਦੇਸ ਦੀ ਉਸਾਰੀ ਕਲਾ ਉਤੇ ਵੀ ਯੂਨਾਨ ਆਰਟ ਦਾ ਸਭ ਤੋਂ ਪਹਿਲੇ ਪ੍ਰਭਾਵ ਪਿਆ। ਬੁਧ ਮਠਾਂ ਵਿਚ ਅਨੇਕਾਂ ਮੂਰਤੀਆਂ ਐਸੀਆਂ ਹਨ ਜੋ ਯੂਨਾਨੀ ਫੈਸ਼ਨ ਦੇ ਅਨੁਸਾਰ ਘੜੀਆਂ ਹੋਈਆਂ ਹਨ। ਬੋਧਯੂਨਾਨੀ ਆਰਟ ਦੀਆਂ ਇਹੋ ਜਿਹੀਆਂ ਯਾਦਗਾਰਾਂ ਪੰਜਾਬ ਦੇ ਕਈ ਸਰਹੱਦੀ ਇਲਾਕਿਆਂ ਵਿਚੋਂ ਖੁਦਾਈ ਕਰਨ ਤੇ ਮਿਲੀਆਂ ਹਨ ਅਤੇ ਉਹ ਯਾਦਗਾਰਾਂ ਹੁਣ ਲਾਹੌਰ (ਪੰਜਾਬ) ਦੇ ਅਜਾਇਬ-ਘਰ ਵਿਚ ਵੇਖੀਆਂ ਜਾਂ ਸ਼ਕਦੀਆਂ ਹਨ। |
- ↑ *ਇਕ ਬੜਾ ਵਡਾ ਟੋਪਾ (ਮੁਨਾਰਾ) ਜੋ ੮੦ ਫੁੱਟ ਉਚਾ ਅਤੇ ਲਗਪਗ ੩੨੦ ਫੁਟ ਗੋਲਾਈ ਵਿਚ ਹੈ। ਕਈ ਲੋਕ ਇਸ ਨੂੰ ਟੈਕਸਲਾ ਦੇ ਦੇਸ ਦੀ ਰਾਜਧਾਨੀ ਖਿਆਲ ਕਰਦੇ ਹਨ। ਿਸ ਦੇ ਆਸ ਪਾਸ ੧੫ ਛੁਟੇਰੇ ਟੋਪੇ ਵੀ ਹਨ। ਇਹਨਾਂ ਸਭਨਾਂ ਵਿਚੋਂ ਇਹ ਸਿਕੇ ਮਿਲੇ ਸਨ।