ਖੰਡ ਦੂਜਾ - ਮੁਸਲਮਾਨੀ ਸਮਾਂ
ਪਰਕਰਨ-੧
ਹਿੰਦ ਵਿਚ ਪਹਿਲੇ ਆਏ ਮੁਸਲਮਾਨ ਧਾਵੇਕਾਰ
ਜਿਸ ਸਮੇਂ ਜਹਾਲਤ ਤੇ ਵਿਸ਼ੀਪਨ ਦੇ ਤੂਫਾਨ ਨੇ ਪਛਮੀ ਦੁਨੀਆ
ਨੂੰ ਆਪਣੀ ਲਪੇਟ ਵਿਚ ਲੈ ਰਖਿਆ ਸੀ, ਜਦੋਂ ਏਸ਼ੀਆ, ਸੀਰੀਆ ਅਤੇ ਮਿਸਰ ਦੀਆਂ ਪੂਰਬੀ ਕੌਮਾਂ ਆਪਣੀ ਸੂਰਬੀਰਤਾ ਨੂੰ ਛਡ ਕੇ ਜ਼ੁਲਮਾਂ ਬੁਰਾਈਆਂ, ਨਿਰਦਾਇਤਾਂ ਤੇ ਆਚਰਨ ਹੀਨਤਾ ਦਾ ਸ਼ਿਕਾਰ ਹੋ ਗਈਆਂ, ਜਿਸ ਸਮੇਂ ਰੋਮ-ਰਾਜ ਆਪਣੀ ਸਾਰੀ ਸ਼ਾਨ ਗਵਾ ਚੁਕਾ ਅਤੇ ਈਰਾਨ ਦੀ ਬਾਦਸ਼ਾਹਤ ਤੇ ਸਾਰੀ ਸ਼ਕਤੀ ਉਸ ਦੇ ਹਥੋਂ ਨਿਕਲ ਗਈ, ਭਾਵ ਕਿ ਜਦ ਉਸ ਸਮੇਂ ਦੀ ਦੁਨੀਆ ਦੇ ਬਹੁਤ ਵਡੇ ਭਾਗ ਵਿਚ ਹਨੇਰਾ ਤੇ ਜਹਾਲਤ ਛਾਈ ਹੋਈ ਸੀ, ਤਦ ਸੰਸਾਰ ਵਿਚ ਇਕ ਐਸੇ ਧਰਮ ਨੇ ਜਨਮ ਲਿਆ ਜੋ ਕੌਮਾਂ ਦੇ ਰਾਜਸੀ ਇਤਿਹਾਸ ਵਿਚ ਬੜਾ ਵਡਾ ਇਨਕਲਾਬ ਲਿਆਵਨ ਵਾਲਾ ਸਾਬਤ ਹੋਇਆ। ਇਸਲਾਮ ਦਾ ਆਰੰਭ ਇਹ ਨਵਾਂ ਧਰਮ ਇਸਲਾਮ ਦਾ ਧਰਮ ਸੀ। ਇਸ ਧਰਮ ਦੇ ਮੋਢੀ ਹਜ਼ਰਤ ਮੁਹੰਮਦ ਸਾਹਿਬ, ਅਰਬੀ ਕਬੀਲੇ ਕੁਰੋਸ਼ ਨਾਲ ਸੰਬੰਧ ਰਖਦ ਸਨ। ਉਸ ਮਹਾਨ ਵਿਯੁਕਤੀ ਨੇ ਆਪਣੇ ਵਤਨ ਦੇ ਲੋਕਾਂ ਨੂੰ ਆਖਿਆ ਕਿ ਉਸ ਉਪਰ ਵਹੀ ਨਾਜ਼ਲ ਹੋਈ ਹੈ ਕਿ ਤਲਵਾਰ ਦੇ ਜ਼ੋਰ ਨਾਲ ਰਬੀ ਹੁਕਮ ਦੀ ਪਾਲਣਾ ਕਰਾਵੇ। ਮਦੀਨੇ ਪੁੱਜ ਕੇ ਉਸ ਨ ਆਪਣੇ ਪੈਗੰਬਰ ਹੋਣ ਦਾ ਦਾਹਵਾ ਕੀਤਾ। ਇਕ ਸਾਧਾਰਨ ਜਿਹੀ ਮਸੀਤ ਦੇ ਮਿੰਬਰ ਉਤੇ ਬੈਠ ਕੇ ਅਤੇ ਖਜੂਰ ਦੇ ਬਿਰਛ ਵਲ ਆਪਣੀ ਪਿਠ ਕਰਕੇ ਉਸ ਨੇ ਆਪਣੇ ਮੂਰਤੀ ਪੂਜਕ ਵਤਨੀਆਂ ਨੂੰ ਅਲ੍ਹਾ ਤਾਅਲੀ ਦੀ ਪੂਜਾ ਕਰਨ ਦਾ |
ਹੁਕਮ ਦਿਤਾ ਉਸ ਨੇ ਮੌਕੇ ਤੇ ਆਏ ਦੂਤਾਂ ਨਾਲ ਇਕ ਐਸੇ ਕੈਂਪ ਵਿਚ ਮੁਲਾਕਾਤ ਕੀਤੀ ਜੋਧਾ ਤੋਂ ਵੀ ਰਹਿਤ ਸੀ। ਇਹ ਮਾਣ ਪਹਿਲੇ ਈਰਾਨ ਦੇ ਖੁਸਰੋ ਜਾਂ ਕਸਤਨਤੁਨੀਆਂ ਦੇ ਕੈਂਸਰ ਨੂੰ ਵੀ ਨਸੀਬ ਨਹੀਂ ਸੀ ਹੋਇਆ। ਉਸ ਨੇ ਅਰਬ ਲੋਕਾਂ ਦੇ ਦਬੇ ਹੋਏ ਜੋਸ਼ ਅਤੇ ਯੋਗਤਾ ਨੂੰ ਵਰ ਵਿਚ ਲਿਆਂਦਾ ਅਤੇ ਉਹਨਾਂ ਅੰਦਰ ਇਕ ਨਵੀਂ ਹੀ ਹ ਫੂਕ ਦਿਤੀ। ਕੁਰਾਨ ਅਤੇ ਤਲਵਾਰ ਨਾਲ ਹਥਿਆਰਬੰਦ ਹੋ ਕੇ ਤੇ ਆਪਣੇ ਜੋਸ਼ੀਲੇ ਪਿਛਲਗਾਂ ਦੀ ਹਿਮਾਇਤ ਪ੍ਰਾਪਤ ਕਰਨ ਮਗਰੋਂ ਉਸ ਨੇ ਦੁਨੀਆ ਦੇ ਨਾਗਰਕ ਤੇ ਧਾਰਮਿਕ ਇਨਸਟੀਟਯੂਸ਼ਨਾ ਵਿਰੁਧ ਜਹਾਦ ਖੜਾ ਕਰ ਦਿਤਾ। ਉਸ ਨੇ ਨਵੇਂ ਰਾਜਸੀ ਵਿਚਾਰ ਅਤੇ ਨਵੇਂ ਤੌਰ ਤਰੀਕੇ ਜਾਰੀ ਕਰ ਕੇ ਲੋਕਾਂ ਦੀ ਰਾਜਸੀ ਤੇ ਇਖਲਾਕੀ ਦਸ਼ਾ ਹੀ ਪਲਟ ਦਿਤੀ। ਆਪਣੇ ਜ਼ੋਰਦਾਰ ਭਾਸ਼ਨਾਂ ਅਤੇ ਅਸਾਧਾਰਨ ਜੋਸ਼ ਤੇ ਮਿਹਨਤ ਦੀ ਸ਼ਕਤੀ ਨਾਲ ਉਸ ਮਹਾਨ ਵੱਡੇ ਅਰਬੀ ਸੁਧਾਰਕ ਨੇ ਖਾਨਾ ਬਦੋਸ਼ ਗਡਰੀਆਂ ਦੀ ਸਾਰੀ ਦੀ ਸਾਰੀ ਨਸਲ ਨੂੰ ਸ਼ਕਤੀ ਸ਼ਾਲੀ ਰਾਜਾਂ ਦੇ ਮੋਢੀ ਬਣਾ ਦਿਤਾ ਅਤੇ ਸੰਸਾਰ ਦੀ ਇਕ ਚੌਥਾਈ ਤੋਂ ਵਧੀਕ ਵਜੋਂ ਦੇ ਦਿਲਾਂ ਅੰਦਰ ਨਵੇਂ ਜਜ਼ਬਿਆਂ ਤੇ ਨਵੀਆਂ ਆਸ਼ਾਵਾਂ ਦੀ ਜਵਾਲਾ ਲਟ ਲਟ ਬਾਲ ਦਿਤੀ ਇਸਲਾਮ ਦੀ ਤੇਜ਼ ਤਰੱਕੀ ਕੌਮਾਂ ਦੇ ਇਤਿਹਾਸ ਵਿਚ ਅਦੁਤੀ ਤੇਜ਼ੀ ਨਾਲ ਸ਼ਾਰਾਸੀਨਜ਼ ਦੀ ਸਲਤਨਤ ਭਾਰਤ ਦੇ ਪੱਛਮ ਵਿਚ ਖਲੀਜ ਜਬਰਾਲਟਰ ਤੋਂ ਲੈ ਕੇ |
(੧੦੪)